ਨਹੀਂ ਕਹਾਂਗਾ ਅਲਵਿਦਾ, IPL ''ਚ ਸ਼ਾਨਦਾਰ ਪ੍ਰਦਰਸ਼ਨ ਕਰ ਟੀਮ ''ਚ ਕਰਾਂਗਾ ਵਾਪਸੀ : ਯੁਵਰਾਜ
Monday, Jan 07, 2019 - 01:48 PM (IST)
ਕੋਲਕਾਤਾ : ਧਾਕੜ ਸਿਕਸਰ ਕਿੰਗ ਖਿਡਾਰੀ ਯੁਵਰਾਜ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਉਹ ਆਗਾਮੀ ਵਿਸ਼ਵ ਕੱਪ ਦੀ ਟੀਮ ਵਿਚ ਜਗ੍ਹਾ ਬਣਾਉਣ ਲਈ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਚਾਹੁੰਗਾ। ਬੰਗਾਲ ਖਿਲਾਫ ਰਣਜੀ ਟਰਾਫੀ ਮੈਚ ਲਈ ਪਹੁੰਚੇ ਯੁਵਰਾਜ ਸਿੰਘ ਨੇ ਕਿਹਾ, ''ਕ੍ਰਿਕਟ ਨੇ ਮੈਨੂੰ ਸਭ ਕੁਝ ਦਿੱਤਾ ਹੈ। ਮੈਨੂੰ ਚਾਹੁੰਦਾ ਹਾਂ ਜਦੋਂ ਇਸ ਕੇਡ ਨੂੰ ਅਲਵਿਦਾ ਕਹਾਂ ਤਾਂ ਆਪਣੀ ਸਰਵਸ੍ਰੇਸ਼ਠ ਲੈਅ 'ਚ ਹੋਵਾਂ। ਮੈਂ ਕਿਸੇ ਪਛਤਾਵੇ ਨਾਲ ਨਹੀਂ ਜਾਣਾ ਚਾਹੁੰਦਾ ਹਾਂ।

ਆਈ. ਪੀ. ਐੱਲ. 2019 ਨਿਲਾਮੀ ਵਿਚ ਪੰਜਾਬ ਦੇ 37 ਸਾਲਾ ਇਸ ਬੱਲੇਬਾਜ਼ ਨੂੰ ਮੁੰਬਈ ਇੰਡੀਅਨ ਨੇ ਉਸਦੇ ਬੇਸ ਪ੍ਰਾਈਜ਼ 'ਤੇ ਟੀਮ ਨਾਲ ਜੋੜਿਆ ਹੈ। ਯੁਵੀ ਇਸ ਟੀ-20 ਟੂਰਨਾਮੈਂਟ ਦੇ ਜਰੀਏ ਵਾਪਸੀ ਕਰਨਾ ਚਾਹੁੰਦੇ ਹਨ। ਯੁਵੀ ਨੇ ਕਿਹਾ ਕਿ ਮੈਂ ਆਪਣੇ ਵਲੋਂ ਸਰਵਸ੍ਰੇਸ਼ਠ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਇਹ ਸਾਡਾ ਆਖਰੀ (ਗਰੁਪ ਗੇੜ) ਰਣਜੀ ਟਰਾਫੀ ਮੈਚ ਹੈ ਅਤੇ ਦੇਖਦੇ ਹਾਂ ਕਿ ਕੁਆਲੀਫਾਈ ਕਰ ਪਾਉਂਦੇ ਹਨ ਜਾਂ ਨਹੀਂ। ਇਸ ਤੋਂ ਬਾਅਦ ਰਾਸ਼ਟਰੀ ਟੀ-20 ਟੂਰਨਾਮੈਂਟ ਅਤੇ ਆਈ. ਪੀ. ਐੱਲ. ਹੈ। ਮੈਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰ ਕੇ ਖੁਦ ਦੇ ਨਾਲ ਚੰਗਾ ਹੋਣ ਦੀ ਉਮੀਦ ਕਰਾਂਗਾ।''

ਯੁਵਰਾਜ ਨੇ ਇਸ ਮੌਕੇ 'ਤੇ ਆਸਟਰੇਲੀਆ ਵਿਚ ਸੀਰੀਜ਼ ਜਿੱਤਣ ਵਾਲੀ ਵਿਰਾਟ ਦੀ ਅਗਵਾਈ ਵਾਲੀ ਭਾਰਤੀ ਟੀਮ ਦੀ ਸ਼ਲਾਘਾ ਕੀਤੀ। ਯੁਵੀ ਨੇ ਕਿਹਾ ਕਿ ਜ਼ਾਹਿਰ ਹੈ ਕਿ ਸਾਡੀ ਬੱਲਾਬਾਜ਼ੀ ਵਿਚ ਤਜ਼ਰਬੇ ਦੀ ਕਮੀ ਸੀ ਪਰ ਖਿਡਾਰੀਆਂ ਦੀ ਸ਼ਾਨਦਾਰ ਕੋਸ਼ਿਸ਼ ਰਹੀ। ਖਾਸ ਕਰਕੇ ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ ਅਤੇ ਜਸਪ੍ਰੀਤ ਬੁਮਰਾਹ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ। ਹੇਠਲੇ ਕ੍ਰਮ ਵਿਚ ਰਿਸ਼ਭ ਪੰਤ ਨੂੰ ਵੱਡਾ ਸਕੋਰ ਬਣਾਉਂਦੇ ਦੇਖਣਾ ਚੰਗਾ ਤਜ਼ਰਬਾ ਰਿਹਾ ।''
