ਯੁਵਰਾਜ ਸਿੰਘ ਦੇ ਇਸ ਫੈਸਲੇ ਕਾਰਨ ਨਹੀਂ ਮਿਲੇਗੀ ਟੀਮ ਇੰਡੀਆ ''ਚ ਜਗ੍ਹਾ

Wednesday, Oct 31, 2018 - 09:47 AM (IST)

ਯੁਵਰਾਜ ਸਿੰਘ ਦੇ ਇਸ ਫੈਸਲੇ ਕਾਰਨ ਨਹੀਂ ਮਿਲੇਗੀ ਟੀਮ ਇੰਡੀਆ ''ਚ ਜਗ੍ਹਾ

ਨਵੀਂ ਦਿੱਲੀ— ਟੀਮ ਇੰਡੀਆ ਨੂੰ ਸਾਲ 2011 'ਚ ਵਰਲਡ ਕੱਪ ਜਿਤਾਉਣ ਵਾਲੇ ਯੁਵਰਾਜ ਸਿੰਘ ਦਾ ਹੁਣ ਇਕ ਹੀ ਟੀਚਾ ਹੈ ਕਿ ਉਹ ਅਗਲੇ ਸਾਲ ਹੋਣ ਵਾਲੇ ਵਰਲਡ ਕੱਪ 'ਚ ਵੀ ਟੀਮ ਇੰਡੀਆ ਦੀ ਬਲੂ ਜਰਸੀ ਪਹਿਣਨਗੇ। ਹਾਲਾਂਕਿ ਹੁਣ ਇਹ ਨਾਮੁਮਕਿਨ ਲੱਗਾ ਰਿਹਾ ਹੈ। ਕਿਉਂਕਿ ਟੀਮ ਇੰਡੀਆ 'ਚ ਯੁਵਰਾਜ ਸਿੰਘ  ਦੀ ਕਮੀ ਨੂੰ ਅੰਬਾਤੀ ਰਾਇਡੂ ਵਰਗੇ ਬੱਲੇਬਾਜ਼ ਨੇ ਪੂਰਾ ਕਰ ਦਿੱਤਾ ਹੈ, ਵੈਸੇ ਯੁਵਰਾਜ ਸਿੰਘ ਨੇ ਇਕ ਬਹੁਤ ਹੀ ਗਲਤ ਫੈਸਲਾ ਲੈ ਕੇ ਆਪਣੀ ਵਰਲਡ ਕੱਪ 'ਚ ਖੇਡਣ ਦੀਆਂ ਉਮੀਦਾਂ ਨੂੰ ਹੋਰ ਘੱਟ ਕਰ ਦਿੱਤਾ ਹੈ। ਵਿਜੇ ਹਜ਼ਾਰੇ ਟ੍ਰਾਫੀ 'ਚ ਖੇਡਣ ਵਾਲੇ ਯੁਵਰਾਜ ਸਿੰਘ ਨੇ ਰਣਜੀ ਟ੍ਰਾਫੀ 'ਚ ਨਾ ਖੇਡਣ ਦਾ ਫੈਸਲਾ ਲਿਆ ਅਤੇ ਇਸ ਲਈ ਸੋਮਵਾਰ ਨੂੰ ਜਾਰੀ ਹੋਈ ਪੰਜਾਬ ਰਣਜੀ ਟੀਮ 'ਚ ਯੁਵਰਾਜ ਸਿੰਘ ਦਾ ਨਾਂ ਨਹੀਂ ਹੈ।

ਯੁਵਰਾਜ ਸਿੰਘ ਨੂੰ ਇਹ ਗਲਤੀ ਕਾਫੀ ਭਾਰੀ ਪੈ ਸਕਦੀ ਹੈ, ਦਰਅਸਲ ਟੀਮ ਇੰਡੀਆ 'ਚ ਵਾਪਸੀ ਲਈ ਯੁਵਰਾਜ ਸਿੰਘ ਨੂੰ ਜ਼ਿਆਦਾ ਤੋਂ ਜ਼ਿਆਦਾ ਮੈਚ ਖੇਡਣੇ ਚਾਹੀਦੇ ਹਨ, ਫਿਰ ਚਾਹੇ ਉਹ ਰਣਜੀ ਟ੍ਰਾਫੀ ਹੀ ਕਿਉਂ ਨਾ ਹੋਵੇ। ਰਣਜੀ ਟ੍ਰਾਫੀ 'ਚ ਜੇਕਰ ਯੁਵਰਾਜ ਸਿੰਘ ਲਗਾਤਾਰ ਵੱਡੀਆਂ ਪਾਰੀਆਂ ਖੇਡਦੇ ਤਾਂ ਸਿਲੈਕਟਰਸ ਉਨ੍ਹਾਂ ਦੇ ਨਾਂ 'ਤੇ ਜ਼ਰੂਰ ਚਰਚਾ ਕਰਦੇ। ਹਾਲ ਹੀ 'ਚ ਯੁਵਰਾਜ ਸਿੰਘ ਨੇ ਆਪਣੀ ਫਿਟਨੈੱਸ 'ਤੇ ਵੀ ਕੰਮ ਵੀ ਕੀਤਾ ਹੈ। ਯੁਵਰਾਜ ਨੇ ਇੰਗਲੈਂਡ ਜਾ ਕੇ ਮਰੀਨ ਕਮਾਂਡੋ ਤੋਂ ਟ੍ਰੈਨਿੰਗ ਵੀ ਲਈ, ਜਿਸਦਾ ਖੁਲਾਸ ਉਨ੍ਹਾਂ ਨੇ ਇਕ ਇੰਟਰਵਿਊ 'ਚ ਵੀ ਕੀਤਾ ਸੀ। ਪਰ ਜਦੋਂ ਤੁਸੀਂ ਮੈਚ ਹੀ ਨਹੀਂ ਖੇਡੋਗੇ ਤਾਂ ਚੰਗੀ ਫਿਟਨੈੱਸ ਦਾ ਵੀ ਕੋਈ ਫਾਇਦਾ ਨਹੀਂ।


Related News