ਪਤਨੀ ਹੇਜਲ ਨੇ ਯੁਵਰਾਜ ਸਿੰਘ ਤੋਂ ਕੀਤੀ ਅਜਿਹੀ ਫਰਮਾਈਸ਼ ਤਾਂ ਇਹ ਸੀ ਯੁਵੀ ਦਾ ਜਵਾਬ

09/12/2020 5:23:38 PM

ਸਪੋਰਟਸ ਡੈਸਕ : ਭਾਰਤ ਨੂੰ 2011 ਵਿਚ ਵਿਸ਼ਵ ਕੱਪ ਜਿਤਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਾਬਕਾ ਭਾਰਤੀ ਆਲਰਾਊਂਡਰ ਯੁਵਰਾਜ ਸਿੰਘ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਨ੍ਹਾਂ ਨੇ ਹਾਲ ਹੀ ਵਿਚ ਸੰਨਿਆਸ ਤੋਂ ਵਾਪਸੀ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਲਈ ਉਨ੍ਹਾਂ ਨੇ ਬੀ.ਸੀ.ਸੀ.ਆਈ. ਦੇ ਪ੍ਰਧਾਨ ਅਤੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਨੂੰ ਵੀ ਚਿੱਠੀ ਲਿਖੀ ਸੀ।

ਇਹ ਵੀ ਪੜ੍ਹੋ: ਅਭਿਆਸ ਦੌਰਾਨ ਖਿਡਾਰੀਆਂ 'ਤੇ ਡਿੱਗੀ ਆਸਮਾਨੀ ਬਿਜਲੀ, 2 ਕ੍ਰਿਕਟਰਾਂ ਦੀ ਮੌਤ

'ਸਿਕਸਰ ਕਿੰਗ' ਦੇ ਨਾਂ ਨਾਲ ਮਸ਼ਹੂਰ ਯੁਵਰਾਜ ਆਪਣੀ ਪਤਨੀ ਬਾਲੀਵੁੱਡ ਅਦਾਕਾਰਾ ਹੇਜਲ ਕੀਚ ਨਾਲ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹੁਣ ਹੇਜਲ ਨੇ ਇਕ ਫਰਮਾਈਸ਼ ਕੀਤੀ, ਜਿਸ ਨੂੰ ਪੂਰਾ ਕਰਨ ਲਈ ਯੁਵਰਾਜ ਤੁਰੰਤ ਤਿਆਰ ਹੋ ਗਏ। ਦਰਅਸਲ ਹੇਜਲ ਨੇ ਇੰਸਟਾਗ੍ਰਾਮ 'ਤੇ ਯੁਵਰਾਜ ਸਿੰਘ ਨੂੰ ਟੈਗ ਕਰਦੇ ਹੋਏ ਇਕ ਤਸਵੀਰ ਸਾਂਝੀ ਕੀਤੀ। ਉਸ ਦੀ ਕੈਪਸ਼ਨ ਵਿਚ ਲਿਖਿਆ, 'ਮੈਂ ਜਾਣਦੀ ਹਾਂ ਕਿ ਤੁਸੀਂ ਇਕ ਬਿਜੀ ਮੈਨ ਹੋ, ਕੀ ਤੁਸੀਂ ਮੇਰੇ ਲਈ ਘਰ ਆ ਸਕਦੇ ਹੋ। ਮੈਂ ਤੁਹਾਨੂੰ ਯਾਦ ਕਰ ਰਹੀ ਹਾਂ।' ਇਸ 'ਤੇ 38 ਸਾਲਾ ਯੁਵਰਾਜ ਸਿੰਘ ਨੇ ਕੁਮੈਂਟ 'ਚ ਲਿਖਿਆ, 'ਕਮਿੰਗ' ਯਾਨੀ ਆ ਰਿਹਾ ਹਾਂ।'


 

 
 
 
 
 
 
 
 
 
 
 
 
 
 
 

A post shared by Hazel Keech Singh (@hazelkeechofficial) on

ਇਹ ਵੀ ਪੜ੍ਹੋ: ਵੀਜ਼ਾ ਨਿਯਮਾਂ 'ਚ ਸਖ਼ਤੀ 'ਤੇ ਬੌਖਲਾਇਆ ਚੀਨ, ਮੁੜ ਅਲਾਪਿਆ ਨਫ਼ਰਤੀ ਰਾਗ

ਵਿਸ਼ਵ ਕੱਪ 2011 ਦੇ ਸੱਬ ਤੋਂ ਉੱਤਮ ਖਿਡਾਰੀ ਰਹੇ ਯੁਵਰਾਜ ਨੇ 2017 ਦੇ ਬਾਅਦ ਭਾਰਤ ਲਈ ਕੋਈ ਮੈਚ ਨਹੀਂ ਖੇਡਿਆ ਹੈ। ਖੱਬੇ ਹੱਥ ਦੇ ਇਸ ਬੱਲੇਬਾਜ ਨੇ 304 ਵਨਡੇ ਵਿਚ 8701 ਦੌੜਾਂ  ਬਣਾਉਣ ਦੇ ਇਲਾਵਾ 111 ਵਿਕਟਾਂ ਵੀ ਲਈਆਂ ਹਨ। ਉਨ੍ਹਾਂ ਨੇ ਦੇਸ਼ ਵੱਲੋਂ 40 ਟੈਸਟ ਅਤੇ 58 ਟੀ20 ਅੰਤਰਰਾਸ਼ਟਰੀ ਮੈਚ ਵੀ ਖੇਡੇ ਹਨ।

ਇਹ ਵੀ ਪੜ੍ਹੋ: ਰਾਹਤ ਭਰੀ ਖ਼ਬਰ, ਅੱਜ ਫਿਰ ਸਸਤਾ ਹੋਇਆ ਪੈਟਰੋਲ ਅਤੇ ਡੀਜ਼ਲ, ਜਾਣੋ ਆਪਣੇ ਸ਼ਹਿਰ 'ਚ ਨਵੇਂ ਭਾਅ

PunjabKesari


cherry

Content Editor

Related News