ਪੰਜਾਬ ’ਚ ਪੰਚਾਇਤੀ ਚੋਣਾਂ ਰੱਦ ਹੋਣ ਤੋਂ ਲੈ ਕੇ ਮਨੋਰੰਜਨ ਸਿਨੇਮਾ ਤੱਕ ਅੱਜ ਦੀਆਂ ਟੌਪ-10 ਖਬਰਾਂ

Saturday, Oct 12, 2024 - 06:41 PM (IST)

 ਜਲੰਧਰ - ਅੱਜ ਪੰਜਾਬ ’ਚ ਸਿਆਸੀ ਮਾਹੌਲ ਕਾਫੀ ਭਖਿਆ ਰਿਹਾ। ਦੱਸ ਦਈਏ ਕਿ ਪੰਜਾਬ ’ਚ ਅੱਜ ਪੰਚਾਇਤੀ ਚੋਣਾਂ ’ਤੇ ਚੋਣ ਕਮਿਸ਼ਨ ਨੇ ਰੋਕ ਲ ਦਿੱਤੀ ਹੈ, ਉੱਥੇ ਹੀ ਦੂਜੇ ਪਾਸੇ ਕੌਮਾਂਤਰੀ ਪੱਧਰ ’ਤੇ ਡੋਨਾਲਡ ਟਰੰਪ ਨੇ ਪ੍ਰਵਾਸੀਆਂ ਲਈ ਇਕ ਵੱਡਾ ਐਲਾਨ ਜਾਰੀ ਕਰ ਦਿੱਤਾ ਹੈ। ਇਸ ਦਰਮਿਆਨ ਦੇਖਦੇ ਹਾਂ ਅੱਜ ਦੀਆਂ ਟੌਪ 10 ਖਬਰਾਂ।

1. ਪੰਜਾਬ ਦੇ 24 ਪਿੰਡਾਂ 'ਚ ਪੰਚਾਇਤੀ ਚੋਣਾਂ ਰੱਦ
ਗਿੱਦੜਬਾਹਾ (ਵੈੱਬ ਡੈਸਕ, ਵਿਜੇ) : ਪੰਜਾਬ 'ਚ ਗਿੱਦੜਬਾਹਾ ਦੇ 24 ਪਿੰਡਾਂ ਦੀਆਂ ਪੰਚਾਇਤੀ ਚੋਣਾਂ ਨਹੀਂ ਹੋਣਗੀਆਂ। ਇਨ੍ਹਾਂ ਪਿੰਡਾਂ 'ਚ ਚੋਣਾਂ ਕਰਵਾਉਣ 'ਤੇ ਚੋਣ ਕਮਿਸ਼ਨ ਵਲੋਂ ਰੋਕ ਲਾ ਦਿੱਤੀ ਗਈ ਹੈ। ਇਹ ਫ਼ੈਸਲਾ ਨਾਮਜ਼ਦਗੀ ਵਾਪਸ ਲੈਣ 'ਚ ਫਰਜ਼ੀਵਾੜੇ ਦੇ ਸ਼ੱਕ ਦੇ ਆਧਾਰ 'ਤੇ ਲਿਆ ਗਿਆ ਹੈ।
ਹੋਰ ਜਾਣਕਾਰੀ ਲਈ ਕਲੀਕ ਕਰੋ।- ਪੰਜਾਬ ਦੇ 24 ਪਿੰਡਾਂ 'ਚ ਪੰਚਾਇਤੀ ਚੋਣਾਂ ਰੱਦ, ਸਾਹਮਣੇ ਆ ਗਈ List

2. ਪੰਚਾਇਤੀ ਚੋਣਾਂ ਰੱਦ ਹੋਣ 'ਤੇ ਰਾਜਾ ਵੜਿੰਗ ਹੋ ਗਏ Live
ਸ੍ਰੀ ਮੁਕਤਸਰ ਸਾਹਿਬ : ਚੋਣ ਕਮਿਸ਼ਨ ਵਲੋਂ ਗਿੱਦੜਬਾਹਾ ਦੇ 24 ਪਿੰਡਾਂ ਦੀਆਂ ਪੰਚਾਇਤੀ ਚੋਣਾਂ ਰੱਦ ਹੋਣ 'ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਰਾਜਾ ਵੜਿੰਗ ਨੇ ਚੋਣ ਕਮਿਸ਼ਨ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵੀ ਪਿੰਡਾਂ 'ਚ ਧਾਂਦਲੀ ਹੋਈ ਸੀ, ਉੱਥੇ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਹੋਰ ਜਾਣਕਾਰੀ ਲਈ ਕਲੀਕ ਕਰੋ।- ਪੰਚਾਇਤੀ ਚੋਣਾਂ ਰੱਦ ਹੋਣ 'ਤੇ ਰਾਜਾ ਵੜਿੰਗ ਹੋ ਗਏ Live, ਦਿੱਤਾ ਵੱਡਾ ਬਿਆਨ (ਵੀਡੀਓ)
3. ਪੰਚਾਇਤੀ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਦਾ ਵੱਡਾ ਕਦਮ
ਚੰਡੀਗੜ੍ਹ (ਅੰਕੁਰ)- ਪੰਜਾਬ ਰਾਜ ਚੋਣ ਕਮਿਸ਼ਨ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਹੋਈਆਂ ਬੇਨਿਯਮੀਆਂ ਕਾਰਨ 2 ਗ੍ਰਾਮ ਪੰਚਾਇਤਾਂ ਦੇ ਚੋਣ ਪ੍ਰੋਗਰਾਮ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸੂਬੇ ਦੇ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਚੱਕ ਹਰਾਜ, ਤਹਿਸੀਲ ਮਮਦੋਟ, ਜ਼ਿਲ੍ਹਾ ਫਿਰੋਜ਼ਪੁਰ ਅਤੇ ਗ੍ਰਾਮ ਪੰਚਾਇਤ ਠੀਕਰੀਵਾਲ, ਬਲਾਕ ਢਿਲਵਾਂ, ਜ਼ਿਲ੍ਹਾ ਕਪੂਰਥਲਾ ਲਈ ਚੋਣ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ। ਇਨ੍ਹਾਂ ਗ੍ਰਾਮ ਪੰਚਾਇਤਾਂ ਦੀਆਂ ਨਵੀਆਂ ਚੋਣਾਂ ਦਾ ਐਲਾਨ ਮੌਜੂਦਾ ਗ੍ਰਾਮ ਪੰਚਾਇਤ ਚੋਣਾਂ ਦੀ ਸਮਾਪਤੀ ਤੋਂ ਬਾਅਦ ਕਮਿਸ਼ਨ ਵੱਲੋਂ ਕੀਤਾ ਜਾਵੇਗਾ।
ਹੋਰ ਜਾਣਕਾਰੀ ਲਈ ਕਲੀਕ ਕਰੋ।- ਪੰਚਾਇਤੀ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਦਾ ਵੱਡਾ ਕਦਮ

4. ਨਹੀਂ ਹੋਈ ਕੋਈ ਠੋਸ ਗੱਲਬਾਤ; ਭਾਰਤ ਨੇ ਟਰੂਡੋ ਦੀਆਂ ਟਿੱਪਣੀਆਂ ਨੂੰ ਕੀਤਾ ਖਾਰਿਜ
ਨਵੀਂ ਦਿੱਲੀ (ਏਜੰਸੀ)- ਭਾਰਤ ਨੇ ਲਾਓਸ ’ਚ 19ਵੇਂ ਪੂਰਬੀ ਏਸ਼ੀਆ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਨੂੰ ਲੈ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਨੂੰ ਖਾਰਿਜ ਕਰ ਦਿੱਤਾ ਹੈ। ਸੂਤਰਾਂ ਨੇ ਅੱਜ ਇੱਥੇ ਸਪੱਸ਼ਟ ਕੀਤਾ ਕਿ ਮੋਦੀ ਅਤੇ ਟਰੂਡੋ ਵਿਚਾਲੇ ਕੋਈ ਠੋਸ ਗੱਲਬਾਤ ਨਹੀਂ ਹੋਈ। ਸੂਤਰਾਂ ਨੇ ਕਿਹਾ ਕਿ ਭਾਰਤ ਨੂੰ ਉਮੀਦ ਹੈ ਕਿ ਕੈਨੇਡਾ ਦੀ ਧਰਤੀ ’ਤੇ ਭਾਰਤ ਵਿਰੋਧੀ ਖਾਲਿਸਤਾਨੀ ਗਤੀਵਿਧੀਆਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਕੈਨੇਡਾ ਦੀ ਧਰਤੀ ਤੋਂ ਭਾਰਤ ਵਿਰੁੱਧ ਹਿੰਸਾ, ਕੱਟੜਵਾਦ ਅਤੇ ਅੱਤਵਾਦ ਦੀ ਵਕਾਲਤ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜੋ ਕਿ ਅਜੇ ਤੱਕ ਨਹੀਂ ਹੋ ਸਕਿਆ ਹੈ।
ਹੋਰ ਜਾਣਕਾਰੀ ਲਈ ਕਲੀਕ ਕਰੋ।- ਨਹੀਂ ਹੋਈ ਕੋਈ ਠੋਸ ਗੱਲਬਾਤ; ਭਾਰਤ ਨੇ ਟਰੂਡੋ ਦੀਆਂ ਟਿੱਪਣੀਆਂ ਨੂੰ ਕੀਤਾ ਖਾਰਿਜ, ਸਬੰਧਾਂ 'ਚ ਤਣਾਅ ਜਾਰੀ

5. ਪੰਨੂ ਦੀ ਕੈਨੇਡਾ ਅਤੇ ਅਮਰੀਕਾ ’ਚ ਨਹੀਂ ਗਲ ਰਹੀ ਦਾਲ, ਹੁਣ ਡ੍ਰੈਗਨ ਦਾ ਕਰਨ ਲੱਗਾ ਗੁਣਗਾਨ
ਜਲੰਧਰ (ਇੰਟ.)-ਅਮਰੀਕਾ ਦੀ ਗੋਦ ’ਚ ਬੈਠੇ ਸਿੱਖ ਫਾਰ ਜਸਟਿਸ (ਐੱਸ.ਐੱਫ.ਜੇ.) ਦੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਦਿਲ-ਦਿਮਾਗ ਵਿਚ ਭਾਰਤ ਦਾ ਇੰਨਾ ਜ਼ਿਆਦਾ ਖੌਫ ਹੈ ਕਿ ਉਹ ਉੱਠਦੇ-ਬੈਠਦੇ, ਸੌਂਦੇ-ਜਾਗਦੇ ਭਾਰਤ ਖਿਲਾਫ ਜ਼ਹਿਰ ਉਗਲਦਾ ਰਹਿੰਦਾ ਹੈ। ਪੰਨੂ ਦੀ ਹਾਲਤ ਅਜਿਹੀ ਹੋ ਗਈ ਹੈ ਕਿ ਨਾ ਤਾਂ ਹੁਣ ਬਾਈਡੇਨ ਪ੍ਰਸ਼ਾਸਨ ਉਸ ਨੂੰ ਗੰਭੀਰਤਾ ਨਾਲ ਲੈਂਦਾ ਹੈ ਅਤੇ ਨਾ ਹੀ ਕੈਨੇਡਾ ’ਚ ਉਸ ਦੀ ਦਾਲ ਗਲਦੀ ਨਜ਼ਰ ਆ ਰਹੀ ਹੈ, ਜਿਸ ਤੋਂ ਬਾਅਦ ਹੁਣ ਉਹ ਚੀਨ ਦਾ ਗੁਣਗਾਨ ਕਰਨ ਲੱਗਾ ਹੈ। ਵੀਡੀਓ ਜਾਰੀ ਕਰ ਕੇ ਪੰਨੂ ਨੇ ਚੀਨ ਦੀ ਵਡਿਆਈ ਕਰਦਿਆਂ ਕਿਹਾ ਹੈ ਕਿ ਅਰੁਣਾਚਲ ਪ੍ਰਦੇਸ਼ ਖੇਤਰ ਚੀਨ ਦਾ ਹੈ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਇਸ ਨੂੰ ਆਪਣੇ ਕਬਜ਼ੇ ’ਚ ਲੈਣਾ ਚਾਹੀਦਾ।
ਹੋਰ ਜਾਣਕਾਰੀ ਲਈ ਕਲੀਕ ਕਰੋ।- ਪੰਨੂ ਦੀ ਕੈਨੇਡਾ ਅਤੇ ਅਮਰੀਕਾ ’ਚ ਨਹੀਂ ਗਲ ਰਹੀ ਦਾਲ, ਹੁਣ ਡ੍ਰੈਗਨ ਦਾ ਕਰਨ ਲੱਗਾ ਗੁਣਗਾਨ

6. ਪ੍ਰਵਾਸੀਆਂ ਨੂੰ ਲੈ ਕੇ ਡੋਨਾਲਡ ਟਰੰਪ ਨੇ ਦਿੱਤਾ ਵੱਡਾ ਬਿਆਨ
ਨਿਊਯਾਰਕ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਵਾਸੀਆਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਕੋਲੋਰਾਡੋ ਦੇ ਔਰੋਰਾ ਵਿੱਚ ਇੱਕ ਚੋਣ ਰੈਲੀ ਦੌਰਾਨ ਉਨ੍ਹਾਂ ਨੇ ਪ੍ਰਵਾਸੀਆਂ ਨੂੰ ਖਤਰਨਾਕ ਅਪਰਾਧੀ ਕਿਹਾ। ਇਸ ਤੋਂ ਇਲਾਵਾ, ਟਰੰਪ ਨੇ ਕਿਹਾ ਕਿ ਅਮਰੀਕੀ ਨਾਗਰਿਕਾਂ ਨੂੰ ਮਾਰਨ ਵਾਲੇ ਪ੍ਰਵਾਸੀਆਂ ਲਈ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ। ਟਰੰਪ ਨੇ 80 ਮਿੰਟ ਦਾ ਭਾਸ਼ਣ ਦਿੱਤਾ। ਪ੍ਰਵਾਸੀਆਂ ਨੂੰ ਰਾਖਸ਼ ਅਤੇ ਜਾਨਵਰ ਦੱਸਦੇ ਹੋਏ ਟਰੰਪ ਨੇ ਕਿਹਾ ਕਿ ਲਾਤੀਨੀ ਅਮਰੀਕੀ ਪ੍ਰਵਾਸੀ ਔਰੋਰਾ, ਕੋਲੋਰਾਡੋ ਵਿੱਚ ਦਹਿਸ਼ਤ ਫੈਲਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੁਨੀਆ ਅਮਰੀਕਾ ਨੂੰ ਇਕ ਅਜਿਹੇ ਦੇਸ਼ ਵਜੋਂ ਜਾਣਦੀ ਹੈ, ਜਿਸ 'ਤੇ ਕਬਜ਼ਾ ਕੀਤਾ ਹੋਇਆ ਹੈ। ਸਾਡੇ 'ਤੇ ਇਕ ਅਪਰਾਧਿਕ ਤਾਕਤ ਨੇ ਕਬਜ਼ਾ ਕਰ ਲਿਆ ਹੈ।
ਹੋਰ ਜਾਣਕਾਰੀ ਲਈ ਕਲੀਕ ਕਰੋ।- ਪ੍ਰਵਾਸੀਆਂ ਨੂੰ ਲੈ ਕੇ ਡੋਨਾਲਡ ਟਰੰਪ ਨੇ ਦਿੱਤਾ ਵੱਡਾ ਬਿਆਨ

7. ICICI ਬੈਂਕ ਦੇ ਖ਼ਾਤਾਧਾਰਕਾਂ ਨੂੰ ਝਟਕਾ, Credit card ਨਾਲ ਜੁੜੇ ਕਈ ਨਿਯਮ ਬਦਲੇ
ਨਵੀਂ ਦਿੱਲੀ - ਅਜੋਕੇ ਸਮੇਂ ਵਿੱਚ, ਨਾ ਸਿਰਫ਼ ਕ੍ਰੈਡਿਟ ਕਾਰਡਾਂ ਪ੍ਰਤੀ ਲੋਕਾਂ ਦਾ ਰਵੱਈਆ ਬਦਲਿਆ ਹੈ, ਸਗੋਂ ਬੈਂਕ ਵੀ ਇਨ੍ਹਾਂ ਰਾਹੀਂ ਮਿਲਣ ਵਾਲੇ ਲਾਭ ਖੋਹ ਰਹੇ ਹਨ। ICICI ਬੈਂਕ ਨੇ ਵੀ ਅਜਿਹਾ ਹੀ ਫੈਸਲਾ ਲਿਆ ਹੈ। ਬੈਂਕ ਨੇ ਨਾ ਸਿਰਫ ਬੀਮਾ, ਬਿਜਲੀ-ਪਾਣੀ ਦੇ ਬਿੱਲਾਂ, ਈਂਧਨ ਸਰਚਾਰਜ ਅਤੇ ਕਰਿਆਨੇ ਦੀ ਖਰੀਦ 'ਤੇ ਮਿਲਣ ਵਾਲੇ ਲਾਭ ਘਟਾਏ ਹਨ ਸਗੋਂ ਏਅਰਪੋਰਟ ਲਾਉਂਜ ਦੀ ਵਰਤੋਂ ਕਰਨ ਲਈ ਖਰਚ ਸੀਮਾ ਨੂੰ ਵੀ ਦੁੱਗਣਾ ਕਰ ਦਿੱਤਾ ਹੈ। ਇਸ ਸਾਲ ਬੈਂਕ ਵੱਲੋਂ ਦੂਜੀ ਵਾਰ ਕ੍ਰੈਡਿਟ ਕਾਰਡ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ। ਨਵੇਂ ਨਿਯਮ 15 ਨਵੰਬਰ ਤੋਂ ਲਾਗੂ ਹੋਣਗੇ।
ਹੋਰ ਜਾਣਕਾਰੀ ਲਈ ਕਲੀਕ ਕਰੋ।- ICICI ਬੈਂਕ ਦੇ ਖ਼ਾਤਾਧਾਰਕਾਂ ਨੂੰ ਝਟਕਾ, Credit card ਨਾਲ ਜੁੜੇ ਕਈ ਨਿਯਮ ਬਦਲੇ

8. 53 ਭਾਰਤ ਰਤਨ ਪੁਰਸਕਾਰ ਜੇਤੂਆਂ 'ਚੋਂ ਸਿਰਫ਼ 1 ਬਿਜ਼ਨੈੱਸਮੈਨ, ਜਾਣੋ ਕਿਵੇਂ ਮਿਲਦੈ Bharat Ratna Award
ਮੁੰਬਈ - ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਅਤੇ ਮਸ਼ਹੂਰ ਉਦਯੋਗਪਤੀ ਰਤਨ ਟਾਟਾ ਦਾ 86 ਸਾਲ ਦੀ ਉਮਰ ਵਿੱਚ 9 ਅਕਤੂਬਰ ਨੂੰ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਅੰਤਿਮ ਸੰਸਕਾਰ 'ਚ ਦੇਸ਼ ਭਰ ਦੀਆਂ ਕਈ ਅਹਿਮ ਹਸਤੀਆਂ ਸ਼ਾਮਲ ਹੋਈਆਂ ਸਨ। ਇਸ ਦੌਰਾਨ ਰਤਨ ਟਾਟਾ ਨੂੰ ‘ਭਾਰਤ ਰਤਨ’ ਸਨਮਾਨ ਦੇਣ ਦੀ ਮੰਗ ਉਠਾਈ ਜਾ ਰਹੀ ਹੈ। ਇਸ ਸੰਦਰਭ ਵਿੱਚ ਮਹਾਰਾਸ਼ਟਰ ਕੈਬਨਿਟ ਨੇ ਇੱਕ ਮਤਾ ਪਾਸ ਕੀਤਾ ਹੈ। ਮਹਾਰਾਸ਼ਟਰ ਸਰਕਾਰ ਹੁਣ ਇਸ ਪ੍ਰਸਤਾਵ ਨੂੰ ਕੇਂਦਰ ਸਰਕਾਰ ਦੇ ਸਾਹਮਣੇ ਪੇਸ਼ ਕਰੇਗੀ। ਇਸ ਦੇ ਨਾਲ ਹੀ ਕੈਬਨਿਟ ਮੀਟਿੰਗ ਵਿੱਚ ਰਤਨ ਟਾਟਾ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ ਹੈ।
ਹੋਰ ਜਾਣਕਾਰੀ ਲਈ ਕਲੀਕ ਕਰੋ।- 53 ਭਾਰਤ ਰਤਨ ਪੁਰਸਕਾਰ ਜੇਤੂਆਂ 'ਚੋਂ ਸਿਰਫ਼ 1 ਬਿਜ਼ਨੈੱਸਮੈਨ, ਜਾਣੋ ਕਿਵੇਂ ਮਿਲਦੈ Bharat Ratna Award

9. Tata ਨੇ ਬਣਵਾਇਆ ਖ਼ਤਰਨਾਕ ਬੀਮਾਰੀ ਦੇ ਇਲਾਜ ਲਈ ਅਤਿ-ਆਧੁਨਿਕ ਹਸਪਤਾਲ, ਵਿਦੇਸ਼ਾਂ ਤੋਂ ਵੀ ਆਉਂਦੇ ਹਨ ਮਰੀਜ
ਮੁੰਬਈ - ਦੇਸ਼ ਦੇ ਰਤਨ ਅਤੇ ਉਦਯੋਗ ਖ਼ੇਤਰ ਦੇ ਦਿੱਗਜ ਕਾਰੋਬਾਰੀ ਰਤਨ ਟਾਟਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਵੱਲੋਂ ਦੇਸ਼ ਲਈ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਰਤਨ ਟਾਟਾ ਨੇ ਉਦਯੋਗ ਦੇ ਨਾਲ-ਨਾਲ ਆਰਥਿਕ ਵਿਕਾਸ, ਸਿਹਤ ਦੇ ਖੇਤਰ ਵਿੱਚ ਵੀ ਬਹੁਤ ਵਧੀਆ ਕੰਮ ਕੀਤਾ। ਉਨ੍ਹਾਂ ਨੇ ਮਹਾਰਾਸ਼ਟਰ ਵਿੱਚ ਟਾਟਾ ਮੈਮੋਰੀਅਲ ਹਸਪਤਾਲ ਨੂੰ ਦੇਸ਼ ਅਤੇ ਦੁਨੀਆ ਦਾ ਸਭ ਤੋਂ ਵਧੀਆ ਕੈਂਸਰ ਹਸਪਤਾਲ ਬਣਾਉਣ ਵਿੱਚ ਯੋਗਦਾਨ ਪਾਇਆ।

ਹੋਰ ਜਾਣਕਾਰੀ ਲਈ ਕਲੀਕ ਕਰੋ।-  Tata ਨੇ ਬਣਵਾਇਆ ਖ਼ਤਰਨਾਕ ਬੀਮਾਰੀ ਦੇ ਇਲਾਜ ਲਈ ਅਤਿ-ਆਧੁਨਿਕ ਹਸਪਤਾਲ, ਵਿਦੇਸ਼ਾਂ ਤੋਂ ਵੀ ਆਉਂਦੇ ਹਨ ਮਰੀਜ

10. ਕੰਗਨਾ ਖ਼ਿਲਾਫ਼ ਹਮੇਸ਼ਾ ਕਿਉਂ ਬੋਲਦੇ ਨੇ ਜਸਬੀਰ ਜੱਸੀ? 
ਐਂਟਰਟੇਨਮੈਂਟ ਡੈਸਕ : ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਜਸਬੀਰ ਜੱਸੀ ਨੇ ਹਾਲ ਹੀ 'ਚ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਪੰਜਾਬ 'ਚ ਵਧਦੇ ਨਸ਼ੇ ਤੇ ਅਦਾਕਾਰਾ ਕੰਗਨਾ ਰਣੌਤ 'ਤੇ ਖੁੱਲ੍ਹ ਕੇ ਗੱਲਬਾਤ ਕੀਤੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਜਸਬੀਰ ਜੱਸੀ ਕਈ ਵਾਰ ਕੰਗਨਾ ਖ਼ਿਲਾਫ਼ ਬਿਆਨ ਦੇ ਚੁੱਕੇ ਹਨ।
ਹੋਰ ਜਾਣਕਾਰੀ ਲਈ ਕਲੀਕ ਕਰੋ।- ਕੰਗਨਾ ਖ਼ਿਲਾਫ਼ ਹਮੇਸ਼ਾ ਕਿਉਂ ਬੋਲਦੇ ਨੇ ਜਸਬੀਰ ਜੱਸੀ? ਕਲਾਕਾਰਾਂ ਨੂੰ ਵੀ ਲੈ ਕੇ ਆਖ 'ਤੀ ਵੱਡੀ ਗੱਲ

 


Sunaina

Content Editor

Related News