ਪੇਂਡੂ ਰਹਿਣੀ-ਬਹਿਣੀ ਤੇ ਸਾਦਗੀ ਹੀ ਤੰਦਰੁਸਤੀ ਦਾ ਰਾਜ਼ ‘ਪ੍ਰਿੰਸੀਪਲ ਸਰਵਣ ਸਿੰਘ’

07/08/2020 11:47:03 AM

ਨਵਦੀਪ ਸਿੰਘ ਗਿੱਲ

ਪ੍ਰਿੰਸੀਪਲ ਸਰਵਣ ਸਿੰਘ ਪੰਜਾਬੀ ਸਾਹਿਤ ਦੇ ‘ਸਰਵਣ ਪੁੱਤ’ ਹਨ। ਸਰਵਣ ਸਿੰਘ ਦੀ ਖਿੱਚ ਭਰਪੂਰ ਵਾਰਤਕ ਸ਼ੈਲੀ, ਜਿੱਥੇ ਉਨ੍ਹਾਂ ਦੀ ਲੇਖਣੀ ਦੇ ਹਿੱਟ ਹੋਣ ਦਾ ਮੁੱਖ ਕਾਰਣ ਹੈ, ਉਥੇ ਪੇਂਡੂ ਰਹਿਣੀ-ਬਹਿਣੀ ਅਤੇ ਸਾਦਾ ਜੀਵਨ ਉਨ੍ਹਾਂ ਦੀ ਤੰਦਰੁਸਤੀ ਦਾ ਰਾਜ ਹੈ। ਨਾਪ-ਤੋਲ ਕੇ ਖੁਰਾਕ ਖਾਂਦੇ ਹਨ। ਵਾਧੂ ਖਾਣੇ ਤੋਂ ਪਰਹੇਜ਼ ਕਰਦੇ ਹਨ। ਸਰਵਣ ਸਿੰਘ 80 ਵਰ੍ਹਿਆਂ ਦੇ ਹੋ ਗਏ ਹਨ ਲੇਖਣੀ ਅਤੇ ਰਹਿਣੀ-ਬਹਿਣੀ ਵਿਚ ਉਨ੍ਹਾਂ ਦੀ ਮੜਕ, ਰੜਕ ਤੇ ਬੜ੍ਹਕ ਜਵਾਨਾਂ ਵਾਲੀ ਹੈ। ਹਰ ਸਾਲ ਨਵੀਂ ਕਿਤਾਬ ਲਿਖਦੇ ਹਨ। ਪਿਛਲੇ ਸਾਲ ਉਨ੍ਹਾਂ ਦੀ 39ਵੀਂ ਪੁਸਤਕ ‘ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ’ ਛਪ ਕੇ ਆਈ। ਕੈਨੇਡਾ ਹੋਣ ਤਾਂ ਤੈਰਾਕੀ ਪੂਲ ਵਿਚ ਤਾਰੀਆਂ ਲਾ ਲੈਂਦੇ ਹਨ ਅਤੇ ਭਾਰਤ ਵਿਚ ਖੇਤਾਂ ਦੇ ਬੰਨੇ-ਬੰਨੇ ਫਸਲਾਂ ਨੂੰ ਨਿਹਾਰਦੇ ਅਤੇ ਖੇਤੀਬਾੜੀ ਸੰਕਟ ਉਤੇ ਡੂੰਘੀਆਂ ਵਿਚਾਰਾਂ ਕਰਦੇ ਰਹਿੰਦੇ ਹਨ। ਖੇਡ ਲਿਖਾਰੀਆਂ ਦੇ ਭੀਸ਼ਮ ਪਿਤਾਮਾ ਸਰਵਣ ਸਿੰਘ ਦੇ ਜੀਵਨ ਉਤੇ ਝਾਤ ਮਾਰੀਏ ਤਾਂ ਖੇਡਾਂ ਬਾਰੇ ਲੇਖਣੀ ਤੋਂ ਬਿਨਾਂ ਵੀ ਉਨ੍ਹਾਂ ਦਾ ਜੀਵਨ ਪਿੰਡਾਂ, ਕਿਸਾਨਾਂ, ਖੇਤੀਬਾੜੀ, ਸਿੱਖਿਆ, ਸਾਹਿਤ, ਸੱਭਿਆਚਾਰ ਖੇਤਰ ਦੇ ਲੋਕਾਂ ਲਈ ਵੀ ਚਾਨਣ ਮੁਨਾਰਾ ਹੈ।

ਸਰਕਾਰ ਤੇ ਕਿਸਾਨਾਂ ’ਤੇ ਪੈ ਰਹੇ ਵਿੱਤੀ ਬੋਝ ਨੂੰ ਘੱਟ ਕਰਨ ਲਈ ਅਹਿਮ ਭੂਮਿਕਾ ਨਿਭਾ ਸਕਦੇ ਹਨ ‘ਸੋਲਰ ਪੰਪ’

ਬਰਨਾਲਾ ਤੇ ਮੋਗਾ ਜ਼ਿਲਿਆਂ ਦੀ ਹੱਦ ਨਾਲ ਲੱਗਦੇ ਲੁਧਿਆਣਾ ਜ਼ਿਲੇ ਦੇ ਪਿੰਡ ਚਕਰ ਤੋਂ ਉਠ ਕੇ ਪੜ੍ਹਨ ਲਈ ਨਵੀਂ ਦਿੱਲੀ ਚਲੇ ਗਏ ਅਤੇ ਉਥੇ ਹੀ ਪੰਜਾਬੀ ਪੜ੍ਹਾਉਣ ਲੱਗ ਗਏ। ਪ੍ਰਸਿੱਧ ਲੇਖਕ ਜਸਵੰਤ ਸਿੰਘ ਕੰਵਲ ਨੇ ਤਾਅਨਾ ਮਾਰਿਆ, ‘‘ਜੇ ਪਿੰਡਾਂ ਦੇ ਪੜ੍ਹਿਆ ਨੇ ਪਿੰਡਾਂ ਵਿਚ ਪੜ੍ਹਾਉਣਾ ਹੀ ਨਹੀਂ ਤਾਂ ਪਿੰਡਾਂ ਵਾਲਿਆਂ ਨੂੰ ਆਪਣੇ ਨਿਆਣੇ ਨਹੀਂ ਪੜ੍ਹਾਉਣੇ ਚਾਹੀਦੇ ਹਨ।’’ ਦੁਨੀਆ ਅੱਗੇ ਵਧਣ ਲਈ ਜੁਗਾੜ ਲਾਉਂਦੀ ਹੈ ਪਰ ਸਰਵਣ ਸਿੰਘ ਨੇ ਨਵੀਂ ਦਿੱਲੀ ਸੈਟਲ ਹੋਣ ਤੋਂ ਬਾਅਦ ਪਿੰਡਾਂ ਵੱਲ ਚਾਲੇ ਪਾ ਦਿੱਤੇ। ਸਰਵਣ ਸਿੰਘ ਢੁੱਡੀਕੇ ਪਿੰਡ ਆ ਗਏ ਅਤੇ ਸਰਕਾਰੀ ਕਾਲਜ ਵਿੱਚ ਪੰਜਾਬੀ ਪੜ੍ਹਾਉਣ ਲੱਗੇ। ਕਰੀਬ ਤਿੰਨ ਦਹਾਕਿਆਂ ਵਿਚ ਇਸ ਕਾਲਜ ਨੂੰ ਪੇਂਡੂ ਕਾਲਜਾਂ ਦਾ ਮੋਹਰੀ ਬਣਾ ਦਿੱਤਾ। ਪ੍ਰਸਿੱਧ ਅਰਥ ਸਾਸ਼ਤਰੀ ਸਰਦਾਰਾ ਸਿੰਘ ਜੌਹਲ ਦੀ ਪ੍ਰੇਰਨਾ ਨਾਲ ਉਨ੍ਹਾਂ ਨਵਾਂਸ਼ਹਿਰ ਜ਼ਿਲੇ ਦੇ ਪਿੰਡ ਮੁਕੰਦਪੁਰ ਵਿਖੇ ਨਵੇਂ ਖੁੱਲ੍ਹੇ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਵਿਚ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾਈਆਂ।

ਸਿੱਖ ਕੌਮ ਦਾ ਅਣਥੱਕ ਯੋਧਾ ਸ਼ਹੀਦ ‘ਭਾਈ ਮਨੀ ਸਿੰਘ ਜੀ’

PunjabKesari

ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਲੁਧਿਆਣਾ ਜ਼ਿਲੇ ਵਿਚ ਮੋਗਾ ਤੇ ਬਰਨਾਲਾ ਜ਼ਿਲਿਆਂ ਦੀ ਹੱਦ ਨਾਲ ਲੱਗਦੇ ਪਿੰਡ ਚਕਰ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਸ੍ਰੀਮਤੀ ਕਰਤਾਰ ਕੌਰ ਦੀ ਕੁੱਖੋਂ ਹੋਇਆ। ਚਕਰ ਤੋਂ ਮੁੱਢਲੀ ਸਿੱਖਿਆ ਉਪਰੰਤ ਮੱਲ੍ਹੇ ਤੋਂ ਮੈਟ੍ਰਿਕ ਕੀਤੀ। ਕਾਲਜ ਦੀ ਪੜ੍ਹਾਈ ਫਾਜ਼ਿਲਕਾ ਵਿਖੇ ਭੂਆ ਕੋਲ ਰਹਿੰਦਿਆਂ ਕੀਤੀ ਅਤੇ ਫੇਰ ਬੀ. ਐੱਡ. ਮੁਕਤਸਰ ਸਾਹਿਬ ਤੋਂ ਕੀਤੀ। ਪੰਜਾਬੀ ਦੀ ਐੱਮ. ਏ. ਦਿੱਲੀ ਜਾ ਕੇ ਕੀਤੀ। ਉਨ੍ਹਾਂ ਦੇ 22ਵੇਂ ਜਨਮ ਦਿਨ (8 ਜੁਲਾਈ 1962) ਨੂੰ ਉਹ ਪਿੰਡੋਂ ਦਾਖਲਾ ਲੈਣ ਤਾਂ ਖਾਲਸਾ ਕਾਲਜ ਅੰਮ੍ਰਿਤਸਰ ਚੱਲੇ ਸਨ ਪਰ, ਬੱਧਨੀ ਪਾਰ ਕਰਦਿਆਂ ਮੋਗੇ ਤੋਂ ਪਹਿਲਾਂ ਬੱਸ ਖੁੱਭ ਜਾਣ ਕਾਰਣ ਉਨ੍ਹਾਂ ਦੀ ਮੋਗੇ ਤੋਂ ਅੰਮ੍ਰਿਤਸਰ ਦੀ ਬੱਸ ਨਿਕਲ ਗਈ। ਇਸ ਦੌਰਾਨ ਉਨ੍ਹਾਂ ਇਕ ਟਰੱਕ ਡਰਾਈਵਰ ਦਿੱਲੀ ਵੱਲ ਰੁਖ਼ ਕਰ ਲਿਆ ਅਤੇ ਉਥੇ ਜਾ ਕੇ ਖਾਲਸਾ ਕਾਲਜ ਦਿੱਲੀ ਵਿਖੇ ਦਾਖਲਾ ਲੈ ਲਿਆ ਅਤੇ ਉਥੋਂ ਹੀ ਉਨ੍ਹਾਂ ਦੀ ਲੇਖਣੀ ਦੀ ਸ਼ੁਰੂਆਤ ਹੋਈ।

ਕੰਟਰੈਕਟ ਖੇਤੀ ਕਿਸਾਨ, ਖੇਤੀ ਮਜ਼ਦੂਰ ਤੇ ਪੇਂਡੂ ਛੋਟੇ ਕਾਰੀਗਰ ਨੂੰ ਉਜਾੜ ਦੇਵੇਗੀ: ਡਾ. ਗਿਆਨ ਸਿੰਘ

PunjabKesari

ਸਰਵਣ ਸਿੰਘ ਨੇ ਆਪਣੇ ਮੁੱਢਲੇ ਦੌਰ ਵਿਚ ਉਨ੍ਹਾਂ ਨੇ ਬਾਕਮਾਲ ਕਹਾਣੀਆਂ ਵੀ ਲਿਖੀਆਂ। ਗਿਣਤੀ ਹੁਣ ਵੀ ਉਨ੍ਹਾਂ ਦੀ ਚੋਟੀ ਦੇ ਵਾਰਤਕ ਲਿਖਣ ਵਾਲੇ ਲਿਖਾਰੀਆਂ ਵਿਚ ਹੁੰਦੀ ਹੈ। ਵੈਸੇ ਉਨ੍ਹਾਂ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ, ਜੀਵਨੀਆਂ, ਸਵੈ-ਜੀਵਨੀ ਤੇ ਪੇਂਡੂ ਜੀਵਨ ਬਾਰੇ ਫੁਟਕਲ ਆਰਟੀਕਲ ਵੀ ਲਿਖੇ ਹਨ। ਕਿਸਾਨੀ, ਸਹਾਇਕ ਧੰਦਿਆਂ, ਪਿੰਡ ਦੀਆਂ ਸੱਥਾਂ ਬਾਰੇ ਲਿਖੇ ਲੇਖ ਵੀ ਉਨ੍ਹਾਂ ਦੇ ਖੇਤੀ ਵਿਗਿਆਨੀ ਤੋਂ ਘੱਟ ਨਹੀਂ ਹੁੰਦੇ। ਉਨ੍ਹਾਂ ਪਾਠਕਾਂ ਦੀ ਝੋਲੀ 39 ਪੁਸਤਕਾਂ ਪਾਈਆਂ ਜਿਨ੍ਹਾਂ ਵਿਚੋਂ 33 ਪੁਸਤਕਾਂ ਮੂਲ ਰੂਪ ਵਿਚ ਲਿਖੀਆਂ ਜਿਨ੍ਹਾਂ ਵਿਚੋਂ 21 ਪੁਸਤਕਾਂ ਖੇਡਾਂ ਤੇ ਖਿਡਾਰੀਆਂ ਬਾਰੇ ਹੀ ਹਨ। ਇਸ ਤੋਂ ਇਲਾਵਾ ਦੋ ਪੁਸਤਕਾਂ ਅਨੁਵਾਦ ਕੀਤੀਆਂ, ਤਿੰਨ ਸੰਪਾਦਿਤ ਕੀਤੀਆਂ ਅਤੇ ਉਨ੍ਹਾਂ ਦੀਆਂ ਲਿਖੀਆਂ ਦੋ ਪੁਸਤਕਾਂ ਅੰਗਰੇਜ਼ੀ ਵਿੱਚ ਅਨੁਵਾਦ ਹੋਈਆਂ। ਪ੍ਰਿੰਸੀਪਲ ਸਰਵਣ ਸਿੰਘ ਨੇ ਆਪਣੀ ਪਹਿਲੀ ਪੁਸਤਕ '‘ਪੰਜਾਬ ਦੇ ਉੱਘੇ ਖਿਡਾਰੀ'’ ਦੀ ਭੂਮਿਕਾ ਪਹੁ-ਫੁਟਾਲਾ’ ਦੇ ਸਿਰਲੇਖ ਹੇਠ ਬੰਨ੍ਹੀ ਸੀ। ਸਰਵਣ ਸਿੰਘ ਸਾਡੇ ਵਰਗੇ ਨਵੀਂ ਉਮਰ ਦੇ ਲੇਖਕਾਂ ਨੂੰ ਵੀ ਅੱਗੇ ਵਧਣ-ਫੁੱਲਣ ਦੇ ਪੂਰੇ ਮੌਕੇ ਦਿੰਦੇ ਹਨ। ਉਨ੍ਹਾਂ ਦੀ ਸਰਪ੍ਰਸਤੀ ਹੇਠ ਖੇਡ ਲਿਖਾਰੀਆਂ ਨੇ ਖੇਡਾਂ ਬਾਰੇ ਕਈ ਕਿਤਾਬਾਂ ਲਿਖੀਆਂ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰਾ ਨਿਹੰਗ ਖ਼ਾਨ ( ਕੋਟਲਾ ਨਿਹੰਗ )

PunjabKesari

ਸਰਵਣ ਸਿੰਘ ਨੂੰ ਭਾਸ਼ਾ ਵਿਭਾਗ ਪੰਜਾਬ ਦਾ ‘ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ’, ਪੰਜਾਬੀ ਸਾਹਿਤ ਅਕੈਡਮੀ ਦਾ ‘ਕਰਤਾਰ ਸਿੰਘ ਧਾਲੀਵਾਲ ਐਵਾਰਡ’, ਪੰਜਾਬੀ ਸੱਥ ਲਾਂਬੜਾ ਦਾ ‘ਸੱਯਦ ਵਾਰਿਸ ਸ਼ਾਹ ਐਵਾਰਡ’, ਸਪੋਰਟਸ ਅਥਾਰਟੀ ਆਫ਼ ਇੰਡੀਆ ਵੱਲੋਂ ‘ਖੇਡ ਸਾਹਿਤ ਦਾ ਨੈਸ਼ਨਲ ਐਵਾਰਡ’, ਕਮਲਜੀਤ ਖੇਡਾਂ ਦੌਰਾਨ ‘ਸੁਰਜੀਤ ਯਾਦਗਾਰੀ ਐਵਾਰਡ’, ਕਿਲਾ ਰਾਏਪੁਰ ਖੇਡਾਂ ਦੌਰਾਨ ਸਨਮਾਨ, ਪੁਰੇਵਾਲ ਖੇਡ ਮੇਲੇ ਉਤੇ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ’ ਦਿੰਦਿਆਂ ਗੁਰੇਜ ਨਾਲ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਵੀ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੌਰਾਨ ਉਨ੍ਹਾਂ ਨੂੰ ਅਨੇਕਾਂ ਮਾਣ-ਸਨਮਾਨ ਮਿਲੇ ਹਨ। ਆਪਣੇ ਅਧਿਆਪਨ ਦੇ ਸਫਰ ਦੌਰਾਨ ਪ੍ਰਿੰਸੀਪਲ ਸਾਬ੍ਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਵੀ ਰਹੇ। ਸਰਵਣ ਸਿੰਘ ਪਾਠਕਾਂ ਦੇ ਰੂਬਰੂ ਹਮੇਸ਼ਾ ਸਮਾਗਮਾਂ ਵਿਚ ਪੰਜਾਬੀ ਭਾਸ਼ਾ ਦੀ ਅਮੀਰੀ ਬਾਰੇ ਹੋਕਾ ਦਿੰਦੇ ਹਨ। ਉਹ ਕਹਿੰਦੇ ਨੇ ਕਿ ਜੋ ਭਾਸ਼ਾ ਭੰਡਾਰ ਪੰਜਾਬੀ ਕੋਲ ਹੈ, ਹੋਰ ਕਿਸੇ ਵੀ ਭਾਸ਼ਾ ਕੋਲ ਨਹੀਂ ਹੈ।

PunjabKesari

ਭਾਵੇਂ ‘ਧਰਤੀ ਧੱਕ’ ਵਾਲਾ ਪਰਵੀਨ ਕੁਮਾਰ ਹੋਏ, ਮੁੜਕੇ ਦੇ ਮੋਤੀ ਗੁਰਬਚਨ ਸਿੰਘ ਰੰਧਾਵਾ ਤੇ ਭਾਵੇਂ ‘ਅੱਗ ਦੀ ਨਾਲ’ ਜਾਂ ‘ਅਲਸੀ ਦਾ ਫੁੱਲ’ ਦੇ ਨਾਇਕ ਮਹਿੰਦਰ ਸਿੰਘ ਗਿੱਲ ਜਾਂ ਫੇਰ ਪ੍ਰਦੁੱਮਣ ਸਿੰਘ, ਉਹ ਆਪਣੀ ਵਾਰਤਕ ਦੀ ਜਾਦੂਗਰੀ ਨਾਲ ਸ਼ਬਦਾਂ ਦਾ ਅਜਿਹਾ ਜਾਲ ਬੁਣਦੇ ਹਨ ਕਿ ਕੋਈ ਵੀ ਪਾਠਕ ਉਨ੍ਹਾਂ ਦਾ ਪੂਰਾ ਲੇਖ ਪੜ੍ਹੇ ਬਿਨਾਂ ਇਸ ਜਾਲ ਵਿੱਚੋਂ ਨਿਕਲ ਨਹੀਂ ਸਕਦਾ। ਪਾਠਕਾਂ ਨੂੰ ਬਿਨਾਂ ਖੇਡ ਮੈਦਾਨ ਵਿਚ ਬੈਠਿਆਂ ਹੀ ਖਿਡਾਰੀ ਦੇ ਹਰ ਕਦਮ, ਹਰਕਤ, ਮਾਨਸਿਕ ਵਿਵਹਾਰ ਸਮੇਤ ਖੇਡ ਮੈਦਾਨ ਦੇ ਚੱਪੇ-ਚੱਪੇ ਦੇ ਦਰਸ਼ਨ ਲੇਖ ਪੜ੍ਹਦਿਆਂ ਹੀ ਹੋ ਜਾਂਦੇ ਹਨ।

PunjabKesari

ਸਰਵਣ ਸਿੰਘ ਸਾਇਬੇਰੀਅਨ ਕੂੰਜਾਂ ਵਾਂਗ ਹੁਣ ਜਦੋਂ ਸਿਆਲਾਂ ਦੀ ਰੁੱਤੇ ਕੈਨੇਡਾ ਤੋਂ ਭਾਰਤ ਚਾਰ ਮਹੀਨਿਆਂ ਲਈ ਆਉਂਦੇ ਹਨ ਤਾਂ ਮੁਕੰਦਪੁਰ ਹੀ ਰਹਿੰਦੇ ਹਨ। ਪੰਜਾਬ ਦੇ ਕੋਨੇ-ਕੋਨੇ ਵਿਚ ਘੁੰਮਦੇ-ਫਿਰਦੇ ਹਨ। ਉਨ੍ਹਾਂ ਦਾ ਵੱਡਾ ਬੇਟਾ ਜਗਵਿੰਦਰ ਸਿੰਘ ਮੁਕੰਦਪੁਰ ਹੀ ਰਹਿੰਦਾ ਹੈ ਜੋ ਅਮਰਦੀਪ ਕਾਲਜ ਵਿਚ ਪੰਜਾਬੀ ਪੜ੍ਹਾਉਂਦਾ ਹੈ। ਛੋਟਾ ਬੇਟਾ ਗੁਰਵਿੰਦਰ ਸਿੰਘ ਕੈਨੇਡਾ ਰਹਿੰਦਾ ਹੈ।

PunjabKesari


rajwinder kaur

Content Editor

Related News