ਭਾਰਤੀ ਕਰੰਸੀ 'ਚ 37 ਪੈਸੇ ਦਾ ਉਛਾਲ, ਡਾਲਰ ਦਾ ਇੰਨਾ ਰਿਹੈ ਮੁੱਲ

12/01/2020 5:11:37 PM

ਮੁੰਬਈ— ਵਿਦੇਸ਼ ਦੀ ਟਿਕਟ ਬੁੱਕ ਕਰਾਉਣ ਵਾਲੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਭਾਰਤੀ ਕਰੰਸੀ ਨੇ ਅੱਜ ਚੰਗੀ ਤੇਜ਼ੀ ਦਰਜ ਕੀਤੀ ਹੈ। ਘਰੇਲੂ ਸ਼ੇਅਰ ਬਾਜ਼ਾਰ 'ਚ ਰਹੀ ਤੇਜ਼ੀ ਅਤੇ ਦੁਨੀਆ ਦੀਆਂ 6 ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੇ ਕਮਜ਼ੋਰ ਪੈਣ ਨਾਲ ਮੰਗਲਵਾਰ ਨੂੰ ਰੁਪਿਆ ਮਜਬੂਤੀ 'ਚ ਬੰਦ ਹੋਇਆ।

ਡਾਲਰ ਦੇ ਮੁਕਾਬਲੇ 37 ਪੈਸੇ ਦੀ ਛਲਾਂਗ ਲਾ ਕੇ ਭਾਰਤੀ ਕਰੰਸੀ 73.68 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਈ। ਬੀਤੇ ਕਾਰੋਬਾਰੀ ਦਿਨ ਇਹ 17 ਪੈਸੇ ਦੀ ਗਿਰਾਵਟ 'ਚ 74.05 ਰੁਪਏ ਪ੍ਰਤੀ ਡਾਲਰ 'ਤੇ ਰਹੀ ਸੀ।

ਘਰੇਲੂ ਸ਼ੇਅਰ ਬਾਜ਼ਾਰ ਦੀ ਤੇਜ਼ੀ ਤੋਂ ਸਮਰਥਨ ਮਿਲਣ ਨਾਲ ਰੁਪਿਆ ਅੱਜ 11 ਪੈਸੇ ਦੀ ਬੜ੍ਹਤ ਨਾਲ 73.94 ਪ੍ਰਤੀ ਡਾਲਰ 'ਤੇ ਖੁੱਲ੍ਹਾ ਸੀ ਅਤੇ ਇਹੀ ਇਸ ਦਾ ਦਿਨ ਦਾ ਹੇਠਲਾ ਪੱਧਰ ਵੀ ਰਿਹਾ। ਪੂਰੇ ਕਾਰੋਬਾਰ ਦੌਰਾਨ ਰੁਪਏ 'ਚ ਬੜ੍ਹਤ ਦਰਜ ਕੀਤੀ ਗਈ। ਇਹ 73.44 ਰੁਪਏ ਪ੍ਰਤੀ ਡਾਲਰ ਦੇ ਦਿਨ ਦੇ ਉੱਚ ਪੱਧਰ ਨੂੰ ਛੂੰਹਦਾ ਹੋਇਆ ਅਖੀਰ 'ਚ ਬੀਤੇ ਕਾਰੋਬਾਰੀ ਦਿਨ ਦੀ ਤੁਲਨਾ 'ਚ 37 ਪੈਸੇ ਚੜ੍ਹ ਕੇ 73.68 ਪ੍ਰਤੀ ਡਾਲਰ 'ਤੇ ਬੰਦ ਹੋਇਆ।


Sanjeev

Content Editor

Related News