ਸਚਿਨ ਤੇਂਦੁਲਕਰ ਤੋਂ ਬਾਅਦ ਹੁਣ ਯੁਸੂਫ ਪਠਾਨ ਨੂੰ ਵੀ ਹੋਇਆ ਕੋਰੋਨਾ, ਖ਼ੁਦ ਟਵੀਟ ਕਰ ਦਿੱਤੀ ਜਾਣਕਾਰੀ
Sunday, Mar 28, 2021 - 10:04 AM (IST)
ਨਵੀਂ ਦਿੱਲੀ (ਭਾਸ਼ਾ) : ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਤੋਂ ਬਾਅਦ ਹੁਣ ਸਾਬਕਾ ਹਰਫ਼ਨਮੌਲ ਯੁਸੂਫ ਪਠਾਨ ਕੋਰੋਨਾ ਜਾਂਚ ਵਿਚ ਪਾਜ਼ੇਟਿਵ ਪਾਏ ਗਏ ਹਨ ਅਤੇ ਆਪਣੇ ਘਰ ਵਿਚ ਇਕਾਂਤਵਾਸ ਵਿਚ ਹਨ। ਹਾਲ ਹੀ ਵਿਚ ਰੋਡ ਸੇਫਟੀ ਲੀਜੈਂਡ ਕ੍ਰਿਕਟ ਸੀਰੀਜ਼ ਵਿਚ ਖੇਡਣ ਵਾਲੇ ਕ੍ਰਿਕਟਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਇਸ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ: ਸਚਿਨ ਤੇਂਦੁਲਕਰ ਨੂੰ ਹੋਇਆ ਕੋਰੋਨਾ, ਖ਼ੁਦ ਨੂੰ ਕੀਤਾ ਇਕਾਂਤਵਾਸ
ਯੁਸੂਫ ਨੇ ਲਿਖਿਆ, ‘ਮੈਂ ਕੋਰੋਨਾ ਜਾਂਚ ਵਿਚ ਪਾਜ਼ੇਟਿਵ ਪਾਇਆ ਗਿਆ ਹਾਂ। ਹਲਕੇ ਲੱਛਣ ਸਨ ਅਤੇ ਪੁਸ਼ਟੀ ਹੋਣ ਦੇ ਬਾਅਦ ਇਕਾਂਤਵਾਸ ਵਿਚ ਹਾਂ ਅਤੇ ਸਾਰੀਆਂ ਸਾਵਧਾਨੀਆਂ ਵਰਤ ਰਿਹਾ ਹਾਂ। ਮੇਰੇ ਸੰਪਰਕ ਵਿਚ ਜੋ ਵੀ ਲੋਕ ਆਏ ਹਨ, ਮੈਂ ਉਨ੍ਹਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਜਲਦ ਤੋਂ ਜਲਦ ਆਪਣਾ ਟੈਸਟ ਕਰਵਾ ਲੈਣ।’
ਇਹ ਵੀ ਪੜ੍ਹੋ: 3 ਸਾਲਾ ਬੱਚੀ ਦੀ ਜਬਰ-ਜ਼ਿਨਾਹ ਤੋਂ ਬਾਅਦ ਹੱਤਿਆ
ਜ਼ਿਕਰਯੋਗ ਹੈ ਕਿ ਯੁਸੂਫ ਪਠਾਨ ਤੋਂ ਪਹਿਲਾਂ ਸਚਿਨ ਤੇਂਦੁਲਕਰ ਨੇ ਟਵਿਟਰ ’ਤੇ ਖ਼ੁਦ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਕੀਤੀ ਸੀ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਸੀ, ‘ਮੈਂ ਖ਼ੁਦ ਜਾਂਚ ਕਰਵਾ ਰਿਹਾ ਸੀ ਅਤੇ ਕੋਵਿਡ-19 ਤੋਂ ਬਚਣ ਲਈ ਸਾਰੀ ਜ਼ਰੂਰੀ ਸਾਵਧਾਨੀ ਵੀ ਵਰਤ ਰਿਹਾ ਸੀ। ਹਾਲਾਂਕਿ ਬੀਮਾਰੀ ਦੇ ਹਲਕੇ ਲੱਛਣਾਂ ਦੇ ਬਾਅਦ ਅੱਜ ਜਾਂਚ ਵਿਚ ਕੋਰੋਨਾ ਦੀ ਪੁਸ਼ਟੀ ਹੋਈ ਹੈ।’ ਉਨ੍ਹਾਂ ਦੱਸਿਆ, ‘ਘਰ ਦੇ ਹੋਰ ਮੈਂਬਰ ਜਾਂਚ ਵਿਚ ਨੈਗੇਟਿਵ ਆਏ ਹਨ। ਮੈਂ ਘਰ ਵਿਚ ਇਕਾਂਤਵਾਸ ਵਿਚ ਹਾਂ ਅਤੇ ਡਾਕਟਰਾਂ ਦੀ ਸਲਾਹ ਮੁਤਾਬਕ ਸਾਰੇ ਜ਼ਰੂਰੀ ਪ੍ਰੋਟੋਕਾਲ ਦਾ ਪਾਲਣ ਕਰ ਰਿਹਾ ਹਾਂ। ਮੈਂ ਉਨ੍ਹਾਂ ਸਾਰੇ ਸਿਹਤ ਪੇਸ਼ੇਵਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜੋ ਮੇਰੀ ਅਤੇ ਦੇਸ਼ ਭਰ ਦੇ ਹੋਰ ਲੋਕਾਂ ਦੀ ਦੇਖ਼ਭਾਲ ਕਰ ਰਹੇ ਹਨ। ਸਾਰੇ ਸਾਵਧਾਨੀ ਵਰਤੋ।’
ਮਹਾਰਾਸ਼ਟਰ ਅਤੇ ਖ਼ਾਸ ਕਰਕੇ ਮੁੰਬਈ ਵਿਚ ਪਿਛਲੇ ਕੁੱਝ ਸਮੇਂ ਵਿਚ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਸ਼ੁੱਕਰਵਾਰ ਨੂੰ ਇਸ ਦੇ 36,000 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ।
ਇਹ ਵੀ ਪੜ੍ਹੋ: ਨਰਿੰਦਰ ਮੋਦੀ ਸਟੇਡੀਅਮ ’ਤੇ ਮੁੜ ਲੱਗਾ ਕੋਰੋਨਾ ਫੈਲਾਉਣ ਦਾ ਕਲੰਕ