Mobikwik ਕ੍ਰੈਡਿਟ ਕਾਰਡ ਨਾਲ ਵਾਲੇਟ ''ਚ ਪੈਸਾ ਪਾਉਣ ''ਤੇ ਨਹੀਂ ਲਵੇਗੀ ਕੋਈ ਫੀਸ
Friday, Mar 10, 2017 - 02:07 PM (IST)

ਜਲੰਧਰ : ਮੋਬਾਇਲ ਵਾਲੇਟ ਕੰਪਨੀ ਮੋਬਿਕਵਿਕ ਨੇ ਕਿਹਾ ਕਿ ਉਸ ਦੇ ਯੂਜ਼ਰਸ ਕ੍ਰੈਡਿਟ ਕਾਰਡ ਸਮੇਤ ਹੋਰ ਮਾਧਿਅਮਾਂ ਰਾਹੀਂ ਆਪਣੇ ਵਾਲੇਟ ''ਚ ਪੈਸਾ ਮੁਫਤ ਪਾਉਣਾ ਜਾਰੀ ਰੱਖ ਸਕਦੇ ਹਨ, ਕੰਪਨੀ ਇਸ ਦੇ ਲਈ ਕੋਈ ਫੀਸ ਨਹੀਂ ਲਾ ਰਹੀ। ਕੰਪਨੀ ਦਾ ਕਹਿਣਾ ਹੈ ਕਿ ਉਸ ਦੇ ਯੂਜ਼ਰਸ ਕ੍ਰੈਡਿਟ ਕਾਰਡ ਜਾਂ ਹੋਰ ਮਾਧਿਅਮਾਂ ਰਾਹੀਂ ਆਪਣੇ ਵਾਲੇਟ ''ਚ ਮੁਫਤ ਪੈਸਾ ਟਰਾਂਸਫਰ ਕਰਨਾ ਜਾਰੀ ਰੱਖ ਸਕਦੇ ਹਨ। ਕੰਪਨੀ ਦਾ ਕਹਿਣਾ ਹੈ ਕਿ ਉਸਦੇ ਪਲੇਟਫਾਰਮ ਨਾਲ 5.5 ਕਰੋੜ ਯੂਜ਼ਰਸ ਅਤੇ 14 ਲੱਖ ਮਰਚੈਂਟ ਜੁੜੇ ਹਨ।