ਕ੍ਰਿਕਟਰ ਯੁਵਰਾਜ ਸਿੰਘ ਨਹੀਂ ਮਨਾਉਣਗੇ ਆਪਣਾ ਜਨਮਦਿਨ, ਕਿਸਾਨਾਂ ਦੇ ਸਮਰਥਨ ''ਚ ਆਖ਼ੀ ਇਹ ਗੱਲ

Saturday, Dec 12, 2020 - 01:13 PM (IST)

ਨਵੀਂ ਦਿੱਲੀ (ਭਾਸ਼ਾ) : ਭਾਰਤ ਦੀ ਵਿਸ਼ਵ ਕੱਪ 2011 ਜਿੱਤ ਦੇ ਨਾਇਕ ਸਾਬਕਾ ਹਰਫ਼ਨਮੌਲਾ ਯੁਵਰਾਜ ਸਿੰਘ ਅੱਜ 39 ਸਾਲ ਦੇ ਹੋ ਗਏ ਹਨ ਪਰ ਆਪਣਾ ਜਨਮਦਿਨ ਮਨਾਉਣ ਦੀ ਬਜਾਏ ਉਨ੍ਹਾਂ ਨੇ ਕਿਸਾਨਾਂ ਦੇ ਮਸਲਿਆਂ ਦਾ ਗੱਲਬਾਤ ਜ਼ਰੀਏ ਹੱਲ ਕੱਢਣ ਦੀ ਉਮੀਦ ਜਤਾਈ। ਯੁਵਰਾਜ ਸਿੰਘ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸਾਵਧਾਨੀ ਵਰਤਣ ਦੀ ਵੀ ਅਪੀਲ ਕੀਤੀ  ।

ਇਹ ਵੀ ਪੜ੍ਹੋ: ਜਨਮਦਿਨ ਮੌਕੇ ਛਲਕਿਆ ਯੁਵਰਾਜ ਦਾ ਦਰਦ, ਕਿਹਾ- ਪਿਤਾ ਯੋਗਰਾਜ ਦੇ ਵਿਵਾਦਤ ਬਿਆਨ ਤੋਂ ਬੇਹੱਦ ਦੁਖ਼ੀ ਹਾਂ

ਯੁਵਰਾਜ ਸਿੰਘ ਨੇ ਟਵਿਟਰ 'ਤੇ ਲਿਖਿਆ, 'ਜਨਮਦਿਨ ਕੋਈ ਖਾਹਿਸ਼ ਜਾਂ ਇੱਛਾ ਪੂਰੀ ਕਰਣ ਦਾ ਮੌਕਾ ਹੁੰਦਾ ਹੈ ਪਰ ਜਨਮਦਿਨ ਮਨਾਉਣ ਦੀ ਬਜਾਏ ਮੈਂ ਅਰਦਾਸ ਕਰਦਾ ਹਾਂ ਕਿ ਸਾਡੇ ਕਿਸਾਨਾਂ ਅਤੇ ਸਾਡੀ ਸਰਕਾਰ ਵਿਚਾਲੇ ਜਾਰੀ ਗੱਲਬਾਤ ਨਾਲ ਇਸ ਮਸਲੇ ਦਾ ਕੋਈ ਹੱਲ ਨਿਕਲ ਆਏ।' ਉਨ੍ਹਾਂ ਕਿਹਾ, 'ਇਸ ਵਿਚ ਕੋਈ ਸ਼ੱਕ ਨਹੀਂ ਕਿ ਕਿਸਾਨ ਭਾਰਤ ਦੀ ਜੀਵਨਰੇਖਾ ਹਨ ਅਤੇ ਮੇਰਾ ਮੰਨਣਾ ਹੈ ਕਿ ਅਜਿਹੀ ਕੋਈ ਸਮੱਸਿਆ ਨਹੀਂ ਹੈ ਜਿਸ ਦਾ ਸ਼ਾਂਤੀਪੂਰਨ ਗੱਲਬਾਤ ਨਾਲ ਹੱਲ ਨਾ ਨਿਕਲ ਸਕਦਾ ਹੋਵੇ।

ਇਹ ਵੀ ਪੜ੍ਹੋ: WHO ਨੇ ਨਰਿੰਦਰ ਮੋਦੀ ਦੇ 'ਫਿਟਨੈੱਸ ਦਾ ਡੋਜ਼, ਅੱਧਾ ਘੰਟਾ ਰੋਜ਼' ਅਭਿਆਨ ਦੀ ਕੀਤੀ ਸ਼ਲਾਘਾ

ਦੱਸਣਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਹਜ਼ਾਰਾਂ ਕਿਸਾਨ ਨਵੇਂ ਖੇਤੀਬਾੜੀ ਕਾਨੂੰਨ ਖ਼ਿਲਾਫ਼ ਦਿੱਲੀ ਦੀ ਸਰਹੱਦ 'ਤੇ ਡਟੇ ਹੋਏ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਘੱਟ ਤੋਂ ਘੱਟ ਸਮਰਥਨ ਮੁੱਲ ਵਿਵਸਥਾ ਖ਼ਤਮ ਹੋਣ ਨਾਲ ਉਹ ਵੱਡੇ ਕਾਰਪੋਰੇਟ ਸਮੂਹਾਂ ਦੇ ਮੋਹਤਾਜ ਹੋ ਜਾਣਗੇ। ਕਿਸਾਨਾਂ ਦੇ ਸਮਰਥਨ ਵਿਚ ਖੇਡ ਰਤਨ ਪੁਰਸਕਾਰ ਜੇਤੂ ਮੁੱਕੇਬਾਜ ਅਤੇ ਕਾਂਗਰਸ ਦੀ ਟਿਕਟ 'ਤੇ ਲੋਕ ਸਭਾ ਚੋਣਾਂ ਲੜ ਚੁੱਕੇ ਵਿਜੇਂਦਰ ਸਿੰਘ ਨੇ ਰਾਸ਼ਟਰੀ ਪੁਰਸਕਾਰ ਵਾਪਸ ਕਰਨ ਦੀ ਧਮਕੀ ਦਿੱਤੀ ਹੈ।

ਇਹ ਵੀ ਪੜ੍ਹੋ: ਧੀ ਦੇ ਵਿਆਹ ਲਈ ਸਰਕਾਰ ਦੇ ਰਹੀ ਹੈ 10 ਗ੍ਰਾਮ ਸੋਨਾ, ਇੰਝ ਲੈ ਸਕਦੇ ਹੋ ਇਸ ਸਕੀਮ ਦਾ ਲਾਭ


cherry

Content Editor

Related News