LIC ਇੰਡੀਆ ਦੀ ਕਮਾਈ ਘੱਟ ਕੇ ਹੋਈ 4,346.72 ਕਰੋੜ ਰੁਪਏ

Wednesday, Oct 29, 2025 - 06:24 PM (IST)

LIC ਇੰਡੀਆ ਦੀ ਕਮਾਈ ਘੱਟ ਕੇ ਹੋਈ 4,346.72 ਕਰੋੜ ਰੁਪਏ

ਨਵੀਂ ਦਿੱਲੀ (ਭਾਸ਼ਾ) - ਜਨਤਕ ਖੇਤਰ ਦੀ ਕੰਪਨੀ ਐੱਨ. ਐੱਲ. ਸੀ. ਇੰਡੀਆ ਲਿਮਟਿਡ ਦਾ ਜੁਲਾਈ-ਸਤੰਬਰ ਤਿਮਾਹੀ ’ਚ ਏਕੀਕ੍ਰਿਤ ਸ਼ੁੱਧ ਲਾਭ 26.2 ਫੀਸਦੀ ਘੱਟ ਕੇ 724.80 ਕਰੋੜ ਰੁਪਏ ਰਹਿ ਗਿਆ। ਜਨਤਕ ਖੇਤਰ ਦੀ ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਦੱਸਿਆ ਕਿ ਸਮੀਖਿਆ ਅਧੀਨ ਤਿਮਾਹੀ ’ਚ ਉਸ ਦੀ ਕੁਲ ਕਮਾਈ ਮਾਮੂਲੀ ਤੌਰ ’ਤੇ ਘੱਟ ਕੇ 4,346.72 ਕਰੋੜ ਰੁਪਏ ਰਹਿ ਗਈ।

ਇਹ ਵੀ ਪੜ੍ਹੋ :     ਮੂਧੇ ਮੂੰਹ ਡਿੱਗੇ ਸੋਨੇ ਦੇ ਭਾਅ, ਆਈ 12 ਸਾਲ ਦੀ ਸਭ ਤੋਂ ਵੱਡੀ ਗਿਰਾਵਟ
ਇਹ ਵੀ ਪੜ੍ਹੋ :     ਆਲ ਟਾਈਮ ਹਾਈ ਤੋਂ ਠਾਹ ਡਿੱਗਾ ਸੋਨਾ, ਚਾਂਦੀ ਵੀ 30350 ਰੁਪਏ ਟੁੱਟੀ, ਜਾਣੋ 24-23-22-18K ਦੇ ਭਾਅ

ਕੰਪਨੀ ਦਾ ਖਰਚ ਸਾਲਾਨਾ ਆਧਾਰ ’ਤੇ 3,177.40 ਕਰੋਡ਼ ਤੋਂ 13.7 ਫੀਸਦੀ ਵਧ ਕੇ 3,615.72 ਕਰੋੜ ਰੁਪਏ ਹੋ ਗਿਆ। ਕੰਪਨੀ ਸੂਚਨਾ ਅਨੁਸਾਰ ਐੱਨ. ਐੱਲ. ਸੀ. ਇੰਡੀਆ ਦੇ ਬੋਰਡ ਆਫ ਡਾਇਰੈਕਟਰਜ਼ ਨੇ ਉਸ ਦੀ ਪੂਰਨ ਮਾਲਕੀ ਵਾਲੀ ਇਕਾਈ ਐੱਨ. ਐੱਲ. ਸੀ. ਇੰਡੀਆ ਰੀਨਿਊਏਬਲਜ਼ ਲਿਮਟਿਡ (ਐੱਨ. ਆਈ. ਆਰ. ਐੱਲ.) ’ਚ ਇਕ ਜਾਂ ਇਕ ਤੋਂ ਵੱਧ ਕਿਸ਼ਤਾਂ ’ਚ 666 ਕਰੋੜ ਰੁਪਏ ਤੱਕ ਦੇ ਨਿਵੇਸ਼ ਨੂੰ ਸਿਧਾਂਤਕ ਮਨਜ਼ੂਰੀ ਦੇ ਦਿੱਤੀ ਹੈ। ਬੋਰਡ ਆਫ ਡਾਇਰੈਕਟਰਜ਼ ਨੇ 1,000 ਮੈਗਾਵਾਟ ਦੇ ਥਰਮਲ ਪਾਵਰ ਪ੍ਰਾਜੈਕਟ ਲਈ 1,200 ਕਰੋੜ ਰੁਪਏ ਦੇ ਕਰਜ਼ੇ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ :     8th Pay Commission ਨੂੰ ਮਿਲੀ ਮਨਜ਼ੂਰੀ, 18 ਮਹੀਨਿਆਂ 'ਚ ਇਨ੍ਹਾਂ ਕਾਰਕਾਂ 'ਤੇ ਵਿਚਾਰ ਕਰੇਗਾ ਕਮਿਸ਼ਨ
ਇਹ ਵੀ ਪੜ੍ਹੋ :     MCX 'ਤੇ ਮੂਧੇ ਮੂੰਹ ਡਿੱਗੀਆਂ ਸੋਨੇ ਤੇ ਚਾਂਦੀ ਦੀਆਂ ਕੀਮਤਾਂ, 1,18,000 ਰੁਪਏ ਤੋਂ ਡਿੱਗੇ Gold ਦੇ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News