ਤੁਹਾਡੇ ਟੀ.ਵੀ ਨੂੰ ਕੰਪਿਊਟਰ ''ਚ ਬਦਲ ਦੇਵੇਗੀ ਇਹ ਛੋਟੀ ਜਿਹੀ ਡਿਵਾਇਸ (ਵੀਡੀਓ)
Saturday, Jun 04, 2016 - 05:07 AM (IST)
ਜਲੰਧਰ- ਅੱਜ ਤੱਕ ਤੁਸੀਂ ਕਈ ਅਜਿਹੀਆਂ ਡਿਵਾਇਸਿਸ ਬਾਰੇ ''ਚ ਸੁਣਿਆ ਹੋਵੇਗਾ ਜੋ ਤੁਹਾਡੇ ਟੀ. ਵੀ ਨਾਲ ਅਟੈਚ ਹੋ ਕੇ ਇਮੇਜ ਅਤੇ ਵੀਡੀਓ ਆਦਿ ਨੂੰ ਪਲੇ ਕਰਦੀਆਂ ਹਨ। ਇਸ ਤਕਨੀਕ ਨੂੰ ਹੋਰ ਅੱਗੇ ਲੈ ਕੇ ਜਾਣ ਦੇ ਟੀਚੇ ਨਾਲ ਰੀਮਿਕਸ (Remix) ਕੰਪਨੀ ਨੇ ਇਕ ਮਿੰਨੀ ਐਂਡ੍ਰਾਇਡ P3 ਵਿਕਸਿਤ ਕੀਤੀ ਹੈ ਜੋ ਤੁਹਾਡੇ ਟੀ. ਵੀ ਨੂੰ ਇਕ ਪੀ. ਸੀ ''ਚ ਬਦਲ ਦਵੇਗਾ। ਇਸ ਡਿਵਾਇਸ ''ਚ ਪੀ. ਸੀ ਦੇ ਸਾਰੇ ਫੀਚਰਸ ਮੌਜੂਦ ਹਨ ਜਿਵੇਂ ਕਿ ਟਾਸਕਬਾਰ, ਮਲਟੀਪਲ ਵਿੰਡੋ ਮਲਟੀ-ਟਾਸਕਿੰਗ, ਮਾਉਸ ਅਤੇ ਕੀ-ਬੋਰਡ ਸਪੋਰਟ ਆਦਿ।
ਇਸ ਡਿਵਾਇਸ ''ਚ 1.2ghz ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ ਨਾਲ ਹੀ ਇਸ ''ਚ 2gb RaM ਨਾਲ 16gb ਇੰਟਰਨਲ ਸਟੋਰੇਜ ਮੌਜੂਦ ਹੈ ਜਿਸ ਨੂੰ ਮਾਇਕ੍ਰੋ ਐੱਸ ਡੀ ਕਾਰਡ ਜ਼ਰੀਏ 32gb ਤੱਕ ਵਧਾਈ ਜਾ ਸਕਦੀ ਹੈ। ਹੋਰ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ''ਚ ਬਲੂਟੁੱਥ 4.0, ਈਥਰਨੈੱਟ ਪੋਰਟ, 84M9 ਆਊਟ ਪੋਰਟ, ਹੈਡਫੋਨ ਪੋਰਟ ਅਤੇ 2 USB 2.0 ਪੋਰਟਸ ਮੌਜੂਦ ਹਨ। ਐਡ੍ਰਾਇਡ 5.1 ''ਤੇ ਚੱਲਣ ਵਾਲੀ ਇਸ ਡਿਵਾਇਸ ਦੀ ਕੀਮਤ $64.99 (ਲਗਭਗ 4369 ਰੁਪਏ) ਤੋਂ ਸ਼ੁਰੂ ਹੋ ਕੇ $90(ਕਰੀਬ 6050 ਰੁਪਏ) ਤੱਕ ਜਾਵੇਗੀ।
