ਯੁਵਰਾਜ ਸਿੰਘ ਨੇ ਟਵਿੱਟਰ ''ਤੇ ਉਡਾਇਆ ਸ਼ੋਏਬ ਅਖਤਰ ਦਾ ਮਜ਼ਾਕ, ਇਹ ਰਿਹਾ ਕਾਰਨ

08/19/2019 4:24:29 PM

ਸਪੋਰਟਸ ਡੈਸਕ— ਏਸ਼ੇਜ਼ ਸੀਰੀਜ਼ ਦੇ ਦੂਜੇ ਟੈਸਟ ਮੈਚ 'ਚ ਸਟੀਵ ਸਮਿਥ ਦੇ ਸੱਟ ਦਾ ਸ਼ਿਕਾਰ ਹੋਣ ਦੇ ਬਾਅਦ ਜੋਫਰਾ ਆਰਚਰ ਦੇ ਰਵੱਈਏ 'ਤੇ ਸਾਬਕਾ ਪਾਕਿਸਤਾਨੀ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਉਸ ਦੀ ਆਲੋਚਨਾ ਕੀਤੀ। ਹੁਣ ਇਸ ਮਾਮਲੇ 'ਚ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨੇ ਅਖਤਰ ਦਾ ਮਜ਼ਾਕ ਉਡਾਉਂਦੇ ਹੋਏ ਉਨ੍ਹਾਂ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਲਾਰਡਸ 'ਚ ਖੇਡੇ ਗਏ ਦੂਜੇ ਟੈਸਟ ਮੈਚ ਦੇ ਦੌਰਾਨ ਆਰਚਰ ਦੀ ਬਾਊਂਸਰ ਲੱਗਣ ਨਾਲ ਸਮਿਥ ਦੇ ਸੱਟ ਲੱਗ ਗਈ ਸੀ, ਜਿਸ ਤੋਂ ਬਾਅਦ ਦੂਜੇ ਪਾਸੇ ਖੜ੍ਹੇ ਆਰਚਰ ਸਮਿਥ ਦਾ ਹਾਲਚਾਲ ਪੁੱਛਣ ਦੀ ਬਜਾਏ ਹੱਸ ਰਹੇ ਸਨ।
PunjabKesari
ਯੁਵਰਾਜ ਨੇ ਇੰਟਰਨੈੱਟ 'ਤੇ ਅਖਤਰ ਦਾ ਮਜ਼ਾਕ ਉਡਾਉਂਦੇ ਹੋਏ ਉਨ੍ਹਾਂ ਦੇ ਹੀ ਟਵੀਟ ਦਾ ਸਹਾਰਾ ਲਿਆ। ਯੁਵੀ ਨੇ ਅਖਤਰ ਦੇ ਟਵੀਟ 'ਤੇ ਕੁਮੈਂਟ ਕਰਦੇ ਹੋਏ ਲਿਖਿਆ, ''ਹਾਂ ਤੁਸੀਂ ਅਜਿਹਾ ਕਰਦੇ ਸੀ! ਪਰ ਤੁਹਾਡੇ ਅਸਲ ਸ਼ਬਦ ਹੁੰਦੇ ਸਨ ਕਿ ਕੀ ਤੁਸੀਂ ਠੀਕ ਹੋ ਕਿਉਂਕਿ ਅਜਿਹੀਆਂ ਕੁਝ ਹੋਰ ਗੇਂਦਾਂ ਆਉਣ ਵਾਲੀਆਂ ਹਨ।'' ਯੁਵਰਾਜ ਦੇ ਇਸ ਟਵੀਟ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ ਅਤੇ ਇਸ ਨੂੰ 4.8 ਹਜ਼ਾਰ ਤੋਂ ਜ਼ਿਆਦਾ ਲਾਈਕਸ ਅਤੇ 472 ਵਾਰ ਰੀਟਵੀਟ ਕੀਤਾ ਗਿਆ ਹੈ।''
PunjabKesari
ਅਖਤਰ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਆਰਚਰ ਦੀ ਇਸ ਹਰਕਤ 'ਤੇ ਟਵੀਟ ਕਰਦੇ ਹੋਏ ਲਿਖਿਆ ਸੀ, ''ਬਾਊਂਸਰ ਖੇਡ ਦਾ ਹਿੱਸਾ ਨਹੀਂ ਹੁੰਦੀ ਹੈ, ਪਰ ਜਦੋਂ ਇਕ ਗੇਂਦਬਾਜ਼ ਦੀ ਗੇਂਦ ਬੱਲੇਬਾਜ਼ ਦੇ ਸਿਰ 'ਤੇ ਲਗਦੀ ਹੈ ਅਤੇ ਉਹ ਜ਼ਮੀਨ 'ਤੇ ਡਿਗ ਜਾਂਦਾ ਹੈ, ਤਾਂ ਅਜਿਹੇ 'ਚ ਗੇਂਦਬਾਜ਼ ਨੂੰ ਚਾਹੀਦਾ ਹੈ ਕਿ ਉਹ ਬੱਲੇਬਾਜ਼ ਕੋਲ ਜਾਵੇ ਅਤੇ ਉਸ ਤੋਂ ਪੁੱਛੇ ਕਿ ਕੀ ਉਹ ਠੀਕ ਹੈ? ਆਰਚਰ ਨੇ ਇਹ ਚੰਗਾ ਨਹੀਂ ਕੀਤਾ ਕਿ ਜਦੋਂ ਉਨ੍ਹਾਂ ਦੀ ਗੇਂਦ ਸਮਿਥ ਦੀ ਗਰਦਨ 'ਤੇ ਲੱਗੀ ਅਤੇ ਉਹ ਉੱਥੋਂ ਚਲੇ ਗਏ, ਜਦਕਿ ਸਮਿਥ ਦਰਦ 'ਚ ਸਨ। ਮੈਂ ਹਮੇਸ਼ਾ ਸਭ ਤੋਂ ਪਹਿਲਾਂ ਬੱਲੇਬਾਜ਼ ਦੇ ਕੋਲ ਜਾਂਦਾ ਸੀ ਅਤੇ ਉਸ ਦਾ ਹਾਲਚਾਲ ਪੁੱਛਦਾ ਸੀ।''


Tarsem Singh

Content Editor

Related News