ਯੁਵਰਾਜ ਨੇ ਚਾਹਲ ਨੂੰ ਕੀਤਾ ਟ੍ਰੋਲ, ਇਸ ਗੱਲ ''ਤੇ ਕਿਹਾ- ਓ ਬੱਲੇ ਬੱਲੇ ਚੂਹੇ

05/07/2020 1:55:36 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੇ ਯੁਜਵੇਂਦਰ ਚਾਹਲ ਨੂੰ ਸੋਸ਼ਲ ਮੀਡੀਆ 'ਤੇ ਬੁਰੀ ਤਰ੍ਹਾਂ ਟ੍ਰੋਲ ਕਰ ਦਿੱਤਾ ਹੈ। ਭਾਰਤੀ ਲੈਗ ਸਪਿਨਰ ਚਾਹਲ ਨੇ ਆਪਣੇ ਆਫੀਸ਼ੀਅਲ ਟਵਿੱਟਰ ਹੈਂਡਲ ਤੋਂ ਵਰਕਆਊਟ ਕਰਦਿਆਂ ਇਕ ਵੀਡੀਓ ਪੋਸਟ ਕੀਤੀ ਸੀ। ਇਸ ਵੀਡੀਓ 'ਤੇ ਯੁਵਰਾਜ ਨੇ ਉਸ ਨੂੰ ਟ੍ਰੋਲ ਕਰ ਦਿੱਤਾ ਹੈ। ਉਸ ਨੇ ਚਾਹਲ ਨੂੰ ਇਸ ਦੌਰਾਨ ਚੂਹਾ ਵੀ ਬੁਲਾਇਆ। ਯੁਜਵੇਂਦਰ ਚਾਹਲ ਦੀ ਪਤਲੀ ਬਾਡੀ ਦੀ ਵਜ੍ਹਾ ਤੋਂ ਅਕਸਰ ਸਾਥੀ ਖਿਡਾਰੀ ਉਸ ਦਾ ਮਜ਼ਾਕ ਬਣਾਉਂਦੇ ਰਹਿੰਦੇ ਹਨ। 

ਕੋਰੋਨਾ ਵਾਇਰਸ ਕਾਰਨ ਸਾਰੇ ਕ੍ਰਿਕਟ ਟੂਰਨਾਮੈਂਟ ਜਾਂ ਤਾਂ ਮੁਲਤਵੀ ਹਨ ਜਾਂ ਰੱਦ ਹਨ। ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਾਕਡਾਊਣ ਅਤੇ ਸੋਸ਼ਲ ਮੀਡੀਆ ਡਿਸਟੇਂਸਿੰਗ ਦੀ ਪਾਲਣਾ ਕੀਤੀ ਜਾ ਰਹੀ ਹੈ। ਅਜਿਹੇ ਵਿਚ ਖਿਡਾਰੀ ਵੀ ਲਾਕਡਾਊਨ ਵਿਚ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੇ ਹਨ। ਅਜਿਹੇ 'ਚ ਚਾਹਲ ਨੇ ਵੀ ਇਕ ਵਰਕਆਊਟ ਡ੍ਰਿਲ ਦੀ ਵੀਡੀਓ ਟਵਿੱਟਰ 'ਤੇ ਪੋਸਟ ਕੀਤੀ।

ਇਸ ਵੀਡੀਓ ਵੀ 29 ਸਾਲਾ ਲੈਗ ਸਪਿਨਰ ਡੰਬਲਜ਼ ਦੇਨਾਲ ਕਈ ਤਰ੍ਹਾਂ ਨਾਲ ਵਰਕਆਊਟ ਕਰਦੇ ਦਿਸ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਚਾਹਲ ਨੇ ਲਿਖਿਆ ਕਿ ਜੋ ਦਰਦ ਤੁਸੀਂ ਮਹਿਸੂਸ ਕਰ ਰਹੇ ਹੋ, ਉ ਕਲ ਤੁਹਾਡੀ ਤਾਕਤ ਹੋਵੇਗੀ। ਚਾਹਲ ਦੇ ਇਸ ਵੀਡੀਓ 'ਤੇ ਯੁਵਰਾਜ ਸਿੰਘ ਨੇ ਉਸ ਨੂੰ ਟ੍ਰੋਲ ਕਰਦਿਆਂ ਲਿਖਿਆ, ''ਓ ਬੱਲੇ ਓ ਤੇਰੇ ਚੂਹੇ।''

ਯੁਵਰਾਜ ਦੇ ਇਸ ਕੁਮੈਂਟ ਦੇ ਜਵਾਬ ਦਿੰਦਿਆਂ ਚਾਹਲ ਨੇ ਵੀ ਲਿਖਿਆ, ''ਸਟ੍ਰਾਂਗ ਮੀ ਪਾਜੀ।''


Ranjit

Content Editor

Related News