ਜਨਮਦਿਨ ਮੌਕੇ ਛਲਕਿਆ ਯੁਵਰਾਜ ਦਾ ਦਰਦ, ਕਿਹਾ- ਪਿਤਾ ਯੋਗਰਾਜ ਦੇ ਵਿਵਾਦਤ ਬਿਆਨ ਤੋਂ ਬੇਹੱਦ ਦੁਖ਼ੀ ਹਾਂ
Saturday, Dec 12, 2020 - 01:09 PM (IST)
 
            
            ਨਵੀਂ ਦਿੱਲੀ : ਭਾਰਤੀ ਟੀਮ ਨੂੰ 2 ਵਾਰ ਵਰਲਡ ਚੈਂਪੀਅਨ ਬਣਾਉਣ ਵਾਲੇ ਕ੍ਰਿਕਟਰ ਯੁਵਰਾਜ ਸਿੰਘ ਅੱਜ ਆਪਣਾ 39ਵਾਂ ਜਨਮਦਿਨ ਮਨਾ ਰਹੇ ਹਨ ਪਰ ਅਜਿਹਾ ਲੱਗ ਰਿਹਾ ਹੈ ਕਿ ਇਸ ਵਾਰ ਇਹ ਚੈਂਪੀਅਨ ਖਿਡਾਰੀ ਆਪਣੇ ਜਨਮਦਿਨ 'ਤੇ ਖੁਸ਼ ਨਹੀਂ ਹੈ। ਉਨ੍ਹਾਂ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਉਹ ਆਪਣੇ ਪਿਤਾ ਯੋਗਰਾਜ ਸਿੰਘ ਦੇ ਵਿਵਾਦਿਤ ਬਿਆਨ ਤੋਂ ਬੇਹੱਦ ਦੁਖ਼ੀ ਹਨ। ਨਾਲ ਹੀ ਯੁਵਰਾਜ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੀ ਵਿਚਾਰਧਾਰਾ ਉਨ੍ਹਾਂ ਦੇ ਪਿਤਾ ਤੋਂ ਵੱਖ ਹੈ। ਯੁਵਰਾਜ ਨੇ ਆਪਣੇ ਜਨਮਦਿਨ ਮੌਕੇ ਉਮੀਦ ਜਤਾਈ ਹੈ ਕਿ ਪਿਛਲੇ 2 ਹਫ਼ਤੇ ਤੋਂ ਚੱਲ ਰਹੇ ਕਿਸਾਨ ਅੰਦੋਲਨ ਖ਼ਤਮ ਹੋ ਜਾਵੇ ਅਤੇ ਸਰਕਾਰ ਇਸ ਦਾ ਕੋਈ ਹੱਲ ਕੱਢੇ।
ਇਹ ਵੀ ਪੜ੍ਹੋ: ਕਿਸਾਨਾਂ ਦੇ ਸਮਰਥਨ 'ਚ ਅੰਤਰਰਾਸ਼ਟਰੀ ਬਾਕਸਰ ਸੁਮਿਤ ਟਰੈਕਟਰ 'ਤੇ ਗਿਆ ਲਾੜੀ ਵਿਆਹੁਣ (ਵੇਖੋ ਤਸਵੀਰਾਂ)
ਯੁਵਰਾਜ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ਇਸਟਾਗਰਾਮ 'ਤੇ ਇਕ ਪੋਸਟ ਸਾਂਝੀ ਕੀਤੀ। ਇਸ ਪੋਸਟ ਵਿਚ ਉਨ੍ਹਾਂ ਨੇ ਲਿਖਿਆ, 'ਇਕ ਭਾਰਤੀ ਹੋਣ ਦੇ ਨਾਤੇ ਮੈਂ ਆਪਣੇ ਪਿਤਾ ਯੋਗਰਾਜ ਸਿੰਘ ਵੱਲੋਂ ਦਿੱਤੇ ਗਏ ਬਿਆਨ ਤੋਂ ਬੇਹੱਦ ਦੁਖ਼ੀ ਹਾਂ। ਮੈਂ ਇੱਥੇ ਇਹ ਸਪਸ਼ਟ ਕਰਣਾ ਚਾਹੁੰਦਾ ਹਾਂ ਕਿ ਇਹ ਉਨ੍ਹਾਂ ਦਾ ਖ਼ੁਦ ਦਾ ਬਿਆਨ ਹੈ। ਮੇਰੀ ਵਿਚਾਰਧਾਰਾ ਉਸ ਤਰ੍ਹਾਂ ਦੀ ਨਹੀਂ ਹੈ।'
ਇਹ ਵੀ ਪੜ੍ਹੋ: ਅੰਨਾ ਹਜਾਰੇ ਦੀ ਕੇਂਦਰ ਸਰਕਾਰ ਨੂੰ ਚਿਤਾਵਨੀ, ‘ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਕਰਾਂਗੇ ਜਨ ਅੰਦੋਲਨ’
ਯੁਵਰਾਜ ਦੀ ਮੰਗ ਕਿਸਾਨ ਅੰਦੋਲਨ ਖ਼ਤਮ ਹੋਵੇ
ਯੁਵਰਾਜ ਸਿੰਘ ਨੇ ਅੱਗੇ ਲਿਖਿਆ ਹੈ, 'ਲੋਕ ਜਨਮਦਿਨ 'ਤੇ ਆਪਣੀ ਇੱਛਾ ਪੂਰੀ ਕਰਦੇ ਹਨ ਪਰ ਮੈਂ ਇਸ ਵਾਰ ਜਨਮਦਿਨ ਮਨਾਉਣ ਦੇ ਬਦਲੇ ਇਹ ਉਮੀਦ ਕਰਦਾ ਹਾਂ ਕਿ ਸਰਕਾਰ ਅਤੇ ਕਿਸਾਨਾਂ ਵਿਚਾਲੇ ਗੱਲਬਾਤ ਦੇ ਬਾਅਦ ਇਹ ਅੰਦੋਲਨ ਖ਼ਤਮ ਹੋਵੇ। ਉਨ੍ਹਾਂ ਨੇ ਕਿਸਾਨਾਂ ਨੂੰ ਦੇਸ਼ ਦੀ ਲਾਈਫਲਾਈਨ ਦੱਸਿਆ ਹੈ। ਕ੍ਰਿਕਟਰ ਨੇ ਕਿਹਾ, 'ਕਿਸਾਨ ਸਾਡੇ ਦੇਸ਼ ਦੀ ਲਾਈਫਲਾਈਨ ਹਨ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਜਿਹੀ ਕੋਈ ਸਮੱਸਿਆ ਨਹੀਂ ਹੈ ਜੋ ਸ਼ਾਂਤੀਪੂਰਨ ਗੱਲਬਾਤ ਨਾਲ ਸੁਲਝਾਈ ਨਾ ਜਾ ਸਕੇ।
ਇਹ ਵੀ ਪੜ੍ਹੋ: ਧੀ ਦੇ ਵਿਆਹ ਲਈ ਸਰਕਾਰ ਦੇ ਰਹੀ ਹੈ 10 ਗ੍ਰਾਮ ਸੋਨਾ, ਇੰਝ ਲੈ ਸਕਦੇ ਹੋ ਇਸ ਸਕੀਮ ਦਾ ਲਾਭ
ਇਸ ਤੋਂ ਇਲਾਵਾ ਯੁਵਰਾਜ ਨੇ ਆਪਣੇ ਜਨਮਦਿਨ ਮੌਕੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਦੀ ਸਲਾਹ ਵੀ ਦਿੱਤੀ ਹੈ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਦੇ ਹੱਕ 'ਚ ਆਏ ਧਰਮਿੰਦਰ, ਟਵੀਟ ਕਰਕੇ ਸਰਕਾਰ ਨੂੰ ਆਖੀ ਇਹ ਗੱਲ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            