ਨਾਜਾਇਜ਼ ਪਿਸਟਲ ਸਣੇ 2 ਕਾਬੂ

Friday, Aug 14, 2026 - 06:25 PM (IST)

ਨਾਜਾਇਜ਼ ਪਿਸਟਲ ਸਣੇ 2 ਕਾਬੂ

ਤਰਨਤਾਰਨ (ਰਾਜੂ) : ਸੀ.ਆਈ.ਏ. ਸਟਾਫ ਤਰਨਤਾਰਨ ਅਤੇ ਬੀ. ਐੱਸ. ਐੱਫ. ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ ਨਾਕਾਬੰਦੀ ਦੌਰਾਨ ਨਾਜਾਇਜ਼ ਪਿਸਟਲ ਸਣੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਮੁਤਾਬਕ ਸੀ. ਆਈ. ਏ. ਸਟਾਫ ਅਤੇ ਬੀ. ਐੱਸ. ਐੱਫ. ਦੇ ਜਵਾਨਾਂ ਵੱਲੋਂ ਪਿੰਡ ਮੱਦਰ ਤੋਂ ਵਾਂ ਤਾਰਾ ਸਿੰਘ ਨੂੰ ਜਾਂਦੀ ਸੜਕ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਮੋਟਰ ਸਾਈਕਲ ਪਿੰਡ ਵਾਂ ਤਾਰਾ ਸਿੰਘ ਦੀ ਵਲੋਂ ਆਇਆ, ਜਿਸ ਉਤੇ ਸਵਾਰ 2 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ, ਜਿਨ੍ਹਾਂ ਦੀ ਪਛਾਣ ਅਕਾਸ਼ਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਅਤੇ ਦਲਬੀਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀਆਨ ਸਕੱਤਰਾਂ ਵਜੋਂ ਹੋਈ। 

ਤਲਾਸ਼ੀ ਲੈਣ ’ਤੇ ਉਕਤ ਵਿਅਕਤੀ ਕੋਲੋਂ ਇਕ ਪਿਸਟਲ 30 ਬੋਰ ਮਾਅਰਕਾ ਬਰੇਟਾ ਬਿਨਾਂ ਮੈਗਜ਼ੀਨ ਬਰਾਮਦ ਹੋਇਆ। ਇਸ ਸਬੰਧੀ ਥਾਣਾ ਖਾਲੜਾ ’ਚ ਉਕਤ ਵਿਅਕਤੀਆਂ ਵਿਰੁੱਧ ਅਸਲਾ ਐਕਟ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।


author

Gurminder Singh

Content Editor

Related News