BSE ਤੇ NSE ''ਤੇ ਵੀਰਵਾਰ ਨੂੰ ਸੂਚੀਬੱਧ ਹੋਵੇਗੀ ਹੈਪੀਏਸਟ ਮਾਈਂਡਸ

09/16/2020 8:30:38 PM

ਨਵੀਂ ਦਿੱਲੀ— ਸੂਚਨਾ ਤਕਨਾਲੋਜੀ ਖੇਤਰ ਦੀ ਕੰਪਨੀ ਹੈਪੀਏਸਟ ਮਾਈਂਡਸ ਤਕਨਾਲੋਜੀ ਵੀਰਵਾਰ ਨੂੰ ਬੀ. ਐੱਸ. ਈ. ਅਤੇ ਐੱਨ. ਐੱਸ. ਈ. 'ਤੇ ਸੂਚੀਬੱਧ ਹੋ ਜਾਵੇਗੀ।

ਕੰਪਨੀ ਦਾ ਆਈ. ਪੀ. ਓ. ਬਿਹਤਰ ਪ੍ਰਦਰਸ਼ਨ ਨਾਲ ਪਿਛਲੇ ਹਫ਼ਤੇ ਹੀ ਬੰਦ ਹੋਇਆ ਹੈ। ਕੰਪਨੀ ਦੇ 702 ਕਰੋੜ ਰੁਪਏ ਦੇ ਆਈ. ਪੀ. ਓ. ਨੂੰ ਨਿਵੇਸ਼ਕਾਂ ਦਾ ਸ਼ਾਨਦਾਰ ਹੁੰਗਾਰਾ ਮਿਲਿਆ ਸੀ।

ਇਸ ਦੇ ਆਈ. ਪੀ. ਓ. ਨੂੰ 151 ਗੁਣਾ ਵੱਧ ਸਬਸਕ੍ਰਿਪਸ਼ਨ ਪ੍ਰਦਾਨ ਹੋਇਆ ਸੀ। ਇਸ ਆਈ. ਪੀ. ਓ. ਲਈ ਕੰਪਨੀ ਨੇ 165-166 ਰੁਪਏ ਪ੍ਰਤੀ ਸ਼ੇਅਰ ਦਾ ਪ੍ਰਾਈਸ ਬੈਂਡ ਨਿਰਧਾਰਤ ਕੀਤਾ ਸੀ। ਪ੍ਰਚੂਨ ਨਿਵੇਸ਼ਕਾਂ ਦੀ ਸ਼੍ਰੇਣੀ 'ਚ ਇਸ ਨੂੰ 70.94 ਗੁਣਾ ਸਬਸਕ੍ਰਿਪਸ਼ ਮਿਲਿਆ ਸੀ। ਉੱਥੇ ਹੀ, ਸੰਸਥਾਗਤ ਖਰੀਦਦਾਰਾਂ ਦੀ ਸ਼੍ਰੇਣੀ 'ਚ ਇਸ ਨੂੰ 77.43 ਗੁਣਾ ਗਾਹਕੀ ਮਿਲੀ ਸੀ। ਇਸ ਆਈ. ਪੀ. ਓ. ਤਹਿਤ 66.2 ਲੱਖ ਨਵੇਂ ਸ਼ੇਅਰ ਜਾਰੀ ਕੀਤੇ ਜਾਣਗੇ। ਉੱਥੇ ਹੀ ਆਫਰ ਸੇਲ ਜ਼ਰੀਏ 356.6 ਲੱਖ ਸ਼ੇਅਰ ਜਾਰੀ ਕੀਤੇ ਜਾਣਗੇ। ਇਸ ਆਈ. ਪੀ. ਓ. ਨਾਲ ਕੰਪਨੀ ਦੇ ਪ੍ਰਮੋਟਰਾਂ ਦੀ ਹਿੱਸੇਦਾਰੀ 62 ਫੀਸਦੀ ਤੋਂ ਘੱਟ ਕੇ 53 ਫੀਸਦੀ ਰਹਿ ਜਾਵੇਗੀ।


Sanjeev

Content Editor

Related News