ਪੁਲਸ ਚੌਂਕੀਆਂ ’ਚ ‘ਇੰਚਾਰਜੀ’ ਕਰ ਰਹੇ ‘ਲੋਕਲ’ ਥਾਣੇਦਾਰ! ਪੱਕੇ ਥਾਣੇਦਾਰਾਂ ਨੂੰ ਲਾਇਆ ਖੁੱਡੇ

Wednesday, Nov 30, 2022 - 03:05 PM (IST)

ਤਰਨਤਾਰਨ (ਰਮਨ) : ਜ਼ਿਲ੍ਹੇ ਵਿਚ ਮੌਜੂਦ ਪੁਲਸ ਥਾਣਿਆਂ ਅਧੀਨ ਆਉਂਦੀਆਂ ਚੌਂਕੀਆਂ ਵਿਚ ਬਤੌਰ ਇੰਚਾਰਜ ਕੰਮ ਕਰ ਰਹੇ ਸਿਪਾਹੀ ਰੈਂਕ ਦੇ ਮੁਲਾਜ਼ਮਾਂ ਨੂੰ ਤੁਰੰਤ ਬਦਲਣ ਦੀ ਮੰਗ ਉੱਠਣ ਲੱਗ ਪਈ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਭਰ ਦੀਆਂ ਪੁਲਸ ਚੌਂਕੀਆਂ ਵਿਚ ਤਾਇਨਾਤ ਕੀਤੇ ਗਏ ਸਿਪਾਹੀ ਰੈਂਕ ਦੇ ਥਾਣੇਦਾਰਾਂ ’ਤੇ ਲੋਕਾਂ ਨੂੰ ਇਨਸਾਫ਼ ਦੇਣ ਦੀ ਬਜਾਏ ਜੇਬ ਗਰਮ ਕਰਨ ਦੇ ਕਥਿਤ ਇਲਜ਼ਾਮ ਵੀ ਲੱਗ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਸ ਅਧੀਨ ਤਾਇਨਾਤ ਕੀਤੇ ਗਏ ਸਿਪਾਹੀ ਰੈਂਕ ਦੇ ਮੁਲਾਜ਼ਮਾਂ ਨੂੰ ਚੌਂਕੀ ਇੰਚਾਰਜ ਲੱਗਣ ਲਈ ਜਿੱਥੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੋਰਸ ਅਤੇ ਵਿਸ਼ੇਸ਼ ਟਰੇਨਿੰਗ ਕਰਨੀ ਪੈਂਦੀ ਹੈ, ਉਥੇ ਸਿਪਾਹੀ ਰੈਂਕ ਦੇ ਕੁਝ ਲੋਕ ਸਿਫ਼ਾਰਸ਼ਾਂ ਰਾਹੀਂ ਵੱਖ-ਵੱਖ ਪੁਲਸ ਚੌਂਕੀਆਂ ਵਿਚ ਇੰਚਾਰਜ ਬਣ ਧੌਂਸ ਜਮਾਉਂਦੇ ਵੇਖੇ ਜਾ ਸਕਦੇ ਹਨ।

ਇਹ ਵੀ ਪੜ੍ਹੋ :  1000 ਰੁਪਏ ਦੀ ਉਡੀਕ 'ਚ ਬੈਠੀਆਂ ਔਰਤਾਂ ਨੂੰ ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਖ਼ੁਸ਼ਖ਼ਬਰੀ, ਖਰੜਾ ਤਿਆਰ

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਿਪਾਹੀ ਰੈਂਕ ਵਾਲੇ ਮੁਲਾਜ਼ਮਾਂ ਨੂੰ ਕਾਂਗਰਸ ਦੀ ਸਰਕਾਰ ਵੱਲੋਂ ਬੇਸ਼ੱਕ ਤਰੱਕੀ ਦੇ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਲ ਰੈਂਕ ਦਾ ਥਾਣੇਦਾਰ ਬਣਾ ਕੇ ਵਾਹ-ਵਾਹ ਖੱਟ ਲਈ ਗਈ ਪਰ ਇਨ੍ਹਾਂ ਨੂੰ ਤਨਖ਼ਾਹ ਸਿਪਾਹੀ ਰੈਂਕ ਦੀ ਦਿੱਤੀ ਜਾ ਰਹੀ ਹੈ । ਇਹ ਵੀ ਪਤਾ ਲੱਗਾ ਹੈ ਕਿ ਸਿਪਾਹੀ ਰੈਂਕ ਵਾਲੇ ਥਾਣੇਦਾਰ ਵੱਲੋਂ ਕੀਤੀ ਗਈ ਕਿਸੇ ਦੀ ਕਾਨੂੰਨੀ ਕਾਰਵਾਈ ਨੂੰ ਕਾਨੂੰਨ ਅਨੁਸਾਰ ਸਹੀ ਨਹੀਂ ਮੰਨਿਆ ਜਾਂਦਾ ਹੈ। ਸਰਹੱਦੀ ਜ਼ਿਲ੍ਹਾ ਤਰਨਤਾਰਨ ਵਿਚ ਮੌਜੂਦ ਕਰੀਬ 16 ਥਾਣਿਆਂ ਅਧੀਨ ਆਉਂਦੀਆਂ ਪੁਲਸ ਚੌਂਕੀਆਂ, ਜਿਨ੍ਹਾਂ ਵਿਚ ਡੇਰਾ ਸਾਹਿਬ, ਕੰਗ, ਖਡੂਰ ਸਾਹਿਬ, ਪੁਲਸ ਚੌਂਕੀ ਟਾਊਨ, ਤੂਤ, ਸੁਰਸਿੰਘ ਆਦਿ ਸ਼ਾਮਲ ਹਨ, ਵਿਖੇ ਸਿਫਾਰਸ਼ ਲੈ ਕੇ ਲੋਕਲ ਰੈਂਕ ਦੇ ਸਿਪਾਹੀ ਬਤੌਰ ਚੌਂਕੀ ਇੰਚਾਰਜ ਦੀ ਡਿਊਟੀ ਨਿਭਾਅ ਰਹੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪੁਲਸ ਚੌਂਕੀਆਂ ਵਿਚ ਲੱਗੇ ਇਨ੍ਹਾਂ ਚੌਂਕੀ ਇੰਚਾਰਜਾਂ ਨੂੰ ਪੜ੍ਹਾਈ-ਲਿਖਾਈ ਦੀ ਵੀ ਜ਼ਿਆਦਾ ਜਾਣਕਾਰੀ ਨਹੀਂ ਹੈ। ਉਧਰ ਪੁਲਸ ਲਾਈਨ ਅਤੇ ਹੋਰ ਵਿਭਾਗਾਂ ਵਿਚ ਬਤੌਰ ਕੋਰਸ ਕਰਨ ਉਪਰੰਤ ਖੁੱਡੇ ਲਾਈਨ ਲਗਾਏ ਗਏ ਪੱਕੇ ਤੌਰ ਥਾਣੇਦਾਰਾਂ ਨੂੰ ਚੌਂਕੀ ਇੰਚਾਰਜ ਤਾਇਨਾਤ ਨਾ ਕੀਤੇ ਜਾਣ ਕਾਰਨ ਉਨ੍ਹਾਂ ਵਿਚ ਵਿਭਾਗ ਦੇ ਉੱਚ ਅਧਿਕਾਰੀਆਂ ਖ਼ਿਲਾਫ਼ ਰੋਸ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਟਰੱਕ ਯੂਨੀਅਨਾਂ ਖ਼ਿਲਾਫ਼ ਸਖ਼ਤ ਹੋਈ ਪੰਜਾਬ ਸਰਕਾਰ, ਦਿੱਤੇ ਵੱਡੀ ਕਾਰਵਾਈ ਦੇ ਆਦੇਸ਼

ਇਸ ਬਾਬਤ ਗੱਲਬਾਤ ਕਰਦੇ ਹੋਏ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਦੇ ਮੀਤ ਪ੍ਰਧਾਨ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਸਰਹੱਦੀ ਜ਼ਿਲ੍ਹਾ ਹੋਣ ਕਾਰਨ ਜਿੱਥੇ ਆਏ ਦਿਨ ਨਸ਼ਾ ਸਮੱਗਲਰਾਂ ਵੱਲੋਂ ਵੱਡੀਆਂ ਖੇਪਾਂ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ ਉਥੇ ਜ਼ਿਲ੍ਹੇ ਵਿਚ ਤਾਇਨਾਤ ਕੁਝ ਪੁਲਸ ਕਰਮਚਾਰੀ ਸਮੱਗਲਰਾਂ ਨਾਲ ਮਿਲ ਆਪਣੇ ਚੰਮ ਦੀਆਂ ਚਲਾਉਣ ਵਿਚ ਕੋਈ ਕਸਰ ਨਹੀਂ ਛੱਡ ਰਹੇ ਹਨ। ਅਸ਼ਵਨੀ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਪੰਜਾਬ ਪੁਲਸ ਦਾ ਸਹੀ ਕੋਰਸ ਕਰਨ ਉਪਰੰਤ ਧੱਕੇ ਖਾਣ ਵਾਲੇ ਪੱਕੇ ਥਾਣੇਦਾਰਾਂ ਨੂੰ ਚੌਂਕੀ ਇੰਚਾਰਜ ਲਗਾਇਆ ਜਾਵੇ ਅਤੇ ਸਿਫਾਰਸ਼ੀ ਭਰਤੀ ਹੋਏ ਸਿਪਾਹੀ ਰੈਂਕ ਦੇ ਥਾਣੇਦਾਰਾਂ ਨੂੰ ਉਨ੍ਹਾਂ ਦੀ ਬਣਦੀ ਡਿਊਟੀ ਉੱਪਰ ਤਾਇਨਾਤ ਕੀਤਾ ਜਾਵੇ ।

ਇਹ ਵੀ ਪੜ੍ਹੋ : ਬੱਸ 'ਚ ਮਿਲੀ ਅਣਜਾਣ ਕੁੜੀ ਤੋਂ ਸ਼ੁਰੂ ਹੋਈ ਕਹਾਣੀ,ਬ੍ਰਾਜ਼ੀਲ 'ਚ ਫਸਿਆ ਪੁੱਤ, ਪਿਓ ਨੂੰ ਆਇਆ ਬ੍ਰੇਨ ਅਟੈਕ

ਇਸ ਬਾਬਤ ਐੱਸ. ਪੀ. ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਚੌਂਕੀਆਂ ’ਚ ਤਾਇਨਾਤ ਕੀਤੇ ਗਏ ਇੰਚਾਰਜਾਂ ਦੇ ਤਬਾਦਲੇ ਅਤੇ ਨਿਯੁਕਤੀਆਂ ਜ਼ਿਲ੍ਹੇ ਦੇ ਐੱਸ. ਐੱਸ. ਪੀ. ਵੱਲੋਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਨਵਾਂ ਚਾਰਜ ਸੰਭਾਲਣ ਵਾਲੇ ਐੱਸ.ਐੱਸ.ਪੀ. ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਜਾਵੇਗਾ

ਇਹ ਵੀ ਪੜ੍ਹੋ : ਨਾਜਾਇਜ਼ ਕਬਜ਼ਿਆਂ ਦੀ ਭੇਟ ਚੜ੍ਹਿਆ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦਾ ਹੈਰੀਟੇਜ ਸਟਰੀਟ

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰਕੇ ਦੱਸੋ


Harnek Seechewal

Content Editor

Related News