ਡਾਕਟਰਾਂ ਮੁਤਾਬਕ : ਲੰਬਾ ਸਮਾਂ ਕੋਵਿਡ ਰਹਿਣ ਨਾਲ ਸਰੀਰ ਦੇ ਵੱਖ-ਵੱਖ ਹਿੱਸੇ ਹੁੰਦੇ ਹਨ ਪ੍ਰਭਾਵਿਤ (ਵੀਡੀਓ)

10/15/2020 5:35:42 PM

ਜਲੰਧਰ (ਬਿਊਰੋ) - ਡਾਕਟਰਾਂ ਮੁਤਾਬਕ COVID-19 ਨਾਲ ਸੰਕਰਮਣ ਤੋਂ ਬਾਅਦ ਚੱਲ ਰਹੀ ਬੀਮਾਰੀ, ਜਿਸ ਨੂੰ ਕਈ ਵਾਰ “ਲੰਮਾ COVID” ਕਿਹਾ ਜਾਂਦਾ ਹੈ, ਇੱਕ ਸਿੰਡਰੋਮ ਨਹੀਂ ਹੋ ਸਕਦਾ। ਪਰ ਸੰਭਵ ਤੌਰ 'ਤੇ ਵਧੇਰੇ ਤਰ੍ਹਾਂ ਦੇ ਸਿੰਡਰੋਮ ਹਨ, ਜੋ ਸਰੀਰ ਅਤੇ ਦਿਮਾਗ ਦੇ ਸਾਰੇ ਹਿੱਸਿਆਂ ’ਤੇ ਆਪਣਾ ਪ੍ਰਭਾਵ ਪਾਉਂਦਾ ਹੈ। ਲੰਬੇ ਸਮੇਂ ਰਹਿਣ ਵਾਲੇ ਕੋਵਿਡ-19 ਬਾਰੇ ਇੱਕ ਸ਼ੁਰੂਆਤੀ ਰਿਪੋਰਟ ਵਿੱਚ,ਬ੍ਰਿਟੇਨ ਦੇ ਨੈਸ਼ਨਲ ਇੰਸਟੀਚਿਊਟ ਫਾਰ ਹੈਲਥ ਰਿਸਰਚ (ਐੱਨ.ਆਈ.ਐੱਚ.ਆਰ.) ਦੇ ਇੱਕ ਸਰਵੇਖਣ ਮੁਤਾਬਕ ਜਿਨਾਂ COVID ਮਰੀਜ਼ਾਂ ਵਿੱਚ ਇਸ ਵਾਇਰਸ ਦਾ ਪ੍ਰਭਾਵ ਸੱਤ ਮਹੀਨੇ ਜਾਂ ਇਸ ਤੋਂ ਵੱਧ ਸਮਾਂ ਰਿਹਾ, ਉਨ੍ਹਾਂ ਦੇ ਸਰੀਰ ਦੇ ਕਿਸੇ ਇੱਕ ਖੇਤਰ 'ਚ ਪ੍ਰਭਾਵ ਪੈਦਾ ਹੋਣ ਤੋਂ ਬਾਅਦ ਦੂਜੇ ਹਿੱਸੇ 'ਚ ਪ੍ਰਭਾਵ ਪੈਂਦਾ ਹੈ। 

ਪੜ੍ਹੋ ਇਹ ਵੀ ਖਬਰ - ਵਾਸਤੂ ਮੁਤਾਬਕ: ਘਰ ''ਚ ਰੱਖੋ ਇਹ ਚੀਜ਼ਾਂ, ਖੁੱਲ੍ਹਣਗੇ ‘ਤਰੱਕੀ’ ਦੇ ਰਸਤੇ ਤੇ ਨਹੀਂ ਹੋਵੇਗੀ ‘ਪੈਸੇ ਦੀ ਕਮੀ’

ਉਦਾਹਰਣ ਵਜੋਂ ਪਹਿਲਾਂ ਦਿਲ ਜਾਂ ਫੇਫੜੇ ’ਤੇ ਪ੍ਰਭਾਵ ਪੈਂਦਾ ਹੈ ਅਤੇ ਫਿਰ ਸਰੀਰ ਦੇ ਬਾਕੀ ਹਿੱਸਿਆਂ 'ਚ ਅਸਰ ਵਿਖਾਉਣਾ ਸ਼ੁਰੂ ਕਰਦਾ ਹੈ। ਇਹ ਸਮੀਖਿਆ ਹਾਨੀਕਾਰਕ ਸਰੀਰਕ ਅਤੇ ਮਨੋਵਿਗਿਆਨਕ ਪ੍ਰਭਾਵਾਂ ਨੂੰ ਉਜਾਗਰ ਕਰਦੀ ਹੈ, ਜਿਸ ਮੁਤਾਬਕ ਇਸ ਵਾਇਰਸ ਦਾ ਅਸਰ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ’ਤੇ ਪੈ ਰਿਹਾ ਹੈ। ਦੁਨੀਆ ਭਰ ਦੇ ਹਜ਼ਾਰਾਂ ਲੋਕਾਂ ਨੇ ਆਪਣੇ ਤਜ਼ਰਬੇ ਸਾਂਝੇ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮਸ ਅਤੇ ਆਨਨਲਾਈਨ ਫੋਰਮਾਂ 'ਤੇ ਸੰਪਰਕ ਕੀਤਾ ਹੈ। 

ਪੜ੍ਹੋ ਇਹ ਵੀ ਖਬਰ - ਗੋਆ ਬਣਿਆ ਦੇਸ਼ ਦਾ ‘ਹਰ ਘਰ ਜਲ’ ਮੁਹੱਈਆ ਕਰਵਾਉਣ ਵਾਲਾ ਪਹਿਲਾ ਸੂਬਾ (ਵੀਡੀਓ)

ਯੂਕੇ-ਅਧਾਰਤ ਮਰੀਜ਼ ਸਮੂਹ ਲੋਂਗ ਕੋਵਿਡਸੋਸ ਮੁਤਾਬਕ ਅਤੇ ਕਿੰਗਜ਼ ਕਾਲਜ ਲੰਡਨ ਦੁਆਰਾ ਤਿਆਰ ਕੀਤੇ ਲੱਛਣ ਟਰੈਕਰ ਐਪ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਕੋਵੀਡ-19 ਦੇ 10% ਮਰੀਜ਼ ਤਿੰਨ ਹਫਤਿਆਂ ਬਾਅਦ ਬੀਮਾਰ ਨਹੀਂ ਰਹਿੰਦੇ ਅਤੇ 5% ਮਹੀਨਿਆਂ ਤੱਕ ਬੀਮਾਰ ਰਹਿ ਸਕਦੇ ਹਨ। ਇੱਕ ਆਨਲਾਈਨ ਮੀਡੀਆ ਬ੍ਰੀਫਿੰਗ ਵਿੱਚ "ਲਿਵਿੰਗ ਵਿਦ ਕੋਵਡ" ਰਿਪੋਰਟ ਦੀਆਂ ਖੋਜਾਂ ਨੂੰ ਪੇਸ਼ ਕਰਨ ਵਾਲੇ ਮੈਕਸਵੈੱਲ ਮੁਤਾਬਕ ਸਿਹਤ ਸੇਵਾਵਾਂ ਪਹਿਲਾਂ ਹੀ "ਲੱਛਣਾਂ ਅਤੇ ਸਮੱਸਿਆਵਾਂ ਦੇ ਇਨ੍ਹਾਂ ਨਵੇਂ ਅਤੇ ਉਤਰਾਅ ਚੜਾਅ ਦੇ ਪ੍ਰਬੰਧਨ ਲਈ ਸੰਘਰਸ਼ ਕਰ ਰਹੀਆਂ ਹਨ। 

ਪੜ੍ਹੋ ਇਹ ਵੀ ਖਬਰ - Beauty Tips: ਮਹਿੰਗੀ ਕਰੀਮ ਨਹੀਂ, ਇਹ ਵਿਟਾਮਿਨ ਦਿਵਾਉਣਗੇ ਚਮੜੀ ਦੇ ਨਿਸ਼ਾਨਾਂ ਤੋਂ ਛੁਟਕਾਰਾ

ਉਸਨੇ ਅਤੇ ਉਸਦੇ ਸਹਿ ਲੇਖਕਾਂ ਨੇ ਮਰੀਜ਼ਾਂ ਅਤੇ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਲੱਛਣਾਂ ਨੂੰ ਲਾਗ ਅਤੇ ਟ੍ਰੈਕ ਕਰਨ ਤਾਂ ਜੋ ਸਿਹਤ ਖੋਜਕਰਤਾ ਇਸ ਸਥਿਤੀ ਬਾਰੇ ਵਧੇਰੇ ਸਿੱਖ ਸਕਣ। ਕਿਉਂਕਿ ਅਨਿਸ਼ਚਿਤਤਾਵਾਂ ਦੇ ਬਾਵਜੂਦ, ਲੋਕਾਂ ਨੂੰ ਮਦਦ ਦੀ ਲੋੜ ਹੈ। ਇਸ ਲਈ ਵਧੇਰੇ ਡਾਟਾ ਇਕੱਠਾ ਕਰਨਾ ਵੀ ਲਾਜ਼ਮੀ ਹੈ। 

ਮੈਕਸਵੈਲ ਨੇ ਕਿਹਾ ਕਿ ਉਨ੍ਹਾਂ ਦੀ ਹੁਣ ਤੱਕ ਦੇ ਸਰਵੇ ਮੁਤਾਬਕ COVID ਚੱਕਰਵਾਤੀ (Cyclic) ਹੋ ਸਕਦਾ ਹੈ। ਯਾਨੀ ਲੱਛਣ ਗੰਭੀਰਤਾ ਨਾਲ ਉਤਰਾਅ ਚੜ੍ਹਾਅ ਕਰਦੇ ਹੋਏ ਪਹਿਲਾਂ ਸਾਹ ਪ੍ਰਣਾਲੀ, ਦਿਮਾਗ, ਕਾਰਡੀਓਵੈਸਕੁਲਰ ਪ੍ਰਣਾਲੀ ਅਤੇ ਫਿਰ ਦਿਲ, ਗੁਰਦੇ, ਅੰਤੜੀਆਂ, ਜਿਗਰ ਅਤੇ ਚਮੜੀ ਸਮੇਤ ਸਰੀਰ ਦੇ ਬਾਕੀ ਹਿੱਸਿਆਂ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ।  

ਪੜ੍ਹੋ ਇਹ ਵੀ ਖਬਰ - Navratri 2020: ਜਾਣੋ ਨਰਾਤਿਆਂ 'ਚ ‘ਖੇਤਰੀ’ ਬੀਜਣ ਦਾ ਮਹੱਤਵ, ਹੁੰਦੀ ਹੈ ਮਾਂ ਦੀ ਕ੍ਰਿਪਾ


rajwinder kaur

Content Editor rajwinder kaur