ਆਈਫੋਨ ਵਿਚ ਇਸ ਤਰ੍ਹਾਂ ਐਡਜਸਟ ਕਰ ਸਕਦੇ ਹਾਂ ਫਲੈਸ਼ਲਾਈਟ ਦੀ ਰੌਸ਼ਨੀ
Sunday, Sep 25, 2016 - 07:44 PM (IST)

ਜਲੰਧਰ : ਆਈ. ਓ. ਐੱਸ. ਦੇ ਲੇਟੈਸਟ ਅਪਡੇਟ ਵਿਚ ਆਈਮੈਸੇਜ ਵਿਚ ਬਹੁਤ ਬਦਲਾਅ ਦੇਖਣ ਨੂੰ ਮਿਲਿਆ ਹੈ ਲੇਕਿਨ ਇਸ ਦੇ ਨਾਲ ਹੀ ਆਈ. ਓ. ਐੱਸ. 10 ਵਿਚ ਹੋਰ ਵੀ ਕਈ ਸਾਰੇ ਫੀਚਰਸ ਦਿੱਤੇ ਗਏ ਹਨ। ਆਈ. ਓ. ਐੱਸ. 10 ਵਿਚ ਯੂਜ਼ਰ 3ਡੀ ਟੱਚ ਆਈਫੋਨ ਦੀ ਮਦਦ ਨਾਲ ਫਲੈਸ਼ਲਾਈਟ ਬ੍ਰਾਈਟਨੈੱਸ ਨੂੰ ਐਡਜਸਟ ਕਰ ਸਕਦੇ ਹਨ। ਉਂਝ ਤਾਂ ਆਈਫੋਨ ਦੀ ਫਲੈਸ਼ਲਾਈਟ ਬੇਹੱਦ ਤੇਜ਼ ਹੈ ਲੇਕਿਨ ਕਈ ਵਾਰ ਤੁਹਾਨੂੰ ਜ਼ਿਆਦਾ ਲਾਈਟ ਦੀ ਜ਼ਰੂਰਤ ਨਹੀਂ ਪੈਂਦੀ। ਅਜਿਹੇ ਵਿਚ ਇਹ ਫੀਚਰ ਤੁਹਾਡੇ ਕੰਮ ਆ ਸਕਦਾ ਹੈ।
ਇੰਝ ਕਰ ਸਕਦੇ ਹਾਂ ਫਲੈਸ਼ ਲਾਈਟ ਨੂੰ ਐਡਜਸਟ-
ਸਕ੍ਰੀਨ ਦੇ ਹੇਠੋਂ ਉੱਤੇ ਸਵਾਇਪ ਕਰਨ ''ਤੇ ਕੰਟ੍ਰੋਲ ਸੈਂਟਰ ਵਿਚ ਫਲੈਸ਼ਲਾਈਟ ਦਿੱਤੀ ਗਈ ਹੈ ਜਿਥੇ 3ਡੀ ਟੱਚ ਦੀ ਮਦਦ ਨਾਲ ਲਾਈਟ ਨੂੰ ਐਡਜਸਟ ਕਰ ਸਕਦੇ ਹਾਂ, ਬਸ ਇਸ ਦੇ ਲਈ ਫਲੈਸ਼ਲਾਈਟ ''ਤੇ ਫਿੰਗਰ ਨੂੰ ਹੋਲਡ ਕਰ ਕੇ ਰੱਖਣਾ ਹੋਵੇਗਾ। 3ਡੀ ਟਚ ਮੈਨਿਊ ਵਿਚ 3 ਆਪਸ਼ਨ ਲੋ ਲਾਈਟ, ਮੀਡੀਅਮ ਲਾਈਟ ਅਤੇ ਬ੍ਰਾਈਟ ਲਾਈਟ ਦਾ ਆਪਸ਼ਨ ਦਿਖਾਈ ਦੇਵੇਗਾ। ਆਪਣੀ ਜ਼ਰੂਰਤ ਦੇ ਹਿਸਾਬ ਨਾਲ ਫਲੈਸ਼ ਲਾਈਟ ਨੂੰ ਐਡਜਸਟ ਕਰ ਸਕਦੇ ਹੋ।