ਰਣਜੀ 'ਚ ਡੈਬਿਊ ਮੈਚ ਦੌਰਾਨ ਯਸ਼ ਢੁਲ ਨੇ ਲਗਾਤਾਰ ਲਾਇਆ ਦੂਜਾ ਸੈਂਕੜਾ, ਅਜਿਹਾ ਕਰਨ ਵਾਲੇ ਬਣੇ ਤੀਜੇ ਭਾਰਤੀ

Sunday, Feb 20, 2022 - 06:19 PM (IST)

ਰਣਜੀ 'ਚ ਡੈਬਿਊ ਮੈਚ ਦੌਰਾਨ ਯਸ਼ ਢੁਲ ਨੇ ਲਗਾਤਾਰ ਲਾਇਆ ਦੂਜਾ ਸੈਂਕੜਾ, ਅਜਿਹਾ ਕਰਨ ਵਾਲੇ ਬਣੇ ਤੀਜੇ ਭਾਰਤੀ

ਨਵੀਂ ਦਿੱਲੀ- ਭਾਰਤ ਲਈ ਅੰਡਰ-19 ਵਿਸ਼ਵ ਕੱਪ ਦਾ ਖਿਤਾਬ ਜਿੱਤਣ ਤੋਂ ਯਸ਼ ਢੁਲ ਨੇ ਪਹਿਲੀ ਸ਼੍ਰੇਣੀ ਦੇ ਰਣਜੀ ਟਰਾਫ਼ੀ ਟੂਰਨਾਮੈਂਟ 'ਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਪਹਿਲੀ ਪਾਰੀ 'ਚ ਜ਼ਬਰਦਸਤ ਸੈਂਕੜਾ ਲਗਾਉਣ ਵਾਲੇ ਇਸ ਬੱਲੇਬਾਜ਼ ਨੇ ਦੂਜੀ ਪਾਰੀ 'ਚ ਵੀ ਸੈਂਕੜਾ ਲਗਾਇਆ। ਯਸ਼ ਪਹਿਲੇ ਮੈਚ ਦੀਆਂ ਦੋਵੇਂ ਪਾਰੀਆਂ 'ਚ ਸੈਂਕੜਾ ਲਗਾਉਣ ਵਾਲੇ ਤੀਜੇ ਭਾਰਤੀ ਬੱਲੇਬਾਜ਼ ਬਣ ਗਏ ਹਨ।

ਇਹ ਵੀ ਪੜ੍ਹੋ : ਹਾਰਦਿਕ ਦੇ ਰਣਜੀ ਨਾ ਖੇਡਣ 'ਤੇ ਮੁੱਖ ਚੋਣਕਰਤਾ ਚੇਤਨ ਸ਼ਰਮਾ ਨਾਰਾਜ਼, ਕਹੀ ਇਹ ਗੱਲ

ਦਿੱਲੀ ਲਈ ਆਪਣਾ ਡੈਬਿਊ ਕਰ ਰਹੇ ਯਸ਼ ਨੇ ਰਣਜੀ ਟਰਾਫੀ ਦੇ ਪਹਿਲੇ ਗੇੜ 'ਚ ਤਾਮਿਲਨਾਡੂ ਖਿਲਾਫ ਮੈਚ ਖੇਡਦੇ ਹੋਏ ਸ਼ਾਨਦਾਰ ਬੱਲੇਬਾਜ਼ੀ ਕੀਤੀ। ਪਹਿਲੀ ਪਾਰੀ 'ਚ 113 ਦੌੜਾਂ ਬਣਾਉਣ ਵਾਲੇ ਯਸ਼ ਨੇ ਦੂਜੀ ਪਾਰੀ 'ਚ ਵੀ ਓਪਨਿੰਗ ਕਰਦੇ ਹੋਏ ਸੈਂਕੜਾ ਲਗਾਇਆ। ਯਸ਼ ਨੇ ਦੂਜੀ ਪਾਰੀ ਵਿੱਚ 14 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 113 ਦੌੜਾਂ ਬਣਾਈਆਂ। ਇਸ ਦੌਰਾਨ ਉਸ ਨੇ 156 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਪਹਿਲੀ ਪਾਰੀ ਵਿੱਚ ਵੀ ਯਸ਼ ਨੇ 18 ਚੌਕਿਆਂ ਦੀ ਮਦਦ ਨਾਲ 113 ਦੌੜਾਂ ਬਣਾਈਆਂ।

ਆਪਣੇ ਪਹਿਲੇ ਦਰਜੇ ਦੇ ਡੈਬਿਊ 'ਤੇ, ਅੰਡਰ-19 ਵਿਸ਼ਵ-ਜੇਤੂ ਕਪਤਾਨ ਯਸ਼ ਨੇ ਦੋਵੇਂ ਪਾਰੀਆਂ 'ਚ ਸੈਂਕੜੇ ਲਗਾ ਕੇ ਮਹਾਨ ਖਿਡਾਰੀਆਂ ਦੀ ਸੂਚੀ 'ਚ ਜਗ੍ਹਾ ਬਣਾਈ। ਉਹ ਭਾਰਤ ਦਾ ਤੀਜਾ ਬੱਲੇਬਾਜ਼ ਹੈ ਜਿਸ ਨੇ ਇਹ ਕਾਰਨਾਮਾ ਕੀਤਾ ਹੈ। ਇਸ ਤੋਂ ਪਹਿਲਾਂ, ਨਾਰੀ ਕੰਟਰੈਕਟਰ ਅਤੇ ਵਿਰਾਟ ਸਵਾਤੇ ਨੇ ਆਪਣੇ ਪਹਿਲੇ ਦਰਜੇ ਦੇ ਡੈਬਿਊ 'ਤੇ ਦੋਵੇਂ ਪਾਰੀਆਂ 'ਚ ਸੈਂਕੜੇ ਲਗਾਏ ਸਨ।

ਇਹ ਵੀ ਪੜ੍ਹੋ : ਪਟਨਾ ਪਾਈਰੇਟਸ ਨੇ ਹਰਿਆਣਾ ਸਟੀਲਰਸ ਨੂੰ ਹਰਾ ਕੇ ਲੀਗ ਤੋਂ ਕੀਤਾ ਬਾਹਰ

ਪਹਿਲੀ ਪਾਰੀ 'ਚ ਦਿੱਲੀ ਨੇ ਯਸ਼ ਦੇ ਸ਼ਾਨਦਾਰ ਸੈਂਕੜੇ ਤੋਂ ਬਾਅਦ ਲਲਿਤ ਯਾਦਵ ਦੇ ਧਮਾਕੇਦਾਰ 177 ਦੌੜਾਂ ਦੇ ਦਮ 'ਤੇ 452 ਦੌੜਾਂ ਬਣਾਈਆਂ। ਜਵਾਬ 'ਚ ਤਾਮਿਲਨਾਡੂ ਨੇ ਪਹਿਲੀ ਪਾਰੀ 'ਚ ਸ਼ਾਹਰੁਖ ਖਾਨ ਦੀਆਂ 194 ਦੌੜਾਂ ਦੇ ਦਮ 'ਤੇ 494 ਦੌੜਾਂ ਬਣਾ ਕੇ ਲੀਡ ਹਾਸਲ ਕੀਤੀ। ਦੂਜੀ ਪਾਰੀ ਵਿੱਚ ਦਿੱਲੀ ਨੇ ਬਿਨਾਂ ਕੋਈ ਵਿਕਟ ਗੁਆਏ 280 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ। ਯਸ਼ ਨੇ 113 ਜਦਕਿ ਧਰੁਵ ਸ਼ੌਰੀ ਨੇ ਅਜੇਤੂ 107 ਦੌੜਾਂ ਬਣਾਈਆਂ। ਇਸ ਤਰ੍ਹਾਂ ਤਾਮਿਲਨਾਡੂ ਨਾਲ ਮੈਚ ਡਰਾਅ ਕੀਤਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News