ਰਾਸ਼ਟਰੀ ਸਿੱਖਿਆ ਨੀਤੀ 2020: ਨਵੀਂ ਦਿਸ਼ਾ ਅਤੇ ਸੋਚ ਅਨੁਸਾਰ ਸਿੱਖਿਆ ਤੇ ਸਮਾਜ ’ਚ ਹਾਂ ਪੱਖੀ ਬਦਲਾਅ ਦੀ ਲੋੜ

08/20/2020 1:02:42 PM

ਡਾ. ਪਿਆਰਾ ਲਾਲ ਗਰਗ
99145-05009

ਕੋਰੋਨਾ ਵਿਸ਼ਵ ਮਹਾਮਾਰੀ ਅਤੇ ਕੋਵਿਡ-19 ਦੇ ਸੰਕਟ ਕਾਰਨ ਭਾਰਤ ਵਿੱਚ 23 ਮਾਰਚ ਨੂੰ ਰਾਤ ਵੇਲੇ ਕਰਫਿਊ ਵਰਗੀ ਤਾਲਾਬੰਦੀ ਦਾ ਐਲਾਨ ਅਚਾਨਕ ਕਰ ਦਿੱਤਾ ਗਿਆ ਸੀ। ਇਸ ਤਾਲਾਬੰਦੀ ਕਾਰਨ ਸਾਰੀਆਂ ਵਿੱਦਿਅਕ ਸੰਸਥਾਵਾਂ ਬੰਦ ਹੋ ਗਈਆਂ ਅਤੇ ਜਨ ਜੀਵਨ ਠੱਪ ਹੋ ਕੇ ਰਹਿ ਗਿਆ। ਤਾਲਾਬੰਦੀ ਕਾਰਨ ਜੋ ਲੋਕ ਜਿੱਥੇ ਸੀ ਉੱਥੇ ਹੀ ਨਜ਼ਰਬੰਦ ਹੋ ਕੇ ਰਹਿ ਗਏ। ਪੜ੍ਹਾਈ ਕਰਨ ਗਏ ਵਿਦਿਆਰਥੀਆਂ ਦੇ ਹੋਸਟਲ ਖਾਲੀ ਕਰਵਾਉਣ ਦੇ ਹੁਕਮ ਹੋ ਗਏ। ਕਈ ਵਿੱਦਿਅਕ ਅਦਾਰਿਆਂ ਨੂੰ ਆਰਜੀ ਇਕਾਂਤਵਾਸ ਕੇਂਦਰਾਂ ਵਿੱਚ ਤਬਦੀਲ ਕਰਨ ਦੇ ਹੁਕਮ ਵੀ ਹੋ ਗਏ ।

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਸਲਾਦ ‘ਚ ਖੀਰਾ ਤੇ ਟਮਾਟਰ ਇਕੱਠੇ ਖਾ ਰਹੇ ਹੋ ਤਾਂ ਹੋ ਜਾਓ ਸਾਵਧਾਨ, ਜਾਣੋ ਕਿਉਂ

ਵਿਦਿਆਰਥੀਆਂ ਦੇ ਚੱਲ ਰਹੇ ਇਮਤਿਹਾਨ ਅੱਧਵਾਟੇ ਰਹਿ ਗਏ। ਜਿਹੜੇ ਇਮਤਿਹਾਨ ਅੱਗੇ ਹੋਣੇ ਸਨ, ਉਹ ਨਹੀਂ ਹੋਏ। ਰਾਸ਼ਟਰੀ ਸਿੱਖਿਆ ਨੀਤੀ 2020 ਵਿੱਚ ਵੀ ਸਿੱਖਿਆ ਨੀਤੀ ਦਾ ਕੇਂਦਰ ਅਧਿਆਪਕ ਹੀ ਬਣਾ ਦਿੱਤਾ। ਇਸ ਪਹੁੰਚ ਨਾਲ ਵਿਦਿਆਰਥੀ ਹੋਰ ਕਿਨਾਰੇ ਧੱਕਿਆ ਜਾਵੇਗਾ। ਇਸ ਮਾਹੌਲ ਵਿੱਚ ਕੋਵਿਡ-19 ਦੀ ਅਨਿਸਚਿਤਤਾ ਕਾਰਨ ਬੱਚਿਆਂ ਵਿੱਚ ਬਹੁਤ ਜ਼ਿਆਦਾ ਬੇਚੈਨੀ ਅਤੇ ਘਬਰਾਹਟ ਹੈ। ਇਸਦੇ ਨਾਲ ਹੀ ਯੂ. ਜੀ. ਸੀ. ਅਤੇ ਸੂਬਿਆਂ ਦੇ ਆਪਸੀ ਰੇੜਕੇ, ਵੱਖ-ਵੱਖ ਆਪਾ ਵਿਰੋਧੀ ਫੈਸਲੇ, ਅਚਾਨਕ ਹੁਕਮ, ਅਦਾਲਤਾਂ ਦੇ ਵੱਖ-ਵੱਖ ਫੈਸਲੇ ਕਰੋੜਾਂ ਵਿਦਿਆਰਥੀਆਂ ਨੂੰ ਅਤੇ ਪ੍ਰਾਈਵੇਟ ਅਦਾਰਿਆਂ ਦੇ ਅਮਲੇ ਨੂੰ ਹੋਰ ਜਿਆਦਾ ਤਣਾਅ ਵਿੱਚ ਲਿਆਉਣ ਦਾ ਕੰਮ ਕਰ ਰਹੇ ਹਨ ।

ਪੜ੍ਹੋ ਇਹ ਵੀ ਖਬਰ - Ganesh Chaturthi 2020 : 126 ਸਾਲਾਂ ਬਾਅਦ ਬਣਿਆ ਇਹ ਯੋਗ, ਜਾਣੋ ਕਿਨ੍ਹਾਂ ਰਾਸ਼ੀਆਂ ਲਈ ਹੈ ਸ਼ੁੱਭ

PunjabKesari

ਲੋੜ ਤਾਂ ਸੀ ਕਿ ਅਸੀਂ ਕੋਰੋਨਾ ਮਾਹਾਮਾਰੀ ਅਤੇ ਕੋਵਿਡ-19 ਦੇ ਵਿਗਿਆਨ ਨੂੰ ਸਮਝ ਕੇ ਸੰਸਾਰ ਵਿੱਚ ਸੰਕ੍ਰਮਣ ਦੇ ਫੈਲਾਅ, ਰੋਗ ਦੀ ਗੰਭੀਰਤਾ, ਮੌਤ ਦਰ ਆਦਿ ਦਾ ਉਮਰ ਗੁੱਟ ਅਨੁਸਾਰ ਵਿਸ਼ਲੇਸ਼ਣ ਕਰੀਏ। ਸਮਾਜਿਕ, ਆਰਥਿਕ, ਸੱਭਿਆਚਾਰਕ, ਪ੍ਰਸ਼ਾਸ਼ਨਿਕ, ਸਿਆਸੀ, ਸੰਵਿਧਾਨਕ, ਨੈਤਿਕ ਅਤੇ ਅਕਾਦਮਿਕ ਤਾਕਤਾਂ ਅਤੇ ਕਮਜ਼ੋਰੀਆਂ ਦਾ ਧਿਆਨ ਰੱਖਦੇ ਹੋਏ ਸੋਚ ਸਮਝ ਕੇ ਸਾਰਿਆਂ ਦੀ ਰਾਏ ਨਾਲ ਜਮਹੂਰੀ ਪ੍ਰਕਿਰਿਆ ਰਾਹੀਂ ਸਿੱਖਿਆ ਖੇਤਰ ਵਿੱਚ ਕੋਈ ਪਾਰਦਰਸ਼ੀ, ਜ਼ਿੰਮੇਵਾਰੀ ਅਤੇ ਜਵਾਬਦੇਹੀ ਵਾਲੇ ਫੈਸਲੇ ਲੈਂਦੇ। ਪਰ ਸ਼ਾਇਦ ਅਸੀਂ ਵਿਚਾਰ ਵਟਾਂਦਰੇ ਦਾ ਅਸਲੀ ਰਾਹ ਛੱਡ ਕੇ ਹੁਕਮ ਦੇਣ ਅਤੇ ਹੁਕਮ ਮੰਨਣ ਦੇ ਰਸਤੇ ਹੁਣ ਪਾਂਧੀ ਬਣ ਰਹੇ ਹਾਂ ।

ਪੜ੍ਹੋ ਇਹ ਵੀ ਖਬਰ - ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਗੱਲਾਂ

ਅਜਿਹਾ ਰਾਹ ਵਿਦਿਆਰਥੀ ਦੀ ਜਗਿਆਸਾ ਲਈ, ਉਸਦੇ ਵਿਕਾਸ, ਵਿੱਦਿਅਕ ਅਦਾਰਿਆਂ, ਨਵਾਂ ਗਿਆਨ ਅਰਜਤ ਕਰਨ ਦੇ ਉਦੇਸ਼ ਲਈ, ਮੁਹਾਰਤ ਵਿਕਸਿਤ ਕਰਨ ਲਈ ਤਾਂ ਘਾਤਕ ਹੈ ਹੀ ਪਰ ਇਹ ਸਮੁੱਚੇ ਸਭਿਅਾ ਸਮਾਜ ਲਈ ਵੀ ਖਤਰੇ ਦੀ ਘੰਟੀ ਹੈ। ਵਿਦਿਆਰਥੀ ਇਸਦੇ ਬਦਲਾਅ ਲਈ ਹਕੀਕੀ ਲਹਿਰ ਸਿਰਜਨ ਦੇ ਰਥਵਾਨ ਬਣ ਸਕਦੇ ਹਨ। ਬੇਸ਼ੱਕ ਇਸ ਸਮੇਂ ਹੋ ਰਹੀ ਆਨਲਾਈਨ ਪੜ੍ਹਾਈ  ਦਾ ਅਤੇ ਕਲਾਸ ਰੂਮ ਦੀ ਪੜ੍ਹਾਈ ਦਾ ਕੋਈ ਸਾਰਥਕ ਬਦਲ ਨਹੀਂ ਪਰ ਅਜੇ ਵੀ ਅਸੀਂ ਇਸ ਮੌਕੇ ਨੂੰ ਕਲਾਸ ਰੂਮ ਪੜ੍ਹਾਈ ਵਿੱਚ ਮੌਜੂਦ ਘਾਟਾਂ ਕਮਜ਼ੋਰੀਆਂ ਨੂੰ ਦੂਰ ਕਰਨ ਵਾਸਤੇ, ਅਧਿਆਪਨ ਅਮਲੇ ਨੂੰ ਇੱਕ ਨਵੀਂ ਦਿਸ਼ਾ ਅਤੇ ਸੋਚ ਨਾਲ ਲੈਸ ਕਰਨ ਵਾਸਤੇ ਅਤੇ ਸਿੱਖਿਆ ਤੇ ਸਮਾਜ ਵਿੱਚ ਹਾਂ ਪੱਖੀ ਬਦਲਾਅ ਵਾਸਤੇ ਸੋਚ ਅਤੇ ਲਹਿਰ ਬਣਾਉਣ ਲਈ ਵਰਤ ਸਕਦੇ ਹਾਂ ।

ਪੜ੍ਹੋ ਇਹ ਵੀ ਖਬਰ - ਕੈਨੇਡਾ ’ਚ ਪੜ੍ਹਾਈ ਤੋਂ ਬਾਅਦ ਪੱਕੇ ਹੋਣ ਦੇ ਰਾਹ ਦਾ ਮਜਬੂਤ ਪੁਲ ਹੈ ‘ਪੋਸਟ ਗ੍ਰੈਜੂਏਟ ਵਰਕ ਪਰਮਿਟ’

PunjabKesari


rajwinder kaur

Content Editor

Related News