ਯਾਨਿਕ ਸਿੰਨਰ ਨੇ ਜਿੱਤਿਆ ਸ਼ੰਘਾਈ ਮਾਸਟਰਜ਼, ਆਰਿਅਨਾ ਸਬਾਲੇਂਕਾ ਬਣੀ ਵੁਹਾਨ ਓਪਨ ਚੈਂਪੀਅਨ
Monday, Oct 14, 2024 - 12:25 AM (IST)

ਸ਼ੰਘਾਈ : ਸਿਖਰਲਾ ਦਰਜਾ ਪ੍ਰਾਪਤ ਯਾਨਿਕ ਸਿੰਨਰ ਨੇ ਐਤਵਾਰ ਨੂੰ ਇੱਥੇ 24 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨੋਵਾਕ ਜੋਕੋਵਿਚ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਸ਼ੰਘਾਈ ਮਾਸਟਰਜ਼ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ। ਇਤਾਲਵੀ ਖਿਡਾਰੀ ਨੇ ਜੋਕੋਵਿਚ ਨੂੰ 7-6 (4), 6-3 ਨਾਲ ਹਰਾਉਣ ਲਈ 8 ਏਸ ਅਤੇ 22 ਵਿਨਰ ਲਗਾਏ। ਜੋਕੋਵਿਚ ਨੇ 4 ਏਸ ਅਤੇ 12 ਵਿਨਰ ਲਗਾਏ ਜਦਕਿ ਸਿਨਰ ਨੂੰ ਇਕ ਵੀ ਬ੍ਰੇਕ ਪੁਆਇੰਟ ਦਾ ਸਾਹਮਣਾ ਨਹੀਂ ਕਰਨਾ ਪਿਆ। ਜੋਕੋਵਿਚ ਇੱਥੇ ਆਪਣੇ 100ਵੇਂ ਟੂਰ ਪੱਧਰ ਦੇ ਖਿਤਾਬ ਲਈ ਕੋਸ਼ਿਸ਼ ਕਰ ਰਹੇ ਸਨ। ਪੁਰਸ਼ ਟੈਨਿਸ 'ਚ ਸਿਰਫ ਜਿੰਮੀ ਕੋਨਰਜ਼ ਅਤੇ ਰੋਜਰ ਫੈਡਰਰ ਹੀ ਸੈਂਕੜਾ ਦਾ ਅੰਕੜਾ ਪਾਰ ਕਰ ਸਕੇ ਹਨ। ਕੋਨਰਸ ਨੇ 109 ਜਦਕਿ ਫੈਡਰਰ ਨੇ 103 ਟੂਰ ਪੱਧਰ ਦੇ ਖਿਤਾਬ ਜਿੱਤੇ ਹਨ।
ਇਸ ਦੇ ਨਾਲ ਹੀ ਦੂਜੀ ਰੈਂਕਿੰਗ ਦੀ ਖਿਡਾਰਨ ਆਰਿਅਨਾ ਸਬਾਲੇਂਕਾ ਨੇ ਫਾਈਨਲ ਵਿਚ 7ਵੀਂ ਰੈਂਕਿੰਗ ਦੀ ਜ਼ੇਂਗ ਕਿਆਨਵੇਨ ਨੂੰ 6-3, 7-5, 6-3 ਨਾਲ ਹਰਾ ਕੇ ਲਗਾਤਾਰ ਤੀਜੇ ਸਾਲ ਵੁਹਾਨ ਓਪਨ ਦਾ ਖਿਤਾਬ ਜਿੱਤਿਆ। ਸਬਾਲੇਂਕਾ ਦਾ ਇਸ ਸੀਜ਼ਨ ਵਿਚ ਇਹ ਚੌਥਾ ਖ਼ਿਤਾਬ ਹੈ ਜਿਸ ਵਿਚ ਉਸਨੇ ਆਸਟ੍ਰੇਲੀਅਨ ਓਪਨ ਅਤੇ ਯੂਐਸ ਓਪਨ ਗ੍ਰੈਂਡ ਸਲੈਮ ਵੀ ਜਿੱਤੇ ਹਨ। ਟੂਰਨਾਮੈਂਟ ਵਿਚ ਬੇਲਾਰੂਸ ਦੇ ਇਸ ਖਿਡਾਰੀ ਦਾ ਰਿਕਾਰਡ 17-0 ਹੋ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8