ਆਲਮੀ ਬਾਲ ਮਜ਼ਦੂਰੀ ਦਿਹਾੜਾ : ‘ਇਨਸਾਨੀਅਤ ਲਈ ਇਕ ਧੱਬਾ’

Friday, Jun 12, 2020 - 11:57 AM (IST)

ਆਲਮੀ ਬਾਲ ਮਜ਼ਦੂਰੀ ਦਿਹਾੜਾ : ‘ਇਨਸਾਨੀਅਤ ਲਈ ਇਕ ਧੱਬਾ’

ਨਰੇਸ਼ ਕੁਮਾਰੀ 

ਉਪਰੋਕਤ ਦਿਵਸ, ਪੂਰੇ ਵਿਸ਼ਵ ਭਰ ਵਿੱਚ 12 ਜੂਨ ਨੂੰ ਮਨਾਇਆ ਜਾਂਦਾ ਹੈ। ਬਾਲ ਮਜ਼ਦੂਰੀ ਸਾਰੀ ਇਨਸਾਨਿਅਤ ਲਈ ਇੱਕ ਧੱਬਾ ਹੈ, ਕਿਉਂਕਿ ਜਿਸ ਉਮਰ ਵਿੱਚ ਅਬੋਧ ਬਾਲਕਾਂ ਦੇ ਹੱਥਾਂ ਵਿੱਚ ਖਿਡੌਣੇ ਤੇ ਪੁਸਤਕਾਂ ਹੋਣੀਆਂ ਚਾਹੀਦੀਆਂ ਹਨ। ਉਸ ਵਕਤ ਇਨ੍ਹਾਂ ਨਾਜ਼ੁਕ ਹੱਥਾਂ ਵਿੱਚ ਔਜਾਰ, ਕੂੜੇ ਦੀਆਂ ਟੋਕਰੀਆਂ, ਰੇਤ, ਬਜਰੀ, ਸੀਮੈਂਟ ਦੇ ਤਸਲੇ ਤੇ ਲੋਕਾਂ ਦੇ ਘਰੇਲੂ ਕੰਮਾਂ ਦਾ ਬੋਝ ਹੁੰਦਾ ਹੈ। ਇਸ ਸਾਮਾਜਿਕ ਸ਼ੋਸ਼ਣ ਦਾ ਸ਼ਿਕਾਰ ਭਾਂਵੇ ਅਬੋਧ ਬਣਦੇ ਹਨ ਪਰ ਕਸੂਰਵਾਰ ਪਰਿਵਾਰ, ਸਮਾਜ, ਦੇਸ਼, ਵਿਸ਼ਵ ਅਤੇ ਕਾਨੂੰਨ ਹਨ। ਜਿੰਨਾਂ ਵਿੱਚ ਕਿਤੇ ਨਾ ਕਿਤੇ ਅਸੀਂ ਵੀ ਸ਼ਾਮਲ ਹਾਂ। ਇਸ ਸਮਾਜਿਕ ਲਾਹਨਤ ਨੂੰ ਹਟਾਉਣ ਲਈ ਸਥਾਨਿਕ ਸਮਾਜ ਸੇਵੀ ਸੰਸਥਾਵਾਂ, ਸੂਝਵਾਨ ਤੇ ਸੰਵੇਦਨਸ਼ੀਲ ਸ਼ਖ਼ਸੀਅਤਾਂ ਨੇ ਆਪਣੇ ਤੌਰ ’ਤੇ ਪੂਰਾ ਜ਼ੋਰ ਲਾਇਆ ਪਰ ਹੱਲ ਕੋਈ ਹੱਲ ਨਾ ਨਿੱਕਲਿਆ। ਇਸ ਕਾਰਣ ਬੜੇ ਲੰਬੇ ਸਮੇਂ ਦੇ ਸੰਘਰਸ਼ ਤੋਂ ਬਾਅਦ ਕਈ ਸੰਸਥਾਵਾਂ ਬਣੀਆਂ, ਜਿੰਨਾਂ ਨੇ ਇਸ ਸ਼ੋਸਣ ’ਤੇ ਬਚਪਨ ਉਤੇ ਹੁੰਦੇ ਤਸ਼ੱਦਦ ਦੇ ਖਿਲਾਫ ਬੀੜਾ ਚੁੱਕਿਆ, ਉਨ੍ਹਾਂ ਵਿੱਚੋਂ ਕੁਝ ਖਾਸ ਦਾ ਜ਼ਿਕਰ ਕੀਤਾ ਜਾ ਰਿਹਾ ਹੈ।

ਇਸ ਦਿਹਾੜੇ ਦਾ ਵੇਰਵਾ:
ਬਾਲ ਮਜ਼ਦੂਰੀ ਵਿਰੋਧੀ ਵਿਸ਼ਵ ਦਿਹਾੜਾ ਸੰਯੁਕਤ ਰਾਸ਼ਟਰ ਸੰਘ ਨੇ ਸੰਨ 2000 ਵਿੱਚ ',ਵਿਸ਼ਵ ਮਜ਼ਦੂਰ ਸੰਸਥਾ''ਨਾਮ  (international labour organisation) ਦਾ ਗਠਨ ਕਰਕੇ ਕੀਤਾ। ਇਸਨੂੰ ਹਰ ਸਾਲ 12 ਜੂਨ ਨੂੰ ਮਨਾਉਣਾ ਪੱਕਾ ਕੀਤਾ ਗਿਆ। ਕੁਝ ਪੁਰਾਣੇ ਅੰਕੜਿਆਂ ਅਨੁਸਾਰ 152 ਮਿਲਿਅਨ 5 ਸਾਲ ਦੀ ਉਮਰ ਤੋਂ 17 ਸਾਲ ਦੀ ਉਮਰ ਦੇ ਬੱਚੇ ਬਾਲ ਮਜ਼ਦੂਰੀ ਵਿੱਚ ਸੰਲਿਪਤ ਸਨ। ਇਹ ਘਰਾਂ, ਫੈਕਟਰੀਆਂ, ਦੁਕਾਨਾਂ, ਖੇਤਾਂ ,ਬੇਗਾਰੀ, ਸਮਗਲਿੰਗ, ਦੇਹ ਵਪਾਰ ਤੇ ਭੀਖ ਮੰਗਣ ਆਦਿ ਧੰਦਿਆਂ ਨਾਲ ਜੁੜੇ ਸਨ। ਇਸ ਸਮਾਜਿਕ ਬੁਰਿਆਈ ਵਿਰੁੱਧ ਬਹੁਤ ਸਮਾਂ ਪਹਿਲਾਂ ਤੋਂ ਕੋਸ਼ਿਸ਼ਾਂ ਜਾਰੀ ਸਨ। ਇਨ੍ਹਾਂ ਕੋਸ਼ਿਸ਼ਾਂ ਸਦਕਾ ਸੰਨ 2000 ਤੱਕ ਆਉਂਦਿਆਂ ਆਉਂਦਿਆਂ ਇਹ ਗਿਣਤੀ 94 ਮਿਲਿਅਨ ਘਟਕੇ 58 ਮਿਲੀਅਨ ਦੇ ਕਰੀਬ ਰਹਿ ਗਈ। ਵਿਸ਼ਵ ਮਜ਼ਦੂਰ ਸੰਸਥਾ ਦੇ ਮੁਤਾਬਕ ਵਿਸ਼ਵ ਭਰ ਵਿਚ ਕੁਲ ਆਬਾਦੀ ਦਾ 10ਵਾਂ ਹਿੱਸਾ ਬਾਲ ਮਜ਼ਦੂਰੀ ਵਿੱਚ ਲੱਗਿਆ ਹੋਇਆ ਹੈ। ਇਸ ਸੰਬੰਧ ਵਿੱਚ ਅਫਰੀਕਾ 72 ਮਿਲੀਅਨ ਬਾਲ ਮਜ਼ਦੂਰਾਂ ਦੇ ਅੰਕੜੇ ਨਾਲ ਏਸ਼ੀਆ ਨਾਲ਼ੋਂ ਵੀ ਅੱਗੇ ਹੈ। 

ਪੜ੍ਹੋ ਇਹ ਵੀ ਖਬਰ - ਕੋਰੋਨਾ ਸਮੇਤ ਜਾਨਵਰਾਂ ਤੋਂ ਮਨੁੱਖੀ ਜ਼ਿੰਦਗੀ ’ਚ ਆਈਆਂ ਕਈ ਬੀਮਾਰੀਆਂ (ਵੀਡੀਓ)

ਹੈਰਾਨੀ ਦੀ ਗੱਲ ਹੈ ਕਿ ਇਸ ਵਿੱਚ ਮੱਧ ਆਮਦਨੀ ਸਮੂਹ ਸਭ ਤੋਂ ਅੱਵਲ ਹੈ। ਬੱਚਿਆਂ ਦੇ ਭਲੇ ਲਈ ਕੰਮ ਕਰ ਰਹੀ। ਸਿਰਮੌਰ ਸੰਸਥਾ( unicef) united national children's fund)) ਨਾਂ ਦੀ ਇਸ ਸੰਸਥਾ ਨੇ, ਇੱਕ ਖੇਤੀਬਾੜੀ ਨਾਲ ਸਬੰਧਤ ਸੰਸਥਾ ਨਾਲ ਗੱਠਜੋੜ ਕਰਕੇ ਇਸ ਕੋਹੜ ਖ਼ਿਲਾਫ਼ ਅਖ਼ਬਾਰ ਕੱਢਣ ਦੀ ਯੋਜਨਾ ਬਣਾਈ। ਇਸ ਵਿੱਚ covid -19 ਤੇ ਬਾਲ ਮਜ਼ਦੂਰੀ ’ਤੇ ਖੁੱਲ੍ਹੀ ਚਰਚਾ ਕੀਤੀ ਜਾਵੇਗੀ ਤੇ ਕੁਝ ਸਕਾਰਾਤਮਿਕ ਤੱਥ ਲੱਭੇ ਜਾਣਗੇ। ਇਸਦੇ ਨਾਲ-ਨਾਲ ਵਿਸ਼ਵ ਮਜ਼ਦੂਰ ਸੰਘ ਨੇ ਸੰਨ ਦੇ ਅਨੁਸਾਰ ਕੁਝ ਨਾਅਰੇ ਵੀ ਕੱਢੇ ,ਜੋ ਹੇਠ ਲਿਖੇ ਅਨੁਸਾਰ ਹਨ:-

ਬਾਲ ਮਜ਼ਦੂਰੀ ਖਿਲਾਫ਼ ਕੁਝ ਨਾਅਰੇ :
2015-ਬਾਲ ਮਜ਼ਦੂਰੀ -ਨਹੀਂ
ਗੁਣਵਤਾ ਭਰਪੂਰ ਸਿੱਖਿਆ-ਹਾਂ
2016 -ਬਾਲ ਮਜ਼ਦੂਰੀ ਦਾ ਖਾਤਮਾ-ਸਭ ਦੀ ਜ਼ਿੰਮੇਵਾਰੀ
2017-ਬੱਚਿਆਂ ਨੂੰ ਕਲੇਸ਼ ਤੇ ਰੋਗਾਂ ਤੋਂ ਨਿਜਾਤ
2018-ਪੀੜੀਆਂ ਨੂੰ ਸਵਸਥਤਾ ਪਰਦਾਨ ਕਰਨੀ
2019-ਬੱਚੇ ਖੇਤਾਂ ਵਿੱਚ ਕੰਮ ਨਹੀਂ ਕਰਨਗੇ

ਪੜ੍ਹੋ ਇਹ ਵੀ ਖਬਰ - ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

ਬਾਲ ਮਜ਼ਦੂਰੀ ਦਾ ਸੰਖੇਪ ਇਤਿਹਾਸ:
ਬੇਗਾਰੀ/ਗੁਲਾਮੀ ਵਿਸ਼ਵ ਭਰ ਵਿੱਚ ਸਦੀਆਂ ਤੋਂ ਚੱਲਿਆ ਆ ਰਿਹਾ ਕੋਹੜ ਸੀ, ਜੋ ਪੀੜੀ ਦਰ ਪੀੜੀ ਚਲਦਾ ਸੀ। ਜੇ ਦਾਦੇ ਨੇ ਆਪਣੇ ਤੋਂ ਉਚੇ ਦੀ ਗੁਲਾਮੀ ਕੀਤੀ ਹੁੰਦੀ ਤਾਂ ਪੋਤਾ ਆਪਣੇ ਆਪ ਅਗਲੀ ਪੀੜ੍ਹੀ ਦਾ ਗੁਲਾਮ ਹੁੰਦਾ ਸੀ। ਉਸਦਾ ਨਿਰਵਾਹ ਮਾਲਕ ਦੀ ਮਰਜ਼ੀ ਉੱਤੇ ਨਿਰਭਰ ਹੁੰਦਾ ਸੀ, ਜਿਸ ਤਰਾਂ ਖਾਣ ਪਾਉਣ ਜਾਂ ਰਹਿਣ ਨੂੰ ਦਿੱਤਾ ਜਾਂਦਾ, ਗੁਲਾਮ ਨੂੰ ਉਸੇ ਵਿੱਚ ਸੰਤੁਸ਼ਟ ਰਹਿਣਾ ਪੈਂਦਾ ਸੀ। ਇਸਦੇ ਨਾਲ ਹੀ 17ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਦੇ ਅੰਤ ਤੱਕ ਬਰਤਾਨੀਆ ਤੇ ਪੋਲੈਂਡ ਦੀ ਆਰਥਿਕ ਹਾਲਤ ਇੰਨੀ ਕਮਜ਼ੋਰ ਸੀ ਕਿ ਪਰਿਵਾਰਾਂ ਦੇ ਪਰਿਵਾਰ ਭੁੱਖ਼ੇ ਮਰਨ ਲਈ ਮਜਬੂਰ ਸਨ। ਅਜਿਹੀ ਸਥਿਤੀ ਵਿੱਚ ਬੱਚਿਆਂ ਨੂੰ ਦਲਦਲੀ ਥਾਵਾਂ ’ਤੇ ਖੇਤੀਬਾੜੀ,  ਹਨੇਰੀਆਂ ਖਾਨਾਂ ਵਿੱਚ ਮਜ਼ਦੂਰੀ ਤੇ ਸੂਤ ਦੀਆਂ ਫੈਕਟਰੀਆਂ ਵਿੱਚ ਦਿਨ ਰਾਤ ਮਸ਼ੀਨਾਂ ਅੱਗੇ ਕੰਮ ਕਰਨਾ ਪੈਂਦਾ ਸੀ। ਅਜਿਹੇ ਹਾਲਾਤਾਂ ਵਿੱਚ ਥਕਾਨ ਤੇ ਉਨੀਂਦਰੇ ਕਾਰਨ ਇਨਾਂ ਬੱਚਿਆਂ ਦੀਆਂ ਹਾਦਸਿਆਂ ਕਾਰਣ ਜਾਨਾਂ ਚਲੇ ਜਾਂਦੀਆਂ ਜਾਂ ਹੱਥ ਪੈਰ ਕੱਟੇ ਜਾਂਦੇ ਅਤੇ ਉਹ ਸਾਰੀ ਉਮਰ ਅੰਗਹੀਣਤਾ ਨਾਲ ਗੁਜ਼ਾਰਦੇ। ਇਨ੍ਹਾਂ ਕਾਰਨਾਂ ਨੇ ਜਾਗਰੂਕਤਾ ਨੂੰ ਜਨਮ ਦਿੱਤਾ ਤੇ ਅੱਜ ਇਸਦੇ ਖਿਲਾਫ ਕਨੂੰਨ ਹੋਂਦ ਵਿੱਚ ਆਇਆ।

ਪੜ੍ਹੋ ਇਹ ਵੀ ਖਬਰ - ਇਹ ਯੋਗ-ਆਸਣ ਕਰਨ ਨਾਲ ਦੂਰ ਹੁੰਦੀਆਂ ਹਨ ਭਿਆਨਕ ਬੀਮਾਰੀਆਂ

ਬਾਲ ਮਜ਼ਦੂਰੀ ਦੇ ਕਾਰਣ ਅਤੇ ਬੱਚਿਆਂ ਦੇ ਜੀਵਨ ਤੇ ਪ੍ਰਭਾਵ :

ਮਾਪਿਆਂ ਦਾ ਅਨਪੜ੍ਹ ਹੋਣਾ:

ਜਿਹੜੇ ਮਾਪੇ ਪੜੇ ਲਿਖੇ ਨਹੀਂ ਹੋਣਗੇ, ਉਨ੍ਹਾਂ ਵਿੱਚ ਜਾਗਰੂਕਤਾ ਦੀ ਕਮੀਂ ਦੇ ਨਾਲ-ਨਾਲ ਆਪਣੀ ਤੇ ਬੱਚਿਆਂ ਦੀ ਜ਼ਿੰਦਗੀ ਬਾਬਤ ਸੋਝੀ ਵੀ ਘੱਟ ਹੋਵੇਗੀ।
. ਘਰ ਦੀ ਗਰੀਬੀ ਮਜਬੂਰੀ ਵੱਸ ਬੱਚਿਆਂ ਨੂੰ ਮਜ਼ਦੂਰੀ ਲਈ ਮਜ਼ਬੂਰ ਕਰਦੀ ਹੈ।ਬਹੁਤੀ ਵਾਰੀ ਕੰਮ ਵਾਲੀ ਥਾਂ ’ਤੇ ਉਨ੍ਹਾਂ ਉੱਤੇ ਸਰੀਰਕ ਅੱਤਿਆਚਾਰ, ਸਰੀਰਕ ਸੋਸ਼ਨ ਵੀ ਹੁੰਦਾ ਹੈ, ਜੋ ਉਸਨੂ ਸਾਰੀ ਉਮਰ ਕਚੋਟਦਾ ਰਹਿੰਦਾ ਹੈ। ਇਹ ਮਾਨਸਿਕ ਚੋਟ ਉਸ ਨੂੰ ਬਾਰ ਬਾਰ ਮਾਨਸਿਕ ਯਾਚਨਾ ਦਿੰਦੀ ਹੈ।
. ਗ੍ਰਿਹ ਕਲੇਸ਼ ਤੇ ਵੱਡਾ ਪਰਿਵਾਰ ਵੀ ਇਸਦਾ ਇੱਕ ਕਾਰਣ ਬਣਦਾ ਹੈ।
. ਮਾਪਿਆਂ ਦਾ ਸਰਾਬੀਪਨ,ਜੁਆਰੀਪਨ, ਨਿਕੰਮਾਪਨ ਤੇ ਘਰੇਲੂ ਕਲੇਸ਼ ਇਸਦਾ , ਕਾਰਨ ਬਣਦੇ ਹਨ।
. ਬਹੁਤ ਸਾਰੀ ਜਾਇਦਾਦ, ਤੇ ਉਸਨੂੰ ਵਿਲਾਸਤਾ ਵਿੱਚ ਉਡਾ ਦੇਣ ਤੋਂ ਬਾਅਦ ਕੰਗਾਲੀ ਦਾ ਪਸਾਰਾ।ਪੀੜੀ ਦਰ ਪੀੜੀ ਚੱਲੀ ਆ ਰਹੀ ਦਾਸਤਾਂ।
. ਦੇਸ਼ ਵਿੱਚ ਭੁਖਮਰੀ ਤੇ ਕਾਲ ਜਾਂ ਸੋਕੇ ਦੀ ਸਥਿਤੀ।
. ਮਾਪਿਆਂ ਜਾਂ ਬੱਚਿਆਂ ਵਿੱਚ ਨਸ਼ੇ ਦੀ ਆਦਤ, ਮਾਤਾ-ਪਿਤਾ ਦਾ ਤਲਾਕ।
. ਘਰ ਵਿਚਲੇ ਕਮਾਊ ਮੈਂਬਰ ਦੀ ਮੌਤ
. ਪਰਿਵਾਰ ਦੀ ਸਥਿਤੀ ਗਰੀਬੀ ਰੇਖਾ ਤੋਂ ਥੱਲੇ।

ਪੜ੍ਹੋ ਇਹ ਵੀ ਖਬਰ - ਤਾਲਾਬੰਦੀ ਹਟਣ ਤੋਂ ਬਾਅਦ ਚੀਨੀ ਵਿਦਿਆਰਥੀਆਂ ’ਚ ਵੱਧ ਰਹੇ ਨੇ ਖੁਦਕੁਸ਼ੀ ਕਰਨ ਦੇ ਕੇਸ (ਵੀਡੀਓ)

ਇਨ੍ਹਾਂ ਸਾਰੇ ਕਾਰਨਾਂ ਅਧੀਨ ਬੱਚੇ ਦਾ ਮਾਨਸਿਕ ਸਰੀਰਿਕ, ਬੌਧਿਕ ਤੇ ਸ਼ਖਸੀਅਤ ਪੱਖੋਂ ਵਿਕਾਸ ਨਹੀਂ ਹੁੰਦਾ। ਉਹ ਸਾਰੀ ਉਮਰ ਊਣਾ ਮਹਿਸੂਸ ਕਰਦਾ ਹੈ। ਪੜ੍ਹੇ ਲਿਖੇ ਵਿਅਕਤੀ ਕੋਲ ਖੜ੍ਹਾ ਨਹੀਂ ਹੋ ਸਕਦਾ। ਉਸਦੀ ਮਾਨਸਿਕਤਾ ਵਿੱਚ ਅਧੂਰਾਪਨ ਤੇ ਹੀਨ ਭਾਵਨਾ ਘਰ ਕਰ ਜਾਂਦੀ ਹੈ, ਜਿਸਦਾ ਸਦਕਾ ਉਹ ਜੀਵਨ ਦੀਆਂ ਛੋਟੀਆਂ ਛੋਟੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਅਸਮਰਥ ਹੁੰਦਾ ਹੈ, ਇਸਦੇ ਨਾਲ ਹੀ ਜ਼ਰੂਰੀ ਫੈਸਲੇ ਵੀ ਨਹੀਂ ਲੈ ਸਕਦਾ।

. ਇਨ੍ਹਾਂ ਕਮੀਆਂ ਕਾਰਣ ਉਸਦਾ ਆਪਣਾ ਸਾਰਾ ਜੀਵਨ ਹੀ ਕਰਦੇ ਪੁਥਲ ਹੁੰਦਾ ਹੈ ਤੇ ਅਗਲਾ ਪਰਿਵਾਰ ਵੀ ਇਸੇ ਪ੍ਰਭਾਵ ਹੇਠ ਪਨਪਦਾ ਹੈ।
. ਸਿੱਖਿਆ ਦੀ ਕਮੀਂ  ਤਰੱਕੀ ਦੇ ਰਾਹ ਵਿਚ ਰੋੜਾ ਤੇ ਰੁਕਾਵਟ ਬਣਦੀ ਹੈ।
. ਇਸਲਈ ਬਚਪਨ ਵਧਣ ਫੁੱਲਣ, ਸਿਖਿਆ ਹਾਸਲ ਕਰਨ, ਨਿਸ਼ਚਿੰਤ ਰਹਿਣ ਤੇ ਖੇਡਣ ਮੱਲਣ ਦੀ ਉਮਰ ਹੈ।
. ਇੱਕ ਵਧੀਆ ਸ਼ਖ਼ਸੀਅਤ ਤਾਂ ਹੀ ਬਣ ਸਕਦੀ ਹੈ, ਜੇਕਰ ਬਚਪਨ, ਬਚਪਨ ਦੀ ਤਰ੍ਹਾਂ ਲੰਘਿਆ ਹੋਵੇ।

ਸਿੱਟਾ :-ਜਿਵੇਂ ਕਿ ਪਰਿਵਾਰ ਸਾਡੇ ਸਮਾਜ ਦੀ ਇਕਾਈ ਹੈ ਤੇ ਅਕਸਰ ਕਹਿੰਦੇ ਹਾਂ ਕਿ ਭਲਾਈ ਪਰਿਵਾਰ ਤੋਂ ਸ਼ੁਰੂ ਹੁੰਦੀ ਹੈ। ਸੋ ਇਸ ਤੱਥ ਨੂੰ ਸਾਰਥਕ ਰੂਪ ਦੇਣ ਲਈ ਸਾਨੂੰ ਆਪਣੇ ਬੱਚਿਆਂ ਦੀ ਪਰਵਰਿਸ਼, ਉਮਰ ਮੁਤਾਬਕ, ਖੇਡਣ ਤੇ ਪੜਨ ਦੀ ਅਜ਼ਾਦੀ ਦੇ ਕੇ ਲੋੜੀਂਦਾ ਭੋਜਨ ਕੱਪੜੇ , ਜੁੱਤੀਆਂ,ਸਾਈਕਲ ਆਦਿ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਬਣਦਾ ਵਕਤ ਦੇ ਕੇ, ਉਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੱਢਕੇ ’ਤੇ ਭਾਵਾਤਮਕ ਤੌਰ ’ਤੇ ਸਾਥ ਦੇਕੇ ਕਰਨਾ ਚਾਹੀਦਾ ਹੈ। ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜਕਲ੍ਹ ਬੱਚੇ ਨੂੰ ਜਨਮ  ਦੇ ਕੇ ਮਾਪੇ ਆਪਣੇ ਆਪ ਨੂੰ ਸੁਰਖ਼ਰੂ ਸਮਝਦੇ ਹਨ ਤੇ ਇਨ੍ਹੇ ਕੁਝ ਨੂੰ ਆਪਣਾ ਫਰਜ਼ ਸਮਝਦੇ ਹਨ। ਨਹੀਂ ਜ਼ਿੰਮੇਵਾਰੀਆਂ ਇਸਤੋਂ ਬਾਅਦ ਸ਼ੁਰੂ ਹੁੰਦੀਆਂ ਹਨ। ਅਸੀਂ ਜਿਵੇਂ ਕੋਈ ਵੀ ਵੱਡਾ ਕਾਰਜ ਕਰਨ ਤੋਂ ਪਹਿਲਾਂ ਪੂਰੀ ਯੋਜਨਾ ਬੰਦੀ ਕਰਦੇ ਹਾਂ ਠੀਕ ਉਸੇ ਤਰ੍ਹਾਂ ਬੱਚੇ ਦੀ ਪੈਦਾਇਸ਼ ਤੋਂ ਪਹਿਲਾਂ ਉਸਦੀਆਂ ਲੋੜਾਂ ਦੀ ਪੂਰੀ ਤਿਆਰੀ ਕਰਨੀ ਬਹੱਦ ਲਾਜ਼ਮੀ ਹੈ। ਉਨ੍ਹਾਂ ਲੋੜਾਂ ਵਿੱਚ ਆਰਥਿਕਤਾ ਤਾਂ ਆਂਉਂਦੀ ਹੀ ਹੈ,ਕੀ ਅਸੀਂ ਆਉਣ ਵਾਲੇ ਜੀਅ ਨੂੰ ਵਕਤ ਤੇ ਸਹੀ ਮਾਰਗਦਰਸ਼ਨ ਦੇ ਸਕਾਂਗੇ?ਇਸ ਚੀਜ ਵੱਲ ਵੀ ਤਵੱਜੋ ਦੇਣੀ ਬਣਦੀ ਹੈ।ਜੇ ਮਾਪੇ ਇਨਾਂ ਤੱਥਾਂ ਲਈ ਅਸਮਰੱਥ ਹੋਣਗੇ ਤਾਂ ਬੱਚਾ ਗਲਤ ਰਸਤਿਆਂ ’ਤੇ ਚੱਲਣ ਦੇ ਨਾਲ-ਨਾਲ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਬਾਲ ਮਜ਼ਦੂਰੀ ਵੱਲ ਆਪੇ ਹੀ ਖਿੱਚਿਆ ਚਲਾ ਜਾਵੇਗਾ।

ਪੜ੍ਹੋ ਇਹ ਵੀ ਖਬਰ - ਐੱਮ. ਏ., ਬੀ. ਐੱਡ. ਦੀ ਡਿਗਰੀ ਹਾਸਲ ਕਰ ਚੁੱਕੇ ਨੌਜਵਾਨ ਲਗਾ ਰਹੇ ਹਨ ਝੋਨਾ

ਸਮਾਜ ਤੇ ਸਰਕਾਰਾਂ ਦੀ ਜ਼ਿੰਮੇਵਾਰੀ:
ਇਥੇ ਹਰ ਨਾਗਰਿਕ ਦੀ ਜਿਹਨੀ ਜ਼ਿੰਮੇਵਾਰੀ ਬਣਦੀ ਹੈ ਕਿ ,ਉਹਦੀ ਨਜ਼ਰ ਵਿੱਚ ਆਉਣ ਵਾਲੇ ਹਰੇਕ ਪੱਛੜੇ ਪਰਿਵਾਰ ਤੇ ਉਨ੍ਹਾਂ ਬੱਚਿਆਂ, ਜਿਹੜੇ ਕਿਸੇ ਵੀ ਤਰਾਂ ਦੀ ਮਜ਼ਦੂਰੀ ਨਾਲ ਜੁੜੇ ਹੋਣ,ਯੋਗ ਤੇ ਸਹੀ ਢੰਗ ਨਾਲ ਉਨ੍ਹਾਂ ਦਾ ਮਾਰਗਦਰਸ਼ਨ ਕਰਨ। ਜੇਕਰ ਘਰੇਲੂ ਆਰਥਿਕ ਹਾਲਤ ਪਤਲੀ ਹੈ ਤਾਂ ਸਮਾਜਸੇਵੀ ਸੰਸਥਾਵਾਂ ਨਾਲ ਪਿੰਡ,ਸ਼ਹਿਰ ਮੁਹੱਲਾ ਕਮੇਟੀਆ ਕੋਲੋਂ ਬਣਦੀ ਮਦਦ ਦਵਾਉਣ ਤੇ ਸਭ ਤੋਂ ਜ਼ਰੂਰੀ ਰੋਜ਼ਗਾਰ ਦਾ ਪ੍ਰਬੰਧ ਕਰਨ।

ਸਰਕਾਰਾਂ ਦੀ ਜ਼ਿੰਮੇਵਾਰੀ:
ਇਸ ਕਾਰਜ ਵਿੱਚ ਆਪਣੀ ਭਾਰਤੀ,ਸਰਕਾਰ ਜਿੰਨਾਂ ਅਸਰਦਾਰ ਕੰਮ ਕਰ ਸਕਦੀ ਹੈ, ਉਨ੍ਹਾਂ ਹੀ ਉਹ ਨੀਰਸ ਜਾਪਦੀ ਹੈ। ਬਾਲ ਮਜ਼ਦੂਰੀ ਖਿਲਾਫ਼ ਕਨੂੰਨ ਤਾਂ ਬਣਾ ਦਿੱਤਾ ਗਿਆ ਹੈ ਪਰ ਉਸ ਉੱਤੇ ,ਜਿਹੜਾ ਡਟਕੇ ਪਹਿਰਾ ਦੇਣ ਦੀ ਲੋੜ ਹੈ, ਉਥੇ ਇਹ ਨੇੜੇ ਤੇੜੇ ਨਹੀਂ ਨਜ਼ਰ ਆਉਂਦੀ। ਏਥੇ ਲੋੜ ਹੈ, ਸਿੱਖਿਆ ਤੇ ਰੋਜ਼ਗਾਰ ਦੇ ਵਸੀਲੇ ਵਧਾਉਣ ਦੀ ਪਰ ਇਸਦੀ ਥਾਂ ਸਰਕਾਰ ਕੇਵਲ ਆਪਣੇ ਘਰ ਭਰਨ ਲੱਗੀ ਹੋਈ ਹੈ। ਜਦੋਂ ਤੱਕ ਸਰਕਾਰ ਦੇ ਨੁਮਾਇੰਦੇ ਇਮਾਨਦਾਰੀ ਦਾ ਪੱਲਾ ਨਹੀਂ ਫੜਦੇ ਉਦੋਂ ਤੱਕ ਬਾਲ ਮਜ਼ਦੂਰੀ ਤਾਂ ਕੀ ਸਿੱਖਿਆ,ਰੋਜ਼ਗਾਰ, ਖੇਤੀਬਾੜੀ, ਕੁਦਰਤੀ ਆਪਦਾਵਾਂ, ਜਿਵੇਂ ਹੜ ਤੂਫ਼ਾਨ, ਭ੍ਰਸ਼ਟਾਚਾਰ,ਘਟੀਆ ਸ਼ਾਸਨ, ਨਸੇ ਤੋਂ ਨਿਜਾਤ ਆਦਿ ਕੇਵਲ ਇੱਕ ਸਪਨਾ ਹੀ ਰਹਿਣਗੇ।


author

rajwinder kaur

Content Editor

Related News