ਜਾਣੋ ਆਰਥਿਕ ਪੱਖੋਂ ਕਿੰਨਾ ਕੁ ਵੱਡਾ ਹੈ ‘ਪਬਜੀ’ ਦਾ ਮੱਕੜ ਜਾਲ (ਵੀਡੀਓ)

09/09/2020 5:54:30 PM

ਜਲੰਧਰ (ਬਿਊਰੋ) - ਬੀਤੇ ਦਿਨਾਂ ਦੌਰਾਨ ਭਾਰਤ ਸਰਕਾਰ ਨੇ ਪਬਜ਼ੀ ਗੇਮ ਨੂੰ ਬੈਨ ਕਰ ਦਿੱਤਾ ਹੈ। ਜੇਕਰ ਇਸ ਬਾਰੇ ਗੱਲ ਕਰੀਏ ਤਾਂ ਗੇਮਿੰਗ ਦੀ ਦੁਨੀਆ ਚ ਸਭ ਤੋਂ ਜ਼ਿਆਦਾ ਪੈਸੇ ਕਮਾਉਣ ਵਾਲੀ ਗੇਮ ਪਬਜੀ ਹੀ ਹੈ। ਇੱਕ ਰਿਪੋਰਟ ਮੁਤਾਬਕ ਪਬਜ਼ੀ ਨੇ ਹੁਣ ਤੱਕ 3 ਅਰਬ ਡਾਲਰ ਮਤਲਬ 23 ਹਜ਼ਾਰ 745 ਕਰੋੜ ਰੁਪਏ ਕਮਾਏ ਹਨ। ਪੱਬ ਜੀ ਦਾ 50 ਫੀਸਦੀ ਤੋਂ ਜ਼ਿਆਦਾ ਰੈਵੇਨਿਊ ਚੀਨ ਤੋਂ ਹੀ ਮਿਲਦਾ ਹੈ। ਇਕੱਲੇ ਜੁਲਾਈ ਮਹੀਨੇ ਪਬਜ਼ੀ ਨੇ 208 ਬਿਲੀਅਨ ਡਾਲਰ, ਯਾਨੀ ਕਿ 1545 ਕਰੋੜ ਰੁਪਏ ਦਾ ਰੇਵੇਨਿਊ ਕਮਾਇਆ ਹੈ। ਇਸ ਹਿਸਾਬ ਨਾਲ ਜੁਲਾਈ ਮਹੀਨੇ ਦੇ ਹਰ ਦਿਨ ਪਬਜ਼ੀ ਨੇ 50 ਕਰੋੜ ਰੁਪਏ ਕਮਾਏ ਹਨ।

ਜੇਕਰ ਤੁਸੀਂ ਵੀ ਵਿਆਹ ਕਰਵਾਉਣ ਲੱਗੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ 

ਸਟੇਟਿਸਟਾਂ ਦੇ ਅੰਕੜਿਆਂ ਮੁਤਾਬਕ ਸਾਲ 2019 ਦੌਰਾਨ ਦੁਨੀਆ ’ਚ ਗੇਮਿੰਗ ਦੀ ਮਾਰਕੀਟ 16.9 ਅਰਬ ਡਾਲਰ, ਭਾਰਤੀ ਕਰੰਸੀ ਮੁਤਾਬਕ 1.25 ਲੱਖ ਕਰੋੜ ਰੁਪਏ ਦੀ ਸੀ। ਵਿਸ਼ਵ ਪੱਧਰ ਦੀ ਗੇਮਿੰਗ ਮਾਰਕੀਟ ’ਚ ਭਾਰਤ ਦੀ ਹਿੱਸੇਦਾਰੀ ਬਹੁਤ ਘੱਟ ਹੈ। ਉਂਝ ਸਾਲ 2015-16 ਦੌਰਾਨ ਭਾਰਤ ਦੀ ਗੇਮਿੰਗ ਇੰਡਸਟਰੀ 24.3 ਅਰਬ ਰੁਪਏ ਦੀ ਸੀ, ਜੋ ਸਾਲ 2019-20 ਦੌਰਾਨ 62 ਅਰਬ ਰੁਪਏ ਦੀ ਹੋ ਗਈ। 

ਫਰਿਜ ’ਚ ਕਦੇ ਨਾ ਰੱਖੋ ਇਹ ਚੀਜ਼ਾਂ, ਹੋ ਸਕਦੇ ਤੁਹਾਡੀ ਸਿਹਤ ਨੂੰ ਨੁਕਸਾਨ

ਇਕ ਅੰਦਾਜ਼ਾ ਇਹ ਵੀ ਹੈ ਕਿ ਦੁਨੀਆਂ ਭਰ ’ਚ ਤਕਰੀਬਨ 2.5 ਅਰਬ ਤੋਂ ਵੱਧ ਗੇਮਰਜ਼ ਹਨ ਅਤੇ ਇਨ੍ਹਾਂ ’ਚੋਂ 30 ਕਰੋੜ ਦੇ ਕਰੀਬ ਇਕੱਲੇ ਭਾਰਤ ਵਿੱਚੋਂ ਹਨ। ਅਗਲੇ ਸਾਲ ਮਾਰਚ ਤੱਕ ਭਾਰਤ ’ਚ ਗੇਮਰਸ ਦੀ ਗਿਣਤੀ 36 ਕਰੋੜ ਤੋਂ ਪਾਰ ਪਹੁੰਚਣ ਦੇ ਕਿਆਸ ਹਨ। ਭਾਰਤ ਅੰਦਰ ਆਨਲਾਈਨ ਗੇਮਿੰਗ ਦੀ ਮਾਰਕੀਟ ਵਧਣ ਦੇ ਦੋ ਵੱਡੇ ਕਾਰਨ ਹਨ। ਜਿਸ ਦਾ ਪਹਿਲਾਂ ਕਾਰਨ ਇਹ ਕਿ ਸਾਡੇ ਦੇਸ਼ ਵਿੱਚ ਨੌਜਵਾਨਾਂ ਦੀ ਆਬਾਦੀ ਬਾਕੀ ਮੁਲਕਾਂ ਮੁਕਾਬਲੇ ਵੱਧ ਹੈ। ਸਾਡੇ ਇਥੇ 75 ਫੀਸਦੀ ਆਬਾਦੀ 45 ਸਾਲ ਤੋਂ ਘੱਟ ਉਮਰ ਦੀ ਹੈ।

ਵਿਆਹ ਤੋਂ ਬਾਅਦ ਸਹੁਰੇ ਘਰ ਰਾਜ ਕਰਦੀਆਂ ਹਨ ਇਹ ਕੁੜੀਆਂ, ਨਹੀਂ ਹੁੰਦੀ ਕਿਸੇ ਚੀਜ਼ ਦੀ ਕਮੀ

ਦੂਜਾ ਇਹ ਕਿ ਸਾਡੇ ਦੇਸ਼ ’ਚ ਇੰਟਰਨੈੱਟ ਵਰਤਣ ਵਾਲਿਆਂ ਦੀ ਗਿਣਤੀ 56 ਕਰੋੜ ਤੋਂ ਵੱਧ ਹੈ ਅਤੇ ਸਾਲ 2025 ਤੱਕ ਦੇਸ਼ ਚ ਇੰਟਰਨੈੱਟ ਵਰਤਣ ਵਾਲਿਆਂ ਦੀ ਗਿਣਤੀ 100 ਕਰੋੜ ਤੋਂ ਪਾਰ ਪਹੁੰਚਣ ਦੀ ਉਮੀਦ ਹੈ। ਭਾਵੇਂ ਪਬਜੀ ਨੂੰ ਬੈਨ ਕਰ ਦਿੱਤਾ ਗਿਆ ਹੈ ਪਰ ਇਹ ਕੰਪਿਊਟਰ ਉੱਪਰ ਹਾਲੇ ਵੀ ਖੇਡੀ ਜਾ ਸਕਦੀ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਨਵੀਆਂ ਗੇਮਾਂ ਬਾਜ਼ਾਰ ਵਿੱਚ ਉੱਤਰ ਸਕਦੀਆਂ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੱਬਜੀ ਨੇ ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ’ਤੇ ਬਹੁਤ ਨਕਾਰਾਤਮਕ ਪ੍ਰਭਾਵ ਪਾਏ ਹਨ।

ਪੈਸੇ ਦੇ ਮਾਮਲੇ ’ਚ ‘ਕੰਜੂਸ’ ਹੋਣ ਦੇ ਨਾਲ-ਨਾਲ ‘ਗੁੱਸੇ’ ਵਾਲੇ ਹੁੰਦੇ ਹਨ ਇਸ ਅੱਖਰ ਦੇ ਲੋਕ

ਬਹੁਤ ਸਾਰੇ ਥਾਵਾਂ ’ਤੇ ਨੌਜਵਾਨਾਂ ਦੀ ਪੜ੍ਹਾਈ ਦਾ ਘਾਣ ਹੋਇਆ ਹੈ ਅਤੇ ਕਈ ਥਾਵਾਂ ’ਤੇ ਪਬਜ਼ੀ ਦੇ ਨਸ਼ੇ ਵਿੱਚ ਕਤਲ ਵੀ ਹੋਏ ਹਨ। ਕਈ ਥਾਵਾਂ ’ਤੇ ਮਾਪਿਆਂ ਵੱਲੋਂ ਬੱਚਿਆਂ ਨੂੰ ਇਹ ਖੇਡਣ ਤੋਂ ਰੋਕਿਆ ਗਿਆ ਤਾਂ ਉਨ੍ਹਾਂ ਨੇ ਖੁਦਕੁਸ਼ੀਆਂ ਵੀ ਕੀਤੀਆਂ ਹਨ। ਅਜਿਹੇ ਮਾਮਲੇ ਪੰਜਾਬ ਵਿੱਚ ਵੀ ਵੇਖਣ ਨੂੰ ਮਿਲੇ ਹਨ। ਇਨ੍ਹਾਂ ਵਿੱਚ ਇਕ ਮਾਮਲਾ ਅਜਿਹਾ ਵੀ ਸੀ, ਜਿਸ ਵਿੱਚ 17 ਸਾਲ ਦੇ ਮੁੰਡੇ ਨੇ ਆਪਣੇ ਮਾਪਿਆਂ ਦੇ ਬੈਂਕ ਅਕਾਊਂਟ ਵਿੱਚੋਂ 16 ਲੱਖ ਰੁਪਏ ਸਬਜ਼ੀ ਗੇਮ ਖੇਡਦਿਆਂ ਹੀ ਉਡਾ ਦਿੱਤੇ ਸਨ। 

ਪੁਲਸ ਵਿਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਮੁੰਡੇ-ਕੁੜੀਆਂ ਲਈ ਖ਼ਾਸ ਖ਼ਬਰ

ਭਾਰਤ ਸਰਕਾਰ ਵੱਲੋਂ ਭਾਵੇਂ ਇਹ ਕਿਹਾ ਗਿਆ ਹੈ ਕਿ ਪਬਜ਼ੀ ਸਮੇਤ ਹੋਰ ਵੀ ਬਹੁਤ ਸਾਰੀਆਂ ਚੀਨੀ ਐਪਸ 'ਤੇ ਬੈਨ ਲਾ ਦਿੱਤਾ ਗਿਆ ਹੈ ਕਿ ਇਹ ਆਈਟੀ ਐਕਟ ਦੀ ਧਾਰਾ-69 ਏ ਦੇ ਵਿਰੁੱਧ ਹਨ। ਇਹ ਲੋਕਾਂ ਦੀ ਨਿੱਜੀ ਜਾਣਕਾਰੀ ਉੱਪਰ ਵੀ ਅੱਖ ਰੱਖਦੀਆਂ ਹਨ ਪਰ ਅਜਿਹਾ ਕਰਨ ਨਾਲ ਕੁੰਨਾਂ ਮਾਪਿਆਂ ਨੂੰ ਜ਼ਰੂਰ ਸੁੱਖ ਦਾ ਸਾਹ ਆਇਆ ਹੈ, ਜਿਨ੍ਹਾਂ ਦੇ ਜੁਆਕ ਦਿਨ ਰਾਤ ਇਸ ਗੇਮ ਦੇ ਮੱਕੜ ਜਾਲ ਵਿੱਚ ਫਸੇ ਰਹਿੰਦੇ ਸਨ।

ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਬਾਰੇ ਜਾਣਨ ਲਈ ਪੜ੍ਹੋ ਇਹ ਖ਼ਬਰ


rajwinder kaur

Content Editor

Related News