ਪਾਵਰ ਹਿਟਿੰਗ ਲਈ ਯੁਵਰਾਜ ਨੇ ਲਈ ਧੋਨੀ ਦੀ ਮਦਦ, ਟੀ-10 'ਚ ਦਿਖਾਉਣਗੇ ਜਲਵਾ

11/13/2019 3:34:13 PM

ਨਵੀਂ ਦਿੱਲੀ : ਸਿਕਸਰ ਕਿੰਗ ਯੁਵਰਾਜ ਸਿੰਘ ਜਲਦੀ ਹੀ ਕ੍ਰਿਕਟ ਦੇ ਮੈਦਾਨ 'ਤੇ ਫਿਰ ਉੱਤਰਦੇ ਦਿਖਾਈ ਦੇਣਗੇ। 15 ਨਵੰਬਰ ਤੋਂ ਸ਼ੁਰੂ ਹੋ ਰਹੀ ਟੀ-10 ਲੀਗ ਵਿਚ ਯੁਵਰਾਜ ਸਿੰਘ ਵੀ ਹਿੱਸਾ ਲੈਣਗੇ। ਯੁਵਰਾਜ ਮਰਾਠਾ ਅਰੇਬਿਅਨਜ਼ ਦੇ ਆਇਕਨ ਖਿਡਾਰੀ ਹਨ। ਆਪਣੀ ਟੀਮ ਨੂੰ ਟੀ-10 ਲੀਗ ਜਿਤਾਉਣ ਲਈ ਯੁਵਰਾਜ ਸਖਤ ਮਿਹਨਤ ਕਰ ਰਹੇ ਹਨ। ਇਸ ਦੇ ਲਈ ਉਸ ਨੇ ਭਾਰਤੀ ਟੀਮ ਦੇ ਸਾਬਕ ਕਪਤਾਨ ਐੱਮ. ਐੱਸ. ਧੋਨੀ ਦੀ ਮਦਦ ਲਈ।

PunjabKesari

ਦਰਅਸਲ ਯੁਵਰਾਜ ਸਿੰਘ ਨੇ ਮੰਗਲਵਾਰ ਨੂੰ ਦੁਬਈ ਵਿਚ ਐੱਮ. ਐੱਸ. ਧੋਨੀ ਦੀ ਕ੍ਰਿਕਟ ਅਕੈਡਮੀ ਵਿਚ ਪ੍ਰੈਕਟਿਸ ਕੀਤੀ। ਯੁਵਰਾਜ ਸਿੰਘ ਦੀ ਅਕੈਡਮੀ ਵਿਚ ਲੰਬੇ-ਲੰਬੇ ਛੱਕੇ ਲਗਾਉਂਦੇ ਦਿਸੇ। ਯੁਵਰਾਜ ਨੇ ਆਪਣੇ ਹੀ ਅੰਦਾਜ਼ ਵਿਚ ਲੰਬੇ-ਲੰਬੇ ਹਿੱਟ ਲਗਾ ਕੇ ਸਾਬਤ ਕੀਤਾ ਕਿ ਉਹ ਟੀ-10 ਵਿਚ ਵੀ ਕਮਾਲ ਦਿਖਾਉਣ ਲਈ ਤਿਆਰ ਹਨ।

PunjabKesari

ਦੱਸ ਦਈਏ ਕਿ ਧੋਨੀ ਨੇ ਸਾਲ 2017 ਵਿਚ ਆਪਣੀ ਪਹਿਲੀ ਕ੍ਰਿਕਟ ਅਕੈਡਮੀ ਦੁਬਈ ਵਿਚ ਖੇਡੀ ਸੀ। ਧੋਨੀ ਨੇ ਇਸ ਅਕੈਡਮੀ ਨੂੰ ਖੇਡਣ ਲਈ ਦੁਬਈ ਪੈਸੇਫਿਕ ਕਲੱਬ ਦੇ ਨਾਲ ਟਾਈ-ਅੱਪ ਕੀਤਾ ਅਤੇ ਆਪਣੀ ਅਕੈਡਮੀ ਵਿਚ ਟ੍ਰੇਨਿੰਗ ਲਈ ਕਈ ਮਸ਼ਹੂਕ ਕ੍ਰਿਕਟਰਾਂ ਜੋੜਿਆ ਹੈ। ਧੋਨੀ ਦੀ ਅਕੈਡਮੀ ਨਾਲ ਪਾਕਿਸਤਾਨ ਦੇ ਸਾਬਕਾ ਕਪਤਾਨ ਵਸੀਮ ਅਕਰਮ ਵੀ ਜੁੜੇ ਹੋਏ ਹਨ। ਇਸ ਅਕੈਡਮੀ ਵਿਚ ਸਾਰੀਆਂ ਸਹੂਲਤਾਂ ਹਨ ਅਤੇ ਬੀ. ਸੀ. ਸੀ. ਆਈ. ਦੇ ਲੇਵਲ 3 ਕੋਚ ਵੀ ਇਸ ਅਕੈਡਮੀ ਵਿਚ ਟ੍ਰੇਨਿੰਗ ਦਿੰਦੇ ਹਨ।

ਯੁਵਰਾਜ ਨੇ ਕੀਤਾ ਪਾਵਰ ਹਿਟਿੰਗ ਕੋਰਸ
PunjabKesari

ਦੱਸ ਦਈਏ ਕਿ ਧੋਨੀ ਦੀ ਇਸ ਅਕੈਡਮੀ ਵਿਚ ਪਾਵਰ ਹਿਟਿੰਗ ਕੋਰਸ ਵੀ ਹੁੰਦਾ ਹੈ। ਜਿਸ ਵਿਚ ਟੀ-20 ਅਤੇ ਟੀ10 ਲੀਗ ਖੇਡਣ ਲਈ ਸਪੈਸ਼ਲ ਪਾਵਰ ਹਿਟਿੰਗ ਸ਼ਾਟਸ ਸਿਖਾਏ ਜਾਂਦੇ ਹਨ। ਉੱਥੇ ਮੰਗਲਵਾਰ ਨੂੰ ਖੁਦ ਯੁਵਰਾਜ ਸਿੰਘ ਨੇ ਇਸ ਅਕੈਡਮੀ ਵਿਚ ਜਾ ਕੇ ਆਪਣੀ ਪਾਵਰ ਹਿਟਿੰਗ ਦੀ ਪ੍ਰੈਕਟਿਸ ਕੀਤੀ। ਹੁਣ ਉਮੀਦ ਹੈ ਕਿ ਉਹ ਟੀ-10 ਲੀਗ ਵਿਚ ਵੀ ਆਪਣੇ ਲੰਬੇ-ਲੰਬੇ ਸ਼ਾਟਸ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨਗੇ।


Related News