‘ਸ਼ਾਪਿੰਗ ਮਾਲ ਮਾਲਕਾਂ ਦੀ ਆਮਦਨ 50 ਫੀਸਦੀ ਘਟੀ’

Tuesday, May 11, 2021 - 03:45 AM (IST)

‘ਸ਼ਾਪਿੰਗ ਮਾਲ ਮਾਲਕਾਂ ਦੀ ਆਮਦਨ 50 ਫੀਸਦੀ ਘਟੀ’

ਨਵੀਂ ਦਿੱਲੀ – ਕੋਰੋਨਾ ਇਨਫੈਕਸ਼ਨ ਦੇ ਪ੍ਰਕੋਪ ਨਾਲ ਪ੍ਰਚੂਨ ਖੇਤਰ ਦੇ ਪ੍ਰਭਾਵਿਤ ਰਹਿਣ ਅਤੇ ਦੁਕਾਨਦਾਰਾਂ ਦਾ ਕਿਰਾਇਆ ਛੱਡਣ ਦੀ ਮਜਬੂਰੀ ਕਾਰਨ ਵਿੱਤੀ ਸਾਲ 2020-21 ਦੌਰਾਨ ਸ਼ਾਪਿੰਗ ਮਾਲ ਮਾਲਕਾਂ ਦੀ ਆਮਦਨ 50 ਫੀਸਦੀ ਤੱਕ ਘਟ ਗਈ।

ਰੀਅਲ ਅਸਟੇਟ ਡਿਵੈੱਲਪਰਸ ਅਤੇ ਸਲਾਹਕਾਰਾਂ ਮੁਤਾਬਕ ਦੇਸ਼ ਦੇ ਕਰੀਬ 8 ਪ੍ਰਮੁੱਖ ਸ਼ਹਿਰਾਂ ਦੇ ਸ਼ਾਪਿੰਗ ਮਾਲ ਦੇ ਪ੍ਰਤੀ ਮਹੀਨਾ ਕਿਰਾਏ ’ਚ 4 ਤੋਂ 5 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਹਾਲਾਂਕਿ ਇਸ ਦੌਰਾਨ ਕਈ ਮਾਲਜ਼ ਦੇ ਪ੍ਰਤੀ ਮਹੀਨਾ ਕਿਰਾਏ ’ਚ 25 ਫੀਸਦੀ ਤੱਕ ਗਿਰਾਵਟ ਆਈ ਹੈ। ਜ਼ਿਆਦਾਤਰ ਮਾਲਜ਼ ਮਾਲਕ ਆਮ ਤੌਰ ’ਤੇ ਘੱਟੋ-ਘੱਟ ਕਿਰਾਇਆ ਰਾਸ਼ੀ ਦੀ ਗਾਰੰਟੀ ਦੇ ਕਾਂਟ੍ਰੈਕਟ ਨਾਲ ਮੁਨਾਫੇ ’ਚ ਹਿੱਸੇਦਾਰੀ ਦੇ ਆਧਾਰ ’ਤੇ ਦੁਕਾਨਾਂ ਦਿੰਦੇ ਹਨ।

ਕੋਵਿਡ-19 ਕਾਰਨ ਅਪ੍ਰੈਲ-ਜੂਨ 2020 ’ਚ ਲੱਗੇ ਰਾਸ਼ਟਰਵਿਆਪੀ ਲਾਕਡਾਊਨ ਦੌਰਾਨ ਮਾਲ ਮਾਲਕਾਂ ਨੇ ਕਿਰਾਏ ਵਿਚ ਪੂਰੀ ਛੋਟ ਵੀ ਦੇ ਦਿੱਤੀ ਸੀ। ਉਨ੍ਹਾਂ ਨੇ ਇਸ ਤੋਂ ਇਲਾਵਾ ਕਿਰਾਏਦਾਰਾਂ ਨੂੰ ਪਿਛਲੇ ਵਿੱਤੀ ਸਾਲ ਦੇ 9 ਮਹੀਨਿਆਂ ਦੌਰਾਨ ਕਿਰਾਏ ’ਚ ਛੋਟ ਵੀ ਦਿੱਤੀ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News