ਤਾਲਾਬੰਦੀ ਦੌਰਾਨ ਦਿੱਤੀ ਜਾ ਰਹੀ ਆਨਲਾਈਨ ਸਿੱਖਿਆ ’ਚ ਅਧਿਆਪਕਾਂ ਤੋਂ ਵੀ ਅਹਿਮ ਹੈ ਮਾਪਿਆਂ ਦੀ ਭੂਮਿਕਾ...

Monday, Jul 13, 2020 - 11:34 AM (IST)

ਬਿੰਦਰ ਸਿੰਘ ਖੁੱਡੀ ਕਲਾਂ

ਮੁਲਕ 'ਚ ਮਾਰਚ ਮਹੀਨੇ ਲਾਗੂ ਹੋਈ ਤਾਲਾਬੰਦੀ ਦੀਆਂ ਪਾਬੰਦੀਆਂ ਨੇ ਤਮਾਮ ਵਿਭਾਗਾਂ ਅਤੇ ਸੰਸਥਾਵਾਂ ਦੇ ਨਾਲ-ਨਾਲ ਸਿੱਖਿਆ ਖੇਤਰ ਨੂੰ ਵੀ ਪ੍ਰਭਾਵਿਤ ਕੀਤਾ ਹੈ। ਤਾਲਾਬੰਦੀ ਪਾਬੰਦੀਆਂ ਦੇ ਲਾਗੂ ਹੋਣ ਨਾਲ ਸਕੂਲੀ ਵਿਦਿਆਰਥੀਆਂ ਦੀਆਂ ਸਾਲਾਨਾਂ ਪ੍ਰੀਖਿਆਵਾਂ ਦਾ ਅਮਲ ਅੱਧ ਵਿਚਕਾਰ ਲਟਕ ਕੇ ਰਹਿ ਗਿਆ। ਕਾਫੀ ਦੇਰ ਦੀ ਉਡੀਕ ਉਪਰੰਤ ਵਿਭਾਗ ਨੂੰ ਰੈਗੂਲਰ ਵਿਦਿਆਰਥੀਆਂ ਦੀਆਂ ਵਿੱਦਿਅਕ ਵਰ੍ਹੇ ਦੀਆਂ ਸਮੁੱਚੀਆਂ ਪ੍ਰਾਪਤੀਆਂ ਦੇ ਆਧਾਰ 'ਤੇ ਗਰੇਡ ਵਿਧੀ ਰਾਹੀਂ ਪਾਸ ਕਰਦਿਆਂ ਨਤੀਜੇ ਦਾ ਐਲਾਨ ਕਰਨਾ ਪਿਆ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਤਿਹਾਸ 'ਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੋਵੇਗਾ ਕਿ 10ਵੀਂ ਜਮਾਤ ਦੀ ਮੈਰਿਟ ਸੂਚੀ ਜਾਰੀ ਨਾ ਕੀਤੀ ਜਾ ਸਕੀ ਹੋਵੇ। 

ਤਾਲਾਬੰਦੀ ਦੀਆਂ ਪਾਬੰਦੀਆਂ ਦੇ ਚੱਲਦਿਆਂ ਸਕੂਲਾਂ ਵੱਲੋਂ ਨਵੇਂ ਦਾਖਲੇ ਕਰਨ ਅਤੇ ਪਹਿਲੀ ਅਪ੍ਰੈਲ ਤੋਂ ਨਵਾਂ ਸ਼ੈਸਨ ਸ਼ੁਰੂ ਕਰਨ ਦਾ ਅਮਲ ਵੀ ਸ਼ੁਰੂ ਨਾ ਕੀਤਾ ਜਾ ਸਕਿਆ। ਸਕੂਲਾਂ ਖਾਸ ਕਰਕੇ ਸਰਕਾਰੀ ਸਕੂਲਾਂ ਸਾਹਮਣੇ ਨਵੇਂ ਸ਼ੈਸਨ ਦੀ ਸ਼ੁਰੂਆਤ ਚੁਣੌਤੀ ਤੋਂ ਘੱਟ ਨਹੀਂ ਸੀ। ਪਰ ਜਿਵੇਂ ਕਿਹਾ ਜਾਂਦਾ ਹੈ ਲੋੜ ਕਾਢ ਦੀ ਮਾਂ ਹੁੰਦੀ ਹੈ। ਅਧਿਆਪਕਾਂ ਨੇ ਸੋਸ਼ਲ ਮੀਡੀਆ ਸਾਧਨਾਂ ਨੂੰ ਅਧਿਆਪਨ ਦਾ ਅਜਿਹਾ ਸਾਧਨ ਬਣਾਇਆ ਕਿ ਪੜ੍ਹਾਈ ਨਾਲੋਂ ਟੁੱਟਦੇ ਜਾ ਰਹੇ ਵਿਦਿਆਰਥੀ ਮੁੜ ਤੋਂ ਆਪਣੇ ਆਪ ਨੂੰ ਪੜ੍ਹਾਈ ਨਾਲ ਜੁੜਿਆ ਮਹਿਸੂਸ ਕਰਨ ਲੱਗੇ। ਅਧਿਆਪਕਾਂ ਵੱਲੋਂ ਵਟਸਅਪ, ਯੂ-ਟਿਊਬ ਅਤੇ ਜੂਮ ਐਪ ਜ਼ਰੀਏ ਜਮਾਤਾਂ ਲਗਾਉਣ ਦਾ ਰੁਝਾਨ ਸ਼ੁਰੂ ਹੋਇਆ।

ਕੀ ਪੰਜਾਬ ਦੇ ਲੋਕ 2022 'ਚ ਕੈਪਟਨ ਸਾਹਿਬ ਨੂੰ ਮੁੜ ਬਣਾਉਣਗੇ ਪੰਜਾਬ ਦਾ ਕੈਪਟਨ...?

ਫਿਰ ਮਹਿਸੂਸ ਕੀਤਾ ਗਿਆ ਕਿ ਸਰਕਾਰੀ ਸਕੂਲਾਂ ਦੇ ਬਹੁਗਿਣਤੀ ਵਿਦਿਆਰਥੀ ਸੋਸ਼ਲ ਮੀਡੀਆ ਦੇ ਇਸਤੇਮਾਲ ਲਈ ਸਮਾਰਟ ਮੋਬਾਈਲ ਫੋਨ ਅਤੇ ਇੰਟਰਨੈਟ ਸਹੂਲਤਾਂ ਤੋਂ ਸੱਖਣੇ ਹਨ। ਸਕੂਲ ਸਿੱਖਿਆ ਵਿਭਾਗ ਨੇ ਆਨਲਾਈਨ ਸਿੱਖਿਆ ਦਾ ਘੇਰਾ ਸਰਕਾਰੀ ਸਕੂਲ ਦੇ ਹਰ ਵਿਦਿਆਰਥੀ ਤੱਕ ਵਿਆਪਕ ਕਰਨ ਦੇ ਮਨੋਰਥ ਨਾਲ ਦੂਰਦਰਸ਼ਨ ਦੇ ਖੇਤਰੀ ਚੈਨਲ ਡੀ.ਡੀ. ਪੰਜਾਬੀ ਅਤੇ ਮਨੁੱਖੀ ਸ੍ਰੋਤ ਵਿਕਾਸ ਮੰਤਰਾਲੇ ਦੇ ਵਿੱਦਿਅਕ ਚੈਨਲ ਸਵਯਮ ਪ੍ਰਭਾ ਤੋਂ ਆਨਲਾਈਨ ਜਮਾਤਾਂ ਦੀ ਸ਼ੁਰੂਆਤ ਦਾ ਸਲਾਘਾਯੋਗ ਕਾਰਜ ਕੀਤਾ।

ਦੂਰਦਰਸ਼ਨ 'ਤੇ ਪ੍ਰਸਾਰਿਤ ਹੋਣ ਵਾਲੇ ਲੈਕਚਰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਹੀ ਦਿੱਤੇ ਜਾਂਦੇ ਹਨ ਜਿਸ ਕਰਕੇ ਵਿਦਿਆਰਥੀ ਬੜੀ ਆਸਾਨੀ ਅਤੇ ਸਹਿਜ ਨਾਲ ਸਾਰਾ ਕੁੱਝ ਸਮਝਦੇ ਹਨ। ਇਨ੍ਹਾਂ  ਪ੍ਰਸਾਰਿਤ ਹੋਣ ਵਾਲੇ ਲੈਕਚਰਾਂ ਵਿੱਚ ਵਿਦਿਆਰਥੀਆਂ ਨੂੰ ਓਪਰਾਪਨ ਮਹਿਸੂਸ ਨਹੀਂ ਹੁੰਦਾ। ਪ੍ਰਾਇਮਰੀ ਪੱਧਰ ਦੀ ਸਿੱਖਿਆ ਨੂੰ ਰੌਚਿਕ ਬਣਾਉਣ ਲਈ ਐਤਵਾਰ ਦੇ ਦਿਨ ਬਾਲ ਮਨ੍ਹਾਂ ਅੰਦਰ ਛੁਪੀਆਂ ਲਾਤਮਕ ਰੁਚੀਆਂ ਨੂੰ ਪ੍ਰਫੁਲ਼ਿਤ ਕਰਨ ਲਈ ਸਿੱਖਿਆਦਾਇਕ ਕਹਾਣੀਆਂ, ਬੁਝਾਰਤਾਂ, ਪੇਟਿੰਗ, ਕਸਰਤ ਅਤੇ ਬੇਕਾਰ ਚੀਜਾਂ ਤੋਂ ਕੁੱਝ ਬਣਾਉਣ ਸਮੇਤ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।

ਅਪਾਹਜ ਵਿਅਕਤੀਆਂ ਲਈ ਪੜ੍ਹਾਈ ਅਤੇ ਰੁਜ਼ਗਾਰ ਦੇ ਜਾਣੋ ਖ਼ਾਸ ਮੌਕੇ

ਆਨਲਾਈਨ ਸਿੱਖਿਆ ਸਕੂਲੀ ਵਿਦਿਆਰਥੀਆਂ ਲਈ ਮੂਲੋਂ ਨਵਾਂ ਤਜ਼ਰਬਾ ਹੈ। ਸੋਸ਼ਲ ਮੀਡੀਆ ਦੇ ਵੱਖ-ਵੱਖ ਸਾਧਨਾਂ ਅਤੇ ਟੈਲੀਵਿਜ਼ਨ ਦਾ ਪੜ੍ਹਾਈ ਦੇ ਤੌਰ 'ਤੇ ਇਸਤੇਮਾਲ ਬਹੁਗਿਣਤੀ ਵਿਦਿਆਰਥੀਆਂ ਨੇ ਪਹਿਲੀ ਵਾਰ ਵੇਖਿਆ ਹੋਣਾ ਹੈ। ਆਨਲਾਈਨ ਸਿੱਖਿਆ ਦਾ ਸਕੂਲੀ ਸਿੱਖਿਆ ਨਾਲੋਂ ਬਹੁਤ ਜ਼ਿਆਦਾ ਅੰਤਰ ਹੁੰਦਾ ਹੈ। ਆਨਲਾਈਨ ਸਿੱਖਿਆ ਦੌਰਾਨ ਅਧਿਆਪਕ ਅਤੇ ਵਿਦਿਆਰਥੀਆਂ ਵਿਚਕਾਰ ਜਮਾਤ ਕਮਰੇ ਵਰਗਾ ਸਿੱਧਾ ਸੰਬੰਧ ਨਹੀਂ ਬਣਦਾ। ਅਧਿਆਪਕ ਵਿਦਿਆਰਥੀਆਂ ਵੱਲ੍ਹ ਨਿੱਜੀ ਤੌਰ 'ਤੇ ਧਿਆਨ ਦੇਣ ਦੇ ਸਮਰੱਥ ਨਹੀਂ ਰਹਿੰਦਾ। ਅਧਿਆਪਕ ਵਿਦਿਆਰਥੀਆਂ ਦੀ ਪ੍ਰਤੀਕ੍ਰਿਆ ਜਾਣਨ ਦੇ ਵੀ ਸਮਰੱਥ ਨਹੀਂ ਰਹਿੰਦਾ। ਪੜ੍ਹਾਇਆ ਪਾਠ ਕਿਸ ਵਿਦਿਆਰਥੀ ਨੂੰ ਕਿੰਨਾ ਸਮਝ ਆਇਆ, ਅਧਿਆਪਕ ਲਈ ਇਹ ਜਾਣਨਾ ਮੁਸ਼ਕਲ ਹੋ ਜਾਂਦਾ ਹੈ। ਆਨਲਾਈਨ ਸਿੱਖਿਆ ਵਿਦਿਆਰਥੀਆਂ ਦੀ ਵਧੇਰੇ ਸੁਹਰਿਦਤਾ ਅਤੇ ਲਗਨ ਦੀ ਮੰਗ ਕਰਦੀ ਹੈ।

ਵਿਆਹ ਤੋਂ ਬਾਅਦ ਪਹਿਲੀ ਸਵੇਰ ਲਾੜੀ ਦੇ ਮਨ ਵਿਚ ਆਉਂਦੇ ਹਨ ਇਹ ਖ਼ਿਆਲ…

ਵਿਭਾਗ ਅਤੇ ਸਕੂਲ਼ਾਂ ਵੱਲੋਂ ਆਨਲਾਈਨ ਸਿੱਖਿਆ ਦਾ ਮਾਰਿਆ ਜਾ ਰਿਹਾ ਹੰਭਲਾ ਵਿਦਿਆਰਥੀਆਂ ਲਈ ਕਿਵੇਂ ਲਾਭਦਾਇਕ ਹੋਵੇ? ਸਮੇਂ ਦਾ ਵੱਡਾ ਸਵਾਲ ਹੈ। ਵਿਦਿਆਰਥੀਆਂ ਦੀ ਲਗਨ ਤੋਂ ਬਿਨਾਂ ਆਨਲਾਈਨ ਸਿੱਖਿਆ ਦੇ ਵਿਭਾਗੀ ਉਪਰਾਲੇ ਦੀ ਸਫਲ਼ਤਾ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਆਨਲਾਈਨ ਸਿੱਖਿਆ ਦੌਰਾਨ ਮਾਪਿਆਂ ਦੀ ਭੂਮਿਕਾ ਅਧਿਆਪਕਾਂ ਤੋਂ ਕਿਤੇ ਜ਼ਿਆਦਾ ਅਹਿਮ ਹੋ ਜਾਂਦੀ ਹੈ। ਆਨਲਾਈਨ ਸਿੱਖਿਆ ਦੌਰਾਨ ਮਾਪਿਆਂ ਨੂੰ ਅਧਿਆਪਕ ਦੇ ਬਹੁਤ ਸਾਰੇ ਕਾਰਜਾਂ ਦੀ ਭੂਮਿਕਾ ਨਿਭਾਉਣੀ ਪੈਂਦੀ ਹੈ। ਆਨਲਾਈਨ ਸਿੱਖਿਆ ਨੂੰ ਪ੍ਰਭਾਵੀ ਰੂਪ 'ਚ ਗ੍ਰਹਿਣ ਕਰਨ ਲਈ ਵਿਦਿਆਰਥੀਆਂ ਨੂੰ ਕੁੱਝ ਨੇਕਤੇ ਜਰੂਰ ਧਿਆਨ ਵਿੱਚ ਰੱਖਣੇ ਚਾਹੀਦੇ ਹਨ।

1. ਟਾਈਮ ਟੇਬਲ ਦੀ ਜਾਣਕਾਰੀ: ਵਿਭਾਗ ਵੱਲੋਂ ਟੈਲੀਵਿਜ਼ਨ ਤੋਂ ਲਗਾਈਆਂ ਜਾ ਰਹੀਆਂ ਆਨਲਾਈਨ ਜਮਾਤਾਂ ਲਈ ਵੀ ਸਕੂਲੀ ਜਮਾਤਾਂ ਵਾਂਗ ਹੀ ਸਮਾਂ ਸਾਰਣੀ ਜਾਰੀ ਕੀਤੀ ਗਈ ਹੈ। ਹਰ ਜਮਾਤ ਦੀਆਂ ਲੱਗਣੀਆਂ ਵਾਲੀਆਂ ਜਮਾਤਾਂ ਦੇ ਸਮੇਂ ਅਤੇ ਵਿਸ਼ੇ ਬਾਰੇ ਅਗਾਊਂ ਸਮਾਂ ਸਾਰਣੀ ਬਣਾਈ ਗਈ ਹੈ। ਇਹ ਜਾਣਕਾਰੀ ਰੋਜ਼ਾਨਾ ਵੀ ਵਿਦਿਆਰਥੀਆਂ ਤੱਕ ਪਹੁੰਚਦੀ ਕੀਤੀ ਜਾ ਰਹੀ ਹੈ। ਹਰ ਵਿਦਿਆਰਥੀ ਨੂੰ ਆਪਣੀ ਜਮਾਤ ਦੀ ਆਨਲਾਈਨ ਜਮਾਤ ਦੇ ਸਮੇਂ ਅਤੇ ਵਿਸ਼ੇ ਬਾਰੇ ਜਾਣਕਾਰੀ ਹੋਣੀ ਬਹੁਤ ਹੀ ਜ਼ਰੂਰੀ ਹੈ।

ਮਾਨਸੂਨ ਦੇ ਮੌਸਮ ’ਚ ਘੱਟ ਨਾ ਹੋ ਜਾਵੇ ਤੁਹਾਡੀ ਖ਼ੂਬਸੂਰਤੀ, ਰੱਖੋ ਇਨ੍ਹਾਂ ਗੱਲਾਂ ਦਾ ਖਿਆਲ

2. ਸਮੇਂ ਦੀ ਪਾਬੰਦੀ : ਆਨਲਾਈਨ ਸਿੱਖਿਆ ਵੀ ਸਕੂਲੀ ਸਿੱਖਿਆ ਵਾਂਗ ਹੀ ਸਮੇਂ ਦੀ ਪਾਬੰਦੀ ਦੀ ਮੰਗ ਕਰਦੀ ਹੈ। ਆਨਲਾਈਨ ਜਮਾਤ 'ਚ ਵੀ ਵਿਦਿਆਰਥੀਆਂ ਦਾ ਦਾਖਲ਼ਾ ਸਕੂਲੀ ਜਮਾਤ ਵਾਂਗ ਸਮੇਂ ਸਿਰ ਹੋਣਾ ਬਹੁਤ ਜਰੂਰੀ ਹੈ। ਸਕੂਲੀ ਜਮਾਤ ਦੌਰਾਨ ਅਧਿਆਪਕ ਵਿਦਿਆਰਥੀਆਂ ਨੂੰ ਜਮਾਤ ਦੇ ਸਮੇਂ ਦਾ ਪਾਬੰਧ ਬਣਾਉਣ ਲਈ ਸਿੱਧੇ ਸੰਪਰਕ ਵਿੱਚ ਹੁੰਦਾ ਹੈ। ਪਰ ਆਨਲਾਈਨ ਸਿੱਖਿਆ ਦੌਰਾਨ ਵਿਦਿਆਰਥੀਆਂ ਨੂੰ ਸਵੈ ਅਨੁਸ਼ਾਸਨ ਦਾ ਪ੍ਰਮਾਣ ਦੇ ਕੇ ਖੁਦ ਹੀ ਸਮੇਂ ਸਿਰ ਆਨਲਾਈਨ ਜਮਾਤ 'ਚ ਹਾਜ਼ਰ ਹੋਣ ਦੀ ਆਦਤ ਪੱਕੀ ਕਰਨੀ ਹੋਵੇਗੀ। 

3. ਵਿਸ਼ੇ ਦੀ ਅਗਾਊਂ ਤਿਆਰੀ: ਆਨਲਾਈਨ ਸਿੱਖਿਆ ਦਾ ਪੂਰਾ ਲਾਹਾ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਆਨਲਾਈਨ ਪ੍ਰਸਾਰਿਤ ਹੋਣ ਵਾਲੇ ਪਾਠ ਨੂੰ ਪਹਿਲਾਂ ਇੱਕ ਵਾਰ ਜਰੂਰ ਪੜ੍ਹਨ ਅਤੇ ਸਮਝ ਨਾ ਪੈਣ ਵਾਲੇ ਸੰਕਲਪਾਂ ਨੂੰ ਕਾਪੀ 'ਤੇ ਨੋਟ ਕਰ ਲਿਆ ਜਾਵੇ ਤਾਂ ਕਿ ਆਨਲਾਈਨ ਜਮਾਤ ਦੌਰਾਨ ਉਨ੍ਹਾਂ ਨੂੰ ਅਧਿਆਪਕ ਦੀ ਸਾਰੀ ਗੱਲ ਸਮਝ ਆਉਂਦੀ ਰਹੇ।

4. ਜਮਾਤ 'ਚ ਰੁਚੀ ਬਣਾ ਕੇ ਰੱਖਣੀ: ਘਰ 'ਚ ਲੱਗਣ ਵਾਲੀ ਆਨਲਾਈਨ ਜਮਾਤ 'ਚ ਸਕੂਲ ਜਮਾਤ ਜਿਹੇ ਅਨੁਸ਼ਾਸਨ ਦੀ ਘਾਟ ਦਾ ਰਹਿਣਾ ਸੁਭਾਵਿਕ ਹੈ। ਪਰ ਹਕੀਕਤ ਇਹ ਵੀ ਹੈ ਕਿ ਬਿਨਾਂ ਅਨੁਸ਼ਾਸਨ ਦੇ ਪੜ੍ਹਾਈ ਨਹੀਂ ਹੋ ਸਕਦੀ। ਸਕੂਲ ਜਮਾਤ 'ਚ ਅਨੁਸ਼ਾਸਨ ਕਾਇਮ ਰੱਖਣ 'ਚ ਅਧਿਆਪਕ ਦੀ ਭੂਮਿਕਾ ਅਹਿਮ ਹੁੰਦੀ ਹੈ। ਅਨੁਸ਼ਾਸਨ ਨਾਲ ਹੀ ਇਕਾਗਰਤਾ ਬਣਦੀ ਹੈ। ਸੋ ਘਰ 'ਚ ਆਨਲਾਈਨ ਜਮਾਤ ਦੌਰਾਨ ਅਨੁਸ਼ਾਸਨ ਅਤੇ ਇਕਾਗਰਤਾ ਬਣਾਈ ਰੱਖਣ ਲਈ ਵਿਦਿਆਰਥੀਆਂ ਨੂੰ ਸਵੈ ਅਨੁਸ਼ਾਸ਼ਿਤ ਹੋਣਾ ਪਵੇਗਾ।

15 ਸਾਲ ਦੀ ਉਮਰ ’ਚ 80 ਫੀਸਦੀ ਅਪਾਹਜ ਹੋਈ ‘ਪੂਜਾ ਸ਼ਰਮਾ’ ਅੱਜ ਬੱਚਿਆਂ ਲਈ ਬਣ ਰਹੀ ਹੈ ਪ੍ਰੇਰਣਾ

5. ਨਾਲੋ-ਨਾਲ ਨੋਟ ਕਰਨਾ: ਵੇਖਣ ਵਿੱਚ ਆਇਆ ਹੈ ਕਿ ਕਈ ਬੱਚੇ ਆਨਲਾਈਨ ਜਮਾਤ ਦੌਰਾਨ ਟੈਲੀਵੀਜਨ ਵੇਖਣ ਵਾਂਗ ਵਿਵਹਾਰ ਕਰਦੇ ਹਨ ਜਦਕਿ ਆਨਲਾਈਨ ਜਮਾਤ ਦੌਰਾਨ ਬਕਾਇਦਾ ਪੜ੍ਹਾਈ ਵਾਲਾ ਮਾਹੌਲ ਪੈਦਾ ਹੋਣਾ ਚਾਹੀਦਾ ਹੈ। ਬਹੁਗਿਣਤੀ ਬੱਚੇ ਬੈਠ ਕੇ ਸਿਰਫ ਟੈਲੀਵੀਜ਼ਨ ਵੇਖਦੇ ਰਹਿੰਦੇ ਹਨ। ਜਦ ਅਧਿਆਪਕ ਪੜ੍ਹਾ ਹਟਦਾ ਹੈ ਤਾਂ ਉਨ੍ਹਾਂ ਨੂੰ ਕੁੱਝ ਯਾਦ ਨਹੀਂ ਰਹਿੰਦਾ। ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਆਨਲਾਈਨ ਜਮਾਤ ਦੌਰਾਨ ਵੀ ਬਕਾਇਦਾ ਪੈੱਨ ਅਤੇ ਕਾਪੀ ਕੋਲ ਰੱਖਕੇ ਨੋਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇ।

6. ਆਨਲਾਈਨ ਜਮਾਤ ਉਪਰੰਤ ਖੁਦ ਪੜ੍ਹਨਾ: ਆਨਲਾਈਨ ਜਮਾਤ ਦਾ ਪੂਰਾ ਲਾਹਾ ਲੈਣ ਲਈ ਵਿਦਿਆਰਥੀਆਂ ਦਾ ਫਰਜ਼ ਬਣਦਾ ਹੈ ਕਿ ਆਨਲਾਈਨ ਜਮਾਤ ਦੀ ਸਮਾਪਤੀ ਉਪਰੰਤ ਪੁਸਤਕ ਤੋਂ ਖੂਦ ਜ਼ਰੂਰ ਪੜ੍ਹਿਆ ਜਾਵੇ। ਆਨਲਾਈਨ ਜਮਾਤ ਦੌਰਾਨ ਪੜ੍ਹਾਏ ਗਏ ਪਾਠ ਦੇ ਪੁਸਤਕ ਅਭਿਆਸ ਲਾਜ਼ਮੀ ਤੌਰ 'ਤੇ ਹੱਲ੍ਹ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਅਭਿਆਸ ਹੱਲ ਕਰਨ ਨਾਲ ਹੀ ਤੁਹਾਨੂੰ ਪਤਾ ਲੱਗ ਸਕੇਗਾ ਕਿ ਆਨਲਾਈਨ ਜਮਾਤ ਦੌਰਾਨ ਪੜ੍ਹਾਏ ਪਾਠ ਦੀ ਤੁਹਾਨੂੰ ਕਿੰਨ੍ਹੀ ਕੁ ਸਮਝ ਲੱਗੀ ਹੈ?

7. ਕਾਪੀਆਂ 'ਤੇ ਕੰਮ ਕਰਨਾ: ਪੜ੍ਹਾਈ 'ਚ ਸਫਲਤਾ ਲਈ ਆਪਣੇ ਆਪ 'ਚ ਵਿਦਿਆਰਥੀਪਨ ਦਾ ਅਹਿਸਾਸ ਜਗਾ ਕੇ ਰੱਖਣਾ ਬਹੁਤ ਹੀ ਜਰੂਰੀ ਹੈ। ਇਸ ਅਹਿਸਾਸ ਲਈ ਸਕੂਲ ਮੁੱਖ ਭੂਮਕਾ ਨਿਭਾਉਂਦਾ ਹੈ। ਪਰ ਹੁਣ ਸਕੂਲਾਂ ਦੀ ਤਾਲਾਬੰਦੀ ਦੌਰਾਨ ਆਨਲਾਈਨ ਜਮਾਤਾਂ ਸਮੇਂ ਵੀ ਇਸ ਅਹਿਸਾਸ ਦਾ ਹੋਣਾ ਬਹੁਤ ਜਰੂਰੀ ਹੈ। ਬੱਚਿਆਂ ਦਾ ਫਰਜ਼ ਬਣਦਾ ਹੈ ਕਿ ਆਨਲਾਈਨ ਜਮਾਤਾਂ ਦੌਰਾਨ ਪੜ੍ਹਾਏ ਜਾ ਰਹੇ ਟਾਪਿਕਾਂ ਨੂੰ ਸਕੂਲ ਜਾਮਤਾਂ ਵਾਂਗ ਹੀ ਨਾਲੋਂ ਨਾਲ ਕਾਪੀਆਂ 'ਤੇ ਜਰੂਰ ਕੀਤਾ ਜਾਵੇ।

ਕੁਦਰਤ ਨਾਲ ਛੇੜਛਾੜ ਦਾ ਨਤੀਜਾ: ਪੰਜਾਬ ’ਚ ਲਗਾਤਾਰ ਡਗਮਗਾ ਰਹੀ ਹੈ ‘ਮਾਨਸੂਨ ਦੀ ਸਥਿਤੀ’

8. ਪੜ੍ਹੇ ਪਾਠਾਂ ਦਾ ਟੈਸਟ : ਸਕੂਲ ਜਮਾਤਾਂ ਦੌਰਾਨ ਅਧਿਆਪਕ ਵਿਦਿਆਰਥੀਆਂ ਵੱਲੋਂ ਗ੍ਰਹਿਣ ਕੀਤੀ ਸਮਝ ਦੀ ਪਰਖ ਲਈ ਸਮੇਂ ਸਮੇਂ 'ਤੇ ਛੋਟੇ-ਛੋਟੇ ਟੈਸਟਾਂ ਦਾ ਆਯੋਜਨ ਕਰਦੇ ਰਹਿੰਦੇ ਹਨ। ਅਧਿਆਪਕਾਂ ਦੀ ਇਹ ਕੋਸ਼ਿਸ਼ ਆਨਲਾਈਨ ਜਮਾਤਾਂ ਦੌਰਾਨ ਵੀ ਜਾਰੀ ਹੈ। ਅਧਿਆਪਕਾਂ ਵੱਲੋਂ ਗੂਗਲ ਸ਼ੀਟ ਦੀ ਮੱਦਦ ਨਾਲ ਆਨਲਾਈਨ ਟੈਸਟ ਵਿਦਿਆਰਥੀਆਂ ਲਈ ਭੇਜੇ ਜਾ ਰਹੇ ਹਨ। ਪਰ ਵੇਖਣ ਵਿੱਚ ਆਇਆ ਹੈ ਕਿ ਵਿਦਿਆਰਥੀ ਇਨ੍ਹਾਂ ਟੈਸਟਾਂ ਨੂੰ ਬਹੁਤੀ ਤਰਜ਼ੀਹ ਨਹੀਂ ਦਿੰਦੇ। ਇੱਥੇ ਵੀ ਵਿਦਿਆਰਥੀਆਂ ਦੀ ਜ਼ਿੰਮੇਵਾਰੀ ਬਹੁਤ ਵਧ ਜਾਂਦੀ ਹੈ। ਵਿਦਿਆਰਥੀਆਂ ਦਾ ਫਰਜ਼ ਬਣਦਾ ਹੈ ਕਿ ਅਧਿਆਪਕਾਂ ਵੱਲੋਂ ਭੇਜੇ ਜਾ ਰਹੇ ਵਿਸ਼ਾਵਾਰ ਟੈਸਟਾਂ 'ਚ ਜਰੂਰ ਭਾਗ ਲੈਣ ਅਤੇ ਪ੍ਰਾਪਤ ਅੰਕਾਂ ਦੀ ਰਿਪੋਰਟ ਆਪਣੇ ਸੰਬੰਧਿਤ ਅਧਿਆਪਕ ਨੂੰ ਲਾਜ਼ਮੀ ਤੌਰ 'ਤੇ ਕੀਤੀ ਜਾਵੇ।

9. ਅਧਿਆਪਕ ਦੇ ਆਨਲਾਈਨ ਸੰਪਰਕ 'ਚ ਰਹਿਣਾ: ਸਕੂਲਾਂ ਦੀ ਤਾਲਾਬੰਦੀ ਦੌਰਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਆਪਸੀ ਸਿੱਧਾ ਸੰਬੰਧ ਸੰਭਵ ਨਹੀਂ ਹੈ। ਇਸੇ ਲਈ ਆਨਲਾਈਨ ਜਮਾਤਾਂ ਦੀ ਵਿਵਸਥਾ ਕਾਇਮ ਕੀਤੀ ਗਈ ਹੈ। ਪਰ ਇਹ ਹਕੀਕਤ ਹੈ ਕਿ ਆਨਲਾਈਨ ਜਮਾਤ ਸਕੂਲ ਜਮਾਤ ਦਾ ਸਥਾਨ ਨਹੀਂ ਲੈ ਸਕਦੀ। ਇੱਕ ਵਿਦਿਆਰਥੀ ਨੂੰ ਆਪਣੇ ਅਧਿਆਪਕ ਦੀ ਜਰੂਰਤ ਹਮੇਸ਼ਾ ਰਹਿੰਦੀ ਹੈ। ਆਨਲਾਈਨ ਜਮਾਤ ਦੀ ਸਫਲ਼ਤਾ ਲਈ ਵੀ ਅਧਿਆਪਕ ਅਤੇ ਵਿਦਿਆਰਥੀ ਦਾ ਆਨਲਾਈਨ ਸੰਪਰਕ ਬੇਹੱਦ ਜਰੂਰੀ ਹੈ। ਜਿੱਥੇ ਵਿਦਿਆਰਥੀ ਇਸ ਸੰਪਰਕ ਨਾਲ ਆਨਲਾਈਨ ਜਮਾਤ ਦੌਰਾਨ ਰਹਿ ਗਏ ਤੌਖਲਿਆਂ ਨੂੰ ਅਧਿਆਪਕ ਕੋਲੋ ਦੂਰ ਕਰ ਸਕਦੇ ਹਨ, ਉੱਥੇ ਅਧਿਆਪਕ ਵਿਦਿਆਰਥੀਆਂ ਨੂੰ ਆਨਲਾਈਨ ਜਮਾਤਾਂ ਲਗਾਉਣ ਦੀ ਤਕਨੀਕ ਤੋਂ ਵੀ ਜਾਣੂ ਕਰਵਾਉਂਦਾ ਰਹਿੰਦਾ ਹੈ। ਅਧਿਆਪਕ ਦੇ ਆਨਲਾਈਨ ਮਾਰਗ ਦਰਸ਼ਨ ਹੇਠ ਆਨਲਾਈਨ ਜਮਾਤਾਂ ਲਗਾਉਣ ਵਾਲੇ ਵਿਦਿਆਰਥੀ ਲਾਜ਼ਮੀ ਤੌਰ 'ਤੇ ਬਿਹਤਰ ਪ੍ਰਾਪਤੀਆਂ ਕਰਦਿਆਂ ਸਕੂਲਾਂ ਦੀ ਤਾਲਾਬੰਦੀ ਬਦੌਲਤ ਹੋਣ ਵਾਲੇ ਪੜ੍ਹਾਈ ਦੇ ਨੁਕਸਾਨ ਤੋਂ ਬਚ ਜਾਣਗੇ।

ਤਾਲਾਬੰਦੀ ਦੌਰਾਨ ਦਿੱਤੀ ਜਾ ਰਹੀ ਆਨਲਾਈਨ ਸਿੱਖਿਆ ’ਚ ਅਧਿਆਪਕਾਂ ਤੋਂ ਵੀ ਅਹਿਮ ਹੈ ਮਾਪਿਆਂ ਦੀ ਭੂਮਿਕਾ…

ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਵਿਭਾਗ ਦਾ ਉਪਰਾਲਾ ਤਾਂ ਹੀ ਸਾਰਥਿਕ ਹੋ ਸਕਦਾ ਹੈ। ਜੇਕਰ ਵਿਦਿਆਰਥੀ ਇਨ੍ਹਾਂ ਜਮਾਤਾਂ ਨੂੰ ਸੁਹਿਰਦਤਾ ਨਾਲ ਲਗਾਉਣਗੇ। ਸਕੂਲ ਸਮੇਂ ਵਾਂਗ ਹੀ ਰੋਜ਼ਾਨਾ ਬੈਗ, ਪੁਸਤਕਾਂ ਅਤੇ ਕਾਪੀਆਂ ਦੀ ਸਾਂਭ ਸੰਭਾਲ ਕਰਨੀ ਜ਼ਰੂਰੀ ਹੈ। ਆਨਲਾਈਨ ਜਮਾਤਾਂ ਲਗਾਉਣ ਲਈ ਬੱਚਿਆਂ ਨੂੰ ਪ੍ਰੇਰਿਤ ਕਰਨ ਵਿੱਚ ਮਾਪਿਆਂ ਦੀ ਭੂਮਿਕਾ ਬਹੁਤ ਹੀ ਅਹਿਮ ਬਣ ਜਾਂਦੀ ਹੈ। ਬੱਚਿਆਂ ਨੂੰ ਸਮੇਂ ਸਿਰ ਆਨਲਾਈਨ ਜਮਾਤ 'ਚ ਭੇਜਣਾ ਮਾਪਿਆਂ ਦੀ ਹੀ ਜ਼ਿੰਮੇਵਾਰੀ ਹੈ। ਆਨਲਾਈਨ ਜਮਾਤਾਂ ਦੇ ਸਮੇਂ ਦੌਰਾਨ ਟੈਲੀਵੀਜ਼ਨ ਦਾ ਮਨੋਰੰਜਨ ਦੇ ਤੌਰ 'ਤੇ ਇਸਤੇਮਾਲ ਰੋਕਣਾ ਵੀ ਮਾਪਿਆਂ ਦੀ ਹੀ ਜ਼ਿੰਮੇਵਾਰੀ ਹੈ।


rajwinder kaur

Content Editor

Related News