ਯਸ਼ਵਰਧਨ ਦਲਾਲ ਨੇ ਲਿਆ ਦਿੱਤੀ ਦੌੜਾਂ ਦੀ ਹਨੇਰੀ, ਠੋਕਿਆ ਚੌਹਰਾ ਸੈਂਕੜਾ, ਰਚਿਆ ਇਤਿਹਾਸ

Sunday, Nov 10, 2024 - 06:02 PM (IST)

ਨਵੀਂ ਦਿੱਲੀ— ਹਰਿਆਣਾ ਦੇ ਸਲਾਮੀ ਬੱਲੇਬਾਜ਼ ਯਸ਼ਵਰਧਨ ਦਲਾਲ ਆਪਣੀ ਰਿਕਾਰਡ ਤੋੜ ਬੱਲੇਬਾਜ਼ੀ ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਦਲਾਲ ਇਸ ਸਮੇਂ ਅੰਡਰ-23 ਸੀਕੇ ਨਾਇਡੂ ਟਰਾਫੀ ਵਿੱਚ ਹਰਿਆਣਾ ਲਈ ਖੇਡ ਰਿਹਾ ਹੈ। ਦਲਾਲ ਨੇ ਗੁਰੂਗ੍ਰਾਮ ਕ੍ਰਿਕਟ ਮੈਦਾਨ 'ਤੇ ਮੁੰਬਈ ਦੇ ਖਿਲਾਫ ਇਕੱਲੇ 400 ਤੋਂ ਵੱਧ ਦੌੜਾਂ ਬਣਾਈਆਂ।

ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਯਸ਼ਵਰਧਨ ਦੀ ਸ਼ਾਨਦਾਰ ਪਾਰੀ ਦੇ ਦਮ 'ਤੇ ਹਰਿਆਣਾ ਨੇ ਤੀਜੇ ਦਿਨ ਐਤਵਾਰ ਸਵੇਰੇ ਅੱਠ ਵਿਕਟਾਂ 'ਤੇ 742 ਦੌੜਾਂ 'ਤੇ ਪਾਰੀ ਘੋਸ਼ਿਤ ਕਰ ਦਿੱਤੀ। ਸਲਾਮੀ ਬੱਲੇਬਾਜ਼ ਯਸ਼ਵਰਧਨ ਦਲਾਲ ਨੇ ਸ਼ਨੀਵਾਰ ਨੂੰ ਅੰਡਰ-23 ਸੀਕੇ ਨਾਇਡੂ ਟਰਾਫੀ 'ਚ 426 ਦੌੜਾਂ ਦੀ ਰਿਕਾਰਡ ਨਾਬਾਦ ਪਾਰੀ ਖੇਡ ਕੇ ਨਵਾਂ ਇਤਿਹਾਸ ਰਚ ਦਿੱਤਾ।

ਉਹ ਟੂਰਨਾਮੈਂਟ ਦੇ ਇਤਿਹਾਸ ਵਿੱਚ ਚੌਗੁਣਾ ਸੈਂਕੜਾ ਲਗਾਉਣ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ ਹੈ। ਉਸ ਨੇ ਉੱਤਰ ਪ੍ਰਦੇਸ਼ ਦੇ ਸਮੀਰ ਰਿਜ਼ਵੀ ਦਾ ਰਿਕਾਰਡ ਤੋੜਿਆ, ਜਿਸ ਨੇ ਪਿਛਲੇ ਸੀਜ਼ਨ 'ਚ 312 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਯਸ਼ਵਰਧਨ ਅਜੇਤੂ 426 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।

ਪਿਛਲੇ ਦੋ ਮੈਚਾਂ ਵਿੱਚ ਮੱਧ ਪ੍ਰਦੇਸ਼ ਖ਼ਿਲਾਫ਼ ਚਾਰ ਅਤੇ ਝਾਰਖੰਡ ਖ਼ਿਲਾਫ਼ 23 ਅਤੇ 67 ਦੌੜਾਂ ਬਣਾਉਣ ਵਾਲੇ ਯਸ਼ਵਰਧਨ ਨੂੰ ਇਸ ਮੈਚ ਵਿੱਚ ਓਪਨਿੰਗ ਲਈ ਭੇਜਿਆ ਗਿਆ ਸੀ ਅਤੇ ਉਸ ਨੇ ਅਰਸ਼ ਰੰਗਾ ਨਾਲ ਪਹਿਲੀ ਵਿਕਟ ਲਈ 410 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਰੰਗਾ ਨੇ ਵੀ 151 ਦੌੜਾਂ ਦੀ ਪਾਰੀ ਖੇਡੀ।

ਯਸ਼ਵਰਧਨ ਨੇ ਆਪਣੀ ਮੈਰਾਥਨ ਪਾਰੀ ਵਿੱਚ 463 ਗੇਂਦਾਂ ਵਿੱਚ 46 ਚੌਕੇ ਅਤੇ 12 ਛੱਕੇ ਲਗਾਏ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਝੱਜਰ ਦੇ ਇਸ ਬੱਲੇਬਾਜ਼ ਨੇ ਵੱਡੀ ਪਾਰੀ ਖੇਡ ਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਯਸ਼ਵਰਧਨ ਨੇ ਦਸੰਬਰ 2021 'ਚ ਅੰਡਰ-16 ਲੀਗ ਮੈਚ 'ਚ 237 ਦੌੜਾਂ ਦੀ ਪਾਰੀ ਖੇਡੀ ਸੀ। ਉਸ ਮੈਚ ਵਿੱਚ ਹਰਿਆਣਾ ਨੇ 40 ਓਵਰਾਂ ਵਿੱਚ 452 ਦੌੜਾਂ ਬਣਾਈਆਂ ਸਨ।

ਜਾਣੋ ਕੌਣ ਹੈ ਯਸ਼ਵਰਧਨ ਦਲਾਲ?

ਯਸ਼ਵਰਧਨ ਦਲਾਲ ਹਰਿਆਣਾ ਦੇ ਝੱਜਰ ਸ਼ਹਿਰ ਦਾ ਵਸਨੀਕ ਹੈ। ਸੱਜੇ ਹੱਥ ਦਾ ਬੱਲੇਬਾਜ਼ ਹੋਣ ਤੋਂ ਇਲਾਵਾ ਉਹ ਆਫ ਸਪਿਨ ਗੇਂਦਬਾਜ਼ੀ ਵੀ ਕਰਦਾ ਹੈ। ਦਲਾਲ ਪਹਿਲੀ ਵਾਰ ਉਸ ਸਮੇਂ ਸੁਰਖੀਆਂ 'ਚ ਆਏ ਜਦੋਂ ਉਨ੍ਹਾਂ ਨੇ ਅੰਡਰ-16 ਲੀਗ ਮੈਚ 'ਚ 237 ਦੌੜਾਂ ਦੀ ਪਾਰੀ ਖੇਡੀ।

ਇਸ ਤੋਂ ਬਾਅਦ ਯਸ਼ਵਰਧਨ ਨੇ ਕੂਚ ਬਿਹਾਰ ਟਰਾਫੀ (ਅੰਡਰ-19) 'ਚ ਵੀ ਹਰਿਆਣਾ ਲਈ ਕਈ ਸ਼ਾਨਦਾਰ ਪਾਰੀਆਂ ਖੇਡੀਆਂ ਹਨ। ਅੰਕੜਿਆਂ ਮੁਤਾਬਕ ਯਸ਼ਵਰਧਨ ਨੇ 112 ਪੇਸ਼ੇਵਰ ਮੈਚਾਂ 'ਚ 4682 ਦੌੜਾਂ ਬਣਾਈਆਂ ਹਨ ਅਤੇ 65 ਵਿਕਟਾਂ ਵੀ ਲਈਆਂ ਹਨ। ਉਨ੍ਹਾਂ ਦੇ ਨਾਂ 11 ਸੈਂਕੜੇ ਅਤੇ 28 ਅਰਧ ਸੈਂਕੜੇ ਦਰਜ ਹਨ।


Tarsem Singh

Content Editor

Related News