ਯਸ਼ਸਵੀ ਜਾਇਸਵਾਲ ਨੇ ਵਿਰਾਟ ਕੋਹਲੀ ਦੀ ਕੀਤੀ ਬਰਾਬਰੀ, ਘਰੇਲੂ ਸੀਰੀਜ਼ 'ਚ ਬਣਾਈਆਂ ਸਭ ਤੋਂ ਵੱਧ ਦੌੜਾਂ

Monday, Feb 26, 2024 - 05:54 PM (IST)

ਰਾਂਚੀ— ਭਾਰਤ ਦੇ ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਘਰੇਲੂ ਟੈਸਟ ਸੀਰੀਜ਼ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਸਾਂਝੇ ਦੂਜੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਉਸ ਨੇ ਇੰਗਲੈਂਡ ਖਿਲਾਫ ਚੱਲ ਰਹੀ ਟੈਸਟ ਸੀਰੀਜ਼ ਦੌਰਾਨ 655 ਦੌੜਾਂ ਬਣਾ ਕੇ ਵਿਰਾਟ ਕੋਹਲੀ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ।

ਭਾਰਤ ਅਤੇ ਇੰਗਲੈਂਡ ਵਿਚਾਲੇ ਸੋਮਵਾਰ ਨੂੰ ਇੱਥੇ ਚੱਲ ਰਹੇ ਚੌਥੇ ਟੈਸਟ ਦੇ ਚੌਥੇ ਦਿਨ ਜੈਸਵਾਲ ਨੇ ਕੋਹਲੀ ਦੀ ਬਰਾਬਰੀ ਕਰ ਲਈ। ਸੁਨੀਲ ਗਾਵਸਕਰ 1978/79 ਵਿੱਚ ਵੈਸਟਇੰਡੀਜ਼ ਖ਼ਿਲਾਫ਼ ਛੇ ਮੈਚਾਂ ਵਿੱਚ 732 ਦੌੜਾਂ ਬਣਾ ਕੇ ਸੂਚੀ ਵਿੱਚ ਸਿਖਰ ’ਤੇ ਬਰਕਰਾਰ ਹਨ। 22 ਸਾਲਾ ਖਿਡਾਰੀ ਭਾਰਤ ਲਈ ਆਪਣੀ ਤੀਜੀ ਟੈਸਟ ਸੀਰੀਜ਼ ਖੇਡ ਰਿਹਾ ਹੈ। ਇੰਗਲੈਂਡ ਖਿਲਾਫ ਚੱਲ ਰਹੀ ਸੀਰੀਜ਼ 'ਚ ਉਹ ਡ੍ਰੀਮ ਫਾਰਮ 'ਚ ਹੈ ਕਿਉਂਕਿ ਉਸ ਨੇ ਹੈਦਰਾਬਾਦ 'ਚ ਹਮਲਾਵਰ 80 ਦੌੜਾਂ ਨਾਲ ਸ਼ੁਰੂਆਤ ਕੀਤੀ ਸੀ।

ਸਲਾਮੀ ਬੱਲੇਬਾਜ਼ ਦੀ 209 ਦੌੜਾਂ ਦੀ ਸ਼ਾਨਦਾਰ ਪਾਰੀ ਨੇ ਵਿਜ਼ਾਗ ਵਿਚ ਭਾਰਤ ਦੀ ਜਿੱਤ ਦਾ ਮੁਕਾਮ ਤੈਅ ਕੀਤਾ ਅਤੇ ਉਸ ਨੇ ਰਾਜਕੋਟ ਵਿਚ ਇਕ ਹੋਰ ਅਸਾਧਾਰਨ ਦੋਹਰਾ ਸੈਂਕੜਾ (ਅਜੇਤੂ 214) ਬਣਾ ਕੇ ਮੇਜ਼ਬਾਨ ਟੀਮ ਨੂੰ ਸੀਰੀਜ਼ ਵਿਚ ਬੜ੍ਹਤ ਹਾਸਲ ਕਰਨ ਦਾ ਮੌਕਾ ਦਿੱਤਾ।

ਕੋਹਲੀ ਨੇ 2016 ਵਿੱਚ ਆਪਣੀਆਂ ਦੌੜਾਂ ਨਾਲ ਇਹ ਰਿਕਾਰਡ ਸੰਭਾਲਿਆ ਜਦੋਂ ਇੰਗਲੈਂਡ ਨੇ ਭਾਰਤ ਵਿੱਚ ਪੰਜ ਮੈਚ ਖੇਡੇ। ਉਸਨੇ ਅੱਠ ਪਾਰੀਆਂ ਵਿੱਚ ਦੋ ਸੈਂਕੜੇ ਅਤੇ ਅਰਧ ਸੈਂਕੜੇ ਬਣਾਏ, ਜਿਸ ਵਿੱਚ 235 ਦਾ ਸਰਵੋਤਮ ਸਕੋਰ ਵੀ ਸ਼ਾਮਲ ਹੈ।


Tarsem Singh

Content Editor

Related News