ਯੁਕੀ, ਰਾਮਕੁਮਾਰ ਤਾਈਪੇ ਚੈਲੰਜਰ ਦੇ ਸੈਮੀਫਾਈਨਲ ''ਚ

04/14/2018 10:49:58 AM

ਤਾਈਪੇ (ਬਿਊਰੋ)— ਭਾਰਤ ਦੇ ਚੋਟੀ ਦੇ ਸਿੰਗਲ ਖਿਡਾਰੀ ਯੁਕੀ ਭਾਂਬਰੀ ਅਤੇ ਰਾਮਕੁਮਾਰ ਰਾਮਨਾਥਨ ਨੇ ਸ਼ੁੱਕਵਾਰ ਨੂੰ ਇੱਥੇ 150,000 ਡਾਲਰ ਇਨਾਮੀ ਤਾਈਪੇ ਚੈਲੰਜਰ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ।

ਚੌਥਾ ਦਰਜਾ ਪ੍ਰਾਪਤ ਯੁਕੀ ਨੇ ਸਥਾਨਕ ਕੁਆਲੀਫਾਇਰ ਚੀਨ ਸੁਨ ਲੋ ਨੂੰ 6-4, 6-2 ਨਾਲ ਹਰਾਇਆ ਜਦਕਿ ਛੇਵਾਂ ਦਰਜਾ ਪ੍ਰਾਪਤ ਰਾਮਕੁਮਾਰ ਨੇ ਤੀਜਾ ਦਰਜਾ ਪ੍ਰ੍ਰਾਪਤ ਅਤੇ ਵਿਸ਼ਵ 'ਚ 98ਵੇਂ ਨੰਬਰ ਦੇ ਡੁਡੀ ਸੇਲਾ ਨੂੰ ਇਸੇ ਸਕੋਰ ਲਾਈਨ ਨਾਲ ਹਰਾਇਆ। ਯੁਕੀ ਦਾ ਸਾਹਮਣਾ ਹੁਣ ਅੱਠਵਾਂ ਦਰਜਾ ਪ੍ਰਾਪਤ ਜਾਪਾਨੀ ਖਿਡਾਰੀ ਤਾਤਸੁਮਾ ਇਟੋ ਨਾਲ ਜਦਕਿ ਰਾਮਕੁਮਾਰ ਦਾ ਜਾਪਾਨ ਦੇ ਹੀ ਗੋ ਸੋਏਦਾ ਨਾਲ ਹੋਵੇਗਾ। ਯੁਕੀ ਅਤੇ ਰਾਮਕੁਮਾਰ ਨੇ ਸੈਮੀਫਾਈਨਲ 'ਚ ਪਹੁੰਚ ਕੇ ਆਪਣੇ 45-45 ਅੰਕ ਸੁਰੱਖਿਅਤ ਕਰ ਦਿੱਤੇ।


Related News