ਸੂਬਾ ਸਰਕਾਰ ਵੱਲੋਂ ਤਾਲਾਬੰਦੀ 'ਚ ਦਿੱਤੀ ਜਾ ਰਹੀ ਢਿੱਲ ਦਾ ਸਾਰਥਕ ਉਪਯੋਗ ਸਭ ਦੀ ਜ਼ਿੰਮੇਵਾਰੀ

06/08/2020 11:42:13 AM

ਬਿੰਦਰ ਸਿੰਘ ਖੁੱਡੀ ਕਲਾਂ

ਸੂਬਾ ਸਰਕਾਰ ਵੱਲੋਂ ਕੋਰੋਨਾ ਵਾਇਰਸ ਤੋਂ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਮਨੋਰਥ ਨਾਲ ਤਕਰੀਬਨ ਢਾਈ ਮਹੀਨੇ ਪਹਿਲਾਂ ਲਗਾਈ ਧਾਰਮਿਕ ਅਸਥਾਨਾਂ 'ਚ ਜਾਣ ਦੀ ਪਾਬੰਦੀ ਅੱਜ ਹਟਾਈ ਜਾ ਰਹੀ ਹੈ। ਕੇਂਦਰ ਸਰਕਾਰ ਵੱਲੋਂ ਅਨਲਾਕ ਦੇ ਪਹਿਲੇ ਪੜ੍ਹਾਅ ਦੀ ਰੌਸ਼ਨੀ 'ਚ ਸੂਬਾ ਸਰਕਾਰ ਵੱਲੋਂ ਲਏ ਫੈਸਲੇ ਅਨੁਸਾਰ ਅੱਜ ਤੋਂ ਸ਼ਰਧਾਲੂ ਧਾਰਮਿਕ ਅਸਥਾਨਾਂ 'ਚ ਨਤਮਸਤਕ ਹੋ ਸਕਣਗੇ।

ਧਾਰਮਿਕ ਅਸਥਾਨ 'ਤੇ ਜਾਣ ਵਾਲੇ ਸ਼ਰਧਾਲੂਆਂ ਅਤੇ ਧਾਰਮਿਕ ਅਸਥਾਨ ਦੇ ਪ੍ਰਬੰਧਕਾਂ ਲਈ ਕੋਰੋਨਾ ਬਚਾਅ ਦੀਆਂ ਸਾਰੀਆਂ ਸਾਵਧਾਨੀਆਂ ਦਾ ਪਾਲਣ ਕਰਨਾ ਜ਼ਰੂਰੀ ਹੋਵੇਗਾ। ਜਿੱਥੇ ਇੱਕ ਸਮੇਂ ਵੀਹ ਤੋਂ ਜ਼ਿਆਦਾ ਸ਼ਰਧਾਲੂਆਂ ਦੇ ਇਕੱਤਰ ਹੋਣ ਦੀ ਇਜ਼ਾਜਤ ਨਹੀਂ ਹੋਵੇਗੀ, ਉੱਥੇ ਹੀ ਧਾਰਮਿਕ ਅਸਥਾਨ 'ਤੇ ਜਾਣ ਵਾਲੇ ਹਰ ਸ਼ਰਧਾਲੂ ਲਈ ਮਾਸਕ ਪਹਿਨਣਾ ਅਤੇ ਸਰੀਰਕ ਦੂਰੀ ਬਣਾ ਕੇ ਰੱਖਣਾ ਜ਼ਰੂਰੀ ਹੋਵੇਗਾ। ਹਰ ਧਾਰਮਿਕ ਅਸਧਾਨ 'ਚ ਹੱਥ ਧੋਣ ਜਾਂ ਸੈਨੇਟਾਈਜ਼ਰ ਦੀ ਵਿਵਸਥਾ ਵੀ ਕਰਨੀ ਹੋਵੇਗੀ। ਹਰ ਧਾਰਮਿਕ ਅਸਥਾਨ ਸ਼ਰਧਾਲੂਆਂ ਲਈ ਸਵੇਰੇ ਪੰਜ ਵਜੇ ਤੋਂ ਸ਼ਾਮ ਅੱਠ ਵਜੇ ਤੱਕ ਖੁੱਲ੍ਹਾ ਰਹਿ ਸਕੇਗਾ। ਨਿਰਧਾਰਤ ਸਮੇਂ ਤੋਂ ਪਹਿਲਾਂ ਜਾਂ ਬਾਅਦ 'ਚ ਧਾਰਮਿਕ ਅਸਥਾਨ 'ਚ ਜਾਣ 'ਤੇ ਪਾਬੰਦੀ ਲਾਗੂ ਰਹੇਗੀ। ਇਸ ਦੌਰਾਨ ਧਾਰਮਿਕ ਅਸਥਾਨਾਂ 'ਚ ਪ੍ਰਸ਼ਾਦ ਅਤੇ ਲੰਗਰ ਵਰਤਾਉਣ ਦੀ ਆਗਿਆ ਹਾਲੇ ਨਹੀਂ ਦਿੱਤੀ ਗਈ।

ਪੜ੍ਹੋ ਇਹ ਵੀ - ਹੁਣ ਲੋਕਾਂ ਦੀ ਨੀਂਦ ਉਡਾਉਣ ਲੱਗੇ ਕੋਰੋਨਾ ਵਾਇਰਸ ਤੋਂ ਪ੍ਰੇਰਿਤ ਸੁਪਨੇ

ਸ਼ਰਧਾਲੂਆਂ ਵੱਲੋਂ ਧਾਰਮਿਕ ਅਸਥਾਨ 'ਤੇ ਜਾਣ ਦੀ ਪਾਬੰਦੀ ਹਟਾਉਣ ਦੀ ਮੰਗ ਪੂਰੀ ਕਰਨ ਦੇ ਨਾਲ-ਨਾਲ ਸਰਕਾਰ ਨੇ ਕਈ ਹੋਰ ਕਾਰੋਬਾਰੀ ਅਸਥਾਨ ਵੀ ਅੱਜ ਤੋਂ ਸ਼ਰਤਾਂ ਅਧੀਨ ਖੋਲ੍ਹਣ ਦੀ ਮਨਜੂਰੀ ਦਿੱਤੀ ਹੈ। ਅੱਜ ਤੋਂ ਸ਼ਰਤਾਂ ਅਧੀਨ ਹੋਟਲ, ਰੈਸਟੋਰੈਂਟ ਅਤੇ ਸ਼ਾਪਿੰਗ ਮਾਲਜ਼ ਵੀ ਖੋਲ੍ਹੇ ਜਾ ਸਕਣਗੇ। ਹੋਟਲਾਂ ਨੂੰ ਸ਼ਰਤਾਂ ਅਧੀਨ ਯਾਤਰੀਆਂ ਨੂੰ ਠਹਿਰਾਉਣ ਦੀ ਇਜ਼ਾਜਤ ਦਿੱਤੀ ਗਈ ਹੈ। ਸਿਰਫ ਅਗਾਊਂ ਟ੍ਰੇਨ ਜਾਂ ਹਵਾਈ ਜਹਾਜ਼ ਦੀ ਬੁਕਿੰਗ ਵਾਲੇ ਯਾਤਰੀ ਹੀ ਹੋਟਲ ਵਿੱਚ ਠਹਿਰ ਸਕਣਗੇ। ਹਰ ਯਾਤਰੀ ਲਈ ਖਾਣੇ ਦੀ ਵਿਵਸਥਾ ਉਸਦੇ ਕਮਰੇ ਵਿੱਚ ਹੀ ਕਰਨੀ ਹੋਵੇਗੀ। ਰੈਸਟੋਰੈਂਟਾਂ 'ਚ ਬੈਠਣ ਦੀ ਵੀ ਇਜ਼ਾਜਤ ਹਾਲੇ ਨਹੀਂ ਦਿੱਤੀ ਗਈ।

ਪੜ੍ਹੋ ਇਹ ਵੀ - ਕੋਰੋਨਾ ਦਹਿਸ਼ਤ ਦੌਰਾਨ ਇਨਸਾਨੀ ਰਿਸ਼ਤਿਆਂ ਤੇ ਭਾਈਚਾਰਕ ਸਾਂਝਾਂ ਦੀ ਸਲਾਮਤੀ ਵੀ ਜ਼ਰੂਰੀ!

ਰੈਸਟੋਰੈਂਟ ਤੋਂ ਖਾਣਾ ਲਿਆ ਜਾ ਸਕੇਗਾ ਜਾਂ ਫਿਰ ਖਾਣੇ ਦੀ ਹੋਮ ਡਲਿਵਰੀ ਕੀਤੀ ਜਾ ਸਕੇਗੀ। ਇਸਦੇ ਨਾਲ ਸ਼ਾਪਿੰਗ ਮਾਲਜ਼ ਨੂੰ ਵੀ ਰਾਹਤ ਦਿੱਤੀ ਗਈ ਹੈ। ਹਰ ਸ਼ਾਪਿੰਗ ਮਾਲ ਵਿੱਚ ਦਾਖਲਾ ਟੋਕਨ ਸਿਸਟਮ ਰਾਹੀਂ ਹੋਵੇਗਾ ਅਤੇ ਅੰਦਰ ਦਾਖਲ਼ ਵਿਅਕਤੀਆਂ ਦੀ ਗਿਣਤੀ ਨਿਰਧਾਰਤ ਦੂਰੀ 'ਤੇ ਨਿਸ਼ਾਨ ਲਗਾ ਕੇ ਨਿਸ਼ਚਿਤ ਕਰਨੀ ਹੋਵੇਗੀ। ਮਾਲ 'ਚ ਦਾਖਲ ਹੋਣ ਵਾਲੇ ਵਿਅਕਤੀ ਦੇ ਮੋਬਾਈਲ 'ਤੇ ਕੋਵਾ ਐਪ ਜ਼ਰੂਰੀ ਹੋਵੇਗੀ ਅਤੇ ਪਰਿਵਾਰ ਦੀ ਹਾਲਤ 'ਚ ਘੱਟੋ-ਘੱਟ ਕਿਸੇ ਇੱਕ ਮੈਂਬਰ ਦੇ ਮੋਬਾਈਲ਼ 'ਤੇ ਕੋਵਾ ਐਪ ਦਾ ਹੋਣਾ ਜ਼ਰੂਰੀ ਹੋਵੇਗਾ। ਅੰਗਹੀਣ ਵਿਅਕਤੀਆਂ ਜਾਂ ਵਿਸ਼ੇਸ਼ ਹਾਲਾਤਾਂ ਤੋਂ ਬਿਨਾਂ ਲਿਫਟ ਦਾ ਇਸਤੇਮਾਲ ਨਹੀਂ ਕੀਤਾ ਜਾ ਸਕੇਗਾ।

ਪੜ੍ਹੋ ਇਹ ਵੀ - ਵਿਸ਼ਵ ਭੋਜਨ ਸੁਰੱਖਿਆ ਦਿਹਾੜੇ ’ਤੇ ਵਿਸ਼ੇਸ਼ : ‘ਜਾਣੋ ਕੁੱਝ ਰੌਚਕ ਤੱਥ’

ਸੂਬਾ ਸਰਕਾਰ ਵੱਲੋਂ ਲਾਕਡਾਊਨ ਪਾਬੰਦੀਆਂ 'ਚ ਦਿੱਤੀ ਢਿੱਲ ਦਾ ਸਾਰਥਿਕ ਉਪਯੋਗ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਸ਼ਰਤਾਂ ਅਧੀਨ ਪਾਬੰਦੀ ਮੁਕਤ ਕੀਤੇ ਅਸਥਾਨਾਂ 'ਤੇ ਕੋਰੋਨਾ ਪਾਬੰਦੀਆਂ ਦੀ ਪਾਲਣਾ ਕਰਦਿਆਂ ਸਿਰਫ ਜ਼ਰੂਰਤ ਸਮੇਂ ਅਤੇ ਸੀਮਿਤ ਸਮੇਂ ਲਈ ਜਾਇਆ ਜਾਵੇ ਤਾਂ ਕਿ ਮਿਲੀ ਇਹ ਛੋਟ ਕਿਸੇ ਖਤਰੇ ਦਾ ਸਬੱਬ ਨਾਂ ਬਣ ਸਕੇ। 

ਪੜ੍ਹੋ ਇਹ ਵੀ - ਜਾਣੋ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੇ ਨਾਮ, ਸ਼ੁਰੁਆਤ ਤੇ ਉਨ੍ਹਾਂ ਦਾ ਪਿਛੋਕੜ (ਵੀਡੀਓ)


rajwinder kaur

Content Editor

Related News