ਪੰਜਾਬ ’ਚ ਵਧੇਰੇ ਵਰਤਿਆ ਜਾਣ ਵਾਲਾ ਨਸ਼ਾ ਬਣਿਆ ‘ਹੈਰੋਇਨ’ (ਵੀਡੀਓ)
Wednesday, Aug 05, 2020 - 06:02 PM (IST)
ਜਲੰਧਰ (ਬਿਊਰੋ) - ਪੰਜਾਬ ਦੀ ਜਵਾਨੀ ਲਗਾਤਾਰ ਨਸ਼ਿਆਂ 'ਚ ਗ਼ਲਤਾਨ ਹੋ ਰਹੀ ਹੈ। ਪਰ ਉਸ ਤੋਂ ਵੀ ਵਧੇਰੇ ਚਿੰਤਾ ਦੀ ਗੱਲ ਇਹ ਹੈ ਕਿ ਜ਼ਿਆਦਾਤਰ ਨਸ਼ੇੜੀ ਕੁਦਰਤੀ ਨਸ਼ਿਆਂ ਨਾਲੋਂ ਹੈਰੋਇਨ ਜਿਹੇ ਘਾਤਕ ਨਸ਼ਿਆਂ ਦੇ ਆਦੀ ਹੋ ਰਹੇ ਹਨ। ਦੱਸ ਦੇਈਏ ਕਿ ਸਾਲ 2015 ਤੋਂ 2019 ਦੇ ਵਿਚਕਾਰ ਵੱਖ-ਵੱਖ ਨਸ਼ਾ ਛਡਾਊ ਕੇਂਦਰਾਂ 'ਚ ਇਲਾਜ ਅਧੀਨ ਲੋਕਾਂ ਦੀ ਜਾਂਚ ਕੀਤੀ ਗਈ ਸੀ, ਜਿਸ 'ਚ 966 ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਚਾਰ ਸਾਲਾਂ ਦੇ ਇਸ ਸਰਵੇਖਣ ਮੁਤਾਬਕ ਹੈਰੋਇਨ ਸਭ ਤੋਂ ਵਧੇਰੇ ਵਰਤਿਆ ਜਾਣ ਵਾਲਾ ਨਸ਼ਾ ਹੈ।
ਸਰਵੇਖਣ 'ਚ ਸ਼ਾਮਲ 966 ਲੋਕਾਂ 'ਚੋਂ 653 ਯਾਨੀ 67 ਫ਼ੀਸਦੀ ਲੋਕ ਹੈਰੋਇਨ ਦੇ ਆਦੀ ਹਨ। ਜਦੋਂਕਿ 15 ਫ਼ੀਸਦੀ ਲੋਕ ਹੋਰ ਨਸ਼ਿਆਂ ਨੂੰ ਤਰਜੀਹ ਦਿੰਦੇ ਹਨ। ਇਸ ਤੋਂ ਇਲਾਵਾ 8 ਫ਼ੀਸਦੀ ਨਸ਼ੇੜੀ ਸ਼ਰਾਬ ਦੇ ਅਤੇ 7 ਫ਼ੀਸਦੀ ਭੁੱਕੀ ਦੇ ਆਦੀ ਹਨ। 1 ਫ਼ੀਸਦੀ ਭੰਗ ਦੇ ਆਦੀ ਲੋਕ ਵੀ ਦਰਜ ਕੀਤੇ ਗਏ ਹਨ।ਜੇਕਰ ਇਸ ਨਸ਼ੇ ਨੂੰ ਲੈਣ ਦੇ ਤਰੀਕੇ ਬਾਰੇ ਗੱਲ ਕੀਤੀ ਜਾਵੇ ਤਾਂ ਅੱਧ ਤੋਂ ਜ਼ਿਆਦਾ ਯਾਨੀ 51 ਫ਼ੀਸਦੀ ਲੋਕ ਟੀਕੇ ਰਾਹੀਂ ਨਸ਼ਾ ਲੈਂਦੇ ਹਨ। ਇਸ ਦੇ ਨਾਲ-ਨਾਲ 32 ਫ਼ੀਸਦੀ ਸਿੱਧੇ ਤੌਰ 'ਤੇ ਨਿਗਲਣ ਅਤੇ 15 ਫ਼ੀਸਦੀ ਇਸ ਨੂੰ ਨੱਕ ਰਾਹੀਂ ਲੈਂਦੇ ਹਨ।
ਪੜ੍ਹੋ ਇਹ ਵੀ ਖਬਰ - ਜਾਣੋ ਗੁਜਰਾਤ ਦੇ ਜੂਨਾਗੜ੍ਹ ਨੂੰ ਪਾਕਿਸਤਾਨ ਨੇ ਕਿਉਂ ਦਰਸਾਇਆ ਆਪਣੇ ਨਵੇਂ ਨਕਸ਼ੇ 'ਚ (ਵੀਡੀਓ)
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਕਤ ਲੋਕਾਂ ’ਚੋਂ 597 ਨਸ਼ੇ ਦੇ ਆਦੀ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਦੁਆਰਾ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ 286 ਨਸ਼ੇੜੀ ਸਮਾਜ ਸੇਵਕਾਂ ਦੁਆਰਾ ਅਤੇ 50 ਵਿਅਕਤੀ ਸਰਕਾਰੀ ਹਸਪਤਾਲਾਂ ਤੇ ਏਜੇਂਸੀਆਂ ਦੁਆਰਾ ਨਸ਼ਾ ਛੁਡਾਊ ਕੇਂਦਰਾਂ ਵਿੱਚ ਲਿਆਂਦੇ ਗਏ ਹਨ। ਇਨ੍ਹਾਂ ਸਾਰਿਆਂ ’ਚੋਂ ਸਿਰਫ 33 ਮਰੀਜ਼ ਅਜਿਹੇ ਹਨ, ਜੋ ਖੁਦ ਨਸ਼ਾ ਛੱਡਣ ਦੇ ਇੱਛੁਕ ਸਨ।
ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ
ਨਸ਼ਾ ਛਡਾਊ ਕੇਂਦਰ 'ਚ ਇਲਾਜ ਤੋਂ ਬਾਅਦ ਦੀ ਰਿਪੋਰਟ ਮੁਤਾਬਕ 317 ਮਰੀਜ਼ ਨਸ਼ਾ ਛੱਡਣ ਵਿਚ ਕਾਮਯਾਬ ਰਹੇ ,ਜਦੋਂਕਿ 192 ਮਰੀਜ਼ ਮੁੜ ਤੋਂ ਆਦੀ ਹੋ ਗਏ। 181 ਮਰੀਜ਼ਾਂ ਨੇ ਇਸ ਨੂੰ ਵਿਚਕਾਰ ਹੀ ਛੱਡ ਦਿੱਤਾ ਅਤੇ 18 ਮਰੀਜ਼ਾਂ ਦੀ ਮੌਤ ਹੋ ਗਈ। ਇਲਾਜ ਛੱਡਕੇ ਗਏ 173 ਮਰੀਜ਼ਾਂ ਵਿਚੋਂ 105 ਮਰੀਜ਼ਾਂ ਦਾ ਕਹਿਣਾ ਸੀ ਕੇ ਪਰਿਵਾਰਿਕ ਮੈਂਬਰਾਂ ਦੇ ਸਹਿਯੋਗ ਦੀ ਘਾਟ ਦੇ ਚਲਦਿਆਂ ਉਨ੍ਹਾਂ ਨਸ਼ਾ ਛੱਡਣ ਦਾ ਖਿਆਲ ਛੱਡਕੇ ਮੁੜ ਤੋਂ ਉਸੇ ਦਲਦਲ 'ਚ ਫਸ ਗਏ।
ਪੜ੍ਹੋ ਇਹ ਵੀ ਖਬਰ - ਸਬਜ਼ੀ ਲਈ ਹੀ ਨਹੀਂ, ਸਗੋਂ ਦਵਾਈਆਂ ਦੇ ਤੌਰ ’ਤੇ ਵੀ ਹੁੰਦੀ ਹੈ ਖੁੰਬਾਂ ਦੀ ਵਰਤੋਂ
ਇਹ ਸਰਵੇਖਣ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੀ ਪ੍ਰੋਫੈਸਰ ਅਵਨੀਤ ਰੰਧਾਵਾ ਤੇ ਉਨ੍ਹਾਂ ਦੇ ਸਹਿਯੋਗੀਆਂ ਦੁਆਰਾ ਕੀਤਾ ਗਿਆ ਹੈ। ਉਨ੍ਹਾਂ ਮੁਤਾਬਕ ਨਸ਼ੇ ਦਾ ਇੱਕ ਵੱਡਾ ਕਾਰਣ ਇਸਦਾ ਆਸਾਨੀ ਨਾਲ ਉਪਲਬਧ ਹੋਣਾ ਵੀ ਹੈ। ਨਾਲ ਹੀ ਸਾਥੀਆਂ ਦਾ ਦਬਾਓ ਅਤੇ ਆਰਥਿਕ ਮੁਸ਼ਕਲ ਪਰਿਵਾਰਿਕ ਹਾਲਾਤ ਵੀ ਇਸਦੇ ਜ਼ਿੰਮੇਵਾਰ ਹਨ। ਇਸ ਸਬੰਧੀ ਹੋਰ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...
ਪੜ੍ਹੋ ਇਹ ਵੀ ਖਬਰ - ਮਾਸਕ ਪਾਉਣ ’ਚ ਤੁਹਾਨੂੰ ਵੀ ਇਸ ਮੁਸ਼ਕਲ ਦਾ ਕਰਨਾ ਪੈ ਰਿਹਾ ਸਾਹਮਣਾ, ਤਾਂ ਜ਼ਰੂਰ ਪੜ੍ਹੋ ਇਹ ਖਬਰ