ਵਿਸ਼ਵ ਕੱਪ ਟੀਮ ਚੋਂ ਯੁਵਰਾਜ ਤੇ ਰੈਨਾ ਦੀ ਛੁੱਟੀ, ਇਨਾਂ ਦੋ ਖਿਡਾਰੀਆਂ ਨੂੰ ਮਿਲ ਸਕਦੈ ਮੌਕਾ

Wednesday, Apr 10, 2019 - 01:45 PM (IST)

ਵਿਸ਼ਵ ਕੱਪ ਟੀਮ ਚੋਂ ਯੁਵਰਾਜ ਤੇ ਰੈਨਾ ਦੀ ਛੁੱਟੀ, ਇਨਾਂ ਦੋ ਖਿਡਾਰੀਆਂ ਨੂੰ ਮਿਲ ਸਕਦੈ ਮੌਕਾ

ਸਪੋਰਟਸ ਡੈਸਕ— ਇੰਗਲੈਂਡ 'ਚ 30 ਮਈ ਤੋਂ ਸ਼ੁਰੂ ਹੋਣ ਜਾ ਰਹੇ ਵਿਸ਼ਵ ਕੱਪ ਲਈ ਭਾਰਤੀ ਕ੍ਰਿਕਟ ਬੋਰਡ 15 ਅਪ੍ਰੈਲ ਨੂੰ ਆਪਣੀ 15 ਮੈਂਬਰ ਟੀਮ ਦਾ ਐਲਾਨ ਕਰੇਗੀ। ਤੁਹਾਨੂੰ ਦੱਸ ਦੇਈਏ ਵਿਸ਼ਵ ਕੱਪ ਲਈ ਟੀਮਾਂ ਦਾ ਐਲਾਨ ਕਰਨ ਦੀ ਆਖਰੀ ਤਰੀਕ 23 ਅਪ੍ਰੈਲ ਹੈ ਪਰ ਬੀ. ਸੀ. ਸੀ. ਆਈ. ਆਖਰੀ 8 ਦਿਨ ਪਹਿਲਾਂ ਹੋ ਸਕੇ ਭਾਰਤੀ ਟੀਮ ਦਾ ਐਲਾਨ ਕਰ ਦੇਵੇਗੀ।PunjabKesari
ਭਾਰਤੀ ਖਿਡਾਰੀਆਂ ਦੇ ਹਾਲ ਫਿਲਹਾਲ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਇਹ ਕਹਿਣਾ ਗਲਤ ਨਹੀਂ ਹੋਵੇਗਾ ਦੀ ਵਿਸ਼ਵ ਕੱਪ ਲਈ ਘੱਟ ਤੋਂ ਘੱਟ 12 ਜਾਂ 13 ਖਿਡਾਰੀਆਂ ਦੇ ਨਾਂ ਤਾਂ ਹੁਣ ਤੱਕ ਪੱਕੇ ਵੀ ਹੋ ਚੱਕੇ ਹੋਣਗੇ। 15 ਮੈਂਬਰ ਟੀਮ 'ਚ ਸਿਰਫ ਇਕ ਜੋ ਸਭ ਤੋਂ ਵੱਡਾ ਸਸਪੈਂਸ ਬਣਿਆ ਹੋਇਆ ਹੈ ਉਹ ਹੈ ਮਹਿੰਦਰ ਸਿੰਘ ਧੋਨੀ ਤੋਂ ਇਲਾਵਾ ਭਾਰਤ ਦਾ ਸਟੈਂਡਬਾਈ ਵਿਕਟਕੀਪਰ ਕੌਣ ਹੋਵੇਗਾ।PunjabKesari
ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਦਿਨੇਸ਼ ਕਾਰਤਿਕ ਦੇ ਉਪਰ ਤਰਜੀਹ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਤੇਜ਼ ਗੇਂਦਬਾਜ਼ੀ ਆਲਰਾਊਂਡਰ ਵਿਜੇ ਸ਼ੰਕਰ ਨੂੰ ਵੀ ਇੰਗਲੈਂਡ ਦਾ ਟਿਕਟ ਮਿਲ ਸਕਦੀ ਹੈ। ਹਾਰਦਿਕ ਪਡੰਯਾ ਦੀ ਗੈਰਮੌਜੂਦਗੀ 'ਚ ਸ਼ੰਕਰ ਨੇ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਜਿਸ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਪਡੰਯਾ ਦੇ ਸਟੈਂਡਬਾਈ ਦੇ ਰੂਪ 'ਚ ਟੀਮ 'ਚ ਸ਼ਾਮਲ ਕੀਤਾ ਜਾ ਸਕਦਾ ਹੈ।PunjabKesari
ਯੁਵਰਾਜ ਤੇ ਰੈਨਾ ਦਾ ਕੋਈ ਚਾਂਸ ਨਹੀਂ
2011 ਵਿਸ਼ਵ ਕੱਪ 'ਚ ਟੀਮ ਇੰਡੀਆ ਦੀ ਜਿੱਤ ਦੇ ਨਾਇਕ ਰਹੇ ਯੁਵਰਾਜ ਸਿੰਘ ਦਾ ਇਸ ਵਾਰ ਵਿਸ਼ਵ ਕੱਪ 'ਚ ਖੇਡਣਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਵੀ ਹੈ। ਯੁਵਰਾਜ ਸਿੰਘ ਕਾਫ਼ੀ ਲੰਬੇ ਸਮੇਂ ਤੋਂ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਹਨ ਉਪਰੋਂ ਡੋਮੈਸਟਿਕ ਕ੍ਰਿਕਟ 'ਚ ਵੀ ਉਨ੍ਹਾਂ ਦਾ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਹੈ। ਯੁਵਰਾਜ ਸਿੰਘ ਦੀ ਤਰ੍ਹਾਂ ਸੁਰੇਸ਼ ਰੈਨਾ ਲਈ ਵੀ ਵਿਸ਼ਵ ਕੱਪ ਟੀਮ 'ਚ ਜਗ੍ਹਾ ਬਣਾ ਪਾਉਣਾ ਅਸੰਭਵ ਹੀ ਹੈ।PunjabKesari


Related News