ਭਾਰਤੀ-ਚੀਨ ਸਰਹੱਦ ’ਤੇ ਸ਼ਹੀਦੀ ਪਹਿਰੇ ਦਾ ਸੂਰਮਾ : ਬਾਬਾ ਹਰਭਜਨ ਸਿੰਘ

Wednesday, Jun 24, 2020 - 12:14 PM (IST)

ਭਾਰਤੀ-ਚੀਨ ਸਰਹੱਦ ’ਤੇ ਸ਼ਹੀਦੀ ਪਹਿਰੇ ਦਾ ਸੂਰਮਾ : ਬਾਬਾ ਹਰਭਜਨ ਸਿੰਘ

ਸ਼ਹਾਦਤਾਂ ਦਾ ਬਿਆਨ : ਅਸੀਂ ਬਿਹਤਰ ਭਵਿੱਖ ਅਤੇ ਸ਼ਾਂਤਮਈ ਮਾਹੌਲ ਲਈ ਜ਼ਮੀਨ ਤਿਆਰ ਕਰੀਏ। ਇਹ ਵੇਲਾ ਭਾਰਤੀ ਫੌਜੀਆਂ ਦੇ ਹੌਂਸਲੇ ਨਾਲ।

ਬਾਬਾ ਹਰਭਜਨ ਸਿੰਘ ਭਾਰਤੀ ਸੈਨਾ ਦੇ ਇੱਕ ਸੱਚੇ ਸਿਪਾਹੀ ਸਨ। ਉਨ੍ਹਾਂ ਦਾ ਜਨਮ 30 ਅਗਸਤ 1927 ਨੂੰ ਹੋਇਆ ਸੀ ਅਤੇ ਉਨ੍ਹਾਂ ਦੀ ਮੌਤ 4 ਅਕਤੂਬਰ 1968 ਨੂੰ ਸਿੱਕਿਮ ਦੇ ਨਥੁਲਾ ਪਾਸ ਵਿੱਚ ਹੋਈ। 

ਜਦੋਂ ਉਹ ਤਿੰਨ ਦਿਨਾਂ ਤਕ ਲਾਪਤਾ ਰਹੇ ਤਾਂ ਉਨ੍ਹਾਂ ਦੇ ਅਫਸਰਾਂ ਨੇ ਉਨ੍ਹਾਂ ਨੂੰ ਭਗੌੜਾ ਕਰਾਰ ਦੇ ਦਿੱਤਾ। ਜਿਸ ਤੋਂ ਬਾਅਦ ਉਹ ਆਪਣੇ ਇੱਕ ਮਿੱਤਰ ਦੇ ਸੁਪਨੇ ਵਿਚ ਆਏ ਤੇ ਆਪਣੇ ਸਰੀਰ ਦਾ ਟਿਕਾਣਾ ਦੱਸਿਆ। ਭਾਲ ਕਰਨ ਵਾਲਿਆਂ ਨੂੰ ਉਨ੍ਹਾਂ ਦਾ ਸਰੀਰ ਉਸੇ ਜਗ੍ਹਾ ਤੇ ਮਿਲਿਆ, ਜਿਥੇ ਉਨ੍ਹਾਂ ਨੇ ਦੱਸਿਆ ਸੀ। 

ਹਰਭਜਨ ਸਿੰਘ ਭਾਰਤੀ ਫੌਜ ਦੇ ਉਹ ਸਿਪਾਹੀ ਸਨ ਜੋ ਮੌਤ ਤੋਂ ਬਾਅਦ ਵੀ ਆਪਣੀ ਡਿਊਟੀ ਨਿਭਾਉਂਦੇ ਰਹੇ। ਉਨ੍ਹਾਂ ਦੀ ਆਤਮਾ ਇੰਡੋ ਚੀਨ ਸੀਮਾ ਉਪਰ ਪਹਿਰਾ ਦਿੰਦੀ ਰਹੀ। ਭਾਰਤੀ ਸਿਪਾਹੀਆਂ ਦੇ ਸੁਫਨੇ ਵਿੱਚ ਆਕੇ ਉਹ ਦੁਸ਼ਮਣਾਂ ਦੀਆਂ ਯੋਜਨਾਵਾਂ ਦੱਸ ਦਿੰਦੇ। ਪਹਿਰਾ ਦਿੰਦੇ ਸਮੇਂ ਜੇ ਕੋਈ ਸਿਪਾਹੀ ਸੌਂ ਜਾਂਦਾ ਤਾਂ ਉਸ ਨੂੰ ਜ਼ੋਰਦਾਰ ਝਟਕਾ ਲੱਗਦਾ ਜੋ ਉਹਨਾਂ ਨੂੰ ਕਿਸੇ ਥੱਪੜ ਦੀ ਤਰ੍ਹਾਂ ਮਹਿਸੂਸ ਹੁੰਦਾ ਸੀ। ਭਾਰਤ ਸਰਕਾਰ ਨੇ 26 ਜਨਵਰੀ 1976 ਨੂੰ ਹਰਭਜਨ ਸਿੰਘ ਨੂੰ ਮਹਾਵੀਰ ਚੱਕਰ ਦੇ ਨਾਲ ਸਨਮਾਨਿਤ ਕੀਤਾ। ਆਰਮੀ ਉਨ੍ਹਾਂ ਦੀ ਤਨਖਾਹ ਹਰ ਮਹੀਨੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਭੇਜਦੀ ਸੀ ਅਤੇ ਉਨ੍ਹਾਂ ਦੀ ਯਾਦ ਵਿੱਚ ਇੱਕ ਗੁਰਦੁਆਰਾ ਬਣਾਇਆ ਗਿਆ ਜਿਸ ਵਿੱਚ ਅੱਜ ਵੀ ਉਨ੍ਹਾਂ ਨੂੰ ਯਾਦ ਕਰਨ ਅਤੇ ਰਾਸ਼ਟਰੀ ਗਾਣ ਗਾਉਣ ਲਈ ਆਉਂਦੇ ਹਨ। 

ਹਰਭਜਨ ਸਿੰਘ ਯੂ ਕੇ ਸਿਪਾਹੀ ਰੈਂਕ ਦੇ ਵਿੱਚ ਰਹਿੰਦੇ ਹੋਏ ਸ਼ਹੀਦ ਹੋਏ, ਆਰਮੀ ਉਨ੍ਹਾਂ ਦੀ ਪ੍ਰਮੋਸ਼ਨ ਕਰਦੀ ਰਹੀ। ਉਨ੍ਹਾਂ ਨੂੰ ਹਰ ਸਾਲ ਛੁੱਟੀ ਦਿੱਤੀ ਜਾਂਦੀ ਅਤੇ ਹਰੇਕ ਸਾਲ ਦੋ ਫੌਜੀ ਉਨ੍ਹਾਂ ਦਾ ਸਮਾਂ ਉਨ੍ਹਾਂ ਦੇ ਪਿੰਡ ਕੂਕਾ ਜ਼ਿਲ੍ਹਾ ਕਪੂਰਥਲੇ ਵਿਖੇ ਲੈ ਕੇ ਜਾਂਦੇ। ਕੁਝ ਸਾਲ ਬਾਰਡਰ ਉਪਰ ਭਾਰੀ ਤਣਾਅ ਦੇ ਚਲਦਿਆਂ ਉਨ੍ਹਾਂ ਦੀ ਛੁੱਟੀ ਕੈਂਸਲ ਵੀ ਕੀਤੀ ਗਈ। ਭਾਰਤ-ਚੀਨ ਸਮਝੌਤਿਆਂ ਦੇ ਦੌਰਾਨ ਚੀਨ ਦੇ ਫੌਜੀ ਵੀ ਉਨਾਂ ਦੀ ਇੱਕ ਕੁਰਸੀ ਖਾਲੀ ਛੱਡਿਆ ਕਰਦੇ ਸਨ। ਉਹ ਬਤੌਰ ਕੈਪਟਨ ਦਸੰਬਰ 2006 ਵਿੱਚ ਰਿਟਾਇਰ ਹੋ ਗਏ।

ਗਲਵਾਨ ਘਾਟੀ ਦੇ ਯੋਧੇ : ‘ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ’

ਖਾਸ ਸਵਾਲ ਜੋ ਜ਼ਰੂਰੀ ਹੈ : ਅਸੀਂ ਦੁਸ਼ਮਣ ਦੇਸ਼ ਨਾਲ ਨਜਿੱਠ ਰਹੇ ਹਾਂ ਜਾਂ ਗੁਆਂਢੀ ਦੇਸ਼ ਨਾਲ !

PunjabKesari

ਜੰਗਜੂ ਪਰੰਪਰਾਵਾਂ, ਸਿੱਖ ਮਿਸਲਾਂ ਅਤੇ ਆਧੁਨਿਕ ਜੰਗਾਂ ਨੂੰ ਘੋਖਣ ਵਾਲੇ ਜੰਗਜੂ ਮਾਹਰ ਅਤੇ ਲੇਖਕ ਅਜੈਪਾਲ ਸਿੰਘ ਬਰਾੜ ਨਾਲ ਨੂੰ ਲੈਕੇ ਖਾਸ ਗੱਲਬਾਤ ਕੀਤੀ ਗਈ। 

ਉਨ੍ਹਾਂ ਮੁਤਾਬਕ ਸਾਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਅਸੀਂ ਅਲਟਰਾ ਨੈਸ਼ਨਲਿਜ਼ਮ ਤੋਂ ਬਚੀਏ ਅਤੇ ਭਾਰਤੀ ਫੌਜ ਦੀ ਜੰਗਜੂ ਨੀਤੀ ਤੇ ਭਰੋਸਾ ਕਰੀਏ। ਸਾਨੂੰ ਇਸ ਸਮੇਂ ਲੋੜ ਹੈ ਅਸੀਂ ਬਿਹਤਰ ਭਵਿੱਖ ਅਤੇ ਸ਼ਾਂਤਮਈ ਮਾਹੌਲ ਦੇ ਲਈ ਜ਼ਮੀਨ ਤਿਆਰ ਕਰੀਏ। ਇਹ ਵੇਲਾ ਭਾਰਤੀ ਫੌਜੀਆਂ ਦੇ ਹੌਂਸਲੇ ਨਾਲ ਖੜ੍ਹਨ ਦਾ ਹੈ। ਇਹ ਵੇਲਾ ਸਿਆਸਤ ਦੀ ਸੰਜੀਦਾ ਸਮਝ ਰੱਖਦੇ ਹਾਂ ਸਭ ਨੂੰ ਨਾਲ ਲੈਕੇ ਤੁਰਨ ਦਾ ਹੈ। ਇਸ ਨੁਕਤੇ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਜਿਹੜੇ ਫੈਸਲੇ ਅਸੀਂ ਭਾਰਤ ਦੇ ਅੰਦਰੂਨੀ ਫੈਸਲੇ ਸਮਝ ਕੇ ਲੈਂਦੇ ਹਾਂ ਉਨ੍ਹਾਂ ਦਾ ਪ੍ਰਭਾਵ ਸਾਡੀ ਵਿਦੇਸ਼ ਨੀਤੀ ਤੇ ਵੀ ਪੈਂਦਾ ਹੈ। ਜੰਮੂ ਕਸ਼ਮੀਰ ਵਿਖੇ 370 ਹਟਾਉਣ ਤੋਂ ਬਾਅਦ ਲੇਹ ਲਦਾਖ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਬਣਾਉਣ ਤੋਂ ਬਾਅਦ ਇਹਦਾ ਪ੍ਰਭਾਵ ਸਾਡੀ ਵਿਦੇਸ਼ ਨੀਤੀ ਤੇ ਵੀ ਪਿਆ ਹੈ। ਅੱਜ ਸਾਡਾ ਸਭ ਤੋਂ ਹਰਮਨ ਪਿਆਰਾ ਗੁਆਂਢੀ ਮੁਲਕ ਨੇਪਾਲ ਵੀ ਸਾਥੋਂ ਨਾਰਾਜ਼ ਹੈ। ਬੰਗਲਾਦੇਸ਼ ਵੀ ਨਾਗਰਿਕ ਸੋਧ ਕਾਨੂੰਨ ਨੂੰ ਲੈਕੇ ਆਪਣੀ ਨਰਾਜ਼ਗੀ ਦਰਜ ਕਰਵਾ ਚੁੱਕਾ ਹੈ। ਅਜਿਹੀ ਚੀਜ਼ ਸਾਨੂੰ ਕਿਸੇ ਵੀ ਖਾਸ ਧਾਰਾ ਦੀ ਸਿਆਸਤ ਚਲਾਉਣ ਦੀ ਬਜਾਏ ਵਿਆਪਕ ਅਤੇ ਸਮੁੱਚੇ ਫੈਸਲਿਆਂ ਦਾ ਚਿੰਤਨ ਕਰਨਾ ਚਾਹੀਦਾ ਹੈ।

ਇਤਿਹਾਸ ਦਾ ਬੇਮਿਸਾਲ ਸਾਕਾ;ਬੰਦਾ ਸਿੰਘ ਬਹਾਦਰ ਦੀ ਲਾਸਾਨੀ ਸ਼ਹਾਦਤ

ਚੀਨੀ ਸੈਨਿਕਾਂ ਨੇ ਬੀਤੇ ਦਿਨੀਂ ਲਾਈਨ ਆਫ ਐਕਚੁਲ ਕੰਟਰੋਲ ਦੇ ਪਾਰ ਘੁਸਪੈਠ ਕੀਤੀ। ਜਦੋਂ ਭਾਰਤੀ ਫੌਜਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਚੀਨੀ ਫੌਜ ਨੇ ਲੋਹੇ ਦੀਆਂ ਰਾਡਾਂ ਅਤੇ ਲੱਕੜ ਦੇ ਡੰਡਿਆਂ ਨਾਲ ਭਾਰਤੀ ਫੌਜ ਤੇ ਹਮਲਾ ਕਰ ਦਿੱਤਾ। ਜਿਸ ਹਮਲੇ ਦੌਰਾਨ ਕਮਾਂਡਿੰਗ ਅਫ਼ਸਰ ਸਣੇ ਕਈ ਫੌਜੀ ਸ਼ਹੀਦ ਹੋ ਗਏ ਅਤੇ ਕਈ ਜ਼ਖਮੀ ਹੋ ਗਏ। ਇਸ ਨਾਲ ਸਾਰੇ ਦੇਸ਼ ਵਿੱਚ ਚੀਨ ਵਿਰੋਧੀ ਲਹਿਰ ਫੈਲ ਗਈ ਹੈ। ਲੋਕ‌ ਚੀਨੀ ਵਸਤੂਆਂ, ਚੀਨ ਦੇ ਝੰਡੇ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਦੀਆਂ ਤਸਵੀਰਾਂ ਸਾੜ ਰਹੇ ਹਨ। ਇਸ ਦੇ ਨਾਲ ਹੀ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਚੀਨ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।ਲੋਕ ਸਰਜੀਕਲ ਸਟਰਾਈਕ ਦੀ ਵੀ ਮੰਗ ਕਰ ਰਹੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਮਲਾ ਕਰਨ ਵਾਲੇ ਦੇ ਵਿਰੁੱਧ ਕਾਰਵਾਈ ਲਾਜ਼ਮੀ ਹੈ, ਜਿਨ੍ਹਾਂ ਨੇ ਬਹੁਤ ਸਾਰੇ ਭਾਰਤੀ ਸੈਨਿਕਾਂ ਨੂੰ ਬੇਰਹਿਮੀ ਨਾਲ ਮਾਰਿਆ।

ਪਰ ਸਾਨੂੰ ਸਾਵਧਾਨ ਅਤੇ ਸੰਜਮ ਵਰਤਣ ਦੀ ਲੋੜ ਹੈ। ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਇਸ ਸਮੇਂ ਚੀਨ ਆਰਥਿਕ ਰੁਕਾਵਟ ਦਾ ਆਨੰਦ ਲੈ ਰਿਹਾ ਹੈ ਅਤੇ ਨਾਲ ਹੀ ਉਸ ਖੇਤਰ ਵਿੱਚ ਬੁਨਿਆਦੀ ਢਾਂਚਾ ਵਿਕਸਿਤ ਕਰ ਚੁੱਕਾ ਹੈ। ਚੀਨ ਨੇ ਤਿੱਬਤ ਵਿਚ ਤਕਰੀਬਨ ਦੋ ਲੱਖ ਸੈਨਿਕ ਲਈ ਈਕੋ ਪ੍ਰਣਾਲੀ ਅਤੇ ਰਿਹਾਇਸ਼ ਦਾ ਨਿਰਮਾਣ ਕੀਤਾ ਹੈ ਜੋ ਕਿਸੇ ਵੀ ਸਮੇਂ ਇਸ ਵਿਰੋਧ ਵਿਚ ਕੁੱਦ ਸਕਦੇ ਹਨ। ਇਸ ਤੋ ਇਲਾਵਾ ਭਾਰਤ ਦੀ ਕਸ਼ਮੀਰ ਵਿਚ ਲਗਾਤਾਰ ਲੜਾਈ ਜਾਰੀ ਹੈ ਅਤੇ ਪੱਛਮੀ ਸਰਹੱਦ ਤੇ ਪਾਕਿਸਤਾਨ ਦਾ ਮੁਕਾਬਲਾ ਕਰਨਾ ਹੈ। ਭਾਰਤ ਨੂੰ ਸਭ ਤੋਂ ਪਹਿਲਾਂ ਆਰਥਿਕ ਪਾਬੰਦੀਆਂ ਅਤੇ ਦੁਨੀਆਂ ਭਰ ਵਿੱਚ ਚੀਨ ਵਿਰੁੱਧ ਰਾਏ ਬਣਾਉਣ ਵਰਗੇ ਹੋਰ ਵਿਕਲਪਾਂ ਨੂੰ ਪਾਸੇ ਰਖਣਾ ਚਾਹੀਦਾ ਹੈ। ਜੇਕਰ ਇਹ ਕੂਟਨੀਤੀਆਂ ਅਸਫਲ ਹੁੰਦੀਆਂ ਹਨ ਤਾਂ ਹੀ ਜਾਕੇ ਕੋਈ ਮਿਲਟਰੀ ਐਕਸ਼ਨ ਲੈਣਾ ਚਾਹੀਦਾ ਹੈ। 

ਮੱਕੀ ਦੀ ਬਿਜਾਈ ਹਰ ਹਾਲ 30 ਜੂਨ ਤੱਕ ਮੁਕੰਮਲ ਕਰ ਲੈਣ ਕਿਸਾਨ : ਪੀ.ਏ.ਯੂ.ਮਾਹਿਰ

ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਜ ਹਰੇਕ ਭਾਰਤੀ ਦੁੱਖ ਮਹਿਸੂਸ ਕਰਦਾ ਹੈ ।ਪਰ ਸਬਰ ਤੇ ਸੰਜਮ ਇਸ ਮੁਸ਼ਕਿਲ ਸਮੇਂ ਵਿਚ ਜਿੱਤ ਦੀ ਕੁੰਜੀ ਹੈ।


author

rajwinder kaur

Content Editor

Related News