ਜਾਂਪਾ 7 ਸਾਲ ਬਾਅਦ ਨਿਊ ਸਾਊਥ ਵੇਲਸ ਨਾਲ ਫਿਰ ਜੁੜਿਆ

Monday, Jun 15, 2020 - 08:22 PM (IST)

ਜਾਂਪਾ 7 ਸਾਲ ਬਾਅਦ ਨਿਊ ਸਾਊਥ ਵੇਲਸ ਨਾਲ ਫਿਰ ਜੁੜਿਆ

ਮੈਲਬੋਰਨ- ਆਸਟਰੇਲੀਆਈ ਸਪਿਨਰ ਐਡਮ ਜਾਂਪਾ ਨੇ ਆਗਾਮੀ ਸੈਸ਼ਨ ਲਈ ਨਿਊ ਸਾਊਥ ਵੇਲਸ (ਐੱਨ. ਐੱਸ. ਡਬਲਯੂ.) ਦੇ ਨਾਲ ਕਰਾਰ 'ਤੇ ਦਸਤਖਤ ਕੀਤੇ ਹਨ। ਉਹ 7 ਸਾਲ ਤੱਕ ਦੱਖਣੀ ਆਸਟਰੇਲੀਆ ਦਾ ਪ੍ਰਤੀਨਿਧਤਾ ਕਰਨ ਤੋਂ ਬਾਅਦ ਆਪਣੇ ਸਾਬਕਾ ਕਲੱਬ ਵਿਚ ਪਰਤ ਰਿਹਾ ਹੈ। ਜਾਂਪਾ (28) ਨੇ 2012 ਵਿਚ ਐੱਨ. ਐੱਸ. ਡਬਲਯੂ. ਲਈ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਡੈਬਿਊ ਕੀਤਾ ਸੀ। ਉਹ ਇਸ ਟੀਮ ਵਿਚ ਨਾਥਨ ਲਿਓਨ, ਪੈਟ, ਕਮਿੰਸ, ਜੋਸ਼ ਹੇਜ਼ਲਵੁੱਡ, ਸਟੀਵ ਸਮਿਥ, ਮਿਸ਼ੇਲ ਸਟਾਰਕ ਤੇ ਡੇਵਿਡ ਵਾਰਨਰ ਵਰਗੇ ਚੋਟੀ ਦੇ ਕ੍ਰਿਕਟਰਾਂ ਦੇ ਨਾਲ ਡ੍ਰੇਸਿੰਗ ਰੂਮ ਸਾਂਝਾ ਕਰੇਗਾ।

PunjabKesari
ਆਸਟਰੇਲੀਆ ਦੇ ਲਈ ਟੀ-20 ਅੰਤਰਰਾਸ਼ਟਰੀ 'ਚ 33 ਤੇ ਵਨ ਡੇ 'ਚ 75 ਵਿਕਟਾਂ ਹਾਸਲ ਕਰਨ ਵਾਲੇ ਜਾਂਪਾ ਨੇ ਕਿਹਾ ਕਿ ਮੇਰੇ ਲਈ ਘਰ ਵਾਪਸ ਆਉਣਾ ਤੇ ਆਪਣੇ ਸੂਬੇ ਦੀ ਨੁਮਾਇੰਦਗੀ ਕਰਨ ਦੀ ਸੰਭਾਵਨਾ ਬਹੁਤ ਮਾਈਨੇ ਰੱਖਦੀ ਹੈ। ਮੈਂ ਇੱਥੋਂ ਸ਼ੁਰੂਆਤ ਕੀਤੀ ਤੇ ਆਪਣਾ ਜੂਨੀਅਰ ਕ੍ਰਿਕਟ ਵੀ ਇਸ ਟੀਮ ਦੇ ਨਾਲ ਖੇਡਿਆ।


author

Gurdeep Singh

Content Editor

Related News