ਬੁਮਰਾਹ ਅਤੇ ਚਾਹਲ ਵਿਚਾਲੇ ਅਨੋਖੀ ਜੰਗ, ਕੌਣ ਪਹਿਲਾਂ ਤੋੜੇਗਾ ਇਹ ਵੱਡਾ ਰਿਕਾਰਡ

01/04/2020 1:09:10 PM

ਸਪੋਰਟਸ ਡੈਸਕ— 5 ਜਨਵਰੀ ਤੋਂ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਐਤਵਾਰ ਨੂੰ ਗੁਹਾਟੀ ਦੇ ਬਰਸਾਪਾਰਾ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਸੀਰੀਜ਼ ਦੇ ਭਾਰਤੀ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਟੀਮ 'ਚ ਵਾਪਸੀ ਹੋ ਗਈ ਹੈ। ਇਸ ਦੌਰਾਨ ਟੀਮ ਇੰਡੀਆ ਦੇ ਖ਼ੁਰਾਂਟ ਸਪਿਨ ਗੇਂਦਬਾਜ਼ ਆਰ. ਅਸ਼ਵਿਨ ਦਾ ਟੀ-20 ਮੈਚਾਂ 'ਚ ਭਾਰਤ ਵਲੋਂ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਦਾਂਵ 'ਤੇ ਹੋਵੇਗਾ ਅਤੇ ਉਸ ਨੂੰ ਤੋੜਨ ਵਾਲੇ ਖਿਡਾਰੀਆਂ 'ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਸਪਿਨ ਗੇਂਦਬਾਜ਼ ਯੂਜ਼ਵੇਂਦਰ ਚਾਹਲ ਵਿਚਾਲੇ ਮੁਕਾਬਲਾ ਦੇਖਣ ਨੂੰ ਮਿਲੇਗਾ। ਇਸ ਫਾਰਮੈਟ 'ਚ ਭਾਰਤ ਲਈ ਇਹ ਦੋਵੋਂ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। PunjabKesari
ਅਸ਼ਵਿਨ ਦੇ ਇਸ ਰਿਕਾਰਡ ਤੋਂ ਸਿਰਫ 1 ਵਿਕਟ ਦੂਰ ਚਾਹਲ
ਭਾਰਤ ਵੱਲੋਂ ਟੀ-20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਰਿਕਾਰਡ ਹੁਣ ਤੱਕ ਸਪਿਨਰ ਆਰ. ਅਸ਼ਵਿਨ ਦੇ ਨਾਂ ਹੈ। ਉਨ੍ਹਾਂ ਦੇ ਨਾਂ ਕ੍ਰਿਕਟ ਦੇ ਛੋਟੇ ਫਾਰਮੈਟ 'ਚ 52 ਟੀ-20 ਅੰਤਰਾਸ਼ਟਰੀ ਵਿਕਟਾਂ ਦਰਜ ਹਨ, ਜਿਸ ਦੀ ਬਰਾਬਰੀ ਸਪਿਨ ਗੇਂਦਬਾਜ਼ ਯੂਜ਼ਵੇਂਦਰ ਚਾਹਲ ਨੇ ਕਰ ਲਈ ਹੈ। ਚਾਹਲ ਦੇ ਨਾਂ 36 ਟੀ-20 ਮੁਕਾਬਲਿਆਂ 'ਚ 52 ਵਿਕਟ ਹੈ ਜਦ ਕਿ ਅਸ਼ਵਿਨ ਨੇ ਇੰਨੀਆਂ ਹੀ ਵਿਕਟਾਂ 46 ਮੈਚਾਂ 'ਚ ਹਾਸਲ ਕੀਤੀਆਂ ਹਨ।PunjabKesari  ਬੁਮਰਾਹ ਵੀ ਸ਼ਾਮਲ ਹੈ ਇਸ ਦੌੜ 'ਚ
ਉਥੇ ਹੀ ਦੂਜੇ ਪਾਸੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਨਾਂ 42 ਟੀ-20 ਮੈਚਾਂ 'ਚ 51 ਵਿਕਟਾਂ ਹਨ। ਅਜਿਹੇ 'ਚ ਬੁਮਰਾਹ ਜੇਕਰ ਮੈਚ 'ਚ 2 ਵਿਕਟਾਂ ਹਾਸਲ ਕਰ ਲੈਂਦਾ ਹੈ ਤਾਂ ਅਸ਼ਵਿਨ ਨੂੰ ਪਿੱਛੇ ਛੱਡਦਾ ਹੋਇਆ ਉਹ ਅੱਗੇ ਨਿਕਲ ਜਾਵੇਗਾ। ਉਥੇ ਹੀ ਚਾਹਲ ਜੇਕਰ ਇਸ ਮੈਚ 'ਚ ਖੇਡਦਾ ਹੈ ਅਤੇ ਇਕ ਵਿਕਟ ਹਾਸਲ ਲੈਂਦਾ ਹੈ ਤਾਂ ਉਹ ਭਾਰਤ ਲਈ ਸਭ ਤੋਂ ਜ਼ਿਆਦਾ ਟੀ-20 ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣ ਜਾਵੇਗਾ। ਇਨ੍ਹਾਂ ਦੋਵਾਂ ਕੋਲ ਇਹ ਰਿਕਾਰਡ ਬਣਾਉਣ ਦਾ ਇਕ ਵੱਡਾ ਮੌਕਾ ਹੈ ਅਤੇ ਹੁਣ ਇਹ ਵੇਖਣਾ ਹੋਵੇਗਾ ਕਿ ਇਨ੍ਹਾਂ ਦੋਵਾਂ 'ਚੋਂ ਕੌਣ ਪਹਿਲਾਂ ਬਾਜੀ ਮਾਰਦਾ ਹੈ।PunjabKesari ਸਖਤ ਸੁਰੱਖਿਆ ਵਿਚਾਲੇ ਭਾਰਤ ਪੁੱਜੀ ਸ਼੍ਰੀਲੰਕਾਈ ਟੀਮ
ਖ਼ੁਰਾਂਟ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਦੀ ਅਗੁਵਾਈ 'ਚ ਸ਼੍ਰੀਲੰਕਾ ਦੀ ਕ੍ਰਿਕਟ ਟੀਮ ਭਾਰਤ ਖਿਲਾਫ ਤਿੰਨ ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਖੇਡਣ ਲਈ ਸਖਤ ਸੁਰੱਖਿਆ ਵਿਚਾਲੇ ਵੀਰਵਾਰ ਨੂੰ ਇੱਥੇ ਪੁੱਜੀ। ਸ਼੍ਰੀਲੰਕਾਈ ਟੀਮ ਨੂੰ ਨਾਗਰਿਕਤਾ ਸੋਧ ਬਿੱਲ (ਸੀ. ਏ. ਏ.) ਖਿਲਾਫ ਪ੍ਰਦਰਸ਼ਨਾਂ ਨੂੰ ਵੇਖਦੇ ਹੋਏ ਸਖਤ ਸੁਰੱਖਿਆ ਵਿਚਾਲੇ ਹੋਟਲ ਲੈ ਜਾਇਆ ਗਿਆ। ਭਾਰਤੀ ਟੀਮ ਦੇ ਐਤਵਾਰ ਨੂੰ ਹੋਣ ਵਾਲੇ ਮੈਚ ਲਈ ਸ਼ੁੱਕਰਵਾਰ ਨੂੰ ਵੱਖ ਵੱਖ ਉਡਾਨਾਂ ਰਾਹੀਂ ਇੱਥੇ ਪੁੱਜਣ ਦੀ ਸੰਭਾਵਨਾ ਹੈ।


Related News