ਤਾਈਪੇ ਓਪਨ ਕੁਆਲੀਫਾਇਰ ਵਿੱਚ ਨੌਜਵਾਨ ਭਾਰਤੀ ਖਿਡਾਰੀਆਂ ਨੇ ਕੀਤਾ ਨਿਰਾਸ਼

Tuesday, May 06, 2025 - 06:29 PM (IST)

ਤਾਈਪੇ ਓਪਨ ਕੁਆਲੀਫਾਇਰ ਵਿੱਚ ਨੌਜਵਾਨ ਭਾਰਤੀ ਖਿਡਾਰੀਆਂ ਨੇ ਕੀਤਾ ਨਿਰਾਸ਼

ਤਾਈਪੇ- ਭਾਰਤ ਦੇ ਨੌਜਵਾਨ ਬੈਡਮਿੰਟਨ ਖਿਡਾਰੀਆਂ ਨੇ ਮੰਗਲਵਾਰ ਨੂੰ ਤਾਈਪੇ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਸਿੰਗਲਜ਼ ਕੁਆਲੀਫਾਇਰ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ, ਕਿਉਂਕਿ ਉਨ੍ਹਾਂ ਵਿੱਚੋਂ ਕੋਈ ਵੀ ਮੁੱਖ ਡਰਾਅ ਵਿੱਚ ਜਗ੍ਹਾ ਨਹੀਂ ਬਣਾ ਸਕਿਆ। ਮਨਰਾਜ ਸਿੰਘ, ਰਘੂ ਮਾਰਿਸਵਾਮੀ ਅਤੇ ਮਾਨਸੀ ਸਿੰਘ ਨੇ ਸਿੰਗਲਜ਼ ਕੁਆਲੀਫਿਕੇਸ਼ਨ ਵਿੱਚ ਸ਼ੁਰੂਆਤੀ ਦੌਰ ਦੀਆਂ ਜਿੱਤਾਂ ਨਾਲ ਉਮੀਦਾਂ ਜਗਾਈਆਂ ਪਰ ਤਿੰਨੋਂ ਦੂਜੇ ਦੌਰ ਦੇ ਮੈਚਾਂ ਵਿੱਚ ਪਿੱਛੇ ਰਹਿ ਗਏ। ਮਨਰਜ ਨੂੰ ਪੁਰਸ਼ ਸਿੰਗਲਜ਼ ਵਿੱਚ ਮਲੇਸ਼ੀਆ ਦੇ ਤਾਨ ਜੀਆ ਜੀ ਤੋਂ 21-9, 19-21, 20-22 ਨਾਲ ਜਦਕਿ ਰਘੂ ਨੂੰ ਇੰਡੋਨੇਸ਼ੀਆ ਦੇ ਮੁਹੰਮਦ ਜ਼ਕੀ ਉਬੈਦਿੱਲਾਹ ਤੋਂ 16-21, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 

ਮਹਿਲਾ ਸਿੰਗਲਜ਼ ਵਿੱਚ ਹਿੱਸਾ ਲੈ ਰਹੀ ਮਾਨਸੀ ਥਾਈਲੈਂਡ ਦੀ ਪਿਚਮੋਨ ਓਪਟਾਨੀਪੁਥ ਤੋਂ 17-21, 10-21 ਨਾਲ ਹਾਰ ਗਈ। ਇਸ ਤੋਂ ਪਹਿਲਾਂ, ਕੁਆਲੀਫਾਇਰ ਦੇ ਸ਼ੁਰੂਆਤੀ ਮੈਚ ਵਿੱਚ, ਰਘੂ ਨੇ ਮਕਾਊ ਦੇ ਪੁਈ ਪੈਂਗ ਫੋਂਗ ਨੂੰ 14-21, 21-16, 21-14 ਨਾਲ ਹਰਾਇਆ। ਮਨਰਾਜ ਨੇ ਸਥਾਨਕ ਖਿਡਾਰੀ ਚੇਂਗ ਕਾਈ ਨੂੰ 19-21, 21-13, 21-11 ਨਾਲ ਹਰਾਇਆ ਸੀ। ਮਾਨਸੀ ਨੇ ਚੀਨੀ ਤਾਈਪੇ ਦੀ ਸਾਈ ਹਸੀਨ-ਪੇਈ ਨੂੰ 22-20, 14-21, 21-17 ਨਾਲ ਹਰਾਇਆ ਸੀ। ਪੁਰਸ਼ ਸਿੰਗਲਜ਼ ਵਿੱਚ, ਆਰਿਆਮਨ ਟੰਡਨ ਅਤੇ ਮਿਥੁਨ ਮੰਜੂਨਾਥ ਨੂੰ ਕੁਆਲੀਫਾਇਰ ਦੇ ਸ਼ੁਰੂਆਤੀ ਦੌਰ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਮਹਿਲਾ ਸਿੰਗਲਜ਼ ਵਿੱਚ, ਈਸ਼ਾਰਾਨੀ ਬਰੂਆ, ਈਰਾ ਸ਼ਰਮਾ ਅਤੇ ਸ਼੍ਰੇਆ ਲੇਲੇ ਵੀ ਪਹਿਲੇ ਦੌਰ ਵਿੱਚੋਂ ਬਾਹਰ ਹੋ ਗਈਆਂ। 
 


author

Tarsem Singh

Content Editor

Related News