ਟੋਕੀਓ ਪੈਰਾਲੰਪਿਕ ''ਚ ਸਿਲਵਰ ਮੈਡਲ ਜਿੱਤਣ ਵਾਲੇ ਯੋਗੇਸ਼ ਕਥੂਨੀਆ ਦਾ ਵੱਡਾ ਬਿਆਨ, ਕੋਚ ਦੇ ਬਿਨਾ ਕੀਤਾ ਅਭਿਆਸ

Monday, Aug 30, 2021 - 01:45 PM (IST)

ਟੋਕੀਓ ਪੈਰਾਲੰਪਿਕ ''ਚ ਸਿਲਵਰ ਮੈਡਲ ਜਿੱਤਣ ਵਾਲੇ ਯੋਗੇਸ਼ ਕਥੂਨੀਆ ਦਾ ਵੱਡਾ ਬਿਆਨ, ਕੋਚ ਦੇ ਬਿਨਾ ਕੀਤਾ ਅਭਿਆਸ

ਟੋਕੀਓ- ਡਿਸਕਸ ਥ੍ਰੋਅ ਦੇ ਭਾਰਤੀ ਐਥਲੀਟ ਯੋਗੇਸ਼ ਕਥੂਨੀਆ ਲਈ ਟੋਕੀਓ ਪੈਰਾਲੰਪਿਕਸ 'ਚ ਜਿੱਤੇ ਗਏ ਚਾਂਦੀ ਦੇ ਤਮਗ਼ੇ ਦਾ ਮਹੱਤਵ ਸੋਨ ਤਮਗ਼ੇ ਜਿਹਾ ਹੈ ਕਿਉਂਕਿ ਉਨ੍ਹਾਂ ਨੇ ਕੋਚ ਦੇ ਬਿਨਾ ਅਭਿਆਸ ਕੀਤਾ ਸੀ ਤੇ ਇਕ ਸਾਲ ਤੋਂ ਵੀ ਵੱਧ ਸਮੇਂ ਤੋਂ ਕੋਚਿੰਗ ਦੇ ਬਿਨਾ ਤਮਗ਼ਾ ਜਿੱਤਣ ਨਾਲ ਉਹ ਬਹੁਤ ਖ਼ੁਸ਼ ਹੈ। ਇਸ 24 ਸਾਲਾ ਐਥਲੀਟ ਨੇ ਸੋਮਵਾਰ ਨੂੰ ਆਪਣੀ ਛੇਵੀਂ ਤੇ ਆਖ਼ਰੀ ਕੋਸ਼ਿਸ਼ 'ਚ 44.38 ਮੀਟਰ ਡਿਸਕਸ ਥ੍ਰੋਅ ਚਾਂਦੀ ਦਾ ਤਮਗ਼ਾ ਜਿੱਤਿਆ।
ਇਹ ਵੀ ਪੜ੍ਹੋ : ਟੋਕੀਓ ਪੈਰਾਲੰਪਿਕ 2020 ’ਚ ਭਾਰਤ ਨੂੰ ਪਹਿਲਾ ਸੋਨ ਤਮਗਾ, ਨਿਸ਼ਾਨੇਬਾਜ਼ੀ ’ਚ ਅਵਨੀ ਲੇਖਰਾ ਨੇ ਰਚਿਆ ਇਤਿਹਾਸ

ਉਨ੍ਹਾਂ ਨੇ ਇਸ ਦੇ ਬਾਅਦ ਕਿਹਾ, '' ਇਹ ਸ਼ਾਨਦਾਰ ਸੀ। ਚਾਂਦੀ ਦਾ ਤਮਗ਼ਾ ਜਿੱਤਣ ਨਾਲ ਮੈਨੂੰ ਪੈਰਿਸ 2024 'ਚ ਸੋਨ ਤਮਗ਼ਾ ਜਿੱਤਣ ਲਈ ਬਹੁਤ ਪ੍ਰੇਰਣਾ ਮਿਲੀ ਹੈ।'' ਕਥੂਨੀਆ ਨੇ ਕਿਹਾ ਕਿ ਖੇਡਾਂ ਲਈ ਤਿਆਰੀ ਕਰਨਾ ਮੁਸ਼ਕਲ ਸੀ ਕਿਉਂਕਿ ਲਾਕਡਾਊਨ ਕਾਰਨ ਪਿਛਲੇ ਡੇਢ ਸਾਲ 'ਚ ਜ਼ਿਆਦਾਤਰ ਸਮੇ 'ਚ ਉਨ੍ਹਾਂ ਨੂੰ ਅਭਿਆਸ ਦੀਆਂ ਸਹੂਲਤਾਂ ਨਹੀਂ ਮਿਲ ਸਕੀਆਂ। ਉਨ੍ਹਾਂ ਕਿਹਾ ਕਿ ਪਿਛਲੇ 18 ਮਹੀਨਿਆਂ 'ਚ ਤਿਆਰੀ ਕਰਨਾ ਬਹੁਤ ਮੁਸ਼ਕਲ ਸੀ। ਭਾਰਤ 'ਚ ਲਾਕਡਾਊਨ ਕਾਰਨ 6 ਮਹੀਨੇ ਪਹਿਲਾਂ ਹਰੇਕ ਸਟੇਡੀਅਮ ਬੰਦ ਰਿਹਾ।
ਇਹ ਵੀ ਪੜ੍ਹੋ : ਟੋਕੀਓ ਪੈਰਾਲੰਪਿਕਸ 'ਚ ਭਾਰਤੀਆਂ ਦੀ ਝੰਡੀ, ਝਾਝਰੀਆ, ਕਥੂਨੀਆ ਤੇ ਸੁੰਦਰ ਸਿੰਘ ਨੇ ਜਿੱਤੇ ਤਮਗੇ

ਕਥੂਨੀਆ ਨੇ ਕਿਹਾ, "ਜਦੋਂ ਮੈਂ ਰੋਜ਼ਾਨਾ ਸਟੇਡੀਅਮ ਜਾਣ ਲੱਗਾ ਤਾਂ ਮੈਨੂੰ ਖ਼ੁਦ ਹੀ ਅਭਿਆਸ ਕਰਨਾ ਪਿਆ। ਮੇਰੇ ਨਾਲ ਉਸ ਸਮੇਂ ਕੋਈ ਕੋਚ ਨਹੀਂ ਸੀ ਤੇ ਮੈਂ ਅਜੇ ਵੀ ਬਿਨਾ ਕੋਚ ਦੇ ਅਭਿਆਸ ਕਰ ਰਿਹਾ ਹਾਂ। ਇਹ ਸ਼ਾਨਦਾਰ ਹੈ ਕਿ ਮੈਂ ਕੋਚ ਦੇ ਬਿਨਾ ਵੀ ਚਾਂਦੀ ਦਾ ਤਮਗ਼ਾ ਜਿੱਤਣ 'ਚ ਸਫਲ ਰਿਹਾ।'' ਉਨ੍ਹਾਂ ਕਿਹਾ ਕਿ ਉਹ ਅਗਲੀ ਵਾਰ ਸੋਨ ਤਮਗ਼ਾ ਜਿੱਤਣ ਲਈ ਸਖ਼ਤ ਮਿਹਨਤ ਕਰਨਗੇ। ਕਥੂਨੀਆ ਨੇ ਕਿਹਾ, ''ਮੈਂ ਸਖ਼ਤ ਮਿਹਨਤ ਕਰਾਂਗਾ। ਮੈਂ ਸੋਨ ਤਮਗ਼ੇ ਤੋਂ ਸਿਰਫ਼ ਇਕ ਮੀਟਰ ਪਿੱਛੇ ਰਿਹਾ ਪਰ ਪੈਰਿਸ 'ਚ ਮੈਂ ਵਿਸ਼ਵ ਰਿਕਾਰਡ ਤੋੜਨ ਦੀ ਕੋਸ਼ਿਸ਼ ਕਰਾਂਗਾ। ਅੱਜ ਮੇਰਾ ਦਿਨ ਨਹੀਂ ਸੀ। ਮੈਂ ਵਿਸ਼ਵ ਰਿਕਾਰਡ ਤੋੜਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਸੀ ਪਰ ਅਜਿਹਾ ਨਹੀਂ ਕਰ ਸਕਿਆ।''

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News