ਖਰਾਬ ਲੈਅ ਨਾਲ ਜੂਝ ਰਹੇ ਪੰਤ ਦੇ ਬਚਾਅ ''ਚ ਆਏ ਯੁਵਰਾਜ, ਦਿੱਤੇ ਇਹ ਖਾਸ ਟਿਪਸ
Tuesday, Sep 24, 2019 - 05:05 PM (IST)

ਨਵੀਂ ਦਿੱਲੀ— ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੇ ਖਰਾਬ ਲੈਅ ਨਾਲ ਜੂਝ ਰਹੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਸ ਨੌਜਵਾਨ ਖਿਡਾਰੀ ਦੀ ਆਲੋਚਨਾ ਨਹੀਂ ਹੋਣੀ ਚਾਹੀਦੀ ਅਤੇ ਲੈਅ 'ਚ ਪਰਤਨ ਲਈ ਉਨ੍ਹਾਂ ਨੂੰ ਕਪਤਾਨ ਵਿਰਾਟ ਕੋਹਲੀ ਦੇ ਸਾਥ ਦੀ ਜ਼ਰੂਰਤ ਹੈ। ਭਾਰਤੀ ਟੀਮ ਮੈਨੇਜਮੈਂਟ ਪੰਤ ਨੂੰ ਲੰਬੇ ਸਮੇਂ ਤੋਂ ਮੌਕੇ ਦੇ ਰਿਹਾ ਹੈ ਪਰ ਉਹ ਖਰਾਬ ਸ਼ਾਟ ਖੇਡ ਕੇ ਇਨ੍ਹਾਂ ਮੌਕਿਆਂ ਦਾ ਲਾਹਾ ਲੈਣ 'ਚ ਅਸਫਲ ਰਹੇ ਹਨ।
ਯੁਵਰਾਜ ਨੇ ਇੰਡੀਆ ਆਨ ਟ੍ਰੈਕ ਅਦਾਰੇ ਦੇ 'ਦਿ ਸਪੋਰਟਸ ਮੂਵਮੈਂਟ' ਸਮਾਗਮ 'ਚ ਕਿਹਾ, ''ਮੈਨੂੰ ਅਸਲ 'ਚ ਇਹ ਨਹੀਂ ਪਤਾ ਕਿ ਉਸ ਦੇ (ਪੰਤ) ਦੇ ਨਾਲ ਕੀ ਹੋ ਰਿਹਾ ਹੈ। ਉਸ ਦੀ ਜ਼ਰੂਰਤ ਤੋਂ ਜ਼ਿਆਦਾ ਆਲੋਚਨਾ ਹੋ ਰਹੀ ਹੈ। ਕਿਸੇ ਨਾਲ ਉਸ ਨੂੰ ਗੱਲ ਕਰਨ ਦੀ ਜ਼ਰੂਰਤ ਹੈ।'' ਉਨ੍ਹਾਂ ਕਿਹਾ, ''ਜੋ ਲੋਕ ਉਸ 'ਤੇ ਨਜ਼ਰ ਰੱਖ ਰਹੇ ਹਨ, ਜਿਵੇਂ ਕੋਚ ਅਤੇ ਕਪਤਾਨ, ਉਨ੍ਹਾਂ ਨੂੰ ਉਸ ਦਾ ਮਾਰਗਦਰਸ਼ਨ ਕਰਨਾ ਚਾਹੀਦਾ ਹੈ।''
ਹਾਲ ਹੀ 'ਚ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਯੁਵਰਾਜ ਨੇ ਕਿਹਾ ਕਿ 21 ਸਾਲ ਦੇ ਇਸ ਵਿਕਟਕੀਪਰ ਦੇ ਖੇਡ 'ਚ ਸੁਧਾਰ ਲਿਆਉਣ ਲਈ ਮਨੋਵਿਗਿਆਨਕ ਤਰੀਕੇ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ, ''ਤੁਸੀਂ ਉਸ ਤੋਂ ਸਰਵਸ੍ਰੇਸ਼ਠ ਪ੍ਰਦਰਸ਼ਨ ਕਿਵੇਂ ਕਰਵਾਉਂਦੇ ਹੋ। ਉਹ ਉਸ ਦੇ ਚਰਿੱਤਰ 'ਤੇ ਅਧਾਰਤ ਹੈ। ਤੁਹਾਨੂੰ ਉਸ ਦੇ ਚਰਿੱਤਰ ਨੰ ਸਮਝਣਾ ਹੋਵੇਗਾ ਅਤੇ ਉਸੇ ਹਿਸਾਬ ਨਾਲ ਕਰਨਾ ਹੋਵੇਗਾ।'' ਭਾਰਤੀ ਕੋਚ ਰਵੀ ਸ਼ਾਸਤਰੀ ਨੇ ਹਾਲ ਹੀ 'ਚ ਗੈਰ ਜ਼ਿੰਮੇਵਾਰਾਨਾ ਤਰੀਕੇ ਨਾਲ ਸ਼ਾਟ ਖੇਡ ਕੇ ਆਊਟ ਹੋਣ 'ਤੇ ਪੰਤ ਦੀ ਆਲੋਚਨਾ ਕਰਦੇ ਹੋਏ ਕਿਹਾ ਸੀ ਕਿ ਜੇਕਰ ਉਹ ਗਲਤੀਆਂ ਨੂੰ ਦੁਹਰਾਉਂਦੇ ਰਹਿਣਗੇ ਤਾਂ ਉਨ੍ਹਾਂ ਨੂੰ ਇਸ ਦਾ ਖਾਮੀਆਜ਼ਾ ਭੁਗਤਨਾ ਪਵੇਗਾ।