INX ਮੀਡੀਆ ਕੇਸ : ਪੀ. ਚਿਦਾਂਬਰਮ 19 ਸਤੰਬਰ ਤਕ ਰਹਿਣਗੇ ਤਿਹਾੜ ਜੇਲ 'ਚ

09/05/2019 6:12:09 PM

ਨਵੀਂ ਦਿੱਲੀ— ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੂੰ ਵੱਡਾ ਝਟਕਾ ਲੱਗਾ ਹੈ। ਚਿਦਾਂਬਰਮ ਨੂੰ ਆਈ. ਐੱਨ. ਐਕਸ ਮੀਡੀਆ ਕੇਸ 'ਚ ਜੇਲ ਭੇਜ ਦਿੱਤਾ ਗਿਆ ਹੈ। ਉਹ 19 ਸਤੰਬਰ ਤਕ ਯਾਨੀ ਕਿ 14 ਦਿਨਾਂ ਤਕ ਤਿਹਾੜ ਜੇਲ ਵਿਚ ਰਹਿਣਗੇ। ਆਈ. ਐੱਨ. ਐਕਸ ਮੀਡੀਆ ਕੇਸ 'ਚ ਅੱਜ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਵਿਚ ਸੁਣਵਾਈ ਹੋਈ। ਸੀ. ਬੀ. ਆਈ. ਕੋਰਟ ਨੇ ਚਿਦਾਂਬਰਮ ਦੀ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜਣ ਦੀ ਅਪੀਲ ਕੀਤੀ ਸੀ। ਓਧਰ ਚਿਦਾਂਬਰਮ ਦੇ ਵਕੀਲ ਕਪਿਲ ਸਿੱਬਲ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਨੇ ਕੋਰਟ ਤੋਂ ਅਪੀਲ ਕੀਤੀ ਸੀ ਕਿ ਚਿਦਾਂਬਰਮ ਨੂੰ ਨਿਆਇਕ ਹਿਰਾਸਤ 'ਚ ਨਾ ਭੇਜਿਆ ਜਾਵੇ। ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਇਹ ਕੋਰਟ ਫੈਸਲਾ ਕਰੇਗੀ। ਕੋਰਟ ਨੇ ਸਿੱਬਲ ਦੀ ਅਪੀਲ ਨੂੰ ਨਕਾਰਦੇ ਹੋਏ ਚਿਦਾਂਬਰਮ ਨੂੰ 19 ਸਤੰਬਰ ਤਕ ਜੇਲ ਭੇਜ ਦਿੱਤਾ।

ਦੱਸਣਯੋਗ ਹੈ ਕਿ 2004 ਤੋਂ 2014 ਤਕ ਯੂ. ਪੀ. ਏ. ਸਰਕਾਰ ਦੌਰਾਨ ਗ੍ਰਹਿ ਮੰਤਰਾਲੇ ਅਤੇ ਵਿੱਤ ਮੰਤਰਾਲੇ ਦਾ ਚਾਰਜ ਸੰਭਾਲਣ ਵਾਲੇ ਚਿਦਾਂਬਰਮ ਨੂੰ 21 ਅਗਸਤ 2019 ਨੂੰ ਉਨ੍ਹਾਂ ਦੇ ਇੱਥੇ ਜ਼ੋਰ ਬਾਰ ਸਥਿਤ ਘਰੋਂ ਗ੍ਰਿਫਤਾਰ ਕੀਤਾ ਗਿਆ ਸੀ। ਸੀ. ਬੀ. ਆਈ. ਨੇ 2017 'ਚ ਵਿੱਤੀ ਬੇਨਿਯਮੀਆਂ ਦਾ ਦੋਸ਼ ਲਾਉਂਦੇ ਹੋਏ ਇਕ ਮਾਮਲਾ ਦਰਜ ਕੀਤਾ ਸੀ। ਉਨ੍ਹਾਂ 'ਤੇ 2007 'ਚ ਆਈ. ਐੱਨ. ਐਕਸ ਮੀਡੀਆ ਨੂੰ ਦਿੱਤੇ ਗਏ ਵਿਦੇਸ਼ ਨਿਵੇਸ਼ ਪ੍ਰਮੋਸ਼ਨ ਬੋਰਡ (ਐੱਫ. ਆਈ. ਪੀ. ਬੀ.) ਦੀ ਮਨਜ਼ੂਰੀ 'ਚ ਬੇਨਿਯੀ ਨੂੰ ਲੈ ਕੇ 2017 'ਚ ਐੱਫ. ਆਈ. ਆਰ. ਦਰਜ ਕੀਤੀ ਸੀ। ਇਸ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਵੀ ਇਸ ਸੰਬੰਧ 'ਚ 2017 'ਚ ਧਨ ਸੋਧ ਦਾ ਮਾਮਲਾ ਦਰਜ ਕੀਤਾ ਸੀ।


Tanu

Content Editor

Related News