ਯੁਵਰਾਜ ਨੇ ਕੀਤੀ ਹੈਦਰਾਬਾਦ ਦੇ ਇਸ ਬੱਲੇਬਾਜ਼ ਦੀ ਤਾਰੀਫ਼, ਕਿਹਾ- ਹੋ ਸਕਦੈ ਭਵਿੱਖ ਦਾ ਸਪੈਸ਼ਲ ਖਿਡਾਰੀ

Monday, Nov 09, 2020 - 08:11 PM (IST)

ਸਪੋਰਟਸ ਡੈਸਕ : ਸਾਬਕਾ ਭਾਰਤੀ ਹਰਫਨਮੌਲਾ ਯੁਵਰਾਜ ਸਿੰਘ ਨੇ ਸਨਰਾਈਜ਼ਰਸ ਹੈਦਰਾਬਾਦ ਦੇ ਬੱਲੇਬਾਜ਼ ਅਬਦੁਲ ਸਮਦ ਦੀ ਤਾਰੀਫ਼ ਕੀਤੀ ਹੈ ਅਤੇ ਕਿਹਾ ਕਿ ਉਹ ਭਵਿੱਖ ਦਾ ਸਪੈਸ਼ਲ ਖਿਡਾਰੀ ਹੋ ਸਕਦਾ ਹੈ। ਸਮਦ ਜੰਮੂ ਅਤੇ ਕਸ਼ਮੀਰ ਦੇ ਤੀਸਰੇ ਖਿਡਾਰੀ ਹਨ ਜਿਨ੍ਹਾਂ ਨੇ ਆਈ.ਪੀ.ਐੱਲ. ਖੇਡਿਆ ਹੈ ਅਤੇ ਉਨ੍ਹਾਂ ਨੇ ਐਤਵਾਰ ਨੂੰ ਦਿੱਲੀ ਕੈਪੀਟਲਸ ਖ਼ਿਲਾਫ਼ 16 ਗੇਂਦਾਂ 'ਤੇ 33 ਦੌੜਾਂ ਦੀ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ। ਹਾਲਾਂਕਿ ਸਨਰਾਈਜ਼ਰਸ ਜਿੱਤ ਨਹੀਂ ਸਕੀ ਅਤੇ ਫਾਈਨਲ 'ਚ ਜਾਣ ਦਾ ਸੁਫ਼ਨਾ ਟੁੱਟ ਗਿਆ।
ਇਹ ਵੀ ਪੜ੍ਹੋ: ਵਿਰਾਟ ਪਹਿਲੇ ਟੈਸਟ ਤੋਂ ਬਾਅਦ ਪਰਤੇਗਾ ਵਤਨ, ਰੋਹਿਤ ਟੈਸਟ ਟੀਮ 'ਚ ਸ਼ਾਮਲ

ਇਰਫਾਨ ਪਠਾਨ ਅਤੇ ਯੁਵਰਾਜ ਨੇ ਸਮਦ ਦੀ ਤਾਰੀਫ਼ ਕਰਦੇ ਹੋਏ ਟਵੀਟ ਕੀਤੇ ਹਨ। ਪਠਾਨ ਨੇ ਸਮਦ ਬਾਰੇ ਲਿਖਿਆ, ਹਾਂ ਉਨ੍ਹਾਂ ਨੂੰ ਸਨਰਾਈਜ਼ਰਸ ਹੈਦਰਾਬਾਦ ਲਈ ਮੈਚ ਜਿੱਤਣਾ ਚਾਹੀਦਾ ਸੀ ਪਰ ਚਰਿੱਤਰ ਅਤੇ ਸ਼ਕਤੀ  ਦੇ ਖੇਡ ਨੂੰ ਵਿਖਾਉਣ ਲਈ ਅਬਦੁਲ ਸਮਦ 'ਤੇ ਅਸਲ 'ਚ ਮਾਣ ਹੈ।

ਉਥੇ ਹੀ ਯੁਵਰਾਜ ਸਿੰਘ ਨੇ ਪਠਾਨ ਦੇ ਟਵੀਟ 'ਤੇ ਰਿਪਲਾਈ ਕਰਦੇ ਹੋਏ ਸਮਦ ਨੂੰ ਲੈ ਕੇ ਲਿਖਿਆ, ਸਮਦ ਨੇ ਮੈਨੂੰ ਬਹੁਤ ਵਿਸ਼ਵਾਸ ਦਿਖਾਇਆ ਹੈ ਅਤੇ ਮੈਨੂੰ ਲੱਗਦਾ ਹੈ ਕਿ ਉਹ ਭਵਿੱਖ ਦਾ ਵਿਸ਼ੇਸ਼ ਖਿਡਾਰੀ ਹੋ ਸਕਦਾ ਹੈ।  

ਜ਼ਿਕਰਯੋਗ ਹੈ ਕਿ ਦਿੱਲੀ ਕੈਪੀਟਲਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 3 ਵਿਕਟ ਦੇ ਨੁਕਸਾਨ 'ਤੇ 189 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ 'ਚ ਉਤਰੀ ਸਨਰਾਈਜਰਸ 8 ਵਿਕਟ ਗੁਆ ਕੇ 172 ਦੌੜਾਂ ਹੀ ਬਣਾ ਸਕੀ ਅਤੇ ਮੈਚ ਹਾਰ ਗਈ। ਇਸ ਜਿੱਤ ਦੇ ਨਾਲ ਹੀ ਦਿੱਲੀ ਨੇ ਪਹਿਲੀ ਵਾਰ ਆਈ.ਪੀ.ਐੱਲ. ਦੇ ਫਾਈਨਲ 'ਚ ਕਦਮ ਰੱਖਿਆ ਅਤੇ ਹੁਣ ਉਹ ਖ਼ਿਤਾਬ ਲਈ ਮੰਗਲਵਾਰ 10 ਨਵੰਬਰ ਨੂੰ ਚਾਰ ਵਾਰ ਦੀ ਜੇਤੂ ਟੀਮ ਮੁੰਬਈ ਇੰਡੀਅਨਸ ਨਾਲ ਮੁਕਾਬਲਾ ਕਰੇਗੀ।


Inder Prajapati

Content Editor

Related News