ਸਾਲ 2017 : ਭਾਰਤੀ ਟੀਮ ਦੇ ਪ੍ਰਦਰਸ਼ਨ ਨੂੰ ਲੈ ਕੇ ਮਨਪ੍ਰੀਤ ਨੇ ਦਿੱਤਾ ਬਿਆਨ

12/26/2017 5:59:30 PM

ਜਲੰਧਰ— ਸਾਲ 2017 ਹਾਕੀ ਇੰਡੀਆ ਲਈ ਕਾਫੀ ਉਤਾਰ-ਚੜਾਅ ਵਾਲਾ ਰਿਹਾ ਹੈ ਜਿਸ 'ਚ ਟੀਮ ਨੇ ਸਫਲਤਾ ਤਾਂ ਹਾਸਲ ਕੀਤੀ ਪਰ ਨਾਲ ਹੀ ਕੁਝ ਟੂਰਨਾਮੈਂਟਾਂ 'ਚ ਨਿਰਾਸ਼ਾ ਵੀ ਹੱਥ ਲੱਗੀ ਹੈ। ਇਸ ਸਾਲ 2 ਸੋਨ ਅਤੇ ਤਿੰਨ ਕਾਂਸੀ ਤਮਗੇ ਭਾਰਤ ਦੇ ਨਾਂ ਰਹੇ ਪਕਰ ਵੱਡੇ ਟੂਰਨਾਮੈਂਟਾਂ ਦੀ ਸਫਲ ਮੇਜਬਾਨੀ ਨਾਲ ਕੌਮਾਂਤਰੀ ਹਾਕੀ 'ਚ ਭਾਰਤ ਦਾ ਰੂਤਬਾ ਵਧਿਆ। ਭਾਰਤੀ ਸੀਨੀਅਰ ਪੁਰਸ਼ ਟੀਮ ਨੇ ਇਸ ਸਾਲ ਏਸ਼ੀਆ ਕੱਪ 'ਚ ਸੋਨ ਤਮਗਾ ਜਿੱਤਿਆ ਜਦਕਿ ਅਜ਼ਲਨ ਸ਼ਾਹ ਕੱਪ ਅਤੇ ਭੁਵਨੇਸ਼ਵਰ 'ਚ ਹੋਏ ਹਾਕੀ ਵਿਸ਼ਵ ਲੀਗ ਫਾਈਨਲ 'ਚ ਕਾਂਸੀ ਤਮਗਾ ਹੀ ਹਾਸਲ ਹੋਇਆ।
ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਪੰਜਾਬ ਕੇਸਰੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਸਾਲ ਟੀਮ ਨੇ ਕਾਫੀ ਉਤਾਰ-ਚੜਾਅ ਦੇਖਿਆ ਹੈ। ਕਈ ਟੂਰਨਾਮੈਂਟਾਂ 'ਚ ਪ੍ਰਦਰਸ਼ਨ ਵਧੀਆ ਰਿਹਾ ਪਰ ਹਾਕੀ ਵਰਲਡ ਲੀਗ ਦੇ ਸੈਮੀਫਾਈਨਲ 'ਚ ਟੀਮ ਨੇ ਖਰਾਬ ਖੇਡਿਆ ਅਤੇ ਨਤੀਜਾ ਸਾਰਿਆ ਦੇ ਸਾਹਮਣੇ ਹੈ। ਹਾਲਾਂਕਿ ਓਵਰਆਲ ਦੇਖਿਆ ਜਾਵੇ ਤਾਂ ਟੀਮ ਨੇ ਹਾਕੀ ਵਰਲਡ ਲੀਗ ਦੇ ਫਾਈਨਲ 'ਚ ਕਾਂਸੀ ਤਮਗਾ ਜਿੱਤ ਕੇ ਸਾਲ ਦਾ ਅੰਤ ਕੀਤਾ ਅਤੇ ਟੀਮ ਦੇ ਪ੍ਰਦਰਸ਼ਨ ਤੋਂ ਖੁਸ਼ ਹੈ। ਅਗਲੇ ਸਾਲ ਅਸੀਂ ਆਪਣੀ ਪਰਫਾਰਮਸ ਨੂੰ ਬਿਹਤਰੀਨ ਕਰਨ ਦੀ ਕੋਸ਼ਿਸ਼ ਕਰਾਂਗੇ।
2018 ਦੀ ਤਿਆਰੀ
2018 'ਚ ਭਾਰਤੀ ਟੀਮ ਨੂੰ ਕਾਮਨਵੇਲਥ ਖੇਡ. ਏਸ਼ੀਅਨ ਖੇਡ ਅਤੇ ਵਿਸ਼ਵ ਕੱਪ ਜਿਹੈ ਕਈ ਟੂਰਨਾਮੈਂਟ ਖੇਡਣੇ ਹਨ। ਮਨਪ੍ਰੀਤ ਨੇ ਕਿਹਾ ਕਿ ਇਹ ਸਾਲ ਸਾਡੇ ਲਈ ਬੇਹੱਦ ਮਹੱਤਵਪੂਰਨ ਹੈ, ਖਾਸ ਕਰ ਕੇ ਏਸ਼ੀਅਨ ਖੇਡ ਜੋ ਕਿ ਵਰਲਡ ਕੱਪ ਕੁਆਲੀਫਾਈਰ ਵੀ ਹੈ।
ਸਭ ਤੋਂ ਪਹਿਲਾਂ ਟੂਰਨਾਮੈਂਟ ਕਾਮਨਵੇਲਥ ਖੇਡ ਹੈ ਅਤੇ ਟੀਮ ਇਸ 'ਚ ਗੋਲਡ ਜਾ ਫਿਰ ਪਿਛਲੀ ਵਾਰ ਦੇ ਪ੍ਰਦਰਸ਼ਨ  ਨੂੰ ਦਹਰਾਉਣ ਦੀ ਕੋਸ਼ਿਸ਼ ਕਰੇਗੀ। ਭਾਰਤ ਨੇ ਆਖਰੀ ਵਾਰ ਇਨ੍ਹਾਂ ਖੇਡਾਂ 'ਚ ਚਾਂਦੀ ਦਾ ਤਮਗਾ ਜਿੱਤਿਆ ਸੀ।


Related News