ZIM v BAN : ਮਹਿਮੂਦੁੱਲਾਹ ਤੇ ਤਸਕੀਨ ਨੇ ਰਚਿਆ ਇਤਿਹਾਸ, ਤੋੜਿਆ ਇਸ ਵੱਡੇ ਰਿਕਾਰਡ ਨੂੰ

Thursday, Jul 08, 2021 - 10:39 PM (IST)

ZIM v BAN : ਮਹਿਮੂਦੁੱਲਾਹ ਤੇ ਤਸਕੀਨ ਨੇ ਰਚਿਆ ਇਤਿਹਾਸ, ਤੋੜਿਆ ਇਸ ਵੱਡੇ ਰਿਕਾਰਡ ਨੂੰ

ਹਰਾਰੇ - ਬੰਗਲਾਦੇਸ਼ ਦੇ ਮਹਿਮੂਦੁੱਲਾਹ ਤੇ ਤਸਕੀਨ ਅਹਿਮਦ ਨੇ ਟੈਸਟ ਕ੍ਰਿਕਟ ਵਿਚ ਮਿਲ ਕੇ ਇਕ ਰਿਕਾਰਡ ਬਣਾ ਦਿੱਤਾ ਹੈ। ਦੋਵਾਂ ਨੇ ਮਿਲ ਕੇ 9ਵੇਂ ਵਿਕਟ ਦੇ ਲਈ 191 ਦੌੜਾਂ ਦੀ ਸਾਂਝੇਦਾਰੀ ਕਰ ਦਿੱਤੀ। ਟੈਸਟ ਕ੍ਰਿਕਟ ਦੇ ਇਤਿਹਾਸ ਵਿਚ 9ਵੇਂ ਵਿਕਟ ਦੇ ਲਈ ਕੀਤੀ ਗਈ ਇਹ ਦੂਜੀ ਸਭ ਤੋਂ ਵੱਡੀ ਸਾਂਝੇਦਾਰੀ ਕਰਨ ਦਾ ਰਿਕਾਰਡ ਹੈ। ਟੈਸਟ ਵਿਚ 9ਵੇਂ ਵਿਕਟ ਦੇ ਲਈ ਸਭ ਤੋਂ ਵੱਡੀ ਸਾਂਝੇਦਾਰੀ ਕਰਨ ਦਾ ਰਿਕਾਰਡ ਦੱਖਣੀ ਅਫਰੀਕਾ ਦੇ ਮਾਰਕ ਬਾਊਚਰ ਅਤੇ ਪੈਟ ਸਿਮਕੋਕਸ ਦੇ ਨਾਂ ਹੈ। ਦੋਵਾਂ ਨੇ ਸਾਲ 1998 ਵਿਚ ਪਾਕਿਸਤਾਨ ਦੇ ਵਿਰੁੱਧ ਜੋਹਾਨਸਬਰਗ ਟੈਸਟ ਮੈਚ ਵਿਚ 9ਵੇਂ ਵਿਕਟ ਦੇ ਲਈ 195 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਦੋਵਾਂ ਨੇ 54 ਸਾਲ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ ਹੈ। ਸਾਲ 1967 ਵਿਚ ਪਾਕਿਸਤਾਨ ਦੇ ਆਸਿਫ ਇਕਬਾਲ ਅਤੇ ਇੰਤਿਖਾਬ ਆਲਮ ਨੇ ਦਿ ਓਵਲ ਵਿਚ ਇੰਗਲੈਂਡ ਵਿਰੁੱਧ ਟੈਸਟ ਮੈਚ ਦੇ ਦੌਰਾਨ 9ਵੇਂ ਵਿਕਟ ਦੇ ਲਈ 190 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।

ਇਹ ਖ਼ਬਰ ਪੜ੍ਹੋ-Euro 2020 : ਇੰਗਲੈਂਡ ਪਹੁੰਚਿਆ ਫਾਈਨਲ 'ਚ, ਇਟਲੀ ਨਾਲ ਹੋਵੇਗੀ ਖਿਤਾਬੀ ਟੱਕਰ

PunjabKesari
ਭਾਵੇਂ ਹੀ ਦੋਵੇਂ ਬੰਗਲਾਦੇਸ਼ੀ ਬੱਲੇਬਾਜ਼ ਇਸ ਰਿਕਾਰਡ ਨੂੰ ਨਹੀਂ ਬਣਾ ਸਕੇ ਪਰ ਬੰਗਲਾਦੇਸ਼ ਵਲੋਂ 9ਵੇਂ ਵਿਕਟ ਦੇ ਲਈ ਟੈਸਟ ਵਿਚ ਕੀਤੀ ਗਈ ਇਹ ਸਭ ਤੋਂ ਵੱਡੀ ਸਾਂਝੇਦਾਰੀ ਦਾ ਰਿਕਾਰਡ ਹੈ। ਇਸ ਤੋਂ ਪਹਿਲਾਂ ਮਹਿਮੂਦੁੱਲਾਹ ਅਤੇ ਅਬੁਲ ਹਸਨ ਨੇ 2012 ਵਿਚ ਵੈਸਟਇੰਡੀਜ਼ ਦੇ ਵਿਰੁੱਧ ਖੁਲਨਾ ਟੈਸਟ 'ਚ 9ਵੇਂ ਵਿਕਟ ਦੇ ਲਈ 184 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।


ਟੈਸਟ ਵਿਚ 9ਵੇਂ ਵਿਕਟ ਦੇ ਲਈ ਸਭ ਤੋਂ ਵੱਡੀ ਸਾਂਝੇਦਾਰੀ ਦਾ ਰਿਕਾਰਡ
ਦੱਖਣੀ ਅਫਰੀਕਾ ਦੇ ਮਾਰਕ ਬਾਊਚਰ ਤੇ ਪੈਟ ਸਿਮਕੋਕਸ- 195 ਦੌੜਾਂ (1998,ਪਾਕਿਸਤਾਨ ਬਨਾਮ ਜੋਹਾਨਸਬਰਗ)
ਮਹਿਮੂਦੁੱਲਾਹ ਤੇ ਤਸਕੀਨ ਅਹਿਮਦ- 191 (2021, ਹਰਾਰੇ ਵਿਚ ਬਨਾਮ ਜ਼ਿੰਬਾਬਵੇ)
ਆਸਿਫ ਇਕਬਾਲ ਤੇ ਇੰਤਿਖਾਬ ਆਲਮ-190 (1967, ਓਵਲ ਵਿਚ ਬਾਨਮ ਇੰਗਲੈਂਡ)
ਮਹਿਮੂਦੁੱਲਾਹ ਤੇ ਅਬੁਲ ਹਸਨ - 184 (2012- ਖੁਲਨਾ ਟੈਸਟ ਬਨਾਮ ਵੈਸਟਇੰਡੀਜ਼)
ਜੇਪੀ ਡੁਮਿਨੀ ਤੇ ਡੇਲ ਸਟੇਨ - 180 (2008, ਮੈਲਬੋਰਨ ਟੈਸਟ ਬਨਾਮ ਆਸਟਰੇਲੀਆ)

ਇਹ ਖ਼ਬਰ ਪੜ੍ਹੋ- ਇੰਗਲੈਂਡ ਵਿਰੁੱਧ ਜ਼ੀਰੋ 'ਤੇ ਆਊਟ ਹੋਏ ਬਾਬਰ ਆਜ਼ਮ, ਬਣਾਇਆ ਇਹ ਰਿਕਾਰਡ


ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਦੀ ਪਹਿਲੀ ਪਾਰੀ 468 ਦੌੜਾਂ 'ਤੇ ਢੇਰ ਹੋ ਗਈ। ਮਹਿਮੂਦੁੱਲਾਹ ਨੇ ਆਪਣੇ ਟੈਸਟ ਕਰੀਅਰ ਦਾ ਪੰਜਵਾਂ ਸੈਂਕੜਾ ਲਗਾਇਆ ਤੇ 150 ਦੌੜਾਂ ਬਣਾ ਕੇ ਅਜੇਤੂ ਰਹੇ। ਬੰਗਲਾਦੇਸ਼ ਵਲੋਂ ਮਹਿਮੂਦੁੱਲਾਹ ਤੋਂ ਇਲਾਵਾ ਮੋਮਿਨੁਲ ਹਕ ਨੇ 70 ਦੌੜਾਂ ਤੇ ਲਿਟਨ ਦਾਸ 95 ਦੌੜਾਂ ਦੀ ਪਾਰੀ ਖੇਡੀ, ਤਸਕੀਨ ਅਹਿਮਦ 134 ਗੇਂਦਾਂ 'ਤੇ 75 ਦੌੜਾਂ ਬਣਾ ਕੇ ਆਊਟ ਹੋਏ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News