ਪਾਕਿ ਗੇਂਦਬਾਜ਼ ਯਾਸਿਰ ਸ਼ਾਹ ਦੀ ਫ਼ਿਸਲੀ ਜ਼ੁਬਾਨ

Saturday, Dec 26, 2020 - 06:48 PM (IST)

ਸਪੋਰਟਸ ਡੈਸਕ— ਨਿਊਜ਼ੀਲੈਂਡ ਖ਼ਿਲਾਫ਼ ਮਾਊਂਟ ਮੋਨਗਾਨੁਈ ’ਚ ਖੇਡੇ ਜਾ ਰਹੇ ਪਹਿਲੇ ਟੈਸਟ ’ਚ ਪਾਕਿਸਤਾਨ ਦੇ ਸਪਿਨਰ ਯਾਸਿਰ ਸ਼ਾਹ ਦੀ ਜ਼ੁਬਾਨ ਫਿਸਲ ਗਈ। ਪਾਕਿਸਤਾਨ ਨੇ ਮੈਚ ਦੇ ਦੌਰਾਨ ਚੰਗੀ ਸ਼ੁਰੂਆਤ ਕਰਦੇ ਹੋਏ ਨਿਊਜ਼ੀਲੈਂਡ ਦੇ ਸ਼ੁਰੂਆਤੀ ਦੋ ਵਿਕਟ 13 ਦੌੜਾਂ ਦੇ ਅੰਦਰ ਹੀ ਕੱਢ ਲਏ ਸਨ ਪਰ ਇਸ ਤੋਂ ਬਾਅਦ ਕੇਨ ਵਿਲੀਅਮਸਨ ਤੇ ਰਾਸ ਟੇਲਰ ਕੰਧ ਬਣ ਕੇ ਖੜ੍ਹੇ ਹੋ ਗਏ। ਟੇਲਰ ਦੇ ਬਾਅਦ ਆਏ ਹੈਨਰੀ ਨਿਕੋਲਸ ਨੇ ਪਾਕਿਸਤਾਨੀ ਗੇਂਦਬਾਜ਼ਾਂ ਨੂੰ ਖ਼ੂਬ ਪਰੇਸ਼ਾਨ ਕੀਤਾ। ਇਸ ਦੌਰਾਨ ਯਾਸਿਰ ਸ਼ਾਹ ਵੀ ਵਿਕਟ ਨਾ ਮਿਲਣ ਨਾਲ ਤੈਸ਼ ’ਚ ਆ ਗਏ ਤੇ ਨਿਕੋਲਸ ’ਤੇ ਟਿੱਪਣੀ ਕਰ ਬੈਠੇ।
ਇਹ ਵੀ ਪੜ੍ਹੋ : ਬੁਮਰਾਹ ਨੇ ਕਮਾਈ ਦੇ ਮਾਮਲੇ ’ਚ ਕੋਹਲੀ ਨੂੰ ਛੱਡਿਆ ਪਿੱਛੇ, ਕਮਾਏ ਇੰਨੇ ਕਰੋੜ ਰੁਪਏ

ਯਾਸਿਰ ਨੇ ਜਦੋਂ ਇਹ ਟਿੱਪਣੀ ਕੀਤੀ ਉਦੋਂ ਨਿਊਜ਼ੀਲੈਂਡ ਦੀ ਟੀਮ ਆਪਣਾ 77ਵਾਂ ਓਵਰ ਖੇਡ ਰਹੀ ਸੀ। ਯਾਸਿਰ ਸ਼ਾਹ ਜਿਨ੍ਹਾਂ ਨੇ ਮੈਚ ਦੇ ਦੌਰਾਨ 16 ਓਵਰ ਗੇਂਦਬਾਜ਼ੀ ਕੀਤੀ, ਵਿਕਟ ਤੋਂ ਬਿਨਾ ਰਹੇ। ਫਿਲਹਾਲ 77ਵੇਂ ਓਵਰ ’ਚ ਨਿਕੋਰਸ ਨੇ ਇਕ ਗੇਂਦ ’ਤੇ ਕਟ ਸ਼ਾਟ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ’ਚ ਉਹ ਸਫਲ ਨਾ ਹੋ ਸਕੇ। ਉਸੇ ਸਮੇਂ ਨਿਰਾਸ਼ ਯਾਸਿਰ ਨੇ ਟਿੱਪਣੀ ਕਰ ਦਿੱਤੀ- ਆਊਟ ਹੋ ਜਾ ਭੂਤਨੀ ਦੇ...

ਇਹ ਵੀ ਪੜ੍ਹੋ : ਇੰਗਲੈਂਡ ਦੇ ਸਾਬਕਾ ਕ੍ਰਿਕਟਰ ਜੈਕਮੈਨ ਦਾ ਦਿਹਾਂਤ, ਡਿਵੀਲੀਅਰਸ ਨੇ ਇੰਝ ਦਿੱਤੀ ਸ਼ਰਧਾਂਜਲੀ
ਉਕਤ ਘਟਨਾ ਦੀ ਵੀਡੀਓ ਜਿਵੇਂ ਹੀ ਸੋਸ਼ਲ ਮੀਡੀਆ ’ਤੇ ਆਈ, ਵਾਇਰਲ ਹੋ ਗਈ। ਯਾਸਿਰ ਸ਼ਾਹ ਦੇ ਰਵੱਈਏ ਨੂੰ ਲੈ ਕੇ ਕ੍ਰਿਕਟ ਪ੍ਰਸ਼ੰਸਕ ਨੇ ਰਲੀ-ਮਿਲੀ ਪ੍ਰਤੀਕਿਰਿਆ ਦਿੱਤੀ ਹੈ। ਕਈਆਂ ਨੇ ਕਿਹਾ- ਪਾਕਿਸਤਾਨੀ ਪਲੇਅਰ ਨੂੰ ਅਜਿਹੀ ਟਿੱਪਣੀ ਨਹੀਂ ਕਰਨੀ ਚਾਹੀਦੀ ਸੀ।

ਫਿਲਹਾਲ, ਟੈਸਟ ਦੇ ਪਹਿਲੇ ਦਿਨ ਨਿਊਜ਼ੀਲੈਂਡ ਦੀ ਟੀਮ ਨੇ ਕਪਤਾਨ ਕੇਨ ਵਿਲੀਅਮਸਨ ਦੇ 94 ਦੌੜਾਂ ਦੀ ਬਦੌਲਤ ਤਿੰਨ ਵਿਕਟਾਂ ਗੁਆ ਕੇ 223 ਦੌੜਾਂ ਬਣਾ ਲਈਆਂ ਹਨ। ਨਿਊਜ਼ੀਲੈਂਡ ਦੀ ਸ਼ੁਰੂਆਤ ਖ਼ਰਾਬ ਰਹੀ। ਪਰ ਵਿਲੀਅਮਸਨ ਨੇ ਪਹਿਲਾਂ ਰਾਸ ਟੇਲਰ ਅਤੇ ਫਿਰ ਹੈਨਰੀ ਨਿਕੋਲਸ ਦੇ ਨਾਲ ਸਾਂਝੇਦਾਰੀ ਕਰਕੇ ਆਪਣੀ ਟੀਮ ਨੂੰ ਮਜ਼ਬੂਤ ਸਥਿਤੀ ’ਚ ਲਿਆ ਖੜ੍ਹਾ ਕੀਤਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News