ਰਜਾ ਦੀਆਂ 7 ਵਿਕਟਾਂ ਦੀ ਬਦੌਲਤ ਜ਼ਿੰਬਾਬਵੇ ਨੇ ਸ਼੍ਰੀਲੰਕਾ ''ਤੇ ਕੱਸਿਆ ਸ਼ਿਕੰਜਾ
Thursday, Jan 30, 2020 - 02:33 AM (IST)

ਹਰਾਰੇ— ਜ਼ਿੰਬਾਬਵੇ ਦੇ ਆਲਰਾਊਂਡਰ ਸਿਕੰਦਰ ਰਜਾ ਨੇ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ 7 ਵਿਕਟਾਂ ਹਾਸਲ ਕੀਤੀਆਂ, ਜਿਸ ਨਾਲ ਉਸਦੀ ਟੀਮ ਨੇ ਦੂਜੇ ਟੈਸਟ ਕ੍ਰਿਕਟ ਮੈਚ ਦੇ ਤੀਜੇ ਦਿਨ ਚਾਹ ਦੇ ਸਮੇਂ ਤੋਂ ਪਹਿਲਾਂ ਸ਼੍ਰੀਲੰਕਾ ਨੂੰ 293 ਦੌੜਾਂ 'ਤੇ ਢੇਰ ਕਰ ਦਿੱਤਾ। ਆਫ ਸਪਿਨਰ ਰਜਾ ਨੇ ਸਵੇਰ ਦੇ ਸੈਸ਼ਨ 'ਚ ਤਿੰਨ ਵਿਕਟਾਂ ਹਾਸਲ ਕੀਤੀਆਂ ਤੇ ਫਿਰ ਲੰਚ ਤੋਂ ਬਾਅਦ ਤਿੰਨ ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੇ 113 ਦੌੜਾਂ 'ਤੇ 7 ਵਿਕਟਾਂ ਹਾਸਲ ਕੀਤੀਆਂ ਜੋ ਜ਼ਿੰਬਾਬਵੇ ਵਲੋਂ ਟੈਸਟ ਕ੍ਰਿਕਟ 'ਚ ਦੂਜਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ।
ਸਾਬਕਾ ਲੈੱਗ ਸਪਿਨਰ ਪਾਲ ਸਟਾਂਗ ਨੇ ਨਿਊਜ਼ੀਲੈਂਡ ਵਿਰੁੱਧ ਸਤੰਬਰ 2000 'ਚ ਬੁਲਾਵਾਯੋ 'ਚ 109 ਦੌੜਾਂ 'ਤੇ ਅੱਠ ਵਿਕਟਾਂ ਹਾਸਲ ਕੀਤੀਆਂ ਸਨ। ਜ਼ਿੰਬਾਬਵੇ ਨੇ ਪਹਿਲੀ ਪਾਰੀ 'ਚ 113 ਦੌੜਾਂ ਦੀ ਬੜ੍ਹਤ ਹਾਸਲ ਕੀਤੀ। ਸ਼੍ਰੀਲੰਕਾ ਨੇ ਸਵੇਰੇ 2 ਵਿਕਟਾਂ 'ਤੇ 122 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪਰ ਉਸਦੇ ਵਲੋਂ ਸਾਬਕਾ ਐਂਜੇਲੋ ਮੈਥਿਊ (64), ਧਨੰਜੈ ਡਿਸਿਲਵਾ (42) ਤੇ ਵਿਸ਼ਵ ਫਰਨਾਡੋ (38) ਹੀ ਯੋਗਦਾਨ ਦੇ ਸਕੇ।