15 ਅਪ੍ਰੈਲ ਤੱਕ ਲੈ ਸਕੋਗੇ ਜੀਓ ਪ੍ਰਾਈਮ ਮੈਂਬਰਸ਼ਿਪ, Jio Summer Surprise ਆਫਰ ''ਚ ਮਿਲੇਗੀ 3 ਮਹੀਨੇ ਤੱਕ ਫ੍ਰੀ ਸਰਵਿਸ
Saturday, Apr 01, 2017 - 12:28 PM (IST)

ਜਲੰਧਰ- ਜੀਓ ਦੇ ਯੂਜ਼ਰਸ ਲਈ ਵੱਡੀ ਖੁਸ਼ਖਬਰੀ ਹੈ। ਕੰਪਨੀ ਨੇ ਪ੍ਰਾਇਮ ਮੈਂਬਰਸ਼ਿਪ ਲੈਣ ਦੀ ਅੰਤਿਮ ਤਰੀਕ ਵਧਾ ਕੇ 15 ਅਪ੍ਰੈਲ ਕਰ ਦਿੱਤੀ ਹੈ। ਬੀਤੇ ਦਿਨ 31 ਮਾਰਚ ਨੂੰ ਜੀਓ ਦੀ ਪ੍ਰਾਇਮ ਮੈਂਬਰਸ਼ਿਪ ਲਈ ਰਜਿਸਟਰੇਸ਼ਨ ਕਰਾਉਣ ਦਾ ਆਖਰੀ ਦਿਨ ਸੀ। ਕੰਪਨੀ ਨੇ ਜਾਰੀ ਪ੍ਰੇਸ ਰਿਲੀਜ਼ ''ਚ ਦੱਸਿਆ ਕਿ ''ਜੀਓ ਦੇ ਹੁਣ ਤੱਕ 7.2 ਕਰੋੜ ਯੂਜ਼ਰਸ ਨੇ ਪ੍ਰਾਇਮ ਮੈਂਬਰਸ਼ਿਪ ਲਈ ਰਜਿਸਟਰੇਸ਼ਨ ਲਿਆ ਹੈ। ਯੂਜ਼ਰਸ ਦੇ ਵਿੱਚ ਪ੍ਰਾਈਮ ਮੈਂਬਰਸ਼ਿਪ ਪਾਉਣ ਲਈ ਮਚੀ ਹੋੜ ਨੂੰ ਵੇਖਦੇ ਹੋਏ ਹੁਣ ਕੰਪਨੀ ਆਪਣੇ ਸਾਰੇ ਯੂਜ਼ਰਸ ਨੂੰ 99 ਅਤੇ 303 ਰੁਪਏ ਦਾ ਰਿਚਾਰਜ ਕਰਾਉਣ ਲਈ 15 ਦਿਨ ਦਾ ਐਕਟੇਂਸ਼ਨ ਦਿੱਤਾ ਹੈ। ਪਰ ਹੁਣ ਯੂਜ਼ਰਸ ਨੂੰ ਰਾਹਤ ਦਿੰਦੇ ਹੋਏ ਜੀਓ ਨੇ ਇਹ ਤਰੀਕ 15 ਦਿਨਾਂ ਹੋਰ ਤੱਕ ਮਤਲਬ ਕਿ 15 ਅਪ੍ਰੈਲ ਤੱਕ ਵਧਾ ਦਿੱਤੀ ਹੈ। ਜੇਕਰ ਤੁਸੀਂ ਪ੍ਰਾਈਮ ਮੈਂਬਰਸ਼ਿਪ ਨਹੀਂ ਲੈ ਸਕੇ ਹੋ ਤਾਂ ਤੁਸੀਂ 15 ਅਪ੍ਰੈਲ ਤੱਕ ਹੁਣ ਲੈ ਸਕਦੇ ਹੋ।
ਇਸ ਦੇ ਨਾਲ ਹੀ ਕੰਪਨੀ ਨੇ ਇੱਕ ਹੋਰ ਵੱਡੇ ਆਫਰ ਦਾ ਐਲਾਨ ਕੀਤਾ ਹੈ। ਜਿਸਦਾ ਨਾਮ ਹੈ Jio Summer Surprise। ਇਸ ਦੇ ਤਹਿਤ ਜੇਕਰ ਜੀਓ ਯੂਜ਼ਰ 15 ਅਪ੍ਰੈਲ ਤੋਂ ਪਹਿਲਾਂ 99 ਅਤੇ 303 ਰੁਪਏ ਦਾ ਰਿਚਾਰਜ ਕਰਾਉਂਦੇ ਹਨ ਤਾਂ ਉਨ੍ਹ ਨੂੰ ਜੀਓ ਅਗਲੇ ਤਿੰਨ ਮਹੀਨੇ ਤੱਕ ਫ੍ਰੀ ਸੇਵਾਵਾਂ ਦੇਵੇਗੀ ਅਤੇ ਉਨ੍ਹਾਂ ਵਲੋਂ ਰਿਚਾਰਜ ਲਈ ਕੀਤਾ ਗਿਆ ਭੁਗਤਾਨ ਜੁਲਾਈ ਮਹੀਨੇ ਤੋਂ ਲਾਗੂ ਹੋਵੇਗਾ।ਮਤਲਬ ਯੂਜ਼ਰਸ ਨੇ ਜੋ ਪੈਸੇ ਅੱਜ ਭਰੇ ਹਨ ਉਸੇ ਕੀਮਤ ਦੇ ਟੈਰਿਫ ਜੁਲਾਈ ''ਚ ਇਸਤੇਮਾਲ ਕਰ ਸਕੋਗੇ।