ਭਾਰਤ ਦੀਆਂ ਗੋਲਫ ''ਚ ਤਮਗਾ ਉਮੀਦਾਂ ਨੂੰ ਲੱਗਾ ਝਟਕਾ

Sunday, Aug 26, 2018 - 11:05 AM (IST)

ਭਾਰਤ ਦੀਆਂ ਗੋਲਫ ''ਚ ਤਮਗਾ ਉਮੀਦਾਂ ਨੂੰ ਲੱਗਾ ਝਟਕਾ

ਜਕਾਰਤਾ— ਭਾਰਤ ਦੇ ਯੁਵਾ ਗੋਲਫਰਾਂ ਨੇ ਏਸ਼ੀਆਈ ਖੇਡਾਂ 2018 ਦੀ ਗੋਲਫ ਪ੍ਰਤੀਯੋਗਿਤਾ 'ਚ ਪਹਿਲੇ ਦੋ ਦਿਨਾਂ 'ਚ ਜੋ ਉਮੀਦਾਂ ਜਗਾਈਆਂ ਸਨ ਉਨ੍ਹਾਂ ਨੂੰ ਸ਼ਨੀਵਾਰ ਨੂੰ ਤੀਜੇ ਰਾਊਂਡ ਦੇ ਬਾਅਦ ਡੂੰਘਾ ਝਟਕਾ ਲਗ ਗਿਆ। ਦੋ ਰਾਊਂਡ ਦੇ ਬਾਅਦ ਸੰਯੁਕਤ ਤੀਜੇ ਸਥਾਨ 'ਤੇ ਚਲ ਰਹੇ ਆਦਿਲ ਬੇਦੀ ਸੰਯੁਕਤ 10ਵੇਂ ਸਥਾਨ 'ਤੇ ਫਿਸਲ ਗਏ ਜਦਕਿ ਦੂਜੇ ਸਥਾਨ 'ਤੇ ਚਲ ਰਹੀ ਭਾਰਤੀ ਪੁਰਸ਼ ਟੀਮ ਸੰਯੁਕਤ ਪੰਜਵੇਂ ਨੰਬਰ 'ਤੇ ਫਿਸਲ ਗਈ।

ਬੇਦੀ ਨੇ ਤੀਜੇ ਰਾਊਂਡ 'ਚ ਦੋ ਓਵਰ 74 ਦਾ ਕਾਰਡ ਖੇਡਿਆ ਅਤੇ ਉਨ੍ਹਾਂ ਦਾ ਤਿੰਨ ਰਾਊਂਡ ਦਾ ਸਕੋਰ ਤਿੰਨ ਅੰਡਰ 213 ਹੈ। ਰੇਹਾਮ ਥਾਮਸ ਜਾਨ (213) ਵੀ ਸੰਯੁਕਤ 10ਵੇਂ, ਨਵੀਦ ਕਸ਼ਿਤਿਜ ਕੌਲ (217) ਸੰਯੁਕਤ 21ਵੇਂ ਸਥਾਨ 'ਤੇ ਰਹੇ। ਭਾਰਤੀ ਟੀਮ ਤਿੰਨ ਰਾਊਂਡ 'ਚ ਕੁੱਲ 5 ਅੰਡਰ 643 ਦੇ ਸਕੋਰ ਦੇ ਨਾਲ ਸੰਯੁਕਤ ਪੰਜਵੇਂ ਸਥਾਨ 'ਤੇ ਹੈ। ਜਾਪਾਨ 22 ਅੰਡਰ 626 ਦੇ ਸਕੋਰ ਦੇ ਨਾਲ ਪਹਿਲੇ ਸਥਾਨ 'ਤੇ ਬਣਿਆ ਹੋਇਆ ਹੈ। ਮਹਿਲਾ ਵਰਗ 'ਚ ਰਿਧੀਮਾ ਦਿਲਾਵਰੀ ਸੰਯੁਕਤ 20ਵੇਂ, ਸਿਫਤ ਸਾਗੂ ਸੰਯੁਕਤ 23ਵੇਂ ਅਤੇ ਦੀਕਸ਼ਾ ਡਾਗਰ 26ਵੇਂ ਸਥਾਨ 'ਤੇ ਹਨ। ਭਾਰਤੀ ਮਹਿਲਾ ਟੀਮ 4 ਓਵਰ 436 ਦੇ ਸਕੋਰ ਦੇ ਨਾਲ ਸੰਯੁਕਤ ਨੌਵੇਂ ਸਥਾਨ 'ਤੇ ਹੈ।


Related News