ਤੁਸੀਂ ਵੀ ਜਾਣੋ ਸਚਿਨ ਦੇ ਫਿੱਟ ਰਹਿਣ ਦਾ ਮੰਤਰ
Thursday, Dec 27, 2018 - 12:35 AM (IST)

ਨਵੀਂ ਦਿੱਲੀ— ਫਿੱਟਨੈੱਸ ਦੇ ਮਹੱਤਵ 'ਤੇ ਜ਼ੋਰ ਦਿੰਦੇ ਹੋਏ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਬੁੱਧਵਾਰ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਖਾਣੇ ਦੇ ਟੇਬਲ (ਡਾਈਨਿੰਗ ਟੇਬਲ) ਤੋਂ ਜ਼ਿਆਦਾ ਸਮਾਂ ਜਿਮ 'ਚ ਬਤੀਤ ਕਰਨ। ਤੇਂਦੁਲਕਰ ਨੇ ਕਿਹਾ ਕਿ ਸਾਡਾ ਦੇਸ਼ ਖੇਡ ਪ੍ਰੇਮੀ ਹੈ, ਖੇਡ ਖੇਡਣ ਵਾਲਾ ਦੇਸ਼ ਨਹੀਂ ਤੇ ਇਸ ਲਈ ਸਾਡੇ ਅੰਦਰ ਫਿੱਟਨੈੱਸ ਦੀ ਘਾਟ ਹੈ। ਰਿਪੋਰਟ ਅਨੁਸਾਰ ਅਸੀਂ ਵਿਸ਼ਵ 'ਚ ਮੋਟਾਪੇ ਦੇ ਮਾਮਲੇ 'ਚ ਤੀਜੇ ਸਥਾਨ 'ਤੇ ਹਾਂ।
ਸਾਬਕਾ ਭਾਰਤੀ ਕਪਤਾਨ ਤੇਂਦੁਲਕਰ ਨੇ ਕਿਹਾ ਇਹ ਇਸ ਤਰ੍ਹਾਂ ਦੇ ਆਂਕੜੇ ਨਹੀਂ ਹਨ ਜਿਨ੍ਹਾਂ 'ਤੇ ਸਾਨੂੰ ਮਾਣ ਹੋਵੇ ਤੇ ਜੇਕਰ ਅਸੀਂ ਇਨ੍ਹਾਂ ਆਂਕੜਿਆਂ 'ਚ ਬਦਲਾਅ ਨਹੀਂ ਕਰਦੇ ਤਾਂ ਫਿਰ ਯੁਵਾ ਜਨਸ ਜਾ ਹੋਣ ਦਾ ਕੋਈ ਫਾਇਦਾ ਨਹੀਂ ਹੈ। ਤੇਂਦੁਲਕਰ ਨੇ ਜਿਮ ਤੇ ਖਾਣੇ ਦੇ ਟੇਬਲ ਦੇ ਸਮੇਂ ਨੂੰ ਬਦਲਣ ਦੀ ਸਲਾਹ ਦਿੰਦੇ ਹੋਏ ਕਿਹਾ ਜਦੋਂ ਅਸੀਂ ਜਿਮ 'ਚ ਹੁੰਦੇ ਹਾਂ ਤਾਂ ਅਸੀਂ ਘੜੀ ਦੇਖਦੇ ਹੋਏ ਸੋਚਦੇ ਹਾਂ ਕਿ ਟ੍ਰੇਡਮਿਲ 'ਤੇ ਮੇਰੇ 20 ਮਿੰਟ ਕਦੋਂ ਪੂਰੇ ਹੋਣਗੇ ਤੇ ਕਦੀ-ਕਦੀ ਅਸੀਂ 15 ਮਿੰਟ 'ਚ ਹੀ ਇਸ ਨੂੰ ਛੱਡ ਦਿੰਦੇ ਹਾਂ।
ਸਚਿਨ ਨੇ ਕਿਹਾ ਕਿ ਜਦੋਂ ਅਸੀਂ ਖਾਣ ਵਾਲੇ ਟੇਬਲ 'ਤੇ ਬੈਠਦੇ ਹਾਂ ਤਾਂ ਜੋ ਰਸੋਈ ਵੱਲ ਦੇਖਦੇ ਹੋਏ ਸੋਚਦੇ ਹਨ ਕਿ ਮੇਰਾ ਅਗਲਾ ਪਰਾਉਂਠਾ ਕਦੋਂ ਆਵੇਗਾ। ਜਦੋਂ ਅਸੀਂ ਇਸ ਦੀ ਅਦਲਾ ਬਦਲੀ ਕਰ ਦਈਏ, ਜਿਮ 'ਚ 5 ਮਿੰਟ ਵੱਧ ਤੇ ਖਾਣੇ ਦੇ ਟੇਬਲ 'ਤੇ 4 ਮਿੰਟ ਘੱਟ ਬਤੀਤ ਕਰੀਏ ਤਾਂ ਸਾਡੀ ਸਿਹਤ 'ਚ ਸੁਧਾਰ ਹੋਵੇਗਾ।