ਕੋਰੋਨਾ ਖ਼ਿਲਾਫ਼ ਲੜਨ ਲਈ ‘ਕੋਵਾ ਪੰਜਾਬ ਐਪ’ ਸਹਾਈ ਹੋਵੇਗੀ

07/21/2020 2:45:31 PM

ਕੋਰੋਨਾ ਮਹਾਮਾਰੀ ਨੇ ਪੂਰੇ ਸੰਸਾਰ 'ਚ ਤਰਥੱਲੀ ਮਚਾ ਕੇ ਰੱਖ ਦਿੱਤੀ ਹੈ। ਇਸ ਭਿਆਨਕ ਬੀਮਾਰੀ ਕਾਰਨ ਹਰ ਪਾਸੇ ਸਹਿਮ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਸਿਹਤ ਵਿਭਾਗ ਅਤੇ ਸਰਕਾਰਾਂ ਕੋਵਿਡ-19 ਦੀ ਚੇਨ ਨੂੰ ਤੋੜਨ ਲਈ ਹਰ ਸੰਭਵ ਉਪਰਾਲਾ ਕਰਦੇ ਨਜ਼ਰ ਆ ਰਹੇ ਹਨ। ਪੰਜਾਬ ਸਰਕਾਰ ਵੱਲੋਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨਾਲ ਤਾਲਮੇਲ ਕਰਕੇ ਸਰਕਾਰੀ ਸੁਧਾਰਾਂ ਅਤੇ ਲੋਕ ਸ਼ਿਕਾਇਤਾਂ ਵਿਭਾਗ ਦੁਆਰਾ ਕੋਰੋਨਾ ਖ਼ਿਲਾਫ਼ ਲੜਨ ਲਈ ਕੋਵਾ ਪੰਜਾਬ ਐਪ ਵਿਕਸਤ ਕੀਤਾ ਗਿਆ ਹੈ। ਕੋਵਾ ਦਾ ਅਰਥ ਹੈ - ਕੋਰੋਨਾ ਵਾਇਰਸ ਅਲਰਟ-ਕੋਵਿਡ-19 ਸਬੰਧੀ ਜਾਗਰੂਕਤਾ ਤੋਂ ਹੈ। 

ਕਈ ਤਰ੍ਹਾਂ ਦੇ ਨੁਕਸਾਨ ਕਰਦੀ ਹੈ ਝੋਨੇ ਦਾ ਰੰਗ ‘ਗੂੜਾ ਹਰਾ’ ਦੀ ਦੌੜ ’ਚ ਵਰਤੀ ਬੇਲੋੜੀ ‘ਯੂਰੀਆ ਖਾਦ’

ਜਾਗਰੂਕਤਾ ਦੇ ਨਾਲ-ਨਾਲ ਕੋਰੋਨਾ ਦੇ ਇਲਾਜ ਲਈ ਹਸਪਤਾਲਾਂ ਬਾਰੇ ਜਾਣਕਾਰੀ, ਈ-ਸੰਜੀਵਨੀ ਅਧੀਨ ਘਰ ਬੈਠੇ ਸਿਹਤ ਮਾਹਿਰਾਂ ਤੋਂ ਸਿਹਤ ਜਾਂਚ, ਡਾਕਟਰ ਅਤੇ ਜ਼ਿਲਾ ਪ੍ਰਸ਼ਾਸਨ ਨਾਲ ਗੱਲਬਾਤ ਰਾਹੀਂ ਜੁੜਨ, ਜਨਤਕ ਇਕੱਠ ਦੀ ਸੂਚਨਾਂ ਦੇਣ, ਸੇਵਾ ਕੇਂਦਰ ਦੀ ਅਪੋਇੰਟਮੈਂਟ, ਕਰਫਿਊ ਪਾਸ, ਯਾਤਰਾ ਸਬੰਧੀ ਨਿਰਦੇਸ਼ ਤੇ ਰਜਿਸਟ੍ਰੇਸ਼ਨ, ਦੁਕਾਨ ਦੀ ਰਜਿਸਟ੍ਰੇਸ਼ਨ, ਰਾਸ਼ਨ-ਜਰੂਰੀ ਵਸਤਾਂ ਲਈ ਬੇਨਤੀ, ਮਜ਼ਦੂਰ ਵੱਜੋਂ ਰਜਿਸਟ੍ਰੇਸ਼ਨ, ਜਾਣਕਾਰੀ-ਮਦਦ ਤੇ ਐਂਮਰਜੈਂਸੀ ਲਈ ਹੈਲਪਲਾਈਨ, ਇਕਾਂਤਵਾਸ ਸਹੂਲਤ ਦੀ ਬੂਕਿੰਗ, ਸਰਕਾਰੀ ਆਦੇਸ਼, ਮੁੱਖ ਮੰਤਰੀ ਰਾਹਤ ਫੰਡ ਵਿੱਚ ਦਾਨ ਕਰਨ ਤੋਂ ਇਲਾਵਾ ਇਸ ਐਪ ਰਾਹੀ ਪੂਰੇ ਸੂਬੇ ਦੇ ਕੋਰੋਨਾ ਦੇ ਮੌਜੂਦਾ, ਠੀਕ ਹੋਏ ਕੇਸ, ਘਰ ਇਕਾਂਤਵਾਸ 'ਚ ਵਿਅਕਤੀ ਅਤੇ ਕੋਰੋਨਾ ਕਾਰਨ ਹੋਈਆਂ ਮੌਤਾਂ ਸਬੰਧੀ ਹਰ ਤਰ੍ਹਾਂ ਦੇ ਅੰਕੜਿਆਂ ਦੇ ਨਾਲ-ਨਾਲ ਦੇਸ਼ ਭਰ ਤੇ ਪੂਰੇ ਵਿਸ਼ਵ ਭਰ ਦੀ ਕੋਰੋਨਾ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ।

30 ਸਾਲ ਦੀ ਉਮਰ ਤੋਂ ਬਾਅਦ ਜਨਾਨੀਆਂ ਲਈ ਬਦਾਮ ਖਾਣੇ ਜਾਣੋ ਕਿਉਂ ਜ਼ਰੂਰੀ ਹਨ

ਹੋਰ ਤਾਂ ਹੋਰ ਇਸ ਐਪ ਦੇ ਮਾਧਿਅਮ ਰਾਹੀਂ ਤੁਹਾਨੂੰ ਨੇੜਲੇ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਤੁਹਾਡੇ ਤੋਂ ਦੂਰੀ ਜਾਂ ਹੋਟਸਪੋਟ ਖੇਤਰ ਦਾ ਵੀ ਪਤਾ ਚੱਲ ਜਾਵੇਗਾ। ਜੇ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਨੂੰ ਕੋਈ ਕੋਰੋਨਾ ਦਾ ਲੱਛਣ ਜਿਵੇਂ ਖਾਂਸੀ, ਬੁਖਾਰ, ਸਾਹ ਲੈਣ ਵਿੱਚ ਤਕਲੀਫ, ਗਲੇ ਵਿੱਚ ਖਰਾਸ਼ ਆਦਿ ਹਨ, ਤਾਂ ਜਾਂਚ ਕਰਵਾਓ। ਜੇ ਤੁਸੀ ਹਾਲ ਹੀ ਵਿੱਚ ਵਿਦੇਸ਼ ਤੋਂ ਆਏ ਹੋ ਜਾਂ ਵਿਦੇਸ਼ ਤੋਂ ਆਏ ਵਿਅਕਤੀ ਦੇ ਸੰਪਰਕ ਵਿੱਚ ਰਹੇ ਹੋ ਜਾਂ ਤੁਸੀ ਕਿਸੇ ਅਜਿਹੇ ਵਿਅਕਤੀ ਨਾਲ ਸੰਪਰਕ ਵਿੱਚ ਰਹੇ ਹੋ, ਜੋ ਕੋਵਿਡ-19 ਪਾਜ਼ੇਟਿਵ ਪਾਇਆ ਗਿਆ ਹੈ ਜਾਂ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਰਹੇ ਹੋ, ਜੋ ਅੱਗੇ ਕਿਸੇ ਕੋਵਿਡ-19 ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿੱਚ ਰਿਹਾ ਹੈ ਤਾਂ ਤੁਸੀ ਤੁਰੰਤ ਇਸ ਕੋਵਾ ਐਪ ਜ਼ਰੀਏ ਆਪਣੀ ਅਜਿਹੀ ਸੂਚਨਾ ਸਾਂਝੀ ਕਰ ਸਕਦੇ ਹੋ।  

ਰਾਤ ਦੇ ਖਾਣੇ ’ਚ ਜੇਕਰ ਤੁਸੀਂ ਵੀ ਖਾਂਦੇ ਹੋ ਦਹੀਂ ਤਾਂ ਹੋ ਜਾਵੋ ਸਾਵਧਾਨ, ਜਾਣੋ ਕਿਉਂ

“ਮਿਸ਼ਨ ਫਤਿਹ”:
ਸੂਬੇ ਨੂੰ ਕੋਰੋਨਾ ਮੁਕਤ ਕਰਨ ਲਈ ਲੋਕਾਂ ਦੀ, ਲੋਕਾਂ ਵੱਲੋਂ ਤੇ ਲੋਕਾਂ ਲਈ ਸ਼ੁਰੂ ਕੀਤੀ ਇਸ ਮੁਹਿੰਮ ਨੂੰ ਮਿਸ਼ਨ ਫਤਿਹ ਦਾ ਨਾਮ ਦਿੱਤਾ ਗਿਆ ਹੈ। ਇਸ ਮੁਹਿੰਮ ਤਹਿਤ ਸਾਰਿਆਂ ਨੂੰ ਹਦਾਇਤਾਂ, ਨਿਯਮਾਂ ਦੀ ਪਾਲਣਾ ਕਰਦੇ ਹੋਏ ਆਪਣਾ ਫਰਜ਼ ਨਿਭਾਉਣ ਅਤੇ ਸਰਕਾਰ ਦਾ ਸਹਿਯੋਗ ਦੇਣ ਲਈ ਸੱਦਾ ਦਿੱਤਾ ਗਿਆ ਹੈ ਤਾਂ ਜੋ ਇਸ ਮਹਾਮਾਰੀ ਅਤੇ ਫਤਿਹ ਹਾਸਲ ਕੀਤੀ ਜਾ ਸਕੇ। ਇਸ ਕੋਵਾ ਪੰਜਾਬ ਐਪ ਵਿੱਚ “ਮਿਸ਼ਨ ਫਤਿਹ ਵਿਸ਼ੇਸ਼ ਲਿੰਕ ਤੇ ਜਾ ਕੇ ਆਪਣੀ ਜਾਣਕਾਰੀ ਭਰ ਕੇ ਇਸ ਮੁਹਿੰਮ ਵਿੱਚ ਸ਼ਾਮਲ ਹੋਇਆ ਜਾ ਸਕਦਾ ਹੈ। ਇਸ ਮੁਹਿੰਮ ਨਾਲ ਜੁੜਨ ਤੋਂ ਬਾਅਦ ਤੁਹਾਡੇ ਖਾਤੇ ਦਾ ਰੈਫਰਲ ਨੰਬਰ ਜਾਰੀ ਕੀਤਾ ਜਾਂਦਾ ਹੈ। ਉਸ ਰੈਫਰਲ ਨੰਬਰ ਦੀ ਵਰਤੋਂ ਕਰਕੇ ਕਿਸੇ ਹੋਰ ਨੂੰ ਮਿਸ਼ਨ ਫਤਿਹ ਜੁਆਇੰਨ ਕਰਵਾਉਣ ਅਤੇ ਰੋਜ਼ਾਨਾਂ ਮਾਸਕ ਪਾਉਣ, ਹੱਥ ਧੋਣ ਤੇ ਸਮਾਜਿਕ ਦੂਰੀ ਬਣਾਈ ਰੱਖਣ ਦੀ ਪਾਲਣਾ ਕਰਨ ਬਾਰੇ ਜਵਾਬ ਦੇਣ ’ਤੇ ਅੰਕ ਮਿਲਦੇ ਹਨ। ਵੱਧ ਤੋਂ ਵੱਧ ਅੰਕ ਅਰਜਿਤ ਕਰਨ ਵਾਲੇ ਜੇਤੂਆਂ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਸੁਨਹਿਰੀ, ਚਾਂਦੀ, ਤਾਂਬੇ ਰੰਗੀ ਸ਼ਾਨਦਾਰ “ਕੋਰਨਾ ਯੋਧਾ” ਸਰਟੀਫਿਕੇਟ ਅਤੇ ਟੀ-ਸ਼ਰਟ ਜਾਰੀ ਕੀਤੀ ਜਾਂਦੀ ਹੈ।

ਕੀ ਤੁਸੀਂ ਵੀ ਐਸੀਡਿਟੀ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਇਹ ਢੰਗ

ਕੋਵਾ ਪੰਜਾਬ ਐਪ ਡਾਊਨਲੋਡ ਕਰਨ ਦਾ ਤਰੀਕਾ :
ਇਹ ਐਪ ਐਂਡਰਾਇਡ ਪਲੇ ਸਟੋਰ ਅਤੇ ਆਈ.ਓ.ਐੱਸ. ਐਪਸਟੋਰ ਉੱਤੇ “ਕੋਵਾ ਪੰਜਾਬ” ਨਾਮ ਦੇ ਨਾਲ ਉਪਲਬਧ ਹੈ। ਇਸਨੂੰ ਆਪਣੇ ਮੋਬਾਇਲ ਤੇ ਇੰਨਸਟਾਲ ਕਰੋ। ਇੰਗਲਿਸ਼, ਪੰਜਾਬੀ ਅਤੇ ਹਿੰਦੀ ਵਿੱਚੋਂ ਇੱਕ ਭਾਸ਼ਾ ਦੀ ਚੋਣ ਕਰੋ। ਜਾਰੀ ਰੱਖੋ-ਅੱਗੇ ਵਧੋ। ਸਾਈਨ ਅਪ ਕਰਕੇ ਆਪਣਾ ਨਾਮ ਅਤੇ ਮੋਬਾਇਲ ਨੰਬਰ ਦਰਜ ਕਰਨ ਤੇ ਵਨ ਟਾਈਮ ਪਾਸਵਰਡ ਜ਼ਰੀਏ ਵੈਰੀਫਿਕੇਸ਼ਨ ਕਰਵਾਓ। ਇਸ ਐਪ ਨੂੰ ਆਪਣੇ ਮੋਬਾਇਲ ਫੋਨ 'ਚ ਰੱਖੋ ਤਾਂ ਜੋ ਤਹਾਨੂੰ ਵੱਖ-ਵੱਖ ਸਰਕਾਰੀ ਸਲਾਹਾਂ, ਹਦਾਇਤਾਂ ਅਤੇ ਅਡਵਾਈਜ਼ਰੀਆਂ ਸਬੰਧੀ ਜਲਦੀ ਸੂਚਿਤ ਕੀਤਾ ਜਾ ਸਕੇ। ਇਸ ਐਪ ਨੂੰ ਘਰ-ਘਰ ਪਹੁੰਚਾਉਣ ਲਈ ਲੋਕ ਸੰਪਰਕ ਵਿਭਾਗ ਅਤੇ ਸਿਹਤ ਵਿਭਾਗ ਦਾ ਮਾਸ ਮੀਡੀਆ ਵਿੰਗ ਜਾਗਰੂਕਤਾ ਸਰਗਰਮੀਆਂ ਦਾ ਆਯੋਜਨ ਕਰ ਰਿਹਾ ਹੈ। ਤੁਸੀ ਵੀ ਇਸ ਉਪਰਾਲੇ ਵਿੱਚ ਸਹਿਯੋਗ ਦਿਓ। ਯੋਗਦਾਨ ਪਾਓ ਅਤੇ ਆਪਣਾ ਫਰਜ਼ ਨਿਭਾਓ।

ਡਾਇਟਿੰਗ ਤੋਂ ਬਿਨਾਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਪੜ੍ਹੋ ਇਹ ਖ਼ਬਰ

ਡਾ.ਪ੍ਰਭਦੀਪ ਸਿੰਘ ਚਾਵਲਾ, ਬੀ.ਈ.ਈ
ਮੀਡੀਆ ਇੰਚਾਰਜ ਕੋਵਿਡ-19    
ਸਿਹਤ ਤੇ ਪਰਿਵਾਰ ਭਲਾਈ ਵਿਭਾਗ,ਫਰੀਦਕੋਟ
ਮੋ: 9814656257 , ਮਿਸ਼ਨ ਫਤਿਹ ਰੈਫਰਲ ਕੋਡ-189016


rajwinder kaur

Content Editor

Related News