ਲੇਖ : ਜਾਣੋ ‘ਮਨੋਵਿਗਿਆਨ ਦਾ ਅਸਲ ਮਹੱਤਵ ਅਤੇ ਡਾ.ਇਰਫਾਨ ਦੀ ਸਰਵ ਪੱਖੀ ਸ਼ਖ਼ਸੀਅਤ’

10/26/2020 1:04:24 PM

ਲੇਖਕ : ਮੁਹੰਮਦ ਯੂਸੁਫ਼ ਧਾਲੀਵਾਲ  
yousufdhaliwal06@gmail.com 

ਅੱਜ ਮੀਡੀਆ ਵਿਸ਼ੇਸ਼ ਕਰ ਪ੍ਰਿੰਟ ਮੀਡੀਆ ’ਚ ਸਾਹਿਤ, ਵਿਗਿਆਨ, ਰਾਜਨੀਤਿਕ ਤੇ ਅਰਥ ਸ਼ਾਸਤਰ ਆਦਿ ਵਿਸ਼ਿਆਂ ਨਾਲ ਸੰਬੰਧਤ ਖੂਬ ਰਚਨਾਵਾਂ ਵੇਖਣ ਸੁਨਣ ਨੂੰ ਮਿਲਦੀਆਂ ਹਨ। ਪਰ ਮਨੋਵਿਗਿਆਨ ਵਿਸ਼ੇ ਦੇ ਸੰਦਰਭ ਵਿੱਚ ਅਜਿਹਾ ਨਹੀਂ ਹੈ। ਹਾਲਾਂਕਿ ਮਨੁੱਖ ਅਤੇ ਵੱਖ-ਵੱਖ ਕੌਮਾਂ ਦੀ ਮਾਨਸਿਕਤਾ ਤੇ ਵਿਵਹਾਰ ਨੂੰ ਸਮਝਣ ਲਈ ਮਨੋਵਿਗਿਆਨ ਦਾ ਗਿਆਨ ਅਤਿ ਜਰੂਰੀ ਹੈ। ਪਰ ਅਫਸੋਸ ਕਿ ਮੀਡੀਆ ਕੈਨਵਸ ਤੇ ਇਕ ਤਰ੍ਹਾਂ ਨਾਲ ਮਨੋਵਿਗਿਆਨ ਦੀ ਤਸਵੀਰ ਗਾਇਬ ਜਾਪਦੀ ਹੈ। ਅਰਥਾਤ ਮਨੋਵਿਗਿਆਨ ਤੇ ਮਨੋਵਿਗਿਆਨੀਆਂ ਨਾਲ ਸੰਬੰਧਤ ਵਿਸ਼ਾ ਵਸਤੂ ਅਖਬਾਰਾਂ ਅਤੇ ਮੈਗਜ਼ੀਨਾਂ ’ਚ ਘੱਟ ਹੀ ਨਜ਼ਰ ਆਉਂਦਾ ਹੈ। 

ਇਸ ਤੋਂ ਪਹਿਲਾਂ ਕਿ ਉਕਤ ਵਿਸ਼ੇ ਅਤੇ ਇਸ ਦੇ ਮਾਹਿਰਾਂ ਬਾਰੇ ਗੱਲ ਕਰੀਏ, ਆਓ ਪਹਿਲਾਂ ਸ਼ਬਦ ਮਨੋਵਿਗਿਆਨ ਜਾਂ Psychology ਬਾਰੇ ਜਾਨਣ ਦੀ ਕੋਸ਼ਿਸ਼ ਕਰਦੇ ਹਾਂ। ਦਰਅਸਲ ਮਨੋਵਿਗਿਆਨ ਅੰਗਰੇਜ਼ੀ ਭਾਸ਼ਾ ਦੇ (Psychology) ਦਾ ਪੰਜਾਬੀ ਅਨੁਵਾਦ ਹੈ, ਜਦੋਂਕਿ ਅੰਗਰੇਜ਼ੀ ਭਾਸ਼ਾ ਦੇ ਸ਼ਬਦ (Psychology) ਦੀ ਉਤਪਤੀ ਯੂਨਾਨੀ ਭਾਸ਼ਾ ਦੇ ਸ਼ਬਦਾਂ ਸਾਇਕੀ (psyche) ਅਤੇ ਲਾਗਾਸ (logos) ਤੋਂ ਮਿਲ ਕੇ ਹੋਈ ਹੈ। ਯੂਨਾਨੀ ਭਾਸ਼ਾ ’ਚ ਸਾਇਕੀ ਦਾ ਅਰਥ ਹੈ, ਜਦੋਂ ਆਤਮਾ ਤੇ ਲਾਗਾਸ ਦਾ ਮਤਲਬ ਹੈ, ਵਿਚਾਰ ਕਰਨਾ। ਇਸ ਤਰ੍ਹਾਂ ਮਨੋਵਿਗਿਆਨ ਇਕ ਤਰ੍ਹਾਂ ਨਾਲ ਮਨੁੱਖੀ ਵਿਵਹਾਰ ਦਾ ਸਰਵਪੱਖੀ ਅਧਿਐਨ ਹੈ, ਯਾਨੀ ਮਨੁੱਖ ਦੇ ਸਮੁੱਚੇ ਵਿਅਕਤਿਤਵ (Behavior) ਦਾ ਅਧਿਐਨ ਕਰਨ ਵਾਲੇ ਵਿਸ਼ੇ ਨੂੰ ਹੀ ਮਨੋਵਿਗਿਆਨ ਕਿਹਾ ਜਾਂਦਾ ਹੈ। ਇਸ ਦੇ ਤਹਿਤ ਮਾਨਵ ਦੇ ਆਲੇ-ਦੁਆਲੇ ਨਾਲ ਸੰਬੰਧਿਤ ਸਮੁੱਚਾ ਖੇਤਰ ਆ ਜਾਂਦਾ ਹੈ।

ਪੜ੍ਹੋ ਇਹ ਵੀ ਖਬਰ - ‘O ਬਲੱਡ ਗਰੁੱਪ" ਵਾਲਿਆਂ ਨੂੰ ਹੁੰਦੈ ਕੋਰੋਨਾ ਦਾ ਘੱਟ ਖ਼ਤਰਾ, ਇਨ੍ਹਾਂ ਨੂੰ ਹੁੰਦੈ ਜ਼ਿਆਦਾ (ਵੀਡੀਓ)

ਅੱਗੋਂ ਮਨੋਵਿਗਿਆਨ ਦੀਆਂ ਵੀ ਕਈ ਸ਼ਾਖਾਵਾਂ ਹਨ, ਜਿਵੇਂ  

ਤੁਲਨਾਤਮਕ ਮਨੋਵਿਗਿਆਨ, ਆਸਾਧਾਰਣ
ਮਨੋਵਿਗਿਆਨ, ਸਮਾਜਿਕ ਮਨੋਵਿਗਿਆਨ, ਉਦਯੋਗਿਕ ਮਨੋਵਿਗਿਆਨ ਵਗੈਰਾ ਵਗੈਰਾ। ਅਸਲ ਵਿੱਚ ਮਨੋਵਿਗਿਆਨ ਦਾ ਮੰਤਵ ਸਮਾਜ ਭਲਾਈ ਹੈ। ਦੂਜੇ ਸ਼ਬਦਾਂ ਵਿੱਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਮਨੋਵਿਗਿਆਨ ਇੱਕ ਅਜਿਹਾ ਵਿਗਿਆਨ ਹੈ, ਜਿਸ ਅਧੀਨ ਘੋਖਣਯੋਗ ਵਿਵਹਾਰ ਦਾ ਪ੍ਰਣਾਲੀ-ਬੱਧ, ਮਾਨਸਿਕ ਅਤੇ ਸਰੀਰਕ ਪ੍ਰਕਿਰਿਆਵਾਂ ਦਾ ਬਾਹਰੀ ਮਾਹੌਲ ਨਾਲ ਸੰਬੰਧ ਜੋੜਕੇ ਅਧਿਐਨ ਕੀਤਾ ਜਾਂਦਾ ਹੈ। 

ਜਦੋਂਕਿ ਕਈ ਵਿਦਵਾਨ ਮਨੋਵਿਗਿਆਨ ਨੂੰ ਵਿਵਹਾਰ ਅਤੇ ਮਾਨਸਿਕ ਪ੍ਰਕਿਰਿਆਵਾਂ ਦੇ ਦਾਰਸ਼ਨਿਕ ਅਧਿਐਨ ਦਾ ਵਿਗਿਆਨ ਕਹਿ ਕੇ ਪੁਕਾਰਦੇ ਹਨ। ਮਨੋਵਿਗਿਆਨ ਦੇ ਖੇਤਰ ਵਿੱਚ ਮਨੁੱਖੀ ਵਿਵਹਾਰ ਅਤੇ ਪਸ਼ੂ ਵਿਵਹਾਰ ਦੋਨੋਂ ਆਉਂਦੇ ਹਨ। 

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸ਼ਤਰ : ਇਕ ਚੁਟਕੀ ਲੂਣ ਦੀ ਵਰਤੋਂ ਨਾਲ ਤੁਸੀਂ ਹੋ ਸਕਦੈ ਹੋ ‘ਮਾਲਾਮਾਲ’, ਜਾਣੋ ਕਿਵੇਂ

ਮਨੁੱਖ ਦੇ ਵਿਵਹਾਰਿਕ ਕਾਰਜਾਂ ਨਾਲ ਜੁੜੇ ਪੇਸ਼ੇਵਰ ਪ੍ਰੈਕਟੀਸ਼ਨਰਾਂ ਜਾਂ ਖੋਜਕਰਤਾਵਾਂ ਨੂੰ ਮਨੋਵਿਗਿਆਨੀਆਂ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਮਨੋਵਿਗਿਆਨੀ ਵਿਅਕਤੀਗਤ ਅਤੇ ਸਮਾਜਿਕ ਵਿਵਹਾਰ ਵਿੱਚ ਮਾਨਸਿਕ ਕਾਰਜਾਂ ਦੀ ਭੂਮਿਕਾ ਨੂੰ ਸਮਝਣ ਦੀ ਕੋਸ਼ਿਸ਼ ਕਰਨ ਦੇ ਨਾਲ-ਨਾਲ ਸਰੀਰਕ ਅਤੇ ਜੀਵ-ਵਿਗਿਆਨਕ ਪ੍ਰਕਿਰਿਆਵਾਂ ਦੀ ਖੋਜ ਵੀ ਕਰਦੇ ਹਨ, ਜੋ ਕਿ ਉਨ੍ਹਾਂ ਦੇ ਗਿਆਨ-ਸੰਬੰਧੀ ਕਾਰਜਾਂ ਅਤੇ ਵਿਵਹਾਰ ਨੂੰ ਦਰਸਾਉਂਦੇ ਹਨ।

ਮਨੋਵਿਗਿਆਨ ਦੇ ਅੰਤਰਗਤ ਜੇਕਰ ਭਾਰਤ ਦੀ ਗੱਲ ਕਰੀਏ, ਤਾਂ ਦੇਸ਼ ਅੰਦਰ ਮਨੋਵਿਗਿਆਨ ਦੇ ਖੇਤਰ ਵਿੱਚ ਜਿਆਦਾਤਰ ਰਿਸਰਚ ਵਰਕ ਦਾ ਕੰਮ ਯੂ. ਜੀ. ਸੀ ਅਧੀਨ ਹੀ ਜਾਪਦਾ ਹੈ। ਇਸ ਦੇ ਤਹਿਤ ਮਨੋਵਿਗਿਆਨ ਦੇ ਸੰਦਰਭ ਹੁਣ ਤੱਕ ਕਈ ਪਹਿਲੂਆਂ ’ਤੇ ਰਿਸਰਚ ਵਰਕ ਹੋਇਆ ਹੈ। ਰਿਸਰਚ ਵਰਕ ਦੀ ਉਕਤ ਲੜੀ ਤਹਿਤ ਪ੍ਰੋ. ਡਾ. ਮੁਹੰਮਦ ਇਰਫਾਨ ਨੇ ਆਪਣਾ ਮਹੱਤਵਪੂਰਨ ਪ੍ਰਾਜੈਕਟ "Psycho-social Dimension of Indo-Pak Relations, A Psychological Analysis" (ਇੰਡੋ-ਪਾਕਿ ਸੰਬੰਧਾਂ ਪ੍ਰਤੀ ਮਨੋਵਿਗਿਆਨਕ ਵਿਸ਼ਲੇਸ਼ਣ) ਤਿਆਰ ਕੀਤਾ ਹੈ। ਉਨ੍ਹਾਂ ਦਾ ਇਹ ਪ੍ਰਾਜੈਕਟ ਵਰਕ ਕਾਫ਼ੀ ਮਹੱਤਵਪੂਰਨ ਹੈ। ਡਾ. ਮੁਹੰਮਦ ਇਰਫਾਨ ਦਾ ਇਹ ਪ੍ਰਾਜੈਕਟ ਭਾਰਤ ਪਾਕਿ ਦੀਆਂ ਪ੍ਰਸਥਿਤੀਆਂ ਨੂੰ ਮਨੋਵਿਗਿਆਨ ਨਜ਼ਰੀਏ ਤੋਂ ਵਾਚਣ ਦੀ ਇਕ ਸਫਲ ਕੋਸ਼ਿਸ਼ ਕਹੀ ਜਾ ਸਕਦੀ ਹੈ । ਇਸ ਪ੍ਰਾਜੈਕਟ ਦੇ ਤਹਿਤ ਡਾ.ਇਰਫਾਨ ਨੇ ਭਾਰਤ ਪਾਕਿਸਤਾਨ ਦੇ ਪਿਛਲੇ 73 ਸਾਲਾਂ ਦੌਰਾਨ ਬਣਦੇ ਬਿਗੜਦੇ ਰਿਸ਼ਤਿਆਂ ਦੀ ਪਰਖ ਮਨੋਵਿਗਿਆਨਕ ਕਸਵੱਟੀ ਤੇ ਕਰਨ ਦੀ ਕੋਸ਼ਿਸ਼ ਕੀਤੀ ਹੈ। 

ਪੜ੍ਹੋ ਇਹ ਵੀ ਖਬਰ - Health tips : ਤੁਸੀਂ ਵੀ ਹੋ ਪਿੱਠ ਦਰਦ ਤੋਂ ਪਰੇਸ਼ਾਨ ਤਾਂ ਪੜ੍ਹੋ ਇਹ ਖ਼ਬਰ, ਦਰਦ ਤੋਂ ਮਿਲੇਗਾ ਹਮੇਸ਼ਾ ਲਈ ਛੁਟਕਾਰਾ

ਉਕਤ ਪ੍ਰਾਜੈਕਟ ਲਈ ਡਾ. ਮੁਹੰਮਦ ਇਰਫਾਨ ਨੂੰ ਯੂ ਜੀ ਸੀ, ਨਵੀਂ ਦਿੱਲੀ ਵਲੋਂ ਰਿਸਰਚ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਮਨੋਵਿਗਿਆਨ ਦੇ ਖੇਤਰ ’ਚ ਅਜਿਹਾ ਸਨਮਾਨ ਪੂਰੇ ਦੇਸ਼ ਵਿਚੋਂ ਸਾਲ ਭਰ ’ਚ ਯੂ.ਜੀ.ਸੀ. ਵਲੋਂ ਕਿਸੇ ਇੱਕ ਮਨੋਵਿਗਿਆਨੀ ਨੂੰ ਪ੍ਰਦਾਨ ਕੀਤਾ ਜਾਂਦਾ ਹੈ। 

ਰਿਸਰਚ ਐਵਾਰਡ ਹਾਸਲ ਕਰਨ ਵਾਲੇ ਡਾ. ਮੁਹੰਮਦ ਇਰਫਾਨ ਦੇ ਜੀਵਨ ਤੇ ਜਦੋਂ ਅਸੀਂ ਝਾਤ ਮਾਰਦੇ ਹਾਂ ਤਾਂ ਵੇਖਦੇ ਹਾਂ ਕਿ ਉਨ੍ਹਾਂ ਦੀ ਪੈਦਾਇਸ਼ ਪੰਜਾਬ ਦੇ ਇਤਿਹਾਸਕ ਸ਼ਹਿਰ ਮਾਲੇਰਕੋਟਲਾ ’ਚ 9 ਅਪ੍ਰੈਲ 1967 ਨੂੰ ਇਕ ਸਧਾਰਨ ਘਰਾਣੇ ’ਚ ਹੋਈ। ਉਨ੍ਹਾਂ ਦੇ ਪਿਤਾ ਦਾ ਨਾਂ ਮੁਹੰਮਦ ਰਮਜਾਨ ਅਤੇ ਮਾਤਾ ਦਾ ਨਾਂ ਮਹਿਮੂਦਾ ਬੇਗਮ ਹੈ। ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਤੋਂ 10ਵੀਂ ਤੱਕ ਦੀ ਪੜ੍ਹਾਈ ਸ਼ਹਿਰ ਦੇ ਪੁਰਾਣੇ ਅਦਾਰੇ ਇਸਲਾਮੀਆ ਹਾਈ ਸਕੂਲ (ਮੌਜੂਦਾ ਸੀਨੀਅਰ ਸੈਕੰਡਰੀ ਸਕੂਲ) ਤੋਂ ਪ੍ਰਾਪਤ ਕੀਤੀ। 10ਵੀਂ ਕਰਨ ਉਪਰੰਤ ਉਨ੍ਹਾਂ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਦਾਖ਼ਲਾ ਲਿਆ ਅਤੇ 1986 ਵਿੱਚ ਗ੍ਰੈਜੁਏਸ਼ਨ ਮੁਕੰਮਲ ਕਰਨ ਉਪਰੰਤ ਪੋਸਟ ਗਰੈਜੂਏਸ਼ਨ ਕਰਨ ਲਈ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਖੇ ਦਾਖਲਾ ਲਿਆ। ਉਨ੍ਹਾਂ ਸਮਿਆਂ ਵਿੱਚ ਕਿਸੇ ਵਿਦਿਆਰਥੀ ਦਾ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਨਾ ਫਖਰ ਵਾਲੀ ਗੱਲ ਸਮਝਿਆ ਜਾਂਦਾ ਸੀ। ਉਕਤ ਯੂਨੀਵਰਸਿਟੀ ਵਿੱਚੋਂ 1989 ਵਿੱਚ ਮਨੋਵਿਗਿਆਨ ਦੇ ਵਿਸ਼ੇ ਵਿੱਚ ਐੱਮ.ਏ ਕਰਨ ਉਪਰੰਤ ਐੱਮ.ਫਿਲ ਅਤੇ ਪੀ.ਐੱਚ.ਡੀ ਦੀ ਪੜ੍ਹਾਈ ਵੀ ਅਲੀਗੜ੍ਹ ਯੂਨੀਵਰਸਿਟੀ ’ਚੋਂ ਹੀ ਮੁਕੰਮਲ ਕੀਤੀ। 

ਪੜ੍ਹੋ ਇਹ ਵੀ ਖਬਰ - ਅਹਿਮ ਖ਼ਬਰ : ਹਵਾ ਪ੍ਰਦੂਸ਼ਣ ਕਾਰਨ ਸਾਲ 2019 ’ਚ ਭਾਰਤ ਦੇ 1.16 ਲੱਖ ਬੱਚਿਆਂ ਦੀ ਹੋਈ ਮੌਤ (ਵੀਡੀਓ)
 
ਅਕਸਰ ਕਿਹਾ ਜਾਂਦਾ ਹੈ ਕਿ ਇਨਸਾਨੀ ਜੀਵਨ ਵਿੱਚ ਸਿੱਖਣ ਦੀ ਪ੍ਰਕਿਰਿਆ ਤਾ-ਉਮਰ ਚਲਦੀ ਰਹਿੰਦੀ ਹੈ ਅਰਥਾਤ ਮਨੁੱਖ "ਗੋਦ ਸੇ ਗੋਰ (ਕਬਰ) ਤੱਕ" ਸਿੱਖਣ ਦੇ ਪ੍ਰੋਸੈਸ ’ਚੋਂ ਦੀ ਗੁਜਰਦਾ ਰਹਿੰਦਾ ਹੈ। ਮਨੋਵਿਗਿਆਨੀਆਂ ਦਾ ਵੀ ਇਹੋ ਕਹਿਣਾ ਹੈ ਕਿ ਇਨਸਾਨ ਦੇ ਜੀਵਨ ’ਚ learning ਦਾ ਪ੍ਰੋਸੈਸ ਤਾ-ਉਮਰ ਨਿਰੰਤਰ ਚਲਦਾ ਰਹਿੰਦਾ ਹੈ। ਇਸੇ ਸਿਧਾਂਤ ਦੇ ਤਹਿਤ ਜੇਕਰ ਵੇਖਿਆ ਜਾਵੇ ਤਾਂ ਡਾ.ਇਰਫਾਨ ਵੀ ਲਗਾਤਾਰ ਮਨੋਵਿਗਿਆਨ ਦੇ ਵਿਸ਼ੇ ਵੱਖ-ਵੱਖ ਪ੍ਰਾਜੈਕਟਾਂ ਤਹਿਤ ਰਿਸਰਚ ਵਰਕ ਕਰਦੇ ਆ ਰਹੇ ਹਨ, ਜਿਥੇ ਉਨ੍ਹਾਂ 2007 ਵਿੱਚ ਯੂ.ਜੀ.ਸੀ. ਨਵੀਂ ਦਿੱਲੀ ਵਲੋਂ "Psycho-social Dimension of Indo-Pak Relations, A Psychological Analysis" ਵਿਸ਼ੇ ਤੇ ਰਿਸਰਚ ਐਵਾਰਡ ਹਾਸਲ ਕੀਤਾ । 

ਇਸ ਤੋਂ ਇਲਾਵਾ ਡਾ.ਇਰਫਾਨ ਨੇ ਯੂ.ਜੀ.ਸੀ ਦੁਆਰਾ ਦਿੱਤੇ ਗਏ ਇਕ ਹੋਰ ਮਹੱਤਵਪੂਰਨ ਪ੍ਰਾਜੈਕਟ " A comparative study of intelligence Adjustment and frustration among criminals and normals " ਰਿਸਰਚ ਵਰਕ ਨੂੰ ਬਾ-ਹੁਸਨ-ਏ-ਖੂਬੀ ਅੰਜਾਮ ਦਿੱਤਾ ਹੈ। ਇਸ ਪ੍ਰਾਜੈਕਟ ਅਧੀਨ ਉਨ੍ਹਾਂ ਨੇ ਪੰਜਾਬ ਦੀਆਂ ਸੈਂਟਰਲ ਜੇਲ੍ਹਾਂ ਅਤੇ ਸਟੇਟ ਜੇਲਾਂ ਦੇ ਕੈਦੀਆਂ ਦੀ ਕਿਰੀਮਨਲ ਜਹਿਨੀਅਤ ਦਾ ਅਧਿਅਨ ਮਨੋਵਿਗਿਆਨਕ ਦ੍ਰਿਸ਼ਟੀ ਤੋਂ ਕੀਤਾ ਹੈ। ਉਨ੍ਹਾਂ ਅਨੁਸਾਰ ਕੁੱਝ ਕ੍ਰਾਇਮ ਜਾਇਦਾਦਾਂ ਦੇ ਕਾਰਨ ਹੁੰਦੇ ਹਨ ਅਤੇ ਕੁਝ ਕੁ ਲੋਕਾਂ ਮੈੰਟਲੇਇਟੀ ਜਰਾਇਮ ਪੇਸ਼ਾ ਹੁੰਦੀ ਹੈ। ਇਸ ਦੇ ਚਲਦਿਆਂ ਉਹ ਰੇਪ ਕਤਲ ਹੱਤਿਆਵਾਂ ਆਦਿ ਜਰਾਇਮ ਕਰ ਗੁਜਰਦੇ ਹਨ। ਡਾ. ਇਰਫਾਨ ਦੀ ਇਕ ਕਿਤਾਬ 'Anxiety, Stress & Depression (causes and concerns) ਨੂੰ ਪੰਜਾਬ ਰਿਸਰਚ ਪਬਲੀਕੇਸ਼ਨ ਪਟਿਆਲਾ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਹੈ। 

ਪੜ੍ਹੋ ਇਹ ਵੀ ਖਬਰ - ਕੌਮੀ ਜੁਰਮ ਰਿਕਾਰਡ ਬਿਊਰੋ ਵਲੋਂ ਜੇਲ੍ਹਾਂ ''ਚ ਬੰਦ ਕੈਦੀਆਂ ਦੇ ਅੰਕੜੇ ਜਾਰੀ, ਪਿਛੜੇ ਵਰਗਾਂ ਨਾਲ ਹੋ ਰਿਹੈ ਵਿਤਕਰਾ (ਵੀਡੀਓ)

ਇਸ ਦੇ ਇਲਾਵਾ ਡਾ. ਇਰਫਾਨ ਦੇਸ਼ ਦੇ ਵੱਖ-ਵੱਖ ਕਾਲਜਾਂ ਵਿੱਦਿਅਕ ਸੰਸਥਾਵਾਂ ’ਚੋਂ ਨਿਕਲਣ ਵਾਲੇ ਜਰਨਲਜ ਜਿਵੇਂ Indian Journal of Psychology and Mental Health, MALERKOTLA Punjab, Edu-psycatia-International Journal of Education and Psychology, Mandi Gobingarh. Indian Journal Psychology and Education. Rohtak Haryana. Indian Journal of Psychology Science. Patiala. The Punjab Heritage Patiala, Punjab. ਆਦਿ ਦੇ ਮੁੱਖ ਸੰਪਾਦਕ ਅਤੇ ਸੰਪਾਦਕੀ ਬੋਰਡ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ। 

ਇਸ ਤੋਂ ਇਲਾਵਾ ਪਿਛਲੇ ਲੰਮੇ ਸਮੇਂ ਤੋਂ ਡਾ. ਇਰਫਾਨ ਯੂ.ਜੀ.ਸੀ. ਕੋਚਿੰਗ ਸੈਂਟਰ ਫਾਰ ਮੈਨੋਰਟੀਜ, ਸਰਕਾਰੀ ਕਾਲਜ ਮਾਲੇਰਕੋਟਲਾ ’ਚ ਬਤੌਰ ਗਾਈਡੈਂਸ ਐਂਡ ਕਾਊੰਸਲਿੰਗ ਕੋ-ਆਰਡੀਨੇਟਰ ਆਪਣੀਆਂ ਸੇਵਾਵਾਂ ਦੇ ਰਹੇ ਹਨ। 

ਇਸ ਤੋਂ ਇਲਾਵਾ ਡਾ. ਇਰਫਾਨ ਨੇ ਅਬਰੋਡ ਵਜੀਫੇ ਦੇ ਤਹਿਤ ਪੜ੍ਹਾਈ ਕਰਨ ਲਈ ਦਰਜਨ ਦੇ ਕਰੀਬ ਵਿਦਿਆਰਥੀਆਂ ਨੂੰ Hungaricum Scholarship Programme ਦੇ ਤਹਿਤ ਯੋਰਪ ਭੇਜ ਚੁੱਕੇ ਹਨ। 

ਇਸ ਤੋਂ ਇਲਾਵਾ ਡਾ. ਇਰਫਾਨ ਜਿੱਥੇ ਅੰਤਰ-ਰਾਸ਼ਟਰੀ ਪੱਧਰ ਤੇ ਇਰਾਨ, ਯੂ.ਕੇ. ਅਤੇ ਯੂਰਪ ਦੇ ਪੋਲੈਂਡ ਵਿਖੇ ਅਲੱਗ-ਅਲੱਗ ਸੈਮੀਨਾਰਾਂ ਦੌਰਾਨ ਆਪਣੇ ਰਿਸਰਚ ਪੇਪਰ ਪੜ੍ਹ ਚੁੱਕੇ ਹਨ। ਉਥੇ ਹੀ ਉਨ੍ਹਾਂ ਕਰੀਬ ਪੱਚੀ ਰਾਸ਼ਟਰੀ ਪੱਧਰ ਦੇ ਸੈਮੀਨਾਰਾਂ ਵਿੱਚ ਸ਼ਿਰਕਤ ਕਰ ਚੁੱਕੇ ਹਨ। ਇਸ ਦੇ ਨਾਲ-ਨਾਲ ਉਹ ਵੱਖ-ਵੱਖ ਪ੍ਰਾਜੈਕਟਾਂ ਤੇ ਕਰੀਬ 30 ਖੋਜ ਪੱਤਰ ਲਿਖ ਚੁੱਕੇ ਹਨ। 

ਇਸ ਦੇ ਇਲਾਵਾ ਡਾ.ਇਰਫਾਨ ਸਾਹਿਬ ਜਿੱਥੇ ਬਤੌਰ ਲਾਇਜਨ ਅਫਸਰ ਸਓਦੀ ਅਰਬ ਵਿਖੇ ਹਜ ਯਾਤਰੀਆਂ ਦੀ ਰਹਿਨੁਮਾਈ ਕਰ ਚੁੱਕੇ ਹਨ, ਉਥੇ ਉਹ ਹੱਜ ਯਾਤਰੀਆਂ ਲਈ ਚੁਣੀਆਂ ਜਾਣ ਵਾਲੀਆਂ ਬਿਲਡਿੰਗਾਂ ਦੀ ਸਿਲੈਕਸ਼ਨ ਕਮੇਟੀ ਦਾ ਹਿੱਸਾ ਰਹਿ ਚੁੱਕੇ ਹਨ। ਇਸ ਦੇ ਇਲਾਵਾ ਡਾ.ਇਰਫਾਨ ਨੇ ਪਿਛਲੇ ਮਹੀਨਿਆਂ ’ਚ ਤਾਲਾਬੰਦੀ ਦੌਰਾਨ ਪੁਲਸ ਪ੍ਰਸ਼ਾਸਨ ਨਾਲ ਮਿਲ ਕੇ ਲੋਕਾਂ ਦੀ ਕੋਵਿਡ-19 ਦੇ ਸੰਦਰਭ ਵਿੱਚ ਮਨੋਵਿਗਿਆਨਕ ਤੌਰ ’ਤੇ ਕੋਂਸਲਿੰਗ ਕੀਤੀ ਹੈ। 

ਪੜ੍ਹੋ ਇਹ ਵੀ ਖਬਰ - ਰੋਜ਼ਾਨਾ ਖਾਓ ਤਿੰਨ ‘ਖਜੂਰ’, ਬਲੱਡ ਪ੍ਰੈਸ਼ਰ ਨੂੰ ਕਾਬੂ ਕਰਨ ਦੇ ਨਾਲ-ਨਾਲ ਹੋਣਗੇ ਇਹ ਹੈਰਾਨੀਜਨਕ ਫਾਇਦੇ

ਮੇਰੀ ਜਦੋਂ ਵੀ ਮੁਲਾਕਾਤ ਡਾ.ਇਰਫਾਨ ਨਾਲ ਹੋਈ ਤਾਂ ਉਨ੍ਹਾਂ ਤੋਂ ਬਹੁਤ ਕੁੱਝ ਨਵਾਂ ਸਿੱਖਣ ਨੂੰ ਮਿਲਿਆ। 
ਪ੍ਰਸਿੱਧ ਕਵੀ ਨਿਦਾ ਫਾਜਲੀ ਨੇ ਇਕ ਵਾਰ ਕਿਹਾ ਸੀ ਕਿ :
ਹਰ ਆਦਮੀ ਮੇਂ ਹੋਤੇ ਹੈਂ ਦਸ ਬੀਸ ਆਦਮੀ। 
ਜਿਸ ਕੋ ਭੀ ਦੇਖਣਾ ਹੋ ਕਈ ਵਾਰ ਦੇਖਣਾ।। 

ਡਾ.ਇਰਫਾਨ ਇਕ ਮਹਾਨ ਵਿਅਕਤੀਤਵ ਦੇ ਮਾਲਕ ਸ਼ਖਸ ਹਨ। ਉਨ੍ਹਾਂ ਦੇ ਦਿਲ ਵਿਚ ਮਨੁੱਖਤਾ ਲਈ, ਜੋ ਪਿਆਰ ਤੇ ਸਤਿਕਾਰ ਹੈ, ਉਸ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਮੁਸ਼ਕਲ ਹੈ। ਅੰਤ ਵਿੱਚ ਉਨ੍ਹਾਂ ਦੀ ਸਰਵ-ਪੱਖੀ ਸ਼ਖਸੀਅਤ ਦੀ ਨਜ਼ਰ ਇਹੋ ਸ਼ੇਅਰ ਕਰਨਾ ਚਾਹਾਂਗਾ ਕਿ :
ਜਿਨ ਸੇ ਮਿਲ ਕਰ ਜ਼ਿੰਦਗੀ ਸੇ ਪਿਆਰ ਹੋ ਜਾਏ ਵੋਹ ਲੋਗ।
ਆਪ ਨੇ ਸ਼ਾਇਦ ਨਾ ਦੇਖੇ ਹੋਂ ਮਗਰ ਐਸੇ ਭੀ ਹੈਂ।। 


rajwinder kaur

Content Editor

Related News